AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Jammu-Kashmir Accident: ਡੋਡਾ ‘ਚ ਭਿਆਨਕ ਸੜਕ ਹਾਦਸਾ, ਕਿਸ਼ਤਵਾੜ ਤੋਂ ਜੰਮੂ ਜਾ ਰਹੀ ਬੱਸ ਖਾਈ ‘ਚ ਡਿੱਗੀ, 37 ਦੀ ਮੌਤ, 19 ਜ਼ਖਮੀ

Jammu Kashmir Bus Accident: ਡੋਡਾ ਵਿੱਚ ਇੱਕ ਬੱਸ ਬੇਕਾਬੂ ਹੋ ਕੇ 300 ਫੁੱਟ ਡੂੰਘੀ ਖਾਈ ਵਿੱਚ ਡਿੱਗ ਗਈ। ਇਸ ਹਾਦਸੇ 'ਚ 37 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 19 ਜ਼ਖਮੀ ਹੋ ਗਏ। ਇਸ ਦਰਦਨਾਕ ਹਾਦਸੇ ਤੇ ਜੰਮੂ-ਕਸ਼ਮੀਰ ਦੇ ਉੱਪ-ਰਾਜਪਾਲ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ-ਨਾਲ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਅਤੇ ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ ਨੇ ਵੀ ਦੁੱਖ ਪ੍ਰਗਟ ਕੀਤਾ ਹੈ।

Jammu-Kashmir Accident: ਡੋਡਾ 'ਚ ਭਿਆਨਕ ਸੜਕ ਹਾਦਸਾ, ਕਿਸ਼ਤਵਾੜ ਤੋਂ ਜੰਮੂ ਜਾ ਰਹੀ ਬੱਸ ਖਾਈ 'ਚ ਡਿੱਗੀ, 37 ਦੀ ਮੌਤ, 19 ਜ਼ਖਮੀ
tv9-punjabi
| Updated On: 15 Nov 2023 17:53 PM IST
Share

Jammu Kashmir Doda Bus Accident: ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਬੁੱਧਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ (Road Accident) ਵਾਪਰ ਗਿਆ। ਕਿਸ਼ਤਵਾੜ ਤੋਂ ਜੰਮੂ ਜਾ ਰਹੀ ਬੱਸ ਅੱਸਾਰ ਇਲਾਕੇ ‘ਚ ਖਾਈ ‘ਚ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ 37 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ਅਤੇ 19 ਲੋਕ ਜ਼ਖਮੀ ਹੋ ਗਏ ਹਨ। ਸਾਰੇ ਜ਼ਖਮੀਆਂ ਨੂੰ ਕਿਸ਼ਤਵਾੜ ਅਤੇ ਡੋਡਾ ਦੇ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਗੰਭੀਰ ਜ਼ਖਮੀ ਲੋਕਾਂ ਲਈ ਜਲਦੀ ਹੀ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਜਾਵੇਗੀ।

ਐਲਜੀ ਸਿਨਹਾ ਨੇ ਹਾਦਸੇ ‘ਤੇ ਜਤਾਇਆ ਦੁੱਖ

ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ (Manoj Sinha) ਨੇ ਡੋਡਾ ਵਿੱਚ ਹੋਏ ਇਸ ਭਿਆਨਕ ਸੜਕ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਘਟਨਾ ਤੋਂ ਬੇਹੱਦ ਦੁਖੀ ਹਨ। ਪੀੜਤ ਪਰਿਵਾਰਾਂ ਦੇ ਪ੍ਰਤੀ ਮੇਰੀ ਸੰਵੇਦਨਾ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਉਪ ਰਾਜਪਾਲ ਨੇ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਮਨੋਜ ਸਿਨਹਾ ਤੋਂ ਇਲਾਵਾ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਅਤੇ ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ ਨੇ ਵੀ ਇਸ ਬੱਸ ਹਾਦਸੇ ਤੋ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੀਆਂ ਸੰਵੇਦਨਾਵਾਂ ਅਤੇ ਪ੍ਰਾਥਨਾਵਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਜ਼ਖਮੀਆਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਹੈ।

ਅਮਿਤ ਸ਼ਾਹ ਨੇ ਵੀ ਪ੍ਰਗਟਾਇਆ ਦੁੱਖ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਹਾਦਸੇ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦੇ ਡੋਡਾ ਵਿੱਚ ਹੋਏ ਸੜਕ ਹਾਦਸੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਸਥਾਨਕ ਪ੍ਰਸ਼ਾਸਨ ਖਾਈ ਵਿੱਚ ਬਚਾਅ ਕਾਰਜ ਚਲਾ ਰਿਹਾ ਹੈ ਜਿੱਥੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਕਿਹਾ ਕਿ ਮੈਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ।

ਖ਼ਬਰ ਅਪਡੇਟ ਕੀਤੀ ਜਾ ਰਹੀ ਹੈ….

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...