ਕੁੱਤੇ ਮਨੁੱਖਾਂ ਦੇ ਚੰਗੇ ਦੋਸਤ, ਉਨ੍ਹਾਂ ਨਾਲ ਚੰਗਾ ਵਿਵਹਾਰ ਹੋਵੇ ,ਦਿੱਲੀ ਹਾਈ ਕੋਰਟ ਦਾ ਆਵਾਰਾ ਕੁੱਤੀਆਂ ‘ਤੇ ਵੱਡਾ ਫੈਸਲਾ
Delhi High Court on stray dogs: ਜਸਟਿਸ ਮਿੰਨੀ ਪੁਸ਼ਕਰਨ ਨੇ ਅਧਿਕਾਰੀਆਂ ਅਤੇ ਹੋਰ ਸਬੰਧਤ ਧਿਰਾਂ ਨੂੰ ਆਵਾਰਾ ਕੁੱਤਿਆਂ ਦੇ ਪੁਨਰਵਾਸ ਸੰਬੰਧੀ ਸੁਝਾਅ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਨੁੱਖਾਂ ਅਤੇ ਕੁੱਤਿਆਂ ਵਿਚਕਾਰ ਟਕਰਾਅ ਨੂੰ ਘੱਟ ਤੋਂ ਘੱਟ ਕੀਤਾ ਜਾਣਾ ਚਾਹੀਦਾ ਹੈ।
ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਕੁੱਤੇ ਮਨੁੱਖਾਂ ਦੇ “ਚੰਗੇ” ਦੋਸਤ ਹਨ ਅਤੇ ਉਨ੍ਹਾਂ ਨਾਲ ਚੰਗਾ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਅਦਾਲਤ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਰਾਜਧਾਨੀ ਦਿੱਲੀ ਵਿੱਚ ਕੁੱਤਿਆਂ ਅਤੇ ਮਨੁੱਖਾਂ ਵਿਚਕਾਰ ਟਕਰਾਅ ਘੱਟ ਤੋਂ ਘੱਟ ਹੋਵੇ।
ਜਸਟਿਸ ਮਿੰਨੀ ਪੁਸ਼ਕਰਨ ਨੇ ਅਧਿਕਾਰੀਆਂ ਅਤੇ ਹੋਰ ਸਬੰਧਤ ਧਿਰਾਂ ਨੂੰ ਆਵਾਰਾ ਕੁੱਤਿਆਂ ਦੇ ਪੁਨਰਵਾਸ ਸੰਬੰਧੀ ਸੁਝਾਅ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਨੁੱਖਾਂ ਅਤੇ ਕੁੱਤਿਆਂ ਵਿਚਕਾਰ ਟਕਰਾਅ ਨੂੰ ਘੱਟ ਤੋਂ ਘੱਟ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਕੁੱਤਿਆਂ ਨਾਲ ਚੰਗਾ ਵਿਵਹਾਰ ਕਰਨ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਕੁੱਤੇ ਦੁਨੀਆ ਦੇ ਸਭ ਤੋਂ ਪਿਆਰੇ ਜਾਨਵਰ ਹਨ ਅਤੇ ਮਨੁੱਖਾਂ ਦੇ ਸਭ ਤੋਂ ਚੰਗੇ ਦੋਸਤ ਹਨ। ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕੁੱਤਿਆਂ ਦੀ ਸੁਰੱਖਿਆ ਅਤੇ ਸਤਿਕਾਰ ਕੀਤਾ ਜਾਵੇ। ਦਿੱਲੀ ਹਾਈ ਕੋਰਟ ਨੇ ਇਹ ਗੱਲ ਸੜਕਾਂ ‘ਤੇ ਘੁੰਮਦੇ ਆਵਾਰਾ ਕੁੱਤਿਆਂ ਦੇ ਮੁੱਦੇ ‘ਤੇ ਸੁਣਵਾਈ ਕਰਦਿਆਂ ਕਹੀ।
ਨਸਬੰਦੀ ਕੋਈ ਹੱਲ ਨਹੀਂ ਹੈ- ਅਦਾਲਤ
ਅਦਾਲਤ ਨੂੰ ਦੱਸਿਆ ਗਿਆ ਕਿ ਲੋਕਾਂ ਨੂੰ ਜਿਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਤੋਂ ਛੁਟਕਾਰਾ ਪਾਉਣ ਲਈ, ਕੁੱਤਿਆਂ ਦੀ 70 ਪ੍ਰਤੀਸ਼ਤ ਆਬਾਦੀ ਦੀ ਨਸਬੰਦੀ ਕਰਨੀ ਪਵੇਗੀ। ਇਸ ਦਲੀਲ ‘ਤੇ, ਅਦਾਲਤ ਨੇ ਕਿਹਾ ਕਿ ਇਹ ਹੱਲ ਪਿਛਲੇ 30 ਸਾਲਾਂ ਤੋਂ ਲਾਗੂ ਹੈ। ਹਾਲਾਂਕਿ, ਅਜਿਹਾ ਕਰਨ ਤੋਂ ਬਾਅਦ ਵੀ, ਕੋਈ ਬਦਲਾਅ ਨਹੀਂ ਆਇਆ ਹੈ। ਇਮਾਨਦਾਰੀ ਨਾਲ ਕਹਾਂ ਤਾਂ, ਨਸਬੰਦੀ ਬਿਲਕੁਲ ਵੀ ਪ੍ਰਭਾਵਸ਼ਾਲੀ ਸਾਬਤ ਨਹੀਂ ਹੋਈ ਹੈ ਅਤੇ ਨਾ ਹੀ ਇਹ ਕੋਈ ਹੱਲ ਹੈ।
ਅਦਾਲਤ ਨੇ ਕੀ ਕਿਹਾ?
ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਇਹ ਵੀ ਸਾਹਮਣੇ ਆਇਆ ਕਿ 200 ਤੋਂ ਵੱਧ ਕੁੱਤਿਆਂ ਨੂੰ ਇੱਕ ਅਸਥਾਈ ਆਸਰਾ ਸਥਾਨ ਵਿੱਚ ਰੱਖਿਆ ਗਿਆ ਸੀ, ਪਰ ਹੁਣ ਐਮਸੀਡੀ ਵੱਲੋਂ ਉਸ ਆਸਰਾ ਸਥਾਨ ਨੂੰ ਢਾਹਿਆ ਜਾ ਰਿਹਾ ਹੈ, ਜਿਸ ਕਾਰਨ ਇਹ ਕੁੱਤੇ ਦੁਬਾਰਾ ਸੜਕਾਂ ‘ਤੇ ਆ ਸਕਦੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਇਸ ਸਮੇਂ 78 ਪਸ਼ੂ ਹਸਪਤਾਲ ਬੰਦ ਹਨ। ਜਿੱਥੇ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਹੈ। ਅਦਾਲਤ ਨੇ ਮੁੱਖ ਸਕੱਤਰ ਨੂੰ ਹਦਾਇਤ ਕੀਤੀ ਕਿ ਉਹ ਕੁੱਤਿਆਂ ਨੂੰ ਸੜਕਾਂ ਤੋਂ ਹਟਾ ਕੇ ਸੰਸਥਾਗਤ ਪੁਨਰਵਾਸ ਲਈ ਤਿਆਰੀ ਕਰਨ।