‘ਭਾਰਤ-ਪਾਕਿਸਤਾਨ ਤਣਾਅ ‘ਚ 5 ਜੈੱਟ ਡੇਗੇ ਗਏ’, ਕਾਂਗਰਸ ਨੇ ਟਰੰਪ ਦੇ ਦਾਅਵੇ ‘ਤੇ ਕਿਹਾ – ਪ੍ਰਧਾਨ ਮੰਤਰੀ ਨੇ ਸਮਝੌਤਾ ਕਿਉਂ ਕੀਤਾ
India Pakistan Tension: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ, ਭਾਰਤ-ਪਾਕਿਸਤਾਨ ਤਣਾਅ 'ਚ 5 ਜੈੱਟ ਡੇਗੇ ਗਏ। ਹੁਣ ਕਾਂਗਰਸ ਨੇ ਟਰੰਪ ਦੇ ਇਸ ਬਿਆਨ 'ਤੇ ਮੋਦੀ ਸਰਕਾਰ ਨੂੰ ਘੇਰਿਆ ਹੈ। ਕਾਂਗਰਸ ਨੇ ਕਿਹਾ, ਟਰੰਪ ਨੇ 24ਵੀਂ ਵਾਰ ਕਿਹਾ ਕਿ ਮੈਂ ਵਪਾਰ ਦੀ ਧਮਕੀ ਦੇ ਕੇ ਭਾਰਤ-ਪਾਕਿਸਤਾਨ ਜੰਗ ਰੁਕਵਾ ਦਿੱਤੀ, ਮੋਦੀ ਚੁੱਪ ਕਿਉਂ ਹਨ?
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦਾ ਜ਼ਿਕਰ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਜੰਗ ਰੁਕਵਾ ਦਿੱਤੀ। ਟਰੰਪ ਨੇ ਇਹ ਵੀ ਕਿਹਾ ਕਿ ਭਾਰਤ-ਪਾਕਿਸਤਾਨ ਤਣਾਅ ‘ਚ 5 ਜੈੱਟ ਡੇਗੇ ਗਏ। ਹਾਲਾਂਕਿ, ਟਰੰਪ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਸ ਦੇਸ਼ ਨੇ ਜੈੱਟ ਡੇਗੇ ਹਨ। ਹੁਣ ਕਾਂਗਰਸ ਨੇ ਟਰੰਪ ਦੇ ਇਨ੍ਹਾਂ ਬਿਆਨਾਂ ‘ਤੇ ਪ੍ਰਧਾਨ ਮੰਤਰੀ ਮੋਦੀ ‘ਤੇ ਤਿੱਖਾ ਹਮਲਾ ਕੀਤਾ ਹੈ।
ਕਾਂਗਰਸ ਨੇ ਡੋਨਾਲਡ ਟਰੰਪ ਦੇ ਬਿਆਨ ‘ਤੇ ਨਿਸ਼ਾਨਾ ਸਾਧਿਆ ਤੇ ਸੋਸ਼ਲ ਮੀਡੀਆ ਹੈਂਡਲ X ‘ਤੇ ਪੋਸਟ ਕੀਤਾ ਕਿ, ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ‘ਚ 5 ਜੈੱਟ ਡੇਗੇ ਗਏ ਸਨ। ਇਸ ਦੇ ਨਾਲ ਹੀ, ਟਰੰਪ ਨੇ 24ਵੀਂ ਵਾਰ ਕਿਹਾ ਕਿ ਮੈਂ ਵਪਾਰ ਦੀ ਧਮਕੀ ਦੇ ਕੇ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਨੂੰ ਰੁਕਵਾ ਦਿੱਤਾ।
ਕਾਂਗਰਸ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ
ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ, ਟਰੰਪ ਇਹ ਗੱਲ ਲਗਾਤਾਰ ਦੁਹਰਾ ਰਹੇ ਹਨ ਤੇ ਨਰਿੰਦਰ ਮੋਦੀ ਚੁੱਪ ਹਨ। ਇਸ ਦੇ ਨਾਲ ਹੀ ਕਾਂਗਰਸ ਨੇ ਸਵਾਲ ਉਠਾਇਆ ਕਿ, ਵਪਾਰ ਲਈ ਨਰਿੰਦਰ ਮੋਦੀ ਨੇ ਦੇਸ਼ ਦੇ ਸਨਮਾਨ ਨਾਲ ਸਮਝੌਤਾ ਕਿਉਂ ਕੀਤਾ? ਦਰਅਸਲ, ਡੋਨਾਲਡ ਟਰੰਪ 10 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਜੰਗਬੰਦੀ ਤੋਂ ਬਾਅਦ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਜੰਗ ਰੁਕਵਾ ਦਿੱਤੀ ਹੈ। ਟਰੰਪ ਦੇ ਇਸ ਦਾਅਵੇ ਤੋਂ ਬਾਅਦ, ਵਿਰੋਧੀ ਧਿਰ ਲਗਾਤਾਰ ਮੋਦੀ ਸਰਕਾਰ ਨੂੰ ਘੇਰ ਰਹੀ ਹੈ। ਵਿਰੋਧੀ ਧਿਰ ਇਸ ਬਾਰੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕਰਦੀ ਰਹੀ ਹੈ।
ਵਿਰੋਧੀ ਧਿਰ ਟਰੰਪ ਦੇ ਦਾਅਵੇ ਬਾਰੇ ਪ੍ਰਧਾਨ ਮੰਤਰੀ ਮੋਦੀ ਤੋਂ ਲਗਾਤਾਰ ਸਵਾਲ ਪੁੱਛ ਰਹੀ ਹੈ। ਹਾਲਾਂਕਿ, ਮੋਦੀ ਸਰਕਾਰ ਨੇ ਟਰੰਪ ਦੇ ਦਾਅਵੇ ਨੂੰ ਖ਼ਾਰਜ ਕਰ ਚੁੱਕੀ ਹੈ।
ट्रंप ने कहा- भारत-पाकिस्तान के बीच युद्ध में 5 जेट गिराए गए. इसके साथ ही 24वीं बार कहा कि मैंने व्यापार की धमकी देकर भारत-पाकिस्तान की वॉर रुकवा दी. ट्रंप लगातार ये बात दोहरा रहे हैं और नरेंद्र मोदी खामोश हैं. नरेंद्र मोदी ने व्यापार के लिए देश के सम्मान से समझौता क्यों किया? pic.twitter.com/P2AXX1RizT
— Congress (@INCIndia) July 19, 2025ਇਹ ਵੀ ਪੜ੍ਹੋ
ਟਰੰਪ ਨੇ ਕੀ ਬਿਆਨ ਦਿੱਤਾ?
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਹਾਲ ਹੀ ‘ਚ ਹੋਏ ਤਣਾਅ ਦੌਰਾਨ 5 ਜੈੱਟ ਡੇਗੇ ਗਏ ਸਨ। ਟਰੰਪ ਨੇ ਇਹ ਟਿੱਪਣੀ ਵ੍ਹਾਈਟ ਹਾਊਸ ‘ਚ ਕੁਝ ਰਿਪਬਲਿਕਨ ਅਮਰੀਕੀ ਸੰਸਦ ਮੈਂਬਰਾਂ ਨਾਲ ਰਾਤ ਦੇ ਖਾਣੇ ਦੌਰਾਨ ਕੀਤੀ। ਹਾਲਾਂਕਿ, ਉਨ੍ਹਾਂ ਇਹ ਨਹੀਂ ਦੱਸਿਆ ਕਿ ਉਹ ਕਿਸ ਪੱਖ ਦੇ ਜੈੱਟ ਡੇਗੇ ਜਾਣ ਦੀ ਗੱਲ ਕਰ ਰਹੇ ਸਨ।
ਪਾਕਿਸਤਾਨ ਨੇ ਦਾਅਵਾ ਕੀਤਾ ਕਿ ਉਸ ਨੇ ਹਵਾ ਤੋਂ ਹਵਾ ‘ਚ ਲੜਾਈ ‘ਚ 5 ਭਾਰਤੀ ਜਹਾਜ਼ ਡੇਗੇ ਹਨ। ਭਾਰਤ ਦੇ ਉੱਚ-ਦਰਜੇ ਦੇ ਜਨਰਲ ਨੇ ਮਈ ਦੇ ਅਖੀਰ ‘ਚ ਕਿਹਾ ਸੀ ਕਿ ਯੁੱਧ ਦੇ ਪਹਿਲੇ ਦਿਨ ਹਵਾਈ ਨੁਕਸਾਨ ਝੱਲਣ ਤੋਂ ਬਾਅਦ, ਭਾਰਤ ਨੇ ਆਪਣੀ ਰਣਨੀਤੀ ਬਦਲ ਲਈ ਤੇ ਤਿੰਨ ਦਿਨ ਬਾਅਦ ਜੰਗਬੰਦੀ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਜੰਗ ‘ਚ ਬੜ੍ਹਤ ਲਈ ਸੀ। ਭਾਰਤ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਪਾਕਿਸਤਾਨ ਦੇ “ਕੁਝ ਜਹਾਜ਼ਾਂ” ਨੂੰ ਡੇਗ ਦਿੱਤਾ।
ਇਸ ਦੇ ਨਾਲ, ਟਰੰਪ ਲਗਾਤਾਰ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਸਿਹਰਾ ਲੈ ਰਹੇ ਹਨ। 10 ਮਈ ਨੂੰ, ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਉਦੋਂ ਹੋਈ ਜਦੋਂ ਅਮਰੀਕਾ ਨੇ ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਦੇ ਬਿਆਨ ਨੂੰ ਕੀਤਾ ਖ਼ਾਰਜ
ਭਾਰਤ ਟਰੰਪ ਦੇ ਦਾਅਵੇ ਨਾਲ ਅਸਹਿਮਤ ਹੈ। ਭਾਰਤ ਇਸ ਤੱਥ ਨਾਲ ਅਸਹਿਮਤ ਹੈ ਕਿ ਵਪਾਰ ‘ਤੇ ਟਰੰਪ ਦੀ ਧਮਕੀ ਤੋਂ ਬਾਅਦ ਦੋਵੇਂ ਦੇਸ਼ ਜੰਗਬੰਦੀ ਲਈ ਸਹਿਮਤ ਹੋਏ ਸਨ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ 17 ਜੂਨ, 2025 ਨੂੰ ਦੱਸਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨਾਲ ਲਗਭਗ 35 ਮਿੰਟ ਫੋਨ ‘ਤੇ ਗੱਲ ਕੀਤੀ। ਇਸ ਫ਼ੋਨ ਕਾਲ ਦੌਰਾਨ, ਮੋਦੀ ਨੇ ਕਿਹਾ ਕਿ ਭਾਰਤ “ਕਦੇ ਵੀ ਵਿਚੋਲਗੀ ਨੂੰ ਸਵੀਕਾਰ ਨਹੀਂ ਕਰੇਗਾ” ਤੇ ਇਸਲਾਮਾਬਾਦ ਦੀ ਬੇਨਤੀ ‘ਤੇ ਭਾਰਤੀ ਤੇ ਪਾਕਿਸਤਾਨੀ ਫੌਜਾਂ ਵਿਚਕਾਰ ਫੌਜੀ ਕਾਰਵਾਈ ਰੋਕਣ ‘ਤੇ ਚਰਚਾ ਸ਼ੁਰੂ ਕੀਤੀ ਗਈ ਸੀ।
ਭਾਰਤ ਤੇ ਪਾਕਿਸਤਾਨ ਸਰਹੱਦ ਪਾਰ ਤੋਂ ਚਾਰ ਦਿਨਾਂ ਦੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ 10 ਮਈ ਨੂੰ ਟਕਰਾਅ ਨੂੰ ਖਤਮ ਕਰਨ ਲਈ ਸਹਿਮਤ ਹੋਏ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਤੀਜੀ ਧਿਰ ਦੀ ਦਖ਼ਲਅੰਦਾਜ਼ੀ ਨੂੰ ਰੱਦ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਟਰੰਪ ਨੂੰ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਜੰਗਬੰਦੀ ‘ਚ ਤੁਹਾਡੀ ਕੋਈ ਭੂਮਿਕਾ ਨਹੀਂ ਹੈ। ਜੰਗਬੰਦੀ ਵਪਾਰ ਕਾਰਨ ਨਹੀਂ ਕੀਤੀ ਗਈ ਸੀ। ਹਾਲਾਂਕਿ, ਪ੍ਰਧਾਨ ਮੰਤਰੀ ਵੱਲੋਂ ਇਹ ਸਪੱਸ਼ਟ ਕਰਨ ਤੋਂ ਬਾਅਦ ਵੀ, ਟਰੰਪ ਜੰਗਬੰਦੀ ਦਾ ਸਿਹਰਾ ਆਪਣੇ ਆਪ ਨੂੰ ਦਿੰਦੇ ਰਹੇ ਹਨ।
ਇਹ ਮਾਮਲਾ ਮਾਨਸੂਨ ਸੈਸ਼ਨ ‘ਚ ਚੁੱਕਿਆ ਜਾਵੇਗਾ
ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸੈਸ਼ਨ ‘ਚ ਇੱਕ ਵਾਰ ਫਿਰ ਆਪ੍ਰੇਸ਼ਨ ਸਿੰਦੂਰ ਤੇ ਟਰੰਪ ਦੇ ਦਾਅਵੇ ਦੀ ਗੂੰਜ ਉੱਠ ਸਕਦੀ ਹੈ। ਵਿਰੋਧੀ ਧਿਰ ਇੱਕ ਵਾਰ ਫਿਰ ਆਪ੍ਰੇਸ਼ਨ ਸਿੰਦੂਰ ਤੇ ਜੰਗਬੰਦੀ ਕਰਨ ਦੇ ਟਰੰਪ ਦੇ ਦਾਅਵੇ ਨੂੰ ਲੈ ਕੇ ਸਰਕਾਰ ਨੂੰ ਘੇਰ ਸਕਦੀ ਹੈ। ਸੈਸ਼ਨ ਤੋਂ ਪਹਿਲਾਂ ਸ਼ਨੀਵਾਰ ਨੂੰ ਵਿਰੋਧੀ ਧਿਰ ਇੱਕ ਮੀਟਿੰਗ ਕਰ ਰਹੀ ਹੈ। ਇਸ ਮੀਟਿੰਗ ‘ਚ ਇਨ੍ਹਾਂ ਸਾਰੇ ਮੁੱਦਿਆਂ ‘ਤੇ ਪਹਿਲਾਂ ਹੀ ਚਰਚਾ ਕੀਤੀ ਜਾਵੇਗੀ।
ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਤੋਂ ਬਾਅਦ ਹੀ ਭਾਰਤ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ 7 ਮਈ ਦੀ ਰਾਤ ਨੂੰ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ। ਇਸ ਕਾਰਵਾਈ ਦੇ ਤਹਿਤ ਭਾਰਤ ਨੇ ਪਾਕਿਸਤਾਨ ਦੇ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਇਸ ਤੋਂ ਬਾਅਦ 10 ਮਈ ਨੂੰ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਹੋਈ।


