ਕੈਮਿਸਟਰੀ ਦੇ ਪੇਪਰ ਪਲੇਟਾਂ ‘ਤੇ ਪਰੋਸੀ ਜਾ ਰਹੀ ਕਚੌਰੀ
ਕੈਮਿਸਟਰੀ ਦੇ ਸਵਾਲਾਂ ਵਾਲੀ ਪੇਪਰ ਪਲੇਟਾਂ 'ਤੇ ਪਰੋਸੀ ਜਾ ਰਹੀ ਕਚੌਰੀ, 'ਕੋਟਾ ਵਿੱਚ ਤੁਹਾਨੂੰ ਖਾਣਾ ਖਾਣ ਵੇਲੇ ਪੜ੍ਹਾਈ ਕਰਨੀ ਪਵੇਗੀ'
ਰਾਜਸਥਾਨ ਦਾ ਕੋਟਾ ਸ਼ਹਿਰ ਆਈਆਈਟੀ ਅਤੇ ਜੇਈਈ ਇਮਤਿਹਾਨਾਂ ਨੂੰ ਪਾਸ ਕਰਨ ਦੇ ਟੀਚੇ ਵਾਲੇ ਵਿਦਿਆਰਥੀਆਂ ਲਈ ਇੱਕ ਵੱਡਾ ਕੋਚਿੰਗ ਹੱਬ ਹੈ ਅਤੇ ਇਹ ਸ਼ਹਿਰ ਅਜਿਹੇ ਕੋਚਿੰਗ ਸੰਸਥਾਵਾਂ ਨਾਲ ਭਰਿਆ ਹੋਇਆ ਹੈ ਜੋ ਵਿਦਿਆਰਥੀਆਂ ਨੂੰ ਆਈਆਈਟੀ ਵਿੱਚ ਜਗ੍ਹਾ ਬਣਾਉਣ ਦੀ ਗਰੰਟੀ ਦਿੰਦੇ ਹਨ। ਇੱਕ ਟਵਿੱਟਰ ਯੂਜ਼ਰ ਨੇ ਹਾਲ ਹੀ ਵਿੱਚ ਕੋਟਾ ਜੰਕਸ਼ਨ ਰੇਲਵੇ ਸਟੇਸ਼ਨ ‘ਤੇ ਕਚੌਰੀਆਂ ਦੀ ਇੱਕ ਫੋਟੋ ਸਾਂਝੀ ਕੀਤੀ ਅਤੇ ਉਸਦੀ ਦਿਲਚਸਪ ਗੱਲ ਇਹ ਕਿ ਜਿਸ ਕਾਗਜ਼ ਦੀ ਪਲੇਟ ‘ਤੇ ਉਸ ਨੂੰ ਸਨੈਕ ਪਰੋਸਿਆ ਗਿਆ ਸੀ, ਉਨ੍ਹਾਂ ‘ਤੇ ਕੈਮਿਸਟਰੀ ਦੇ ਸਵਾਲ ਛਪੇ ਹੋਏ ਸਨ। ਟਵਿੱਟਰ ਯੂਜ਼ਰ ਅਨੁਸ਼ਕਾ ਨੇ ਕਚੌਰੀਆਂ ਦੀ ਇੱਕ ਫੋਟੋ ਸਾਂਝੀ ਕੀਤੀ ਜੋ ਉਸ ਨੇ ਕੋਟਾ ਜੰਕਸ਼ਨ ‘ਤੇ ਇੱਕ ਵਿਕਰੇਤਾ ਤੋਂ ਖਰੀਦੀ ਸੀ। ਉਸਨੇ ਮਜ਼ਾਕ ਵਿੱਚ ਲਿਖਿਆ, ਕੋਟਾ ਵਿੱਚ ਕਚੋਰੀ ਖਾਣ ਵੇਲੇ ਵੀ ਪੜ੍ਹਨਾ ਪੈਂਦਾ ਹੈ।
Kota mai kachori bhi padhai karte hue khaani padti hai. pic.twitter.com/hIs1PAGO3g
— Anushka (@Kulfei) January 12, 2023ਇਹ ਵੀ ਪੜ੍ਹੋ


