ਭਾਰਤੀ ਹਵਾਈ ਖੇਤਰ ਵਿੱਚ ਪਾਕਿਸਤਾਨੀ ਜਹਾਜ਼ਾਂ ਦੀ ਹਾਲੇ ਵੀ ‘No Entry’, ਸਰਕਾਰ ਨੇ 23 ਅਕਤੂਬਰ ਤੱਕ ਵਧਾਈ ਰੋਕ, NOTAM ਜਾਰੀ
Pakistan Airspace Ban Extended: ਭਾਰਤ ਨੇ ਇੱਕ ਵਾਰ ਫਿਰ ਆਪਣੇ ਹਵਾਈ ਖੇਤਰ ਵਿੱਚ ਪਾਕਿਸਤਾਨੀ ਜਹਾਜ਼ਾਂ 'ਤੇ ਪਾਬੰਦੀ ਵਧਾ ਦਿੱਤੀ ਹੈ। ਇਹ ਪਾਬੰਦੀ 23 ਅਕਤੂਬਰ, 2025 ਤੱਕ ਜਾਰੀ ਰਹੇਗੀ। ਇਸ ਤੋਂ ਪਹਿਲਾਂ, ਪਾਕਿਸਤਾਨ ਨੇ ਵੀ ਆਪਣੇ ਹਵਾਈ ਖੇਤਰ ਵਿੱਚ ਭਾਰਤੀ ਜਹਾਜ਼ਾਂ ਅਤੇ ਏਅਰਲਾਈਨਾਂ 'ਤੇ ਪਾਬੰਦੀ ਇੱਕ ਮਹੀਨੇ ਲਈ, 24 ਅਕਤੂਬਰ ਤੱਕ ਵਧਾ ਦਿੱਤੀ ਸੀ।
ਭਾਰਤ ਨੇ ਇੱਕ ਵਾਰ ਫਿਰ ਪਾਕਿਸਤਾਨੀ-ਰਜਿਸਟਰਡ ਜਹਾਜ਼ਾਂ ‘ਤੇ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਵਾਲੇ ਪਾਬੰਦੀ ਵਧਾ ਦਿੱਤੀ ਹੈ। ਇਹ ਪਾਬੰਦੀ ਹੁਣ 23 ਅਕਤੂਬਰ, 2025 ਤੱਕ ਜਾਰੀ ਰਹੇਗੀ। NOTAM ਦੇ ਅਨੁਸਾਰ, ਇਹ ਪਾਬੰਦੀ ਨਾ ਸਿਰਫ਼ ਪਾਕਿਸਤਾਨੀ ਏਅਰਲਾਈਨਸ ‘ਤੇ ਲਾਗੂ ਹੁੰਦੀ ਹੈ, ਸਗੋਂ ਪਾਕਿਸਤਾਨੀ ਆਪਰੇਟਰਾਂ ਦੁਆਰਾ ਚਲਾਏ ਜਾਂਦੇ ਜਾਂ ਉਨ੍ਹਾਂ ਨੂੰ ਕਿਰਾਏ ‘ਤੇ ਦਿੱਤੇ ਗਏ ਜਹਾਜ਼ਾਂ ‘ਤੇ ਵੀ ਲਾਗੂ ਰਹੇਗੀ ਅਤੇ ਇੱਥੋਂ ਤੱਕ ਕਿ ਫੌਜੀ ਉਡਾਣਾਂ ‘ਤੇ ਵੀ ਇਹੀ ਨਿਯਮ ਲਾਗੂ ਹੋਵੇਗਾ।
ਭਾਰਤ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਪਾਕਿਸਤਾਨੀ-ਰਜਿਸਟਰਡ ਜਹਾਜ਼ ਭਾਰਤੀ ਹਵਾਈ ਖੇਤਰ ਦੀ ਵਰਤੋਂ ਨਹੀਂ ਕਰ ਸਕਣਗੇ। ਇਹ ਫੈਸਲਾ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ ਅਤੇ ਇਹ ਪਾਬੰਦੀ ਅਗਲੇ ਆਦੇਸ਼ਾਂ ਤੱਕ ਜਾਰੀ ਰਹਿ ਸਕਦੀ ਹੈ। ਇਸਦਾ ਮਤਲਬ ਹੈ ਕਿ ਪਾਕਿਸਤਾਨ ਨੂੰ ਫਿਲਹਾਲ ਕੋਈ ਰਾਹਤ ਨਹੀਂ ਮਿਲੇਗੀ ਅਤੇ ਉਹ ਭਾਰਤੀ ਹਵਾਈ ਖੇਤਰ ਦੀ ਵਰਤੋਂ ਨਹੀਂ ਕਰ ਸਕੇਗਾ।
ਪਹਿਲਾਂ ਵੀ ਵਧਾਈ ਗਈ ਪਾਬੰਦੀ
ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਨੇ ਇਹ ਕਦਮ ਚੁੱਕਿਆ ਹੈ। ਪਹਿਲਾਂ, ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ, ਅਤੇ ਹੁਣ ਇਸਨੂੰ ਅਕਤੂਬਰ ਦੇ ਅੰਤ ਤੱਕ ਇੱਕ ਹੋਰ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਨੋਟਿਸ ਟੂ ਏਅਰਮੈਨ (NOTAM) ਦੇ ਅਨੁਸਾਰ, ਇਹ ਪਾਬੰਦੀ ਪਾਕਿਸਤਾਨ ਵਿੱਚ ਰਜਿਸਟਰਡ ਜਹਾਜ਼ਾਂ, ਪਾਕਿਸਤਾਨੀ ਏਅਰਲਾਈਨਸ/ਆਪਰੇਟਰਸ ਦੀਮਾਲਕੀ ਵਾਲੇ ਜਾਂ ਲੀਜ਼ ‘ਤੇ ਲਏ ਗਏ ਜਹਾਜ਼ਾਂ ਅਤੇ ਫੌਜੀ ਉਡਾਣਾਂ ‘ਤੇ ਲਾਗੂ ਹੋਵੇਗੀ।
ਇਸਤੋਂ ਪਹਿਲਾਂ, ਭਾਰਤ ਨੇ ਪਾਕਿਸਤਾਨੀ-ਰਜਿਸਟਰਡ ਜਹਾਜ਼ਾਂ, ਜਿਨ੍ਹਾਂ ਵਿੱਚ ਪਾਕਿਸਤਾਨੀ ਏਅਰਲਾਈਨਸ ਅਤੇ ਆਪਰੇਟਰਸ ਦੁਆਰਾ ਸੰਚਾਲਿਤ, ਮਾਲਕੀ ਜਾਂ ਪੱਟੇ ਤੇ ਲਏ ਗਏ ਜਹਾਜ ਅਤੇ ਫੌਜੀ ਉਡਾਣਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਦੀ ਮਿਆਦ 24 ਸਤੰਬਰ ਤੱਕ ਵਧਾਈ ਸੀ। ਹੁਣ ਇਸਨੂੰ ਇੱਕ ਹੋਰ ਮਹੀਨੇ ਲਈ ਵਧਾਉਣ ਦਾ ਫੈਸਲਾ ਲਿਆ ਗਿਆ ਹੈ।
ਪਾਕਿਸਤਾਨ ਨੇ ਵੀ ਲਗਾਇਆ ਬੈਨ
ਪਿਛਲੇ ਸ਼ੁੱਕਰਵਾਰ, ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਅਤੇ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਇੱਕ ਮਹੀਨੇ ਲਈ, 24 ਅਕਤੂਬਰ ਦੀ ਸਵੇਰ ਤੱਕ ਬੰਦ ਕਰ ਦਿੱਤਾ ਸੀ। ਇਹ ਛੇਵੀਂ ਵਾਰ ਹੈ ਜਦੋਂ ਗੁਆਂਢੀ ਦੇਸ਼ ਨੇ ਆਪਣੇ ਹਵਾਈ ਖੇਤਰ ‘ਤੇ ਪਾਬੰਦੀ ਵਧਾਈ ਹੈ। ਪਾਕਿਸਤਾਨ ਹਵਾਈ ਅੱਡਾ ਅਥਾਰਟੀ ਨੇ ਸ਼ੁੱਕਰਵਾਰ ਨੂੰ NOTAM (ਏਅਰਮੈਨਾਂ ਨੂੰ ਨੋਟਿਸ) ਜਾਰੀ ਕੀਤਾ।
ਇਹ ਵੀ ਪੜ੍ਹੋ
ਪਹਿਲਗਾਮ ਹਮਲੇ ਤੋਂ ਬਾਅਦ ਵਧਿਆ ਤਣਾਅ
22 ਅਪ੍ਰੈਲ ਨੂੰ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਸਿਖਰ ‘ਤੇ ਪਹੁੰਚ ਗਿਆ। ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ, ਦੋਵਾਂ ਦੇਸ਼ਾਂ ਨੇ ਇੱਕ ਦੂਜੇ ਲਈ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਸਨ। ਭਾਰਤ ਅਤੇ ਪਾਕਿਸਤਾਨ ਹਰ ਮਹੀਨੇ ਸਮਾਂ ਸੀਮਾ ਖਤਮ ਹੋਣ ਤੋਂ ਪਹਿਲਾਂ ਇਸ ਬੰਦ ਨੂੰ ਵਧਾਉਂਦੇ ਆ ਰਹੇ ਹਨ।


