ਸਾਡੀਆਂ ਨੀਤੀਆਂ ‘ਚ ਸਫ਼ਲਤਾ ਦੀ ਗਾਰੰਟੀ… FICCI ਦੇ ਸ਼ਤਾਬਦੀ ਸੰਮੇਲਨ ਵਿੱਚ PM ਮੋਦੀ ਬੋਲੇ- ਪਹਿਲਾਂ ‘ਗਰੀਬੀ ਹਟਾਓ’ ਸਿਰਫ਼ ਇੱਕ ਨਾਅਰਾ ਸੀ

Updated On: 

19 Nov 2026 12:07 PM IST

PM Narendra Modi: FICCI ਦੇ ਸ਼ਤਾਬਦੀ ਸੰਮੇਲਨ ਵਿੱਚ PM ਮੋਦੀ ਨੇ ਕਿਹਾ ਕਿ ਪਿਛਲੇ 12-13 ਸਾਲਾਂ ਦੌਰਾਨ ਭਾਰਤ ਦੇ 50 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਤਰੱਕੀ ਕਰ ਰਹੀ ਹੈ ਅਤੇ ਦੇਸ਼ ਵਿਕਾਸ ਦੀ ਨਵੀਂ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ।

ਸਾਡੀਆਂ ਨੀਤੀਆਂ ਚ ਸਫ਼ਲਤਾ ਦੀ ਗਾਰੰਟੀ... FICCI ਦੇ ਸ਼ਤਾਬਦੀ ਸੰਮੇਲਨ ਵਿੱਚ PM ਮੋਦੀ ਬੋਲੇ- ਪਹਿਲਾਂ ਗਰੀਬੀ ਹਟਾਓ ਸਿਰਫ਼ ਇੱਕ ਨਾਅਰਾ ਸੀ

12 ਸਾਲਾਂ ‘ਚ ਬਦਲੀ ਭਾਰਤ ਦੀ ਤਸਵੀਰ: PM ਮੋਦੀ

ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ (FICCI) ਦੇ 100 ਸਾਲ ਪੂਰੇ ਹੋਣ ਮੌਕੇ ਸ਼ਤਾਬਦੀ ਸਾਲ ਸੰਮੇਲਨ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣ ਪਹੁੰਚੇ। PM ਮੋਦੀ ਨੇ ਕਿਹਾ ਕਿ FICCI ਆਪਣੀ ਸਥਾਪਨਾ ਦੇ 100 ਸਾਲ ਪੂਰੇ ਕਰ ਰਹੀ ਹੈ। ਕਿਸੇ ਸੰਸਥਾ ਦਾ ਸੌ ਸਾਲਾਂ ਤੱਕ ਲਗਾਤਾਰ ਸੁਚੇਤ ਅਤੇ ਐਕਟਿਵ ਰਹਿਣਾ, ਬਦਲਦੇ ਸਮੇਂ ਦੇ ਨਾਲ ਖ਼ੁਦ ਨੂੰ ਅੱਗੇ ਵਧਾਉਣਾ ਅਤੇ ਦੇਸ਼ ਦੀ ਆਰਥਿਕ ਯਾਤਰਾ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਰਹਿਣਾ ਬਹੁਤ ਵੱਡੀ ਉਪਲਬਧੀ ਹੈ।

PM ਮੋਦੀ ਨੇ ਕਿਹਾ ਕਿ ਪਿਛਲੇ 100 ਸਾਲਾਂ ਵਿੱਚ ਭਾਰਤ ਦੀ ਅਰਥਵਿਵਸਥਾ ਨੇ ਕਈ ਦੌਰ ਦੇਖੇ ਹਨ। ਅਸੀਂ ਲਾਇਸੈਂਸ-ਕੋਟਾ ਰਾਜ ਵੀ ਦੇਖਿਆ ਹੈ, ਰਾਸ਼ਟਰੀਕਰਨ ਦਾ ਅਸਫ਼ਲ ਤਜਰਬਾ ਵੀ ਦੇਖਿਆ ਹੈ ਅਤੇ ਫਿਰ 21ਵੀਂ ਸਦੀ ਵਿੱਚ ਇੱਕ ਅਜਿਹਾ ਸਮਾਂ ਵੀ ਆਇਆ, ਜਦੋਂ ਭਾਰਤ ਦੀ ਅਰਥਵਿਵਸਥਾ ਨੂੰ ‘ਫ੍ਰੇਜਾਈਲ ਫਾਈਵ’ ਵਿੱਚ ਗਿਣਿਆ ਜਾਣ ਲੱਗਾ ਸੀ।

PM ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਦੇਸ਼ ਵਾਸੀਆਂ ਨੇ ਬਹੁਤ ਮਿਹਨਤ ਕੀਤੀ ਹੈ। ਸਾਡੇ ਨੌਜਵਾਨਾਂ, ਕਿਸਾਨਾਂ, ਮਜ਼ਦੂਰ ਭੈਣਾਂ-ਭਰਾਵਾਂ ਅਤੇ ਉਦਯੋਗ ਜਗਤ ਨਾਲ ਜੁੜੇ ਸਾਰੇ ਲੋਕਾਂ ਨੇ ਮਿਲ ਕੇ ਇਸ ਸਥਿਤੀ ਨੂੰ ਬਦਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਵਿੱਚ ਤਰੱਕੀ ਦੀ ਰਫ਼ਤਾਰ ਬਹੁਤ ਤੇਜ਼ ਹੈ। ਇਸ ਦੇ ਨਾਲ ਹੀ ਗਰੀਬੀ ਤੋਂ ਬਾਹਰ ਨਿਕਲਣ ਦੀ ਰਫ਼ਤਾਰ ਵੀ ਤੇਜ਼ ਹੋਈ ਹੈ।

PM ਮੋਦੀ ਨੇ ਕਿਹਾ ਕਿ ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਇਸ ਰਿਪੋਰਟ ਮੁਤਾਬਕ, ਸਿਰਫ਼ 12-13 ਸਾਲਾਂ ਵਿੱਚ ਭਾਰਤ ਦੇ 50 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲੇ ਹਨ।

PM ਨੇ ਕਿਹਾ, “70 ਦੇ ਦਹਾਕੇ ਵਿੱਚ ਜਦੋਂ ਦੇਸ਼ ਵਿੱਚ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਗਿਆ ਸੀ, ਉਦੋਂ ਦੇਸ਼ ਦੀ ਆਬਾਦੀ ਲਗਭਗ 50 ਕਰੋੜ ਸੀ। ਗਰੀਬੀ ਉਦੋਂ ਵੀ ਖ਼ਤਮ ਹੋ ਸਕਦੀ ਸੀ, ਪਰ FICCI ਵੀ ਇਸ ਗੱਲ ਦੀ ਗਵਾਹ ਹੈ ਕਿ ਉਸ ਸਮੇਂ ਨੀਤੀਆਂ ਵਿੱਚ ਕਮੀ ਸੀ ਅਤੇ ਬਦਕਿਸਮਤੀ ਨਾਲ ਨੀਅਤ ਵਿੱਚ ਵੀ ਕਮੀ ਸੀ। ਜਦੋਂ ਸਹੀ ਨੀਅਤ ਨਾਲ ਕੰਮ ਹੋਇਆ ਅਤੇ ਸਰਕਾਰ ਸਹੀ ਦਿਸ਼ਾ ਵਿੱਚ ਅੱਗੇ ਵਧੀ, ਤਾਂ ਸਿਰਫ਼ 12-13 ਸਾਲਾਂ ਵਿੱਚ 50 ਕਰੋੜ ਗਰੀਬ ਲੋਕ ਗਰੀਬੀ ਤੋਂ ਬਾਹਰ ਆ ਗਏ। ਇਹ ਦਿਖਾਉਂਦਾ ਹੈ ਕਿ ਅੱਜ ਭਾਰਤ ਜਿਸ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ, ਉਹ ਸਹੀ ਹੈ ਅਤੇ ਇਸ ਵਿੱਚ ਦੇਸ਼ ਦੀ ਸਫ਼ਲਤਾ ਦੀ ਗਾਰੰਟੀ ਹੈ।”

PM ਮੋਦੀ ਨੇ ਕਿਹਾ ਕਿ ਅਗਲੇ 20 ਸਾਲਾਂ ਲਈ ਆਪਣੇ ਹਰ ਲੰਬੇ ਸਮੇਂ ਦੇ ਨਿਵੇਸ਼ ਦੇ ਫ਼ੈਸਲੇ ਵਿੱਚ ‘ਇੰਡੀਆ ਫਰਸਟ’ ਨੂੰ ਆਧਾਰ ਬਣਾਓ। ਇਸ ਨਾਲ ਦੇਸ਼ ਆਤਮਨਿਰਭਰ ਬਣੇਗਾ ਅਤੇ ਤੁਹਾਡੇ ਕਾਰੋਬਾਰ ਦੇ ਵਿਕਾਸ ਲਈ ਵੀ ਨਵੇਂ ਮੌਕੇ ਖੁੱਲ੍ਹਣਗੇ।

PM ਨੇ ਕਿਹਾ, “ਸੋਚੋ, 100 ਸਾਲ ਹੋ ਗਏ ਹਨ। ਪਰ 1930 ਵਿੱਚ ਗਾਂਧੀ ਜੀ ਇਹੀ ਕਹਿ ਕੇ ਗਏ ਸਨ ਅਤੇ ਇੰਨੇ ਸਾਲਾਂ ਬਾਅਦ ਅੱਜ ਮੈਨੂੰ ਵੀ ਇਹੀ ਕਹਿਣਾ ਪੈ ਰਿਹਾ ਹੈ। ਮੇਰੀ ਗੱਲ ਨਾ ਮੰਨੋ, ਘੱਟੋ-ਘੱਟ ਗਾਂਧੀ ਜੀ ਦੀ ਤਾਂ ਮੰਨੋ। ਉਹ ਵੀ ਸਵਦੇਸ਼ੀ ਅਤੇ ਆਤਮਨਿਰਭਰ ਭਾਰਤ ਦੀ ਗੱਲ ਕਰਕੇ ਗਏ ਸਨ। ਮੇਰੀ ਇਸ ਗੱਲ ਨੂੰ ਵੀ ਘਰ-ਘਰ ਤੱਕ ਪਹੁੰਚਾਓ।”

PM ਮੋਦੀ ਨੇ ਕਿਹਾ, “ਮੈਂ ਤੁਹਾਨੂੰ ਅਪੀਲ ਕਰਾਂਗਾ ਕਿ ਸਾਡਾ ਉਦਯੋਗ ਜਗਤ ਭਾਰਤ ਦੇ ਖੇਤੀਬਾੜੀ ਖੇਤਰ ਵਿੱਚ ਆਪਣਾ ਨਿਵੇਸ਼ ਵਧਾਏ। ਖ਼ਾਸ ਵਿਦੇਸ਼ੀ ਬਾਜ਼ਾਰਾਂ ਨੂੰ ਧਿਆਨ ਵਿੱਚ ਰੱਖ ਕੇ ਭਰੋਸੇਯੋਗ ਖਰੀਦ ਪ੍ਰਣਾਲੀ ਬਣਾਓ ਅਤੇ ਅਜਿਹੇ ਉਤਪਾਦ ਤਿਆਰ ਕਰੋ, ਜਿਨ੍ਹਾਂ ਦੀ ਉੱਥੇ ਮੰਗ ਹੈ, ਤਾਂ ਜੋ ਭਾਰਤੀ ਉਤਪਾਦ ਦੁਨੀਆ ਵਿੱਚ ਸਾਡੀ ਪਛਾਣ ਬਣ ਸਕਣ।”

Source: TV9Hindi.com
Loading...
Unable to load recommendations.
Follow Us
Related Stories
8ਵਾਂ ਤਨਖਾਹ ਕਮਿਸ਼ਨ: ਫੌਜ ‘ਚ ਵੱਡੇ ਬਦਲਾਅ ਦੀ ਤਿਆਰੀ… ਖ਼ਤਮ ਹੋਵੇਗਾ ਬ੍ਰਿਗੇਡੀਅਰ ਰੈਂਕ, ਰਿਟਾਇਰਮੈਂਟ ਦੀ ਉਮਰ ਵਧਾਉਣ ਦਾ ਵੀ ਪ੍ਰਸਤਾਵ!
PM ਮੋਦੀ ਨੂੰ ਮਿਲੇ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ, ਜਾਣੋ ਕਿਉਂ ਅਹਿਮ ਹੈ ਸ਼ਾਹੀ ਜੋੜੇ ਦਾ ਦੌਰਾ?
TV9 ਦੇ ਸੱਤਾ ਸੰਮੇਲਨ ਦਾ ਮੰਚ ਇੱਕ ਵਾਰ ਫਿਰ ਸਜ ਕੇ ਤਿਆਰ, ਭਲਕੇ ਪੰਜਾਬ ਦੀ ਸਿਆਸਤ ਦੇ ਕਈ ਦਿੱਗਜ ਹੋਣਗੇ ਸ਼ਾਮਲ
ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਭਿਆਨਕ ਸੜਕ ਹਾਦਸਾ, 500 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਕਾਰ, 6 ਨੌਜਵਾਨਾਂ ਦੀ ਮੌਤ
ਕਸ਼ਮੀਰ ‘ਚ ਲਸ਼ਕਰ ਦਾ ਆਖ਼ਰੀ ਲੋਕਲ ਅੱਤਵਾਦੀ ਢੇਰ… ਅਮਿਤ ਸ਼ਾਹ ਨੇ ਥਾਪੜੀ ਜਵਾਨਾਂ ਦੀ ਪਿੱਠ, ਕਿਹਾ- ਦੇਸ਼ ਤੁਹਾਨੂੰ ਸਲਾਮ ਕਰਦਾ ਹੈ
ਦਿੱਲੀ: ਤਿਲਕ ਨਗਰ ਗੁਰਦੁਆਰੇ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ… ਇੱਕ ਗ੍ਰਿਫ਼ਤਾਰ, ਸਿਰਸਾ ਬੋਲੇ – ਸਾਜਿਸ਼ ਦਾ ਹੋਵੇ ਪਰਦਾਫਾਸ਼