Accident: ਬਾਲ-ਬਾਲ ਬਚੇ ਲੋਕ ਸਭਾ ਸਪੀਕਰ ਓਮ ਬਿਰਲਾ, ਬ੍ਰੇਕ ਫੇਲ ਹੋਣ ਦੇ ਬਾਅਦ ਨਿੱਜੀ ਬੱਸ ਕਾਫਿਲੇ ‘ਚ ਵੜ੍ਹੀ, 3 ਪੁਲਿਸ ਵਾਲੇ ਜ਼ਖਮੀ

Updated On: 

12 Jun 2023 11:10 AM IST

Om Birla News: ਐਤਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਵਾਲ-ਵਾਲ ਬਚ ਗਏ। ਉਨ੍ਹਾਂ ਦਾ ਕਾਫਲਾ ਰਾਜਸਥਾਨ ਦੇ ਕੋਟਾ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਬ੍ਰੇਕ ਫੇਲ ਹੋਣ ਤੋਂ ਬਾਅਦ, ਇੱਕ ਬੱਸ ਕਾਫ਼ਲੇ ਵਿੱਚ ਜਾ ਟਕਰਾਈ ਅਤੇ ਪੁਲਿਸ ਐਸਕਾਰਟ ਵਾਹਨ ਨਾਲ ਟਕਰਾ ਗਈ।

Accident: ਬਾਲ-ਬਾਲ ਬਚੇ ਲੋਕ ਸਭਾ ਸਪੀਕਰ ਓਮ ਬਿਰਲਾ, ਬ੍ਰੇਕ ਫੇਲ ਹੋਣ ਦੇ ਬਾਅਦ ਨਿੱਜੀ ਬੱਸ ਕਾਫਿਲੇ ਚ ਵੜ੍ਹੀ, 3 ਪੁਲਿਸ ਵਾਲੇ ਜ਼ਖਮੀ
Follow Us On
Om Birla News: ਰਾਜਸਥਾਨ ਦੇ ਕੋਟਾ ‘ਚ ਐਤਵਾਰ ਨੂੰ ਲੋਕਸਭਾ (Lok Sabha) ਸਪੀਕਰ ਓਮ ਬਿਰਲਾ ਦਾ ਕਾਫਲਾ ਹਾਦਸਾਗ੍ਰਸਤ ਹੋ ਗਿਆ। ਇੱਕ ਜਨਤਕ ਟਰਾਂਸਪੋਰਟ ਬੱਸ ਓਮ ਬਿਰਲਾ ਦੇ ਕਾਫ਼ਲੇ ਵਿੱਚ ਜਾ ਟਕਰਾਈ ਅਤੇ ਇੱਕ ਪੁਲਿਸ ਐਸਕਾਰਟ ਵਾਹਨ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਹਾਲਾਂਕਿ ਓਮ ਬਿਰਲਾ ਦੀ ਗੱਡੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਜ਼ਖਮੀ ਪੁਲਿਸ ਕਰਮਚਾਰੀਆਂ ਨੂੰ ਕੋਟਾ ਦੇ ਐਮਬੀਐਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦਰਅਸਲ ਓਮ ਬਿਰਲਾ ਉੱਤਰ ਪ੍ਰਦੇਸ਼ (Uttar Pradesh) ਦੇ ਇਟਾਵਾ ‘ਚ ਖੇਡ ਸਮਾਰੋਹ ‘ਚ ਹਿੱਸਾ ਲੈਣ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਕਾਫਲਾ ਰਾਜਸਥਾਨ ਦੇ ਕੋਟਾ ਤੋਂ ਲੰਘ ਰਿਹਾ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਕੋਟਾ ਦਿਹਾਤੀ ਦੇ ਐਸਪੀ ਕਵਿੰਦਰ ਸਿੰਘ ਸਾਗਰ, ਉਪ ਪੁਲਿਸ ਕਪਤਾਨ ਕੋਟਾ ਸਿਟੀ II ਸ਼ੰਕਰ ਲਾਲ ਮੀਨਾ ਅਤੇ ਐਸਐਚਓ ਨਯਾਪੁਰਾ ਭਗਵਾਨ ਸਹਾਏ ਐਮਬੀਐਸ ਹਸਪਤਾਲ ਪੁੱਜੇ ਅਤੇ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ। ਪੁਲਿਸ ਅਧਿਕਾਰੀਆਂ ਨੇ ਡਾਕਟਰਾਂ ਨੂੰ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਦਾ ਬਿਹਤਰ ਇਲਾਜ ਯਕੀਨੀ ਬਣਾਉਣ ਲਈ ਕਿਹਾ।

ਇਟਾਵਾ ਤੋਂ ਆ ਰਹੀ ਸੀ ਬੱਸ

ਮਾਰਵਾੜਾ ‘ਚ ਪੁਲਿਸ (Police) ਅਧਿਕਾਰੀ ਮਹਿੰਦਰ ਮਾਰੂ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਾਈਵੇਟ ਬੱਸ ਇਟਾਵਾ ਤੋਂ ਆ ਰਹੀ ਸੀ। ਇਸ ਦੌਰਾਨ ਬੱਸ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਕਾਫ਼ਲੇ ਵਿੱਚ ਦਾਖ਼ਲ ਹੋ ਗਈ ਅਤੇ ਮਾਰਵਾੜਾ ਚੌਕੀ ਦੇ ਨੇੜੇ ਐਸਕਾਰਟ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਓਮ ਬਿਰਲਾ ਦਾ ਕਾਫਲਾ ਕੁੱਝ ਸਮੇਂ ਲਈ ਹਾਦਸੇ ਵਾਲੀ ਥਾਂ ‘ਤੇ ਰੁਕਿਆ ਰਿਹਾ। ਬਾਅਦ ‘ਚ ਜ਼ਖਮੀ ਪੁਲਿਸ ਕਰਮਚਾਰੀਆਂ ਨੂੰ ਹਸਪਤਾਲ ਪਹੁੰਚਾਉਣ ਤੋਂ ਬਾਅਦ ਕਾਫਲੇ ‘ਚ ਮੌਜੂਦ ਬਾਕੀ ਗੱਡੀਆਂ ਨੂੰ ਰਵਾਨਾ ਕੀਤਾ ਗਿਆ।

ਬ੍ਰੇਕ ਫੇਲ ਨਾਲ ਹੋਇਆ ਹਾਦਸਾ

ਖਬਰਾਂ ਅਨੁਸਾਰ ਬੱਸ ਪੂਰੀ ਰਫਤਾਰ ਨਾਲ ਆ ਰਹੀ ਸੀ ਅਤੇ ਬ੍ਰੇਕ ਫੇਲ ਹੋਣ ਤੋਂ ਬਾਅਦ ਇਹ ਐਸਕਾਰਟ ਵਾਹਨ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਜ਼ਖ਼ਮੀ ਪੁਲਿਸ ਮੁਲਾਜ਼ਮ ਮਹਿੰਦਰਾ ਬੋਲੈਰੋ ਵਿੱਚ ਸਵਾਰ ਸਨ। ਐਂਬੂਲੈਂਸ ਵਿੱਚ ਮੌਜੂਦ ਡਾਕਟਰਾਂ ਨੇ ਪੁਲਿਸ ਨੂੰ ਮੁੱਢਲੀ ਸਹਾਇਤਾ ਦਿੱਤੀ। ਇਸ ਤੋਂ ਤੁਰੰਤ ਬਾਅਦ ਜ਼ਖਮੀ ਪੁਲਿਸ ਮੁਲਾਜ਼ਮਾਂ ਨੂੰ ਇਲਾਜ ਲਈ ਐਮਬੀਐਸ ਹਸਪਤਾਲ ਭੇਜ ਦਿੱਤਾ ਗਿਆ। ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦੀ ਪਛਾਣ ਮਹਿੰਦਰ, ਨਵੀਨ ਅਤੇ ਵਿਜੇਂਦਰ ਵਜੋਂ ਹੋਈ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ