ਭਾਰਤੀ ਨਹੀਂ ਹੈ ਖੰਡਾ, ਭਾਰਤ ਸਰਕਾਰ ਦਾ ਹਾਈ ਕੋਰਟ ‘ਚ ਜਵਾਬ; ਪਰਿਵਾਰ ਨੇ ਖੰਡਾ ਦੀ ਦੇਹ ਨੂੰ ਭਾਰਤ ਲਿਆਉਣ ਦੀ ਪਾਈ ਸੀ ਪਟੀਸ਼ਨ
ਅਵਤਾਰ ਸਿੰਘ ਡਾ ਦੀ ਮ੍ਰਿਤਕ ਦੇਹ ਮੋਗਾ ਪੰਜਾਬ ਲਿਆਉਣ ਦੀ ਮੰਗ ਵਾਲੀ ਪਟੀਸ਼ਨ 'ਤੇ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਆਪਣਾ ਜਵਾਬ ਦਿੱਤਾ ਹੈ।

ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਅਵਤਾਰ ਸਿੰਘ ਉਰਫ਼ ਖੰਡਾ ਦੀ ਮ੍ਰਿਤਕ ਦੇਹ ਮੋਗਾ ਪੰਜਾਬ ਲਿਆਉਣ ਦੀ ਮੰਗ ਵਾਲੀ ਪਟੀਸ਼ਨ ‘ਤੇ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਆਪਣਾ ਜਵਾਬ ਦਿੱਤਾ ਹੈ। ਪਟੀਸ਼ਨ ‘ਤੇ ਜਵਾਬ ਦਿੰਦਿਆਂ ਕੇਂਦਰ ਸਰਕਾਰ ਨੇ ਕਿਹਾ ਕਿ ਉਨ੍ਹਾਂ ਕੋਲ ਅੱਤਵਾਦੀ ਖਾਂਡਾ ਦਾ ਭਾਰਤੀ ਨਾਗਰਿਕਤਾ ਹੋਣ ਦਾ ਕੋਈ ਵੀ ਸਬੂਤ ਜਾਂ ਦਸਤਾਵੇਜ਼ ਨਹੀਂ ਹੈ।
ਖਾਲਿਸਤਾਨੀ ਸਮਰਥਕ ਖੰਡਾ ਨੇ ਭਾਰਤ ਵਿੱਚ ਖਾਲਿਸਤਾਨ ਲਹਿਰ ਨੂੰ ਮੁੜ ਸੁਰਜੀਤ ਕਰਨ ਲਈ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਨੂੰ ਦੁਬਈ ਵਿੱਚ ਤਿਆਰ ਕੀਤਾ ਸੀ। ਬਲੱਡ ਕੈਂਸਰ ਤੋਂ ਪੀੜਤ ਹੋਣ ਤੋਂ ਬਾਅਦ ਪਿਛਲੇ ਮਹੀਨੇ 15 ਜੂਨ ਨੂੰ ਬਰਮਿੰਘਮ ਸਿਟੀ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਸੀ।
ਜਿਸ ਤੋਂ ਬਾਅਦ ਖੰਡਾ ਦੀ ਭੈਣ ਜਸਪ੍ਰੀਤ ਕੌਰ ਨੇ ਖੰਡਾ ਦੀ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਖੰਡਾ ਦੇ ਪਰਿਵਾਰ ਨੇ ਮੰਗ ਕੀਤੀ ਸੀ ਕਿ ਮੋਗਾ ‘ਚ ਸਸਕਾਰ ਕਰਕੇ ਉਸ ਦੇ ਭਰਾ ਦੀ ਆਖਰੀ ਇੱਛਾ ਪੂਰੀ ਕੀਤੀ ਜਾਵੇ।