ਕੌਣ ਹੈ ਮਾਲਦੀਵ ਦਾ ਨੌਜਵਾਨ ਐਮਪੀ ਜੋ ਖੁੱਲ੍ਹ ਕੇ ਪੀਐਮ ਮੋਦੀ ਦੇ ਸਮਰਥਨ ਵਿੱਚ ਆਇਆ?
ਮਾਲਦੀਵ ਦੇ ਸੰਸਦ ਮੈਂਬਰ ਮਿਕੇਲ ਨਸੀਮ ਖੁੱਲ੍ਹ ਕੇ ਪੀਐਮ ਨਰੇਂਦਰ ਮੋਦੀ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ। ਮਿਕੇਲ ਨੇ ਕਿਹਾ ਕਿ ਸਾਡਾ ਵਿਦੇਸ਼ ਮੰਤਰਾਲਾ ਇਸ ਮੁੱਦੇ 'ਤੇ ਸਰਗਰਮ ਨਹੀਂ ਸੀ, ਜਿਸ ਕਾਰਨ ਮਾਮਲਾ ਇੰਨਾ ਵਧ ਗਿਆ। ਇਸ ਲਈ ਵਿਸ਼ੇਸ਼ ਸ਼ੈਸਨ ਵਿੱਚ ਦੇਸ਼ ਦੇ ਵਿਦੇਸ਼ ਮੰਤਰੀ ਦੇਸ਼ ਦੇ ਸਾਹਮਣੇ ਆਕੇ ਜਵਾਬ ਦੇਣ। ਗਲੋਲੂ ਹਲਕੇ ਤੋਂ ਸੰਸਦ ਦੇ ਮੈਂਬਰ ਬਣੇ ਹਨ।
ਮਾਲਦੀਵ ਦੇ ਕੁਝ ਲੀਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਕਸ਼ਦੀਪ ਫੇਰੀ ਨੂੰ ਹਜ਼ਮ ਨਹੀਂ ਕਰ ਸਕੇ। ਉਹਨਾਂ ਨੂੰ ਇੰਨਾ ਗੁੱਸਾ ਆਇਆ ਕਿ ਉਹਨਾਂ ਨੇ ਪੀਐੱਮ ਮੋਦੀ ‘ਤੇ ਅਪਮਾਨਜਨਕ ਟਿੱਪਣੀ ਕਰ ਦਿੱਤੀ। ਹੁਣ ਉਹ ਆਗੂ ਆਪਣੇ ਹੀ ਦੇਸ਼ ਵਿੱਚ ਘਿਰੇ ਹੋਏ ਨਜ਼ਰ ਹਨ ਅਤੇ ਆਮ ਲੋਕ ਹੀ ਉਹਨਾਂ ਖ਼ਿਲਾਫ਼ ਆਵਾਜ਼ ਉਠਾ ਰਹੇ ਹਨ। ਇਸ ਦੌਰਾਨ ਮਾਲਦੀਵ ਦੇ ਸੰਸਦ ਮੈਂਬਰ ਮਿਕੇਲ ਨਸੀਮ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ ਅਤੇ ਵਿਦੇਸ਼ ਮੰਤਰੀ ਨੂੰ ਜਵਾਬ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲਾ ਇਸ ਮਾਮਲੇ ‘ਚ ਸਰਗਰਮ ਨਹੀਂ ਹੈ, ਜਿਸ ਕਾਰਨ ਮਾਮਲਾ ਇੰਨਾ ਵਿਗੜ ਗਿਆ ਹੈ। ਵਿਦੇਸ਼ ਮੰਤਰੀ ਨੂੰ ਇਸ ਬਾਰੇ ਸੰਸਦ ਵਿੱਚ ਜਵਾਬ ਦੇਣਾ ਚਾਹੀਦਾ ਹੈ।
ਸੰਸਦ ਮੈਂਬਰ ਨੇ ਬਿਆਨ ਦੇਣ ਵਾਲੇ ਆਗੂਆਂ ਅਤੇ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਬੁਲਾਉਣ ਦੀ ਵੀ ਅਪੀਲ ਕੀਤੀ ਹੈ। ਮਾਲਦੀਵ ਦੇ ਆਗੂਆਂ ਅਤੇ ਸਰਕਾਰੀ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਲਕਸ਼ਦੀਪ ਦੀ ਹਾਲੀਆ ਫੇਰੀ ‘ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ, ਜਿਸ ਨਾਲ ਹੰਗਾਮਾ ਹੋ ਗਿਆ ਸੀ। 2 ਜਨਵਰੀ ਨੂੰ ਪੀਐਮ ਮੋਦੀ ਨੇ ਕੇਂਦਰ ਸ਼ਾਸਤ ਪ੍ਰਦੇਸ਼ ਲਕਸ਼ਦੀਪ ਦਾ ਦੌਰਾ ਕੀਤਾ ਅਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ।


