8ਵਾਂ ਤਨਖਾਹ ਕਮਿਸ਼ਨ: ਫੌਜ ‘ਚ ਵੱਡੇ ਬਦਲਾਅ ਦੀ ਤਿਆਰੀ… ਖ਼ਤਮ ਹੋਵੇਗਾ ਬ੍ਰਿਗੇਡੀਅਰ ਰੈਂਕ, ਰਿਟਾਇਰਮੈਂਟ ਦੀ ਉਮਰ ਵਧਾਉਣ ਦਾ ਵੀ ਪ੍ਰਸਤਾਵ!

Updated On: 

19 Nov 2026 10:19 AM IST

ਪ੍ਰਸਤਾਵ ਮੁਤਾਬਕ ਫੌਜ 'ਚ ਅਧਿਕਾਰੀਆਂ ਨੂੰ ਘੱਟ ਸਮੇਂ 'ਚ ਤਰੱਕੀ ਦੇ ਵੱਧ ਮੌਕੇ ਦੇਣ ਦੀ ਯੋਜਨਾ ਹੈ। ਇਸ ਲਈ ਕਰਨਲ ਬਣਨ ਦੀ ਸਮਾਂ-ਸੀਮਾ 14 ਸਾਲ ਤੇ ਮੇਜਰ ਜਨਰਲ ਦੇ ਪੇ-ਲੈਵਲ ਤੱਕ ਪਹੁੰਚਣ ਦੀ ਸਮਾਂ-ਸੀਮਾ 26 ਸਾਲ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਇਸ ਪ੍ਰਸਤਾਵ ਨੂੰ ਰੱਖਿਆ ਮੰਤਰਾਲੇ ਰਾਹੀਂ 8ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਸਾਹਮਣੇ ਰੱਖਣ ਦੀ ਤਿਆਰੀ ਹੈ।

8ਵਾਂ ਤਨਖਾਹ ਕਮਿਸ਼ਨ: ਫੌਜ ਚ ਵੱਡੇ ਬਦਲਾਅ ਦੀ ਤਿਆਰੀ... ਖ਼ਤਮ ਹੋਵੇਗਾ ਬ੍ਰਿਗੇਡੀਅਰ ਰੈਂਕ, ਰਿਟਾਇਰਮੈਂਟ ਦੀ ਉਮਰ ਵਧਾਉਣ ਦਾ ਵੀ ਪ੍ਰਸਤਾਵ!

ਭਾਰਤੀ ਫੌਜ ‘ਚ ਅਧਿਕਾਰੀਆਂ ਦੇ ਤਰੱਕੀ ਸਿਸਟਮ (Promotion System) ‘ਚ ਵੱਡੇ ਬਦਲਾਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਹਿਤ ਬ੍ਰਿਗੇਡੀਅਰ ਰੈਂਕ ਖ਼ਤਮ ਕਰਨ ਤੇ ਕਰਨਲ ਤੋਂ ਬਾਅਦ ਸਿੱਧਾ ਮੇਜਰ ਜਨਰਲ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਦੀ ਰਿਟਾਇਰਮੈਂਟ ਦੀ ਉਮਰ 54 ਸਾਲ ਤੋਂ ਵਧਾ ਕੇ 56 ਸਾਲ ਕਰਨ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।

ਪ੍ਰਸਤਾਵ ਮੁਤਾਬਕ ਫੌਜ ‘ਚ ਅਧਿਕਾਰੀਆਂ ਨੂੰ ਘੱਟ ਸਮੇਂ ‘ਚ ਤਰੱਕੀ ਦੇ ਵੱਧ ਮੌਕੇ ਦੇਣ ਦੀ ਯੋਜਨਾ ਹੈ। ਇਸ ਲਈ ਕਰਨਲ ਬਣਨ ਦੀ ਸਮਾਂ-ਸੀਮਾ 14 ਸਾਲ ਤੇ ਮੇਜਰ ਜਨਰਲ ਦੇ ਪੇ-ਲੈਵਲ ਤੱਕ ਪਹੁੰਚਣ ਦੀ ਸਮਾਂ-ਸੀਮਾ 26 ਸਾਲ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਇਸ ਪ੍ਰਸਤਾਵ ਨੂੰ ਰੱਖਿਆ ਮੰਤਰਾਲੇ ਰਾਹੀਂ 8ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਸਾਹਮਣੇ ਰੱਖਣ ਦੀ ਤਿਆਰੀ ਹੈ। 8ਵੇਂ ਤਨਖਾਹ ਕਮਿਸ਼ਨ ਨੇ ਮਈ 2027 ਤੱਕ ਆਪਣੀ ਰਿਪੋਰਟ ਸਰਕਾਰ ਨੂੰ ਸੌਂਪਣੀ ਹੈ। ਹਾਲਾਂਕਿ, ਫਿਲਹਾਲ ਇਹ ਸਿਰਫ਼ ਇੱਕ ਪ੍ਰਸਤਾਵ ਹੈ। ਇਸ ਨੂੰ ਸਰਕਾਰ ਤੇ ਤਨਖਾਹ ਕਮਿਸ਼ਨ ਦੀ ਅੰਤਿਮ ਮਨਜ਼ੂਰੀ ਮਿਲਣੀ ਅਜੇ ਬਾਕੀ ਹੈ।

ਫੌਜ ਤਰੱਕੀ ਸਿਸਟਮ ‘ਚ ਬਦਲਾਅ ਕਿਉਂ ਕਰਨਾ ਚਾਹੁੰਦੀ ਹੈ?

ਦਰਅਸਲ, ਫੌਜ ‘ਚ ਅਧਿਕਾਰੀਆਂ ਦਾ ਮੌਜੂਦਾ ਢਾਂਚਾ ਪਿਰਾਮਿਡ ਵਰਗਾ ਹੈ। ਯਾਨੀ ਹੇਠਲੇ ਰੈਂਕਾਂ ‘ਤੇ ਅਧਿਕਾਰੀਆਂ ਦੀ ਗਿਣਤੀ ਜ਼ਿਆਦਾ ਹੈ, ਜਦਕਿ ਉੱਚੇ ਅਹੁਦਿਆਂ ਤੱਕ ਪਹੁੰਚਣ ਦੇ ਮੌਕੇ ਕਾਫ਼ੀ ਘੱਟ ਹਨ। ਇਸ ਕਾਰਨ ਕਈ ਯੋਗ ਅਧਿਕਾਰੀਆਂ ਨੂੰ ਲੰਬੇ ਸਮੇਂ ਤੱਕ ਤਰੱਕੀ ਦੀ ਉਡੀਕ ਕਰਨੀ ਪੈਂਦੀ ਹੈ। ਪ੍ਰਸਤਾਵ’ਚ ਦੱਸਿਆ ਗਿਆ ਹੈ ਕਿ ਫੌਜ ਦੇ ਲਗਭਗ 86 ਫ਼ੀਸਦੀ ਅਧਿਕਾਰੀ ਲੈਫਟੀਨੈਂਟ ਕਰਨਲ ਜਾਂ ਇਸ ਤੋਂ ਹੇਠਲੇ ਰੈਂਕ ‘ਤੇ ਹਨ। ਜਦਕਿ ਕਰਨਲ ਦੇ ਅਹੁਦੇ ਲਗਭਗ 10.5 ਫ਼ੀਸਦੀ, ਬ੍ਰਿਗੇਡੀਅਰ ਦੇ 2.5 ਫ਼ੀਸਦੀ ਤੇ ਮੇਜਰ ਜਨਰਲ ਦੇ ਅਹੁਦੇ ਸਿਰਫ਼ 0.8 ਫ਼ੀਸਦੀ ਹਨ।

14 ਸਾਲ ‘ਚ ਕਰਨਲ, 26 ਸਾਲ ‘ਚ ਮੇਜਰ ਜਨਰਲ ਬਣਾਉਣ ਦਾ ਪ੍ਰਸਤਾਵ

ਨਵੇਂ ਤਰੱਕੀ ਸਿਸਟਮ ਵਿੱਚ ਅਧਿਕਾਰੀਆਂ ਲਈ ਸੇਵਾ ਦੇ ਆਧਾਰ ‘ਤੇ ਸਮਾਂ-ਸੀਮਾ ਤੈਅ ਕਰਨ ਦਾ ਸੁਝਾਅ ਦਿੱਤਾ ਗਿਆ ਹੈ।

4 ਸਾਲ ਦੀ ਸੇਵਾ ਤੋਂ ਬਾਅਦ ਮੇਜਰ।

10 ਸਾਲ ਦੀ ਸੇਵਾ ਤੋਂ ਬਾਅਦ ਲੈਫਟੀਨੈਂਟ ਕਰਨਲ।

14 ਸਾਲ ਦੀ ਸੇਵਾ ਤੋਂ ਬਾਅਦ ਕਰਨਲ।

20 ਤੋਂ 21 ਸਾਲ ਦੀ ਸੇਵਾ ਤੋਂ ਬਾਅਦ ਮੇਜਰ ਜਨਰਲ ਰੈਂਕ।

26 ਸਾਲ ਦੀ ਸੇਵਾ ਤੋਂ ਬਾਅਦ ਮੇਜਰ ਜਨਰਲ ਦੇ ਪੇ-ਲੈਵਲ ਤੱਕ ਟਾਈਮ-ਸਕੇਲ ਤਰੱਕੀ।

27 ਤੋਂ 28 ਸਾਲ ਦੀ ਸੇਵਾ ਤੋਂ ਬਾਅਦ ਲੈਫਟੀਨੈਂਟ ਜਨਰਲ ਰੈਂਕ ਲਈ ਪ੍ਰਬੰਧ।

ਬ੍ਰਿਗੇਡੀਅਰ ਰੈਂਕ ਖ਼ਤਮ ਕਰਨ ਦੀ ਤਿਆਰੀ

ਇਸ ਪ੍ਰਸਤਾਵ ਦਾ ਸਭ ਤੋਂ ਵੱਡਾ ਬਦਲਾਅ ਬ੍ਰਿਗੇਡੀਅਰ ਰੈਂਕ ਨੂੰ ਖ਼ਤਮ ਕਰਨਾ ਹੈ। ਮੌਜੂਦਾ ਸਮੇਂ ‘ਚ ਬ੍ਰਿਗੇਡੀਅਰ ਬ੍ਰਿਗੇਡ ਦੀ ਕਮਾਨ ਸੰਭਾਲਦੇ ਹਨ, ਜਦਕਿ ਮੇਜਰ ਜਨਰਲ ਕੋਲ ਆਮ ਤੌਰ ‘ਤੇ ਡਿਵੀਜ਼ਨ ਦੀ ਜ਼ਿੰਮੇਵਾਰੀ ਹੁੰਦੀ ਹੈ। ਨਵੇਂ ਪ੍ਰਸਤਾਵ ਮੁਤਾਬਕ ਮੇਜਰ ਜਨਰਲ ਰੈਂਕ ਦੇ ਅਧਿਕਾਰੀ ਬ੍ਰਿਗੇਡ ਤੇ ਡਿਵੀਜ਼ਨ ਦੋਵਾਂ ਦੀ ਕਮਾਨ ਸੰਭਾਲ ਸਕਣਗੇ। ਇਸ ਨਾਲ ਫੌਜ ਦੇ ਕਮਾਂਡ ਸਟ੍ਰਕਚਰ ‘ਚੋਂ ਇੱਕ ਰੈਂਕ ਘੱਟ ਹੋ ਜਾਵੇਗਾ ਤੇ ਅਧਿਕਾਰੀਆਂ ਲਈ ਤਰੱਕੀ ਦੇ ਰਸਤੇ ਖੁੱਲ੍ਹ ਸਕਣਗੇ।

Source: TV9Hindi.com
Loading...
Unable to load recommendations.
Follow Us
Related Stories
PM ਮੋਦੀ ਨੂੰ ਮਿਲੇ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ, ਜਾਣੋ ਕਿਉਂ ਅਹਿਮ ਹੈ ਸ਼ਾਹੀ ਜੋੜੇ ਦਾ ਦੌਰਾ?
TV9 ਦੇ ਸੱਤਾ ਸੰਮੇਲਨ ਦਾ ਮੰਚ ਇੱਕ ਵਾਰ ਫਿਰ ਸਜ ਕੇ ਤਿਆਰ, ਭਲਕੇ ਪੰਜਾਬ ਦੀ ਸਿਆਸਤ ਦੇ ਕਈ ਦਿੱਗਜ ਹੋਣਗੇ ਸ਼ਾਮਲ
ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਭਿਆਨਕ ਸੜਕ ਹਾਦਸਾ, 500 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਕਾਰ, 6 ਨੌਜਵਾਨਾਂ ਦੀ ਮੌਤ
ਕਸ਼ਮੀਰ ‘ਚ ਲਸ਼ਕਰ ਦਾ ਆਖ਼ਰੀ ਲੋਕਲ ਅੱਤਵਾਦੀ ਢੇਰ… ਅਮਿਤ ਸ਼ਾਹ ਨੇ ਥਾਪੜੀ ਜਵਾਨਾਂ ਦੀ ਪਿੱਠ, ਕਿਹਾ- ਦੇਸ਼ ਤੁਹਾਨੂੰ ਸਲਾਮ ਕਰਦਾ ਹੈ
ਦਿੱਲੀ: ਤਿਲਕ ਨਗਰ ਗੁਰਦੁਆਰੇ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ… ਇੱਕ ਗ੍ਰਿਫ਼ਤਾਰ, ਸਿਰਸਾ ਬੋਲੇ – ਸਾਜਿਸ਼ ਦਾ ਹੋਵੇ ਪਰਦਾਫਾਸ਼
22 ਸਾਲ ਦੀ ਉਮਰ ਵਿੱਚ ਬਣਿਆ ਅੱਤਵਾਦੀ, ਕਈ ਵਾਰ ਸੁਰੱਖਿਆ ਬਲਾਂ ਨੂੰ ਦਿੱਤਾ ਚਕਮਾ… ਜਾਣੋ ਲਸ਼ਕਰ ਕਮਾਂਡਰ ਲਤੀਫ ਭੱਟ ਦੀ ਪੂਰੀ ਕਹਾਣੀ