New IT Rules: ‘ਖ਼ਤਰਾ ਨਹੀਂ Free Speech’ – ਐਡੀਟਰਸ ਗਿਲਡ ਨੇ ਸੈਂਸਰਸ਼ਿਪ ‘ਤੇ ਪ੍ਰਗਟਾਈ ਚਿੰਤਾ ਤਾਂ ਬੋਲੇ IT ਮੰਤਰੀ
ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਇਕਾਈ ਦੇ ਗਠਨ ਨਾਲ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਵੇਗੀ ਅਤੇ ਨਾ ਹੀ ਇਸ ਨਾਲ ਫਰੀ ਸਪੀਚ 'ਤੇ ਕੋਈ ਅਸਰ ਪਵੇਗਾ। ਸੰਪਾਦਕ ਗਿਲਡ ਆਫ ਇੰਡੀਆ ਨੇ ਇਸ 'ਤੇ ਚਿੰਤਾ ਪ੍ਰਗਟਾਈ ਸੀ।
IT Minister on Fact Checking Unit: ਇੰਟਰਨੈੱਟ ‘ਤੇ ਸਰਕਾਰ ਬਾਰੇ ਫੈਲਾਈਆਂ ਜਾ ਰਹੀਆਂ ਗਲਤ ਜਾਣਕਾਰੀਆਂ ਅਤੇ ਜਾਅਲੀ ਖ਼ਬਰਾਂ ਦੀ ਜਾਂਚ ਲਈ ਇਕ ਸੰਸਥਾ ਦਾ ਗਠਨ ਕੀਤਾ ਜਾਵੇਗਾ । ਹੁਣ ਇਸ ਸੰਸਥਾ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਐਡੀਟਰਸ ਗਿਲਡ ਆਫ ਇੰਡੀਆ ਨੇ ਸੂਚਨਾ ਪ੍ਰਸਾਰਣ ਮੰਤਰਾਲੇ (IT Ministry) ਦੇ ਇਸ ਫੈਸਲੇ ‘ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਮੀਡੀਆ ‘ਤੇ ਸੈਂਸਰਸ਼ਿਪ ਨੂੰ ਵਧਾਵਾ ਮਿਲੇਗਾ। ਐਡੀਟਰਜ਼ ਗਿਲਡ ਦੀਆਂ ਇਨ੍ਹਾਂ ਚਿੰਤਾਵਾਂ ‘ਤੇ ਹੁਣ ਆਈਟੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਹੈ ਕਿ ਸੰਸਥਾ ਦੇ ਗਠਨ ਤੋਂ ਬਾਅਦ ਫਰੀ ਸਪੀਚ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਸਾਰੇ ਤੱਥਾਂ ਦੀ ਪੂਰੀ ਭਰੋਸੇਯੋਗਤਾ ਨਾਲ ਜਾਂਚ ਕੀਤੀ ਜਾਵੇਗੀ। ਸੈਂਸਰਸ਼ਿਪ ਵਰਗੀਆਂ ਚਿੰਤਾਵਾਂ ਨੂੰ ਖਾਰਜ ਕਰਦੇ ਹੋਏ ਚੰਦਰਸ਼ੇਖਰ ਨੇ ਕਿਹਾ ਕਿ ਨਿਗਰਾਨੀ ਇਕਾਈ ਇਕ ਸਰਕਾਰੀ ਸੰਸਥਾ ਹੋਵੇਗੀ, ਜੋ ਜਾਣਕਾਰੀ ਦਾ ਵਿਸ਼ਲੇਸ਼ਣ ਕਰੇਗੀ। ਇਹ ਯੂਨਿਟ ਆਪਣਾ ਕੰਮ ਜ਼ਿੰਮੇਵਾਰੀ ਅਤੇ ਪਾਰਦਰਸ਼ੀ ਢੰਗ ਨਾਲ ਕਰੇਗੀ।


