Faridkot ਦੀ ਬੇਟੀ ਕੈਨੇਡਾ ‘ਚ ਬਣੀ ਅਫਸਰ, ਬੁਰਜ ਹਰੀਕੇ ਪਿੰਡ ਦੀ ਹਰਪ੍ਰੀਤ ਕੌਰ ਟੋਰਾਂਟੋ ਪੁਲਿਸ ‘ਚ ਬਣੀ ਕਾਂਸਟੇਬਲ
ਧੀ ਦੀ ਕੈਨੇਡੀਅਨ ਪੁਲਿਸ ਵਿੱਚ ਚੋਣ ਹੋਣ ਤੋਂ ਬਾਅਦ ਤੋਂ ਹੀ ਮਾਤਾ ਪਿਤਾ ਨੂੰ ਵਧਾਈਆਂ ਮਿਲ ਰਹੀਆਂ ਹਨ। ਹਰਪ੍ਰੀਤ ਕੌਰ 2013 ਵਿੱਚ ਕੈਨੇਡਾ ਗਈ ਸੀ। ਹਰਪ੍ਰੀਤ ਫਰੀਦਕੋਟ ਦੀ ਪਹਿਲੀ ਲੜਕੀ ਹੈ, ਜੋ ਕੈਨੇਡਾ ਵਿੱਚ ਪੁਲਿਸ ਕਾਂਸਟੇਬਲ ਬਣੀ ਹੈ।

NRI। ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੀ ਧੀ ਕੈਨੇਡੀਅਨ ਪੁਲਿਸ (Canadian Police) ਵਿੱਚ ਅਫਸਰ ਬਣ ਗਈ ਹੈ। 2013 ਵਿੱਚ ਕੈਨੇਡਾ ਵਿੱਚ ਆਪਣਾ ਕੈਰੀਅਰ ਬਣਾਉਣ ਗਈ ਹਰਪ੍ਰੀਤ ਕੌਰ ਟੋਰਾਂਟੋ ਪੁਲਿਸ ਦੀ ਕਾਂਸਟੇਬਲ ਬਣ ਗਈ ਹੈ। ਉਸਦੀ ਇਸ ਪ੍ਰਾਪਤੀ ਨਾਲ ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਹਰਪ੍ਰੀਤ ਫਰੀਦਕੋਟ ਦੀ ਪਹਿਲੀ ਲੜਕੀ ਹੈ, ਜੋ ਕੈਨੇਡਾ ਵਿੱਚ ਪੁਲਿਸ ਕਾਂਸਟੇਬਲ ਬਣੀ ਹੈ। ਹਰਪ੍ਰੀਤ ਕੌਰ ਜ਼ਿਲ੍ਹੇ ਦੇ ਪਿੰਡ ਬੁਰਜ ਹਰੀਕੇ ਦੀ ਵਸਨੀਕ ਹੈ।
ਹਰਪ੍ਰੀਤ ਕੌਰ ਕੈਨੇਡੀਅਨ ਪੁਲਿਸ ਦੁਆਰਾ ਭਰਤੀ ਕੀਤੇ ਗਏ 200 ਕਾਂਸਟੇਬਲਾਂ ਵਿੱਚੋਂ ਚੁਣੀ ਗਈ ਇਕਲੌਤੀ ਪੰਜਾਬੀ ਕੁੜੀ (Punjabi Girl) ਹੈ। ਹਰਪ੍ਰੀਤ ਕੌਰ ਦੇ ਪਿਤਾ ਸਤਨਾਮ ਸਿੰਘ ਪਿੰਡ ਬੁਰਜ ਹਰੀਕੇ ਵਿੱਚ ਕਿਸਾਨ ਹਨ। ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਕੁੱਲ 4 ਬੱਚੇ ਹਨ, ਜਿਨ੍ਹਾਂ ਵਿੱਚ 3 ਧੀਆਂ ਅਤੇ ਇੱਕ ਪੁੱਤਰ ਹੈ।