‘ਭਾਈ ਦਾ ਫੋਨ ਕਿਉਂ ਨਹੀਂ ਚੁੱਕ ਕੇ ਕਰ ਦਿੱਤੀ ਵੱਡੀ ਗਲਤੀ…’ਲਾਰੈਂਸ ਗੈਂਗ ਦੀ ਪੱਪੂ ਯਾਦਵ ਨੂੰ ਧਮਕੀ
Lawrance Bishnoi ਹਾਲ ਹੀ 'ਚ ਪੱਪੂ ਯਾਦਵ ਨੇ ਲਾਰੇਂਸ ਬਿਸ਼ਨੋਈ ਬਾਰੇ ਕਿਹਾ ਸੀ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਇਜਾਜ਼ਤ ਦਿੰਦੀ ਹੈ ਤਾਂ ਉਹ 2 ਘੰਟਿਆਂ 'ਚ ਲਾਰੇਂਸ ਬਿਸ਼ਨੋਈ ਨੂੰ ਖਤਮ ਕਰ ਦੇਣਗੇ। ਉਦੋਂ ਤੋਂ ਲਾਰੈਂਸ ਗੈਂਗ ਨੇ ਉਨ੍ਹਾਂ ਨੂੰ ਵਟਸਐਪ ਅਤੇ ਫੇਸਬੁੱਕ ਪੋਸਟਾਂ ਰਾਹੀਂ ਧਮਕੀਆਂ ਦਿੱਤੀਆਂ ਸਨ।
ਬਿਹਾਰ ਦੇ ਪੂਰਨੀਆ ਤੋਂ ਸੰਸਦ ਮੈਂਬਰ ਪੱਪੂ ਯਾਦਵ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਹ ਧਮਕੀਆਂ 3 ਲੋਕਾਂ ਨੇ ਦਿੱਤੀਆਂ ਹਨ, ਜਿਨ੍ਹਾਂ ‘ਚੋਂ ਇਕ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਹੈ। ਦੂਜੀ ਧਮਕੀ ਭਰੀ ਕਾਲ ਦੁਬਈ ਤੋਂ ਆਈ ਹੈ। ਇਸ ਤੋਂ ਇਲਾਵਾ ਮਯੰਕ ਸਿੰਘ ਨਾਂ ਦੇ ਤੀਜੇ ਵਿਅਕਤੀ ਨੇ ਫੇਸਬੁੱਕ ਪੇਜ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮਯੰਕ ਝਾਰਖੰਡ ਦੇ ਬਦਨਾਮ ਅਮਨ ਸਾਹੂ ਗੈਂਗ ਦਾ ਮੈਂਬਰ ਹੈ। ਪੱਪੂ ਯਾਦਵ ਨੇ ਇਸ ਦੀ ਸ਼ਿਕਾਇਤ ਡੀਜੀਪੀ ਨੂੰ ਕੀਤੀ ਹੈ। ਇਸ ਸਬੰਧੀ ਪੂਰਨੀਆ ਰੇਂਜ ਦੇ ਡੀਆਈਜੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਅੱਜੂ ਲਾਰੇਂਸ ਨਾਂ ਦੇ ਵਿਅਕਤੀ ਨੇ ਪਹਿਲਾਂ ਵਟਸਐਪ ‘ਤੇ ਪੱਪੂ ਯਾਦਵ ਨੂੰ ਲਾਰੇਂਸ ਬਿਸ਼ਨੋਈ ਦੀ ਫੋਟੋ ਭੇਜੀ, ਫਿਰ 9 ਕਾਲਸ ਕੀਤੀਆਂ। ਜਦੋਂ ਪੱਪੂ ਯਾਦਵ ਨੇ ਕਾਲ ਨਹੀਂ ਚੁੱਕਿਆ ਤਾਂ ਵਾਇਸ ਮੈਸੇਜ ਭੇਜੇ ਗਏ ਅਤੇ ਧਮਕੀ ਦਿੱਤੀ ਗਈ ਕਿ ਉਹ ਪਟਨਾ, ਦਿੱਲੀ ਜਾਂ ਪੂਰਨੀਆ ਜਿੱਥੇ ਵੀ ਰਹਿਣ,ਜਾਨ ਤੋਂ ਹੱਥ ਧੋਣੇ ਪੈਣਗੇ। ਵਾਇਸ ਮੈਸੇਜ ‘ਚ ਧਮਕੀ ਦੇਣ ਵਾਲੇ ਵਿਅਕਤੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾਂਦਾ ਹੈ ਕਿ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਸੀ ਪਰ ਮੈਂ ਭਾਈ ਦਾ ਫੋਨ ਨਾ ਚੁੱਕ ਕੇ ਤੁਸੀਂ ਵੱਡੀ ਗਲਤੀ ਕੀਤੀ ਹੈ।
ਧਮਕੀ ਵਾਲੀ ਆਡੀਓ ਵਿੱਚ ਕੀ?
ਧਮਕੀ ਭਰੇ ਵਾਇਸ ਮੈਸੇਜ ‘ਚ ਸੁਣਾਈ ਦੇ ਰਿਹਾ ਹੈ ਕਿ ਇਕ ਸ਼ਖ਼ਸ ਬੋਲ ਰਿਹਾ ਹੈ, ‘ਧਿਆਨ ਨਾਲ ਸੁਣੋ ਭਾਈ… ਜੋ ਕਾਲ ਬਾਈ ਨੇ ਕੀਤੀ ਸੀ, ਉਹ ਜੇਲ੍ਹ ਦਾ ਜੈਮਰ ਬੰਦ ਕਰਵਾ ਕੇ ਕੀਤੀ ਸੀ। ਜੇਲ੍ਹ ਦਾ ਜੈਮਰ 10 ਮਿੰਟ ਤੱਕ ਬੰਦ ਰਿਹਾ। ਪਰ ਤੁਸੀਂ ਫੋਨ ਨਹੀਂ ਚੁੱਕਿਆ। ਸ਼ਰਮਿੰਦਾ ਕਰਵਾ ਦਿੱਤਾ। ਵੱਡਾ ਭਰਾ ਮੰਨਿਆ ਸੀ। ਪਰ ਲਾਰੈਂਸ ਦਾ ਫੋਨ ਨਹੀਂ ਚੁੱਕਿਆ। ਕੀ ਤੁਹਾਡੇ ਤੋਂ ਕੋਈ ਮੰਗ ਕੀਤੀ ਸੀ… ਕੀ ਕੁਝ ਕਿਹਾ ਸੀ… ਸਗੋਂ ਤੁਹਾਡੀ ਜਾਨ ਬਖ਼ਸ਼ ਦਿੱਤੀ… ਤੁਸੀਂ ਪੁੱਠਾ ਕਿਉਂ ਬੋਲੇ… ਮਸਲਾ ਜਲਦੀ ਹੱਲ ਕਰੋ… ਅਸੀਂ ਲੀਡਰਾਂ ਵਰਗੇ ਨਹੀਂ ਹਾਂ।
‘ਟੀਆਰਪੀ ਕਮਾਉਣ ਦੇ ਜਾਲ ‘ਚ ਨਾ ਪਓ…’
ਉੱਧਰ ਮਯੰਕ ਨੇ ਸੋਸ਼ਲ ਮੀਡੀਆ ‘ਤੇ ਪੱਪੂ ਯਾਦਵ ਨੂੰ ਲੈ ਕੇ ਧਮਕੀ ਭਰੀ ਪੋਸਟ ਕੀਤੀ ਸੀ। ਇਸ ਵਿੱਚ ਲਿਖਿਆ ਗਿਆ ਸੀ ਕਿ ਪੂਰਨੀਆ ਦੇ ਸੰਸਦ ਮੈਂਬਰ ਪੱਪੂ ਯਾਦਵ ਨੇ ਲਾਰੇਂਸ ਭਾਈ ਬਾਰੇ ਗਲਤ ਬਿਆਨ ਦਿੱਤਾ ਹੈ, ਇਸ ਲਈ ਮੈਂ ਪੱਪੂ ਯਾਦਵ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਆਪਣੀ ਔਕਾਤ ਵਿੱਚ ਰਹਿੰਦਿਆਂ ਸ਼ਾਂਤੀਪੂਰਵਕ ਰਾਜਨੀਤੀ ਕਰਨ,ਟੀਆਰਪੀ ਕਮਾਉਣ ਦੇ ਚੱਕਰ ਵਿੱਚ ਨਾ ਫੱਸਣ। ਨਹੀਂ ਤਾਂ ਅਸੀਂ ਰੈਸਟ ਇੰਨ ਪੀਸ ਕਰ ਦੇਵਾਂਗੇ।
ਲਾਰੇਂਸ ਬਿਸ਼ਨੋਈ ਬਾਰੇ ਕੀ ਕਿਹਾ ਸੀ ਪੱਪੂ ਯਾਦਵ ਨੇ ?
ਹਾਲ ਹੀ ‘ਚ ਪੱਪੂ ਯਾਦਵ ਨੇ ਲਾਰੇਂਸ ਬਿਸ਼ਨੋਈ ਬਾਰੇ ਕਿਹਾ ਸੀ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਇਜਾਜ਼ਤ ਦਿੰਦੀ ਹੈ ਤਾਂ ਉਹ 2 ਘੰਟਿਆਂ ‘ਚ ਲਾਰੇਂਸ ਬਿਸ਼ਨੋਈ ਨੂੰ ਖਤਮ ਕਰ ਦੇਣਗੇ। ਪੱਪੂ ਯਾਦਵ ਪੂਰਨੀਆ ਤੋਂ ਸੰਸਦ ਮੈਂਬਰ ਹਨ। ਉਹ ਬਿਹਾਰ ਦੇ ਸ਼ਕਤੀਸ਼ਾਲੀ ਨੇਤਾਵਾਂ ਵਿੱਚ ਗਿਣੇ ਜਾਂਦੇ ਹਨ। ਪੱਪੂ ਯਾਦਵ ਬਿਹਾਰ ਦੇ ਮਧੇਪੁਰਾ ਦੇ ਪਿੰਡ ਖੁਰਦਾ ਕਰਵੇਲੀ ਦਾ ਰਹਿਣ ਵਾਲੇ ਹਨ। ਉਹ ਇੱਕ ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦੇ ਹਨ।