ED on Sisodia Case: ਵਾਰ-ਵਾਰ ਬਿਆਨ ਬਦਲ ਰਹੇ ਸਿਸੇਦੀਆ, ED ਨੇ ਲਿਆ ਸੰਜੇ ਸਿੰਘ-ਕੇਜਰੀਵਾਲ ਦਾ ਨਾਂ
Liquor Scam ਵਿੱਚ ਮਨੀ ਟ੍ਰੇਲ ਦੀ ਜਾਂਚ ਕਰਦੇ ਹੋਏ ਈਡੀ ਨੇ ਵੀਰਵਾਰ ਨੂੰ ਤਿਹਾੜ ਜੇਲ੍ਹ ਵਿੱਚ ਮਨੀਸ਼ ਸਿਸੋਦੀਆ ਤੋਂ ਪੁੱਛਗਿੱਛ ਕੀਤੀ ਸੀ। ਇਸ ਦੌਰਾਨ ਈਡੀ ਨੇ ਉਨ੍ਹਾਂ ਨੂੰ ਇਹ ਕਹਿ ਕੇ ਗ੍ਰਿਫ਼ਤਾਰ ਕਰ ਲਿਆ ਸੀ ਕਿ ਉਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਹਨ।
ਵਾਰ-ਵਾਰ ਬਿਆਨ ਬਦਲ ਰਹੇ ਸਿਸੇਦੀਆ, ED ਨੇ ਲਿਆ ਸੰਜੇ ਸਿੰਘ-ਕੇਜਰੀਵਾਲ ਦਾ ਨਾਂ।
ਨਵੀਂ ਦਿੱਲੀ: ਰਾਜਧਾਨੀ ਦੀ ਰਾਉਜ ਐਵੇਨਿਊ ਅਦਾਲਤ ‘ਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਦੀ ਜ਼ਮਾਨਤ ਅਤੇ ਰਿਮਾਂਡ ‘ਤੇ ਬਹਿਸ ਸ਼ੁਰੂ ਹੋ ਗਈ ਹੈ। ਦਿੱਲੀ ਸ਼ਰਾਬ ਘੁਟਾਲੇ ਵਿੱਚ ਹੁਣ ਤੱਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ (Sanjay Singh) ਦਾ ਨਾਂ ਨਹੀਂ ਆਇਆ ਸੀ ਪਰ ਹੁਣ ਈਡੀ (ED) ਨੇ ਇਨ੍ਹਾਂ ਦੋਵਾਂ ਆਗੂਆਂ ਦੇ ਨਾਂ ਅਦਾਲਤ ਵਿੱਚ ਲੈ ਲਏ ਹਨ। ਈਡੀ ਨੇ ਕਿਹਾ ਕਿ ਦੋਵਾਂ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਵੀ ਸੀ ਅਤੇ ਉਨ੍ਹਾਂ ਦੀ ਸਹਿਮਤੀ ਵੀ ਸੀ। ਈਡੀ ਦੀ ਟੀਮ ਨੇ ਸ਼ੁੱਕਰਵਾਰ ਦੁਪਹਿਰ ਨੂੰ ਸਿਸੋਦੀਆ ਨੂੰ ਅਦਾਲਤ ਵਿੱਚ ਪੇਸ਼ ਕੀਤਾ।
ਈਡੀ ਨੇ ਦੱਸਿਆ ਕਿ ਇਹ ਵਿਵਸਥਾ ਬਾਅਦ ਵਿੱਚ ਨੱਥੀ ਕੀਤੀ ਗਈ ਹੈ। ਈਡੀ ਨੇ ਆਪਣੀ ਦਲੀਲ ‘ਚ ਕਿਹਾ ਕਿ ਹਾਲਾਂਕਿ ਇਹ ਫੈਸਲਾ ਗਰੁੱਪ ਆਫ ਮਿਨੀਸਟਰ ਦਾ ਦੱਸਿਆ ਹੈ, ਪਰ ਹਕੀਕਤ ਇਹ ਹੈ ਕਿ ਇਕ ਆਦਮੀ ਤੋਂ ਇਲਾਵਾ ਹੋਰ ਕਿਸੇ ਨੂੰ ਇਸ ਬਾਰੇ ਪਤਾ ਨਹੀਂ ਸੀ। ਅਦਾਲਤ ‘ਚ ਆਪਣੀ ਦਲੀਲ ਪੇਸ਼ ਕਰਦੇ ਹੋਏ ਈਡੀ ਨੇ ਕਿਹਾ ਕਿ ਪੂਰੇ ਸਿੰਡੀਕੇਟ ਦੀ ਅਗਵਾਈ ਵਿਜੇ ਨਾਇਰ ਕਰ ਰਹੇ ਸਨ। ਕਵਿਤਾ ਨੇ ਵਿਜੇ ਨਾਇਰ ਨਾਲ ਹੀ ਮੁਲਾਕਾਤ ਕੀਤੀ ਸੀ। ਇਸ ਸਬੰਧ ‘ਚ ਈਡੀ ਨੇ ਕੇ ਕਵਿਤਾ ਅਤੇ ਵਿਜੇ ਨਾਇਰ ਵਿਚਾਲੇ ਹੋਈ ਵਟਸਐਪ ਚੈਟ ਦਾ ਸਕਰੀਨ ਸ਼ਾਟ ਪੇਸ਼ ਕੀਤਾ ਹੈ।
ਅਦਾਲਤ ‘ਚ ਦਲੀਲ ਪੇਸ਼ ਕਰਦੇ ਹੋਏ ਈਡੀ ਨੇ ਦੱਸਿਆ ਕਿ ਇਹ ਸਭ ਮਨੀਸ਼ ਸਿਸੋਦੀਆ ਦੇ ਇਸ਼ਾਰੇ ‘ਤੇ ਹੋ ਰਿਹਾ ਸੀ। ਇਸ ਵਿੱਚ ਸ਼ਰਾਬ ਦੇ ਕਾਰੋਬਾਰੀਆਂ ਨੂੰ ਨਾਜਾਇਜ਼ ਫਾਇਦਾ ਪਹੁੰਚਾਇਆ ਗਿਆ, ਜਦੋਂ ਕਿ ਇਸ ਸਬੰਧੀ ਕੋਈ ਵੀ ਪ੍ਰਸਤਾਵ ਨਾ ਤਾਂ ਮੰਤਰੀ ਸਮੂਹ ਦੀ ਮੀਟਿੰਗ ਵਿੱਚ ਰੱਖਿਆ ਗਿਆ ਅਤੇ ਨਾ ਹੀ ਕਿਸੇ ਹੋਰ ਮੰਚ ਤੇ ਵਿਚਾਰਿਆ ਗਿਆ। ਸਗੋਂ ਇਸ ਬਾਰੇ ਸਿਰਫ਼ ਸਿਸੋਦੀਆ ਨੂੰ ਹੀ ਪਤਾ ਸੀ।
ਦੱਸ ਦੇਈਏ ਕਿ ਈਡੀ ਨੇ ਕਥਿਤ ਤੌਰ ‘ਤੇ ਆਬਕਾਰੀ ਨੀਤੀ ਘੁਟਾਲੇ ਵਿੱਚ ਵੀਰਵਾਰ ਸ਼ਾਮ ਸਿਸੋਦੀਆ ਨੂੰ ਤਿਹਾੜ ਜੇਲ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ। ਦੂਜੇ ਪਾਸੇ ਅੱਜ ਸਵੇਰੇ ਵਿਸ਼ੇਸ਼ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਸਿਸੋਦੀਆ ਨੂੰ ਦਸ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਣ ਦੀ ਮੰਗ ਕੀਤੀ ਸੀ। ਇਸ ਦੇ ਨਾਲ ਈਡੀ ਨੇ ਅਦਾਲਤ ‘ਚ ਦਲੀਲ ਦਿੱਤੀ ਹੈ ਕਿ ਸਿਸੋਦੀਆ ਦੇ ਕਹਿਣ ‘ਤੇ ਹੀ ਨਿਯਮ ਬਦਲਿਆ ਗਿਆ ਸੀ। ਭ੍ਰਿਸ਼ਟਾਚਾਰ ਦੀ ਇਸ ਖੇਡ ਵਿੱਚ ਮਨੀਸ਼ ਸਿਸੋਦੀਆ ਨੂੰ ਆਹਮੋ-ਸਾਹਮਣੇ ਪੁੱਛ-ਪੜਤਾਲ ਕੀਤੀ ਜਾਣੀ ਹੈ।ਈਡੀ ਨੇ ਅਦਾਲਤ ਨੂੰ ਦੱਸਿਆ ਕਿ ਕੁਝ ਕਾਰੋਬਾਰੀਆਂ ਦੀ ਕਮਾਈ ਲਈ ਆਬਕਾਰੀ ਨੀਤੀ ਵਿੱਚ ਵਿਵਸਥਾ ਕੀਤੀ ਗਈ ਸੀ। ਮਾਰਜਿਨ ਨੂੰ ਵਧਾ ਕੇ 12 ਫੀਸਦੀ ਕਰਨ ਦਾ ਫੈਸਲਾ ਕੀਤਾ ਗਿਆ।
ਈਡੀ ਮੁਤਾਬਕ ਗ੍ਰਿਫ਼ਤਾਰੀ ਤੋਂ ਅੱਠ ਘੰਟੇ ਪਹਿਲਾਂ ਸਿਸੋਦੀਆ ਤੋਂ ਪੁੱਛਗਿੱਛ ਕੀਤੀ ਗਈ ਸੀ ਪਰ ਉਹ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਪਿਆ। ਇਨ੍ਹਾਂ ਦੋਸ਼ਾਂ ਦੇ ਨਾਲ ਹੀ ਈਡੀ ਨੇ ਅਦਾਲਤ ਵਿੱਚ ਸਿਸੋਦੀਆ ਦੇ ਪੁਲਿਸ ਹਿਰਾਸਤ ਰਿਮਾਂਡ ਦੀ ਵੀ ਮੰਗ ਕੀਤੀ ਹੈ। ਰਾਉਜ ਐਵੇਨਿਊ ਅਦਾਲਤ ਦੇ ਵਿਸ਼ੇਸ਼ ਜੱਜ ਐਮਕੇ ਨਾਗਪਾਲ ਦੀ ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ ਚੱਲ ਰਹੀ ਹੈ।


