Jammu-Kashmir: ਪੁਲਵਾਮਾ ‘ਚ ਟਲਿਆ ਵੱਡਾ ਅੱਤਵਾਦੀ ਹਮਲਾ, ਅੱਤਵਾਦੀ ਗ੍ਰਿਫਤਾਰ, 5-6 ਕਿਲੋ IED ਵੀ ਜ਼ਬਤ
ਜੰਮੂ-ਕਸ਼ਮੀਰ 'ਚ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਕੋਲੋਂ 5-6 ਕਿਲੋ ਆਈਈਡੀ ਬਰਾਮਦ ਹੋਈ ਹੈ। ਇਸ ਕਾਰਨ ਜੀ-20 ਬੈਠਕ ਤੋਂ ਪਹਿਲਾਂ ਇੱਥੇ ਸੰਭਾਵਿਤ ਅੱਤਵਾਦੀ ਹਮਲੇ ਨੂੰ ਟਾਲ ਦਿੱਤਾ ਗਿਆ।
Terrorist Arrest: ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸੰਭਾਵਿਤ ਵੱਡਾ ਅੱਤਵਾਦੀ ਹਮਲਾ ਟਲ ਗਿਆ ਹੈ। ਜੰਮੂ ਕਸ਼ਮੀਰ ਪੁਲਿਸ ਨੇ ਇੱਥੇ 5-6 ਕਿਲੋ IED (Improvised explosive device) ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਦੇ ਨਾਲ ਇਕ ਅੱਤਵਾਦੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ਼ਫਾਕ ਅਹਿਮਦ ਵਾਨੀ ਨਾਂ ਦਾ ਅੱਤਵਾਦੀ ਪੁਲਵਾਮਾ ਦੇ ਅਰੀਗਾਮ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਸ਼ਮੀਰ ਜ਼ੋਨ ਪੁਲਿਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਇਸ਼ਫਾਕ ਕੋਲੋਂ ਕਰੀਬ 5-6 ਕਿਲੋ ਆਈਈਡੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਹਿਰਾਸਤ ਵਿੱਚ ਹੈ। ਪਿਛਲੇ ਅੱਤਵਾਦੀ ਹਮਲੇ ਤੋਂ ਬਾਅਦ ਵੱਡੀ ਮਾਤਰਾ ‘ਚ ਆਈਈਡੀ ਬਰਾਮਦ ਕੀਤੀ ਗਈ ਹੈ। ਪਹਿਲਾਂ ਪੁੰਛ ਅਤੇ ਫਿਰ ਰਾਜੌਰੀ ਹਮਲੇ (Rajouri Attack) ਵਿਚ ਕਈ ਜਵਾਨ ਸ਼ਹੀਦ ਹੋਏ ਸਨ। ਅੱਤਵਾਦੀਆਂ ਨੇ ਪੁੰਛ ‘ਚ ਫੌਜ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ। ਅੱਤਵਾਦੀਆਂ ਨੇ ਫੌਜ ਦੀ ਗੱਡੀ ‘ਤੇ ਗ੍ਰੇਨੇਡ ਸੁੱਟੇ, ਜਿਸ ਕਾਰਨ ਗੱਡੀ ਨੂੰ ਅੱਗ ਲੱਗ ਗਈ। ਇਸ ਹਮਲੇ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਸਨ।