Accident: ਬਾਲ-ਬਾਲ ਬਚੇ ਲੋਕ ਸਭਾ ਸਪੀਕਰ ਓਮ ਬਿਰਲਾ, ਬ੍ਰੇਕ ਫੇਲ ਹੋਣ ਦੇ ਬਾਅਦ ਨਿੱਜੀ ਬੱਸ ਕਾਫਿਲੇ ‘ਚ ਵੜ੍ਹੀ, 3 ਪੁਲਿਸ ਵਾਲੇ ਜ਼ਖਮੀ
Om Birla News: ਐਤਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਵਾਲ-ਵਾਲ ਬਚ ਗਏ। ਉਨ੍ਹਾਂ ਦਾ ਕਾਫਲਾ ਰਾਜਸਥਾਨ ਦੇ ਕੋਟਾ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਬ੍ਰੇਕ ਫੇਲ ਹੋਣ ਤੋਂ ਬਾਅਦ, ਇੱਕ ਬੱਸ ਕਾਫ਼ਲੇ ਵਿੱਚ ਜਾ ਟਕਰਾਈ ਅਤੇ ਪੁਲਿਸ ਐਸਕਾਰਟ ਵਾਹਨ ਨਾਲ ਟਕਰਾ ਗਈ।

Om Birla News: ਰਾਜਸਥਾਨ ਦੇ ਕੋਟਾ ‘ਚ ਐਤਵਾਰ ਨੂੰ ਲੋਕਸਭਾ (Lok Sabha) ਸਪੀਕਰ ਓਮ ਬਿਰਲਾ ਦਾ ਕਾਫਲਾ ਹਾਦਸਾਗ੍ਰਸਤ ਹੋ ਗਿਆ। ਇੱਕ ਜਨਤਕ ਟਰਾਂਸਪੋਰਟ ਬੱਸ ਓਮ ਬਿਰਲਾ ਦੇ ਕਾਫ਼ਲੇ ਵਿੱਚ ਜਾ ਟਕਰਾਈ ਅਤੇ ਇੱਕ ਪੁਲਿਸ ਐਸਕਾਰਟ ਵਾਹਨ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਹਾਲਾਂਕਿ ਓਮ ਬਿਰਲਾ ਦੀ ਗੱਡੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਜ਼ਖਮੀ ਪੁਲਿਸ ਕਰਮਚਾਰੀਆਂ ਨੂੰ ਕੋਟਾ ਦੇ ਐਮਬੀਐਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਦਰਅਸਲ ਓਮ ਬਿਰਲਾ ਉੱਤਰ ਪ੍ਰਦੇਸ਼ (Uttar Pradesh) ਦੇ ਇਟਾਵਾ ‘ਚ ਖੇਡ ਸਮਾਰੋਹ ‘ਚ ਹਿੱਸਾ ਲੈਣ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਕਾਫਲਾ ਰਾਜਸਥਾਨ ਦੇ ਕੋਟਾ ਤੋਂ ਲੰਘ ਰਿਹਾ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਕੋਟਾ ਦਿਹਾਤੀ ਦੇ ਐਸਪੀ ਕਵਿੰਦਰ ਸਿੰਘ ਸਾਗਰ, ਉਪ ਪੁਲਿਸ ਕਪਤਾਨ ਕੋਟਾ ਸਿਟੀ II ਸ਼ੰਕਰ ਲਾਲ ਮੀਨਾ ਅਤੇ ਐਸਐਚਓ ਨਯਾਪੁਰਾ ਭਗਵਾਨ ਸਹਾਏ ਐਮਬੀਐਸ ਹਸਪਤਾਲ ਪੁੱਜੇ ਅਤੇ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ। ਪੁਲਿਸ ਅਧਿਕਾਰੀਆਂ ਨੇ ਡਾਕਟਰਾਂ ਨੂੰ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਦਾ ਬਿਹਤਰ ਇਲਾਜ ਯਕੀਨੀ ਬਣਾਉਣ ਲਈ ਕਿਹਾ।