AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਭਾਰਤ ਭੁੱਲਿਆ ਨਹੀਂ, ਇਨਸਾਫ਼ ਮਿਲ ਗਿਆ… ਪਹਿਲਗਾਮ ਹਮਲੇ ਦੀ ਬਰਸੀ ਤੋਂ ਪਹਿਲਾਂ ਫੌਜ ਦਾ PAK ਨੂੰ ਸੁਨੇਹਾ

Pahalgam Attack Anniversary: ਪਹਿਲਗਾਮ ਹਮਲੇ ਦੀ ਪਹਿਲੀ ਬਰਸੀ ਤੋਂ ਪਹਿਲਾਂ, ਭਾਰਤੀ ਫੌਜ ਨੇ ਕਿਹਾ ਹੈ ਕਿ ਭਾਰਤ ਭੁੱਲਦਾ ਨਹੀਂ ਹੈ ਅਤੇ ਇਨਸਾਫ਼ ਮਿਲ ਗਿਆ ਹੈ। 22 ਅਪ੍ਰੈਲ ਇੱਕ ਅਜਿਹੀ ਤਾਰੀਖ ਹੈ ਜੋ ਭਾਰਤ ਕਦੇ ਨਹੀਂ ਭੁੱਲੇਗਾ। ਇਸ ਹਮਲੇ ਵਿੱਚ 26 ਮਾਸੂਮ ਜਾਨਾਂ ਗਈਆਂ। ਬੈਸਰਨ ਦੀਆਂ ਸੁੰਦਰ ਘਾਟੀਆਂ ਉਸ ਦਿਨ ਅਚਾਨਕ ਚੀਕਾਂ ਅਤੇ ਬਾਰੂਦ ਦੇ ਧੂੰਏਂ ਨਾਲ ਭਰ ਗਈਆਂ। ਅੱਤਵਾਦੀਆਂ ਦੀਆਂ ਗੋਲੀਆਂ ਸਿਰਫ਼ ਮੌਤ ਵੰਡ ਰਹੀਆਂ ਸਨ।

ਭਾਰਤ ਭੁੱਲਿਆ ਨਹੀਂ, ਇਨਸਾਫ਼ ਮਿਲ ਗਿਆ... ਪਹਿਲਗਾਮ ਹਮਲੇ ਦੀ ਬਰਸੀ ਤੋਂ ਪਹਿਲਾਂ ਫੌਜ ਦਾ PAK ਨੂੰ ਸੁਨੇਹਾ
ਪਹਿਲਗਾਮ ਹਮਲਾ
tv9-punjabi
| Published: 21 Apr 2026 11:21 AM IST
Share

ਪਹਿਲਗਾਮ ਹਮਲੇ ਦੀ ਕੱਲ੍ਹ ਯਾਨੀ ਬੁੱਧਵਾਰ ਨੂੰ ਪਹਿਲੀ ਬਰਸੀ ਹੈ। 22 ਅਪ੍ਰੈਲ 2025 ਇਹ ਸਿਰਫ ਇੱਕ ਤਾਰੀਖ ਨਹੀਂ, ਸਗੋਂ ਇੱਕ ਚੀਖ ਹੈ, ਜਿਸ ਨੇ ਭਾਰਤ ਦੇ ਦਿਲ ਨੂੰ ਚੀਰ ਕੇ ਰੱਖ ਦਿੱਤਾ ਸੀ। ਇੱਕ ਅਜਿਹਾ ਜ਼ਖ਼ਮ ਜਿਸਨੂੰ ਸਮੇਂ ਦੀ ਕੋਈ ਵੀ ਪੱਟੀ ਕਦੇ ਨਹੀਂ ਭਰ ਸਕੇਗੀ। ਪਹਲਗਾਮ ਦੀਆਂ ਵਾਦੀਆਂ ਵਿੱਚ ਉਸ ਦਿਨ ਸੁਕੂਨ ਨਹੀਂ, ਸਗੋਂ ਮਾਤਮ ਛਾਇਆ ਹੋਇਆ ਸੀ। ਕਾਇਰ ਆਤੰਕੀਆਂ ਦੇ ਉਸ ਹਮਲੇ ਨੇ 26 ਜ਼ਿੰਦਗੀਆਂ ਖਤਮ ਕਰ ਦਿੱਤੀਆਂ। ਕਈ ਘਰਾਂ ਦੇ ਚਿਰਾਗ ਬੁੱਝ ਗਏ।

ਪਹਿਲੀ ਬਰਸੀ ਤੋਂ ਇੱਕ ਦਿਨ ਪਹਿਲਾਂ ਭਾਰਤੀ ਫੌਜ ਨੇ ਟਵੀਟ ਕਰਕੇ ਵੱਡੀ ਗੱਲ ਕਹੀ ਹੈ। ਭਾਰਤੀ ਫੌਜ ਨੇ ਕਿਹਾ, ਜਦੋਂ ਇਨਸਾਨੀਅਤ ਦੀਆਂ ਹੱਦਾਂ ਲੰਘੀਆਂ ਜਾਂਦੀਆਂ ਹਨ, ਤਾਂ ਜਵਾਬ ਫੈਸਲਾਕੁਨ ਹੁੰਦਾ ਹੈ। ਭਾਰਤ ਭੁੱਲਦਾ ਨਹੀਂ ਹੈ ਨਿਆਂ ਮਿਲ ਚੁੱਕਾ ਹੈ। ਭਾਰਤ ਇਕਜੁੱਟ ਹੈ। ਦੱਸ ਦਈਏ ਕਿ ਬੈਸਰਨ ਦੀਆਂ ਖੂਬਸੂਰਤ ਵਾਦੀਆਂ ਉਸ ਦਿਨ ਅਚਾਨਕ ਚੀਖਾਂ ਅਤੇ ਬਾਰੂਦ ਦੇ ਧੂੰਏ ਨਾਲ ਭਰ ਗਈਆਂ ਸਨ। ਅੱਤਵਾਦੀਆਂ ਦੀਆਂ ਗੋਲੀਆਂ ਕਿਸੇ ਧਰਮ ਜਾਂ ਚਿਹਰੇ ਨੂੰ ਨਹੀਂ ਦੇਖ ਰਹੀਆਂ ਸਨ, ਉਹ ਸਿਰਫ ਮੌਤ ਵੰਡ ਰਹੀਆਂ ਸਨ।

ਚੀਕਾਂ ਅਤੇ ਬਾਰੂਦ ਨਾਲ ਭਰ ਗਈ ਸੀ ਬੈਸਰਨ ਘਾਟੀ

ਜਿਸਨੂੰ ਦੁਨੀਆ ਮਿਨੀ ਸਵਿਟਜ਼ਰਲੈਂਡ ਦੇ ਨਾਮ ਨਾਲ ਜਾਣਦੀ ਹੈ, ਉਸ ਦਿਨ ਉੱਥੇ ਮੌਤ ਦਾ ਖੌਫਨਾਕ ਮੰਜ਼ਰ ਸੀ। ਮੌਤ ਸਾਏ ਵਾਂਗ ਪਿੱਛਾ ਕਰ ਰਹੀ ਸੀ। ਅੱਤਵਾਦੀਆਂ ਨੇ ਸੈਲਾਨੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ 26 ਮਾਸੂਮ ਲੋਕ ਮਾਰੇ ਗਏ ਸਨ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ, ਬਹੁਤ ਸਾਰੇ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਸੀ।

ਆਪ੍ਰੇਸ਼ਨ ਸਿੰਦੂਰ ਸ਼ੁਰੂ ਕਰਕੇ ਭਾਰਤ ਨੇ ਦਿੱਤਾ ਜਵਾਬ

ਕੁਝ ਨੇ ਆਪਣੇ ਜੀਵਨ ਸਾਥੀ ਗੁਆ ਦਿੱਤੇ, ਕਿਸੇ ਨੇ ਆਪਣੇ ਚਿਰਾਗ ਨੂੰ ਆਪਣੀ ਅੱਖਾਂ ਦੇ ਸਾਹਮਣੇ ਮਰਦੇ ਦੇਖਿਆ। ਅੱਜ ਵੀ ਉਸ ਮੰਜ਼ਰ ਨੂੰ ਯਾਦ ਕਰਕੇ ਰੂਹ ਕੰਬ ਜਾਂਦੀ ਹੈ। ਹਮਲੇ ਦੇ ਕੁਝ ਦਿਨਾਂ ਬਾਅਦ ਭਾਰਤ ਨੇ ਆਪਰੇਸ਼ਨ ਸਿੰਦੂਰ ਚਲਾਇਆ। ਭਾਰਤ ਨੇ 6-7 ਮਈ ਨੂੰ ਪਾਕਿਸਤਾਨ ਅਤੇ ਪੀਓਕੇ ਵਿੱਚ ਕਈ ਆਤੰਕੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਹ ਕਾਰਵਾਈ 22-26 ਅਪ੍ਰੈਲ 2025 ਦੇ ਦਰਮਿਆਨ ਪਹਿਲਗਾਮ ਵਿੱਚ ਹੋਏ ਆਤੰਕੀ ਹਮਲੇ ਦੇ ਜਵਾਬ ਵਿੱਚ ਕੀਤੀ ਗਈ, ਜਿਸ ਵਿੱਚ 26 ਨਾਗਰਿਕਾਂ ਦੀ ਜਾਨ ਗਈ ਸੀ।

ਇਹ ਵੀ ਪੜੋ : ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਬਣੀ Docu Series ਦਾ ਵਿਰੋਧ, ਬੈਨ ਕਰਵਾਉਣ ਲਈ ਵੜਿੰਗ ਪਾਣਗੇ PIL

Szource ਟੀਵੀ9 ਭਾਰਤਵਰਸ਼

Follow Us
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ
NEET UG Exam: ਅਗਲੇ ਸਾਲ ਤੋਂ Online ਹੋਵੇਗੀ NEET UG ਪ੍ਰੀਖਿਆ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ...
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ......