OMG! ਇਸ ਕੁੜੀ ਲਈ ਲੋਕ ‘ਕੁੱਤਾ’ ਤੱਕ ਬਣਨ ਨੂੰ ਤਿਆਰ, ਅਜੀਬੋ-ਗਰੀਬ ਕੰਮ ਕਰਕੇ ਕਮਾਉਂਦੀ ਹੈ ਕਰੋੜਾਂ ਰੁਪਏ
ਮੂਲ ਰੂਪ 'ਚ ਜਾਪਾਨ ਦੀ ਰਹਿਣ ਵਾਲੀ ਇਹ ਕੁੜੀ ਅਜੀਬੋ-ਗਰੀਬ ਕੰਮ ਕਰਕੇ ਸਾਲ 'ਚ ਕਰੋੜਾਂ ਰੁਪਏ ਕਮਾ ਰਹੀ ਹੈ। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਦੋ ਲੱਖ ਤੋਂ ਵੱਧ ਲੋਕ ਕੁੜੀ ਨੂੰ ਫਾਲੋ ਕਰਦੇ ਹਨ।
Weird Jobs: ਕਿਰਾਏ ‘ਤੇ ਫਲੈਟ-ਘਰ ਅਤੇ ਹੋਰ ਚੀਜ਼ਾਂ ਲੈਣ ਬਾਰੇ ਸੁਣਿਆ ਹੋਵੇਗਾ, ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਰਾਏ ‘ਤੇ ਕੋਈ ਗਰਲਫਰੈਂਡ ਵੀ ਮਿਲਦੀ ਹੈ। ਜ਼ਾਹਿਰ ਹੈ ਕਿ ਇਹ ਪੜ੍ਹ ਕੇ ਤੁਸੀਂ ਜ਼ਰੂਰ ਹੈਰਾਨ ਹੋ ਗਏ ਹੋਵੋਗੇ ਪਰ ਤੁਹਾਨੂੰ ਇਹ ਅੰਦਾਜ਼ਾ ਵੀ ਨਹੀਂ ਹੋਵੇਗਾ ਕਿ ਇਹ ਕੁੜੀ ਅਜਿਹੀ ਵੀ ਹੈ, ਜੋ ਰੈਂਟ ‘ਤੇ ਲੋਕਾਂ ਦੀ ਗਰਲਫ੍ਰੈਂਡ ਬਣ ਕੇ ਕਰੋੜਾਂ ਦੀ ਕਮਾਈ ਕਰ ਰਹੀ ਹੈ।
ਅਜਿਹੇ ਕਈ ਲੋਕ ਹਨ ਜੋ ਪੈਸੇ ਕਮਾਉਣ ਦੇ ਆਪਣੇ ਅਜੀਬੋ-ਗਰੀਬ ਤਰੀਕਿਆਂ ਨਾਲ ਦੁਨੀਆ ਨੂੰ ਹੈਰਾਨ ਕਰ ਰਹੇ ਹਨ। ਹਰ ਰੋਜ਼ ਅਜਿਹੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਕੋਈ ਖਾਣ ਵਿੱਚ ਕੰਮ ਕਰਕੇ ਲੱਖਾਂ ਕਮਾ ਰਿਹਾ ਹੈ, ਜਦੋਂ ਕਿ ਕੋਈ ਨੌਕਰਾਣੀ ਬਣ ਕੇ ਕਰੋੜਾਂ ਛਾਪ ਰਹੀ ਹੈ। ਪਰ ਇੱਕ ਕੁੜੀ ਅਜਿਹੀ ਵੀ ਹੈ, ਜੋ ਨਿੱਤ ਨਵੇਂ ਲੋਕਾਂ ਦੀ ਗਰਲਫਰੈਂਡ ਬਣ ਕੇ ਮੋਟੀ ਕਮਾਈ ਕਰ ਰਹੀ ਹੈ। ਪਰ ਕੁਝ ਵੀ ਅਜਿਹਾ ਕੁਝ ਵੀ ਨਹੀਂ ਹੈ ਜੋ ਤੁਸੀਂ ਸੋਚ ਰਹੇ ਹੋ। ਇਹ ਕੁੜੀ ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਨਹੀਂ ਕਰਦੀ ਹੈ।
ਡੇਲੀ ਸਟਾਰ ਮੁਤਾਬਕ ਕਿਰਮੀ ਨਾਂ ਦੀ ਇਹ ਲੜਕੀ ਮੂਲ ਰੂਪ ਤੋਂ ਜਾਪਾਨ ਦੀ ਰਹਿਣ ਵਾਲੀ ਹੈ ਪਰ ਹੁਣ ਮੈਕਸੀਕੋ ‘ਚ ਰਹਿੰਦੀ ਹੈ। ਲੜਕੀ ਦਾ ਦਾਅਵਾ ਹੈ ਕਿ ਉਹ ਸਿੰਗਲਜ਼ ਦੀ ‘ਇੱਕ ਦਿਨ ਦੀ ਗਰਲਫ੍ਰੈਂਡ’ ਬਣ ਕੇ ਇਕ ਸਾਲ ‘ਚ ਕਾਫੀ ਪੈਸਾ ਕਮਾ ਰਹੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਹ ਕੁੜੀ ਫੁੱਲ ਟਾਈਮ ਕਿਰਾਏ ਦੀ ਗਰਲਫਰੈਂਡ ਬਣ ਕੇ ਹੀ ਕਰੋੜਾਂ ਰੁਪਏ ਕਮਾ ਰਹੀ ਹੈ। ਕਿਰਮੀ ਮੁਤਾਬਕ ਜਾਪਾਨ ‘ਚ ‘ਪੇਡ ਡੇਟਿੰਗ’ ਆਮ ਗੱਲ ਹੈ।View this post on Instagram
View this post on Instagram
ਇੱਕ ਦਿਨ ਦੀ ਕਮਾਈ 47 ਹਜ਼ਾਰ ਹੈ
ਕਿਰਮੀ ਨੇ ਦੱਸਿਆ ਕਿ ਉਹ ਇੱਕ ਦਿਨ ਲਈ ਗਰਲ ਫਰੈਂਡ ਬਣਨ ਲਈ 455 ਪੌਂਡ (ਭਾਰਤੀ ਮੁਦਰਾ ਵਿੱਚ 46,950.77 ਰੁਪਏ) ਚਾਰਜ ਕਰਦੀ ਹੈ। ਲੜਕੀ ਦਾ ਕਹਿਣਾ ਹੈ ਕਿ ਉਹ ਇਸ ਅਜੀਬ ਨੌਕਰੀ ਤੋਂ ਹਰ ਮਹੀਨੇ ਲਗਭਗ 9,858 ਪੌਂਡ (ਯਾਨੀ 10,17,232.23 ਰੁਪਏ) ਕਮਾ ਲੈਂਦੀ ਹੈ। ਇਸ ਹਿਸਾਬ ਨਾਲ ਕਿਰਮੀ ਦੀ ਇੱਕ ਸਾਲ ਵਿੱਚ ਕਮਾਈ ਇੱਕ ਕਰੋੜ ਤੋਂ ਵੱਧ ਹੈ। ਇਹ ਕੁੜੀ ਸਿਰਫ਼ ਉਨ੍ਹਾਂ ਲੋਕਾਂ ਨੂੰ ਡੇਟ ਕਰਦੀ ਹੈ ਜੋ ਸਿੰਗਲ ਹਨ।ਲੋਕ ਕੁੱਤਾ ਬਣਨ ਲਈ ਵੀ ਤਿਆਰ
ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਕਿਰਮੀ ਨੂੰ 2,33,200 ਲੋਕ ਫਾਲੋ ਕਰਦੇ ਹਨ। ਲੜਕੀ ਨੇ ਆਪਣੇ ਇੰਸਟਾ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਇੱਕ ਸ਼ਖ਼ਸ ਨੂੰ ਪਾਰਕ ‘ਚ ਕੁੱਤੇ ਵਾਂਗ ਘੁੰਮਾਉਂਦੀ ਨਜ਼ਰ ਆ ਰਹੀ ਹੈ।ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓView this post on Instagram


