ਦਿੱਲੀ: ਤਿਲਕ ਨਗਰ ਗੁਰਦੁਆਰੇ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ… ਇੱਕ ਗ੍ਰਿਫ਼ਤਾਰ, ਸਿਰਸਾ ਬੋਲੇ – ਸਾਜਿਸ਼ ਦਾ ਹੋਵੇ ਪਰਦਾਫਾਸ਼

Updated On: 

18 Nov 2026 13:17 PM IST

Delhi Tilak Nagar Gurudwara Beadbi Case: ਦਿੱਲੀ ਦੇ ਗੁਰਦੁਆਰਾ ਸਾਹਿਬ ਵਿੱਚ ਪਵਿੱਤਰ ਧਰਮ ਗ੍ਰੰਥ ਦੀ ਬੇਅਦਬੀ ਦੀ ਘਟਨਾ ਵਾਪਰੀ ਤਾਂ ਸਿੱਖ ਭਾਈਚਾਰੇ ਵਿੱਚ ਰੋਸ ਫੈਲ ਗਿਆ। ਇਸ ਘਟਨਾ ਨੂੰ ਲੈ ਕੇ ਜਿੱਥੇ ਪੁਲਿਸ ਨੇ ਇੱਕ ਸ਼ਖਸ ਨੂੰ ਕਾਬੂ ਕੀਤਾ ਹੈ ਤਾਂ ਉੱਥੇ ਹੀ ਗੁਰਦੁਆਰਾ ਪ੍ਰਬੰਧਨ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੋ ਰਹੇ ਹਨ।

ਦਿੱਲੀ: ਤਿਲਕ ਨਗਰ ਗੁਰਦੁਆਰੇ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ... ਇੱਕ ਗ੍ਰਿਫ਼ਤਾਰ, ਸਿਰਸਾ ਬੋਲੇ - ਸਾਜਿਸ਼ ਦਾ ਹੋਵੇ ਪਰਦਾਫਾਸ਼

Photo: Social Media

ਪੱਛਮੀ ਦਿੱਲੀ ਦੇ ਤਿਲਕ ਨਗਰ ਸਥਿਤ ਇੱਕ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਆਰੋਪ ਹੇਠ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉੱਧਰ ਇਸ ਮਾਮਲੇ ਤੇ ਸਿਆਸਤ ਵੀ ਭੱਖ ਗਈ ਹੈ। ਇਸ ਘਟਨਾ ਦੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਸਾਰੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਕੇ ਪਰਦਾਫਾਸ਼ ਕੀਤਾ ਜਾਵੇਗਾ।

ਪੁਲਿਸ ਮੁਤਾਬਿਕ ਲਗਭਗ 45 ਸਾਲ ਦਾ ਮੁਜ਼ਮ ਪਿਛਲੇ ਵੀਰਵਾਰ ਨੂੰ ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਗੁਰਦੁਆਰੇ ਵਿੱਚ ਦਾਖਲ ਹੋਇਆ ਅਤੇ ਕਥਿਤ ਤੌਰ ‘ਤੇ ਪਵਿੱਤਰ ਗ੍ਰੰਥ ਦੇ ਅੰਗ ਪਾੜ ਦਿੱਤੇ। ਜਦੋਂ ਉਹ ਮੰਗਲਵਾਰ ਨੂੰ ਗੁਰਦੁਆਰੇ ਵਾਪਸ ਆਇਆ ਤਾਂ ਉੱਥੇ ਮੌਜੂਦ ਨਿਹੰਗਾਂ ਨੇ ਉਸਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਪੁਲਿਸ ਨੇ ਕਿਹਾ ਕਿ ਵਿਅਕਤੀ ਵਿਰੁੱਧ ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ 298 (ਕਿਸੇ ਵੀ ਵਰਗ ਦੇ ਧਰਮ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਪੂਜਾ ਸਥਾਨ ਨੂੰ ਨੁਕਸਾਨ ਪਹੁੰਚਾਉਣਾ ਜਾਂ ਅਪਵਿੱਤਰ ਕਰਨਾ) ਅਤੇ 299 (ਕਿਸੇ ਵੀ ਵਰਗ ਦੇ ਧਰਮ ਜਾਂ ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਕਰਕੇ ਉਸ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੇ ਇਰਾਦੇ ਨਾਲ ਜਾਣਬੁੱਝ ਕੇ ਅਤੇ ਦੁਰਾਚਾਰੀ ਕਾਰਵਾਈ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਸਿੱਖ ਭਾਈਚਾਰੇ ਦਾ ਵਿਰੋਧ ਪ੍ਰਦਰਸ਼ਨ

ਇਸ ਘਟਨਾ ਤੋਂ ਭੜਕੇ ਸੈਂਕੜੇ ਸਿੱਖ ਭਾਈਚਾਰੇ ਦੇ ਮੈਂਬਰ ਮੰਗਲਵਾਰ ਦੇਰ ਰਾਤ ਤਿਲਕ ਨਗਰ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨੇ ਟ੍ਰੈਫਿਕ ਸਿਗਨਲ ਦੇ ਨੇੜੇ ਸੜਕ (ਚੱਕਾ ਜਾਮ) ਜਾਮ ਕਰ ਦਿੱਤੀ, ਜਿਸ ਨਾਲ ਕਈ ਕਿਲੋਮੀਟਰ ਤੱਕ ਆਵਾਜਾਈ ਪ੍ਰਭਾਵਿਤ ਹੋਈ। ਭਾਈਚਾਰੇ ਨੇ ਘਟਨਾ ਸਥਾਨ ‘ਤੇ ਗੁਰਬਾਣੀ ਅਤੇ ਕੀਰਤਨ ਵੀ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਭਾਈਚਾਰੇ ਦੇ ਸਾਹਮਣੇ ਪੇਸ਼ ਕੀਤਾ ਜਾਵੇ। ਐਸਐਚਓ ਵਿਨੀਤ ਕੁਮਾਰ ਪਾਂਡੇ ਨੇ ਭੀੜ ਨੂੰ ਸ਼ਾਂਤ ਕਰਕੇ ਮੁਲਜ਼ਮ ਖਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।

ਸਿਰਸਾ ਬੋਲੇ – ਮਾਮਲੇ ਦਾ ਹੋਵੇਗਾ ਪਰਦਾਫਾਸ਼

ਇਸ ਮੰਦਭਾਗੀ ਘਟਨਾ ਤੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਤੇ ਡੂੰਘਾ ਅਫ਼ਸੋਸ ਪ੍ਰਗਟ ਕੀਤਾ ਹੈ ਤੇ ਨਾਲ ਹੀ ਸਖ਼ਤ ਪ੍ਰਤੀਕਿਰਿਆ ਵੀ ਦਿੱਤੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਛੇਤੀ ਹੀ ਪੂਰੀ ਘਟਨਾ ਦੀ ਜਾਂਚ ਕਰਕੇ ਪਰਦਾਫਾਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ, ਨਾਲ ਹੀ ਗੁਰਦੁਆਰਾ ਪ੍ਰਬੰਧਕਾਂ ਦੀ ਭੂਮਿਕਾ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਅਨੁਸਾਰ, ਇਸ ਪਿੱਛੇ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।

Loading...
Unable to load recommendations.
Follow Us
Related Stories
22 ਸਾਲ ਦੀ ਉਮਰ ਵਿੱਚ ਬਣਿਆ ਅੱਤਵਾਦੀ, ਕਈ ਵਾਰ ਸੁਰੱਖਿਆ ਬਲਾਂ ਨੂੰ ਦਿੱਤਾ ਚਕਮਾ… ਜਾਣੋ ਲਸ਼ਕਰ ਕਮਾਂਡਰ ਲਤੀਫ ਭੱਟ ਦੀ ਪੂਰੀ ਕਹਾਣੀ
ਭਾਰਤ ਆਰਥਿਕ ਤਬਾਹੀ ਵੱਲ ਵਧ ਰਿਹਾ ਹੈ… ਅਮਰੀਕਾ ‘ਚ ਬੋਲੇ ਰਾਹੁਲ ਗਾਂਧੀ, ਨੌਜਵਾਨਾਂ ਦੇ ਮੁੱਦੇ ‘ਤੇ ਵੀ ਸਰਕਾਰ ਨੂੰ ਘੇਰਿਆ
Tehri Garhwal Accident: ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਵਿੱਚ ਯਾਤਰੀਆਂ ਨਾਲ ਭਰੀ ਬੱਸ 100 ਮੀਟਰ ਡੂੰਘੀ ਖੱਡ ਵਿੱਚ ਡਿੱਗੀ, 6 ਲੋਕਾਂ ਦੀ ਮੌਤ, 20 ਜ਼ਖਮੀ, ਰੈਸਕਿਊ ਆਪਰੇਸ਼ਨ ਜਾਰੀ
ਫਿਲੀਪੀਨਜ਼ ਦੇ ਮਨੀਲਾ ਸਥਿਤ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਨਤਮਸਤਕ ਹੋਏ PM ਮੋਦੀ, ਮੱਥਾ ਟੇਕ ਕੇ ਕੀਤੀ ਅਰਦਾਸ, ਰੱਖਿਆ ਮੁੜ ਨਿਰਮਾਣ ਦਾ ਨੀਂਹ ਪੱਥਰ
ਜਿੱਥੇ ਪਹਿਲੀ ਵਾਰ ਮਿਲੇ ਸਨ ਸੋਨੀਆ-ਰਾਜੀਵ, ਉੱਥੇ ਗਰਲਫ੍ਰੈਂਡ ਨਾਲ ਪਹੁੰਚੇ ਰਾਹੁਲ ਗਾਂਧੀ…ਕਿਤਾਬ ਲਾਂਚਿੰਗ ‘ਤੇ ਖੁਦ ਸੁਣਾਈ ਕਹਾਣੀ
‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਲਾਂਚ, ਸੋਨੀਆ ਗਾਂਧੀ ਨੇ ਬਿਆਨ ਕੀਤਾ ਆਪਣਾ ਸਫ਼ਰ