11 ਸਾਲਾਂ ‘ਚ ਸਭ ਤੋਂ ਵੱਧ ਗਰਮ ਰਹੀ ਫਰਵਰੀ, ਜਾਣੋ ਅਗਲੇ 4 ਦਿਨ ਕਿਹੋ ਜਿਹਾ ਰਹੇਗਾ ਮੌਸਮ!
ਹੁਣ ਤੋਂ ਇੰਨੀ ਗਰਮੀ ਕਿਉਂ ਪੈ ਰਹੀ ਹੈ, ਮੌਸਮ ਵਿਗਿਆਨੀਆਂ ਨੇ ਇਸ ਦਾ ਕਾਰਨ ਵੀ ਦੱਸਿਆ ਹੈ। ਵੈਸਟਰਨ ਡਿਸਟਰਬੈਂਸ ਦੀ ਅਣਹੋਂਦ ਵੀ ਇਸ ਦਾ ਇੱਕ ਕਾਰਨ ਹੈ।11 ਸਾਲਾਂ 'ਚ ਸਭ ਤੋਂ ਵੱਧ ਗਰਮ ਫਰਵਰੀ ਨੇ ਪਸੀਨੇ ਛੁਡਾ ਦਿੱਤੇ ਹਨ, ਜਾਣੋ...ਅਗਲੇ 4 ਦਿਨ ਕਿਹੋ ਜਿਹਾ ਰਹੇਗਾ ਮੌਸਮ।

ਜਨਵਰੀ ਦਾ ਮਹੀਨਾ ਖਤਮ ਹੁੰਦੇ ਹੀ ਗਰਮੀ ਨੇ ਲੋਕਾਂ ਦੇ ਪਸੀਨੇ ਛੁਡਾਉਣੇ ਸ਼ੁਰੂ ਕਰ ਦਿੱਤੇ ਹਨ। ਫਰਵਰੀ ‘ਚ ਹੀ ਗਰਮੀ ਇਸ ਹੱਦ ਤੱਕ ਤੰਗ ਕਰ ਰਹੀ ਹੈ ਹੈ ਕਿ ਲੋਕ ਪਸੀਨਾ ਪਸੀਨਾ ਹੋ ਰਹੇ ਹਨ। ਫਰਵਰੀ ਵਿੱਚ ਹੀ ਅਪ੍ਰੈਲ ਵਰਗ੍ਹੀ ਗਰਮੀ ਸ਼ੁਰੂ ਹੋ ਗਈ ਹੈ। ਸੋਮਵਾਰ ਨੂੰ ਹੀ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਦੱਸਿਆ ਜਾ ਰਿਹਾ ਹੈ। ਪਿਛਲੇ 11 ਸਾਲਾਂ ਵਿੱਚ ਹੁਣ ਤੱਕ ਇੰਨੀ ਗਰਮ ਫਰਵਰੀ ਨਹੀਂ ਆਈ ਹੈ।
ਹੁਣੇ ਤੋਂ ਹੀ ਇੰਨੀ ਗਰਮੀ ਕਿਉਂ ਹੋ ਰਹੀ ਹੈ, ਇਸ ਬਾਰੇ ਮੌਸਮ ਵਿਗਿਆਨੀ ਕੁਲਦੀਪ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਮੀਂਹ ਤੋਂ ਬਾਅਦ ਆਸਮਾਨ ਸਾਫ ਹੈ, ਇਸ ਲਈ ਸੂਰਜ ਬਹੁਤ ਗਰਮ ਹੋ ਰਿਹਾ ਹੈ। ਹਵਾ ਦੀ ਰਫ਼ਤਾਰ ਵੀ ਬਹੁਤ ਘੱਟ ਹੈ, ਇਸ ਲਈ ਵੀ ਗਰਮੀ ਹੋ ਰਹੀ ਹੈ। ਵੈਸਟਰਨ ਡਿਸਟਰਬੈਂਸ ਜੋ ਫਰਵਰੀ ਵਿਚ ਹੋਣੀ ਸੀ ਉਹ ਨਹੀਂ ਹੋਈ, ਇਸ ਲਈ ਗਰਮੀ ਜਲਦੀ ਸ਼ੁਰੂ ਹੋਣ ਲੱਗੀ ਹੈ।