ਭਾਰਤ ਨੇ ਬਿਨਾਂ ਪੱਗ ਦੇ ਡਿਪੋਰਟ ਕਰਨ ਦਾ ਮਾਮਲਾ ਚੁੱਕਿਆ, ਵਰਤਾਰੇ ਨੂੰ ਦੱਸਿਆ ਅਣਮਨੂੱਖੀ ਵਿਵਾਹਰ
ਇਸ ਮਾਮਲੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਰਕਤ 'ਚ ਆਈ ਤੇ ਕੇਂਦਰ ਸਰਕਾਰ ਨੂੰ ਇਸ ਸਬੰਧੀ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ। ਇਸ 'ਤੇ ਹੁਣ ਕੇਂਦਰ ਸਰਕਾਰ ਨੇ ਅਮਰੀਕੀ ਸਰਕਾਰ ਨਾਲ ਵੀ ਗੱਲ ਕੀਤੀ ਹੈ। 15 ਤੇ 16 ਫਰਵਰੀ ਨੂੰ ਅੰਮ੍ਰਿਤਸਰ 'ਚ ਉਤਰਨ ਵਾਲੀਆਂ ਉਡਾਣਾਂ 'ਚ ਬੱਚਿਆਂ ਤੇ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਬੇੜੀਆਂ 'ਚ ਨਹੀਂ ਰੱਖਿਆ ਸੀ।

US Deportation Case: ਭਾਰਤ ਸਰਕਾਰ ਨੇ ਹੁਣ ਸਿੱਖ ਨੌਜਵਾਨ ਦਾ ਮਾਮਲਾ ਅਮਰੀਕੀ ਸਰਕਾਰ ਸਾਹਮਣੇ ਵੀ ਉਠਾਇਆ ਹੈ ਜਿਸ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ ਤੇ ਬਿਨਾਂ ਪੱਗ ਦੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਿਆ ਸੀ। ਇਹ ਨੌਜਵਾਨ ਸ਼ਨੀਵਾਰ ਰਾਤ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਗਏ 116 ਭਾਰਤੀਆਂ ਦੇ ਇੱਕ ਸਮੂਹ ‘ਚ ਭਾਰਤ ਪਹੁੰਚਿਆ ਸੀ। ਬਿਨਾਂ ਪੱਗ ਵਾਲੀ ਫੋਟੋ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਗੁੱਸਾ ਵੱਧ ਗਿਆ ਹੈ।
ਇਸ ਮਾਮਲੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਰਕਤ ‘ਚ ਆਈ ਤੇ ਕੇਂਦਰ ਸਰਕਾਰ ਨੂੰ ਇਸ ਸਬੰਧੀ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ। ਇਸ ‘ਤੇ ਹੁਣ ਕੇਂਦਰ ਸਰਕਾਰ ਨੇ ਅਮਰੀਕੀ ਸਰਕਾਰ ਨਾਲ ਵੀ ਗੱਲ ਕੀਤੀ ਹੈ।
ਅਮਰੀਕਾ ਤੋਂ ਭਾਰਤੀ ਨਾਗਰਿਕਾਂ ਨੂੰ ਲੈ ਕੇ ਅੰਮ੍ਰਿਤਸਰ ਉਤਰਨ ਵਾਲੀਆਂ ਉਡਾਣਾਂ ਬਾਰੇ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, “15 ਅਤੇ 16 ਫਰਵਰੀ ਨੂੰ ਅੰਮ੍ਰਿਤਸਰ ਉਤਰਨ ਵਾਲੀਆਂ ਉਡਾਣਾਂ ਸਾਡੇ ਲਈ ਚਿੰਤਾ ਦਾ ਵਿਸ਼ਾ ਸਨ, ਅਸੀਂ ਇਸ ਸਬੰਧ ‘ਚ ਡਰੰਪ ਸਰਕਾਰ ਨਾਲ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਸਨ। ਅਸੀਂ ਜ਼ੋਰ ਦੇ ਕੇ ਕਿਹਾ ਸੀ ਕਿ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ, ਉਨ੍ਹਾਂ ਨਾਲ ਮਨੁੱਖੀ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੀਆਂ ਧਾਰਮਿਕ ਸੰਵੇਦਨਸ਼ੀਲਤਾਵਾਂ ਨੂੰ ਵੀ ਧਿਆਨ ‘ਚ ਰੱਖਿਆ ਜਾਣਾ ਚਾਹੀਦਾ ਹੈ।”
ਜਾਣਕਾਰੀ ਅਨੁਸਾਰ 15 ਤੇ 16 ਫਰਵਰੀ ਨੂੰ ਅੰਮ੍ਰਿਤਸਰ ‘ਚ ਉਤਰਨ ਵਾਲੀਆਂ ਉਡਾਣਾਂ ‘ਚ ਬੱਚਿਆਂ ਤੇ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਬੇੜੀਆਂ ‘ਚ ਨਹੀਂ ਰੱਖਿਆ ਸੀ।
ਅੰਮ੍ਰਿਤਸਰ ਹਵਾਈ ਅੱਡੇ ‘ਤੇ ਜਿਸ ਨੌਜਵਾਨ ਨੂੰ ਬਿਨਾਂ ਪੱਗ ਦੇ ਦੇਖਿਆ ਗਿਆ ਸੀ, ਉਸਦਾ ਨਾਮ ਮਨਦੀਪ ਸਿੰਘ ਹੈ। ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਮਨਦੀਪ ਸਿੰਘ ਭਾਰਤੀ ਫੌਜ ਤੋਂ ਸੇਵਾਮੁਕਤੀ ਤੋਂ ਬਾਅਦ ਮਿਲੇ ਪੈਸੇ ਤੇ ਆਪਣੀ ਪਤਨੀ ਦੇ ਗਹਿਣੇ ਵੇਚ ਕੇ ਡੌਂਕੀ ਰੂਟ ਰਾਹੀਂ US ਗਿਆ ਸੀ।
ਇਹ ਵੀ ਪੜ੍ਹੋ
ਮਨਦੀਪ ਦੇ ਅਨੁਸਾਰ ਅਮਰੀਕੀ ਸੈਨਿਕਾਂ ਨੇ ਉਸ ਦੀ ਪੱਗ ਉਤਾਰ ਦਿੱਤੀ ਤੇ ਇਸਨੂੰ ਕੂੜੇਦਾਨ ‘ਚ ਸੁੱਟ ਦਿੱਤਾ ਸੀ। ਉਸ ਦੀ ਦਾੜ੍ਹੀ ਤੇ ਵਾਲ ਵੀ ਕੱਟ ਦਿੱਤੇ ਗਏ ਸਨ।
30 ਘੰਟੇ ਬਿਨਾਂ ਖਾਧੇ ਕੀਤਾ ਸਫ਼ਰ
ਮਨਦੀਪ ਨੇ ਦੱਸਿਆ ਕਿ ਜਦੋਂ ਉਸ ਨੂੰ ਹੋਰ ਭਾਰਤੀਆਂ ਦੇ ਨਾਲ ਡਿਪੋਰਟ ਕੀਤਾ ਗਿਆ ਸੀ, ਤਾਂ ਉਸ ਦੇ ਹੱਥਾਂ ਤੇ ਪੈਰਾਂ ‘ਚ ਹੱਥਕੜੀਆਂ ਤੇ ਬੇੜੀਆਂ ਲਗਾਈਆਂ ਗਈਆਂ ਸਨ। ਖਾਣ ਲਈ ਸਿਰਫ਼ ਸੇਬ, ਚਿਪਸ ਤੇ ਫਰੂਟੀ ਦਿੱਤੇ ਗਏ ਸਨ। ਮਨਦੀਪ ਸਿੰਘ ਨੇ 30 ਘੰਟੇ ਦੇ ਲੰਬੇ ਸਫ਼ਰ ਦੌਰਾਨ ਕੁਝ ਨਹੀਂ ਖਾਧਾ ਕਿਉਂਕਿ ਉਸ ਨੂੰ ਡਰ ਸੀ ਕਿ ਅਮਰੀਕੀ ਸੈਨਿਕ ਉਸਨੂੰ ਬਾਥਰੂਮ ਜਾਣ ਦੀ ਇਜਾਜ਼ਤ ਦੇ ਦੇਣਗੇ। ਜਾਂ ਹੋ ਸਕਦਾ ਹੈ ਕਿ ਬਾਥਰੂਮ ਵਿੱਚ ਪਾਣੀ ਵੀ ਨਾ ਹੋਵੇ। ਉਸਨੇ ਅਮਰੀਕਾ ਤੋਂ ਭਾਰਤ ਤੱਕ ਦਾ 30 ਘੰਟੇ ਦਾ ਲੰਬਾ ਸਫ਼ਰ ਸਿਰਫ਼ ਪਾਣੀ ਪੀ ਕੇ ਕੀਤਾ ਅਤੇ ਉਹ ਵੀ ਬਹੁਤ ਘੱਟ।