FBI ਦੀ ਮੋਸਟ ਵਾਂਟੇਡ ਲਿਸਟ ‘ਚ ਇੱਕ ਹੋਰ ਭਾਰਤੀ, ਕੌਣ ਹੈ ਹਰਮਨਵੀਰ ਜਿਸ ਨੂੰ ਤਲਾਸ਼ ਰਿਹਾ ਅਮਰੀਕਾ?
ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ 'ਤੇ, ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਲਈ ਯੂਐਸ ਫੈਡਰਲ ਕੋਰਟ ਨੇ 23 ਜੂਨ ਨੂੰ ਹਰਮਨਵੀਰ ਸਿੰਘ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ। ਉਸ 'ਤੇ ਗੰਭੀਰ ਇਲਜ਼ਾਮ ਹਨ, ਜਿਸ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼, ਨਸ਼ੀਲੇ ਪਦਾਰਥਾਂ ਨੂੰ ਨਿਰਯਾਤ ਕਰਨ ਦੀ ਸਾਜ਼ਿਸ਼ ਤੇ ਵੰਡਣ ਦੇ ਇਰਾਦੇ ਨਾਲ ਨਸ਼ੀਲੇ ਪਦਾਰਥ ਰੱਖਣ ਸ਼ਾਮਲ ਹਨ।
ਅਮਰੀਕੀ ਦੀ ਫੈਡਰਲ ਜਾਂਚ ਏਜੰਸੀ ਐਫਬੀਆਈ ਨੇ ਇੱਕ ਹੋਰ ਭਾਰਤੀ ਨਾਗਰਿਕ, ਹਰਮਨਵੀਰ ਸਿੰਘ ਨੂੰ ਆਪਣੀ ‘ਮੋਸਟ ਵਾਂਟੇਡ’ ਸੂਚੀ ‘ਚ ਸ਼ਾਮਲ ਕੀਤਾ ਹੈ। ਏਜੰਸੀ ਦਾ ਇਲਜ਼ਾਮ ਹੈ ਕਿ ਹਰਮਨਵੀਰ ਇੱਕ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨਾਲ ਜੁੜਿਆ ਹੋਇਆ ਹੈ ਜੋ ਅਮਰੀਕਾ, ਕੈਨੇਡਾ ਤੇ ਮੈਕਸੀਕੋ ‘ਚ ਵੱਡੇ ਪੱਧਰ ‘ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਦਾ ਸੀ। ਇਸ ਵੇਲੇ ਅਧਿਕਾਰੀਆਂ ਦੁਆਰਾ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਐਫਬੀਆਈ ਦੇ ਅਨੁਸਾਰ, ਹਰਮਨਵੀਰ ਸਿੰਘ ‘ਤੇ ਕੋਕੀਨ ਤੇ ਮੇਥਾਮਫੇਟਾਮਾਈਨ ਵਰਗੇ ਖ਼ਤਰਨਾਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ, ਉਨ੍ਹਾਂ ਨੂੰ ਸਪਲਾਈ ਕਰਨ ਦੀ ਸਾਜ਼ਿਸ਼ ਰਚਣ ਤੇ ਉਨ੍ਹਾਂ ਨੂੰ ਦੂਜੇ ਦੇਸ਼ਾਂ ‘ਚ ਲਿਜਾਣ ਦਾ ਇਲਜ਼ਾਮ ਹੈ। ਏਜੰਸੀ ਦਾ ਕਹਿਣਾ ਹੈ ਕਿ ਇਹ ਗਿਰੋਹ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਪੱਧਰ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਸ਼ਾਮਲ ਹੈ।
ਹਰਮਨਵੀਰ ਸਿੰਘ ਕਿਸ ਗਿਰੋਹ ਨਾਲ ਜੁੜਿਆ ਹੋਇਆ?
ਅਮਰੀਕੀ ਫੈਡਰਲ ਏਜੰਸੀ ਐਫਬੀਆਈ ਦੇ ਅਨੁਸਾਰ, ਹਰਮਨਵੀਰ ਕਥਿਤ ਤੌਰ ‘ਤੇ ‘ਰਵਿੰਦਰ ਢਾਂਡਾ ਸੰਗਠਿਤ ਅਪਰਾਧ ਗਰੁੱਪ’ ਨਾਲ ਜੁੜਿਆ ਹੋਇਆ ਹੈ। ਇਹ ਗਿਰੋਹ ਕੈਨੇਡਾ ਦੇ ਵੈਨਕੂਵਰ ਤੋਂ ਕੰਮ ਕਰਦਾ ਹੈ। ਇਹ ਇਲਜ਼ਾਮ ਹੈ ਕਿ ਇਸ ਨੈੱਟਵਰਕ ਨੇ ਸੰਯੁਕਤ ਰਾਜ, ਕੈਨੇਡਾ ਤੇ ਮੈਕਸੀਕੋ ‘ਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਵੱਡੀ ਮਾਤਰਾ ‘ਚ ਕੋਕੀਨ ਤੇ ਮੈਥਾਮਫੇਟਾਮਾਈਨ ਸਪਲਾਈ ਕੀਤੀ ਸੀ।
ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ‘ਤੇ, ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਲਈ ਯੂਐਸ ਫੈਡਰਲ ਕੋਰਟ ਨੇ 23 ਜੂਨ ਨੂੰ ਹਰਮਨਵੀਰ ਸਿੰਘ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ। ਉਸ ‘ਤੇ ਗੰਭੀਰ ਇਲਜ਼ਾਮ ਹਨ, ਜਿਸ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਿਸ਼, ਨਸ਼ੀਲੇ ਪਦਾਰਥਾਂ ਨੂੰ ਨਿਰਯਾਤ ਕਰਨ ਦੀ ਸਾਜ਼ਿਸ਼ ਤੇ ਵੰਡਣ ਦੇ ਇਰਾਦੇ ਨਾਲ ਨਸ਼ੀਲੇ ਪਦਾਰਥ ਰੱਖਣ ਸ਼ਾਮਲ ਹਨ।
Harmanveer Singh is #wanted by the #FBI for his alleged involvement in a transnational criminal organization engaged in a conspiracy to distribute and possess with intent to distribute controlled substances, and conspiracy to export controlled substances. This organization, known pic.twitter.com/aMfG5kFnxq
— FBI Most Wanted (@FBIMostWanted) July 20, 2026ਇਹ ਵੀ ਪੜ੍ਹੋ
ਐਫਬੀਆਈ ਨੇ ਮੰਗੀ ਜਨਤਕ ਸਹਾਇਤਾ
ਐਫਬੀਆਈ ਨੇ ਕਿਹਾ ਕਿ ਹਰਮਨਵੀਰ ਹਰੀ ਗੌਤਮ ਤੇ ਹਰਮਨ ਸੰਧੂ ਸਮੇਤ ਕਈ ਉਪਨਾਮਾਂ ਨਾਲ ਪਹਿਚਾਣ ਲੁਕਾ ਕੇ ਕੰਮ ਕਰਦਾ ਸੀ। ਏਜੰਸੀ ਦੇ ਰਿਕਾਰਡਾਂ ਅਨੁਸਾਰ, ਉਸ ਦੀ ਜਨਮ ਮਿਤੀ 26 ਸਤੰਬਰ, 1994 ਹੈ। ਉਹ ਇੱਕ ਭਾਰਤੀ ਨਾਗਰਿਕ ਹੈ, ਲਗਭਗ 5 ਫੁੱਟ 7 ਇੰਚ ਲੰਬਾ ਹੈ, ਤੇ ਭਾਰ ਲਗਭਗ 190 ਪੌਂਡ ਹੈ। ਉਸ ਦੇ ਵਾਲ ਕਾਲੇ ਤੇ ਕਾਲੀਆਂ ਅੱਖਾਂ ਹਨ।
ਜਨਤਾ ਨੂੰ ਆਪਣੀ ਅਪੀਲ ‘ਚ ਐਫਬੀਆਈ ਨੇ ਹਰਮਨਵੀਰ ਸਿੰਘ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਤੁਰੰਤ ਨਜ਼ਦੀਕੀ ਜਾਂਚ ਏਜੰਸੀ ਦਫ਼ਤਰ, ਅਮਰੀਕੀ ਦੂਤਾਵਾਸ ਜਾਂ ਅਮਰੀਕੀ ਕੌਂਸਲੇਟ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ। ਜਾਣਕਾਰੀ ਔਨਲਾਈਨ ਵੀ ਜਮ੍ਹਾਂ ਕਰਵਾਈ ਜਾ ਸਕਦੀ ਹੈ ਜਾਂ ਗੁਪਤ ਰੂਪ ‘ਚ ਪ੍ਰਦਾਨ ਕੀਤੀ ਜਾ ਸਕਦੀ ਹੈ।
ਐਫਬੀਆਈ ਦੇ ਲਾਸ ਏਂਜਲਸ ਫੀਲਡ ਦਫ਼ਤਰ ਦੀ ਇੱਕ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਏਜੰਸੀ ਨੇ ਕਿਹਾ ਕਿ ਹਰਮਨਵੀਰ ਦੀ ਗ੍ਰਿਫਤਾਰੀ ਇਸ ਵੱਡੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਨ ‘ਚ ਮਦਦ ਕਰੇਗੀ। ਮੁਲਜ਼ਮ ਇਸ ਸਮੇਂ ਫਰਾਰ ਹੈ ਤੇ ਕਈ ਏਜੰਸੀਆਂ ਉਸ ਦੀ ਭਾਲ ‘ਚ ਸਹਿਯੋਗ ਕਰ ਰਹੀਆਂ ਹਨ।
