ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਦਿੱਲੀ ਦਾ AQI ਲਗਾਤਾਰ ਦੂਜੇ ਦਿਨ 400 ਤੋਂ ਪਾਰ, ਛਾਇਆ ਹੋਇਆ ਧੂੰਆਂ… ਸਾਹ ਲੈਣਾ ਔਖਾ

Delhi Pollution: ਦੀਵਾਲੀ ਤੋਂ ਬਾਅਦ ਦਿੱਲੀ 'ਚ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਰਾਜਧਾਨੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਈ ਹੈ, ਜਿਸ ਨਾਲ ਹਵਾ ਜ਼ਹਿਰੀਲੀ ਹੋ ਗਈ ਹੈ। AQI 'ਬਹੁਤ ਮਾੜੀ' ਸ਼੍ਰੇਣੀ 'ਚ 400 ਤੋਂ ਪਾਰ ਹੋ ਗਿਆ ਹੈ, ਜਿਸ ਨਾਲ ਸਾਹ ਲੈਣਾ ਔਖਾ ਹੋ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅਗਲੇ ਦੋ ਦਿਨਾਂ ਲਈ ਇਸੇ ਤਰ੍ਹਾਂ ਦੀਆਂ ਸਥਿਤੀਆਂ ਦੀ ਭਵਿੱਖਬਾਣੀ ਕੀਤੀ ਹੈ।

ਦਿੱਲੀ ਦਾ AQI ਲਗਾਤਾਰ ਦੂਜੇ ਦਿਨ 400 ਤੋਂ ਪਾਰ, ਛਾਇਆ ਹੋਇਆ ਧੂੰਆਂ... ਸਾਹ ਲੈਣਾ ਔਖਾ
Follow Us
ramandeep
| Published: 22 Oct 2025 08:10 AM IST

ਦਿੱਲੀ ਦੀ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਤੇਜ਼ੀ ਨਾਲ ਵਧਿਆ, ਜਿਸ ਨਾਲ ਰਾਜਧਾਨੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਈ। ਦੀਵਾਲੀ ਦੀ ਰਾਤ ਨੂੰ ਬਹੁਤ ਜ਼ਿਆਦਾ ਪਟਾਕਿਆਂ ਦੇ ਫਟਣ ਕਾਰਨ ਹਵਾ ਦਮ ਘੁੱਟਣ ਵਾਲੀ ਹੋ ਗਈ। ਦਿੱਲੀ ਦੇ ਕਈ ਇਲਾਕਿਆਂ ਚ ਧੂੰਏਂ ਦੀ ਸੰਘਣੀ ਚਾਦਰ ਛਾਈ ਹੋਈ ਹੈ। ਦਿੱਲੀ ਚ ਹਵਾ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ।

ਦਿੱਲੀ AQI ਬਹੁਤ ਮਾੜੀ ਸ਼੍ਰੇਣੀ ‘ਚ ਪਹੁੰਚ ਗਿਆ ਹੈ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਭਵਿੱਖਬਾਣੀ ਕੀਤੀ ਹੈ ਕਿ 22 ਤੋਂ 24 ਅਕਤੂਬਰ ਤੱਕ ਹਵਾ ਦੀ ਗੁਣਵੱਤਾ ਬਹੁਤ ਮਾੜੀ ਸ਼੍ਰੇਣੀ ਚ ਰਹੇਗੀ। ਕੁਝ ਥਾਵਾਂ ਨੂੰ ਛੱਡ ਕੇ, ਲਗਭਗ ਪੂਰੀ ਦਿੱਲੀ AQI 300 ਤੋਂ 400 ਦੇ ਵਿਚਕਾਰ ਬਣਿਆ ਹੋਇਆ ਹੈ। ਕੁਝ ਥਾਵਾਂ ‘ਤੇ, AQI 400 ਤੋਂ ਵੀ ਪਾਰ ਹੋ ਗਿਆ ਹੈ।

AQI 400 ਨੂੰ ਪਾਰ ਕਰ ਗਿਆ

22 ਅਕਤੂਬਰ ਨੂੰ, ਪੰਜਾਬੀ ਬਾਗ ਤੇ ਵਜ਼ੀਰਪੁਰ ਦੋਵਾਂ ਥਾਂਵਾਂAQI ਪੱਧਰ 400 ਤੋਂ ਵੱਧ ਗਿਆ, ਜਿਸ ਚ ਪੰਜਾਬੀ ਬਾਗ ਚ 433 ਤੇ ਵਜ਼ੀਰਪੁਰ ਚ 401 ਦਾ AQI ਰਿਕਾਰਡ ਕੀਤਾ ਗਿਆ। ਜਦੋਂ ਕਿ, ਦਿੱਲੀ ਦੇ ਆਨੰਦ ਵਿਹਾਰ ਦਾ AQI 360, ਅਸ਼ੋਕ ਵਿਹਾਰ 382, ​​ਬਵਾਨਾ 380, ਬੁਰਾੜੀ ਕਰਾਸਿੰਗ 360, ਮਥੁਰਾ ਰੋਡ 351, ਦਵਾਰਕਾ ਸੈਕਟਰ 8 ਦਾ 353, ਦਿਲਸ਼ਾਦ ਗਾਰਡਨ 382, ​​ITO 361, ਜਹਾਂਗੀਰਪੁਰੀ 365, ਜਵਾਹਰ ਲਾਲ ਨਹਿਰੂ ਸਟੇਡੀਅਮ 351, ਨਹਿਰੂ ਨਗਰ 398, ਉੱਤਰੀ ਕੈਂਪਸ 357, ਓਖਲਾ ਫੇਜ਼ 2 ਦਾ 353, ਪਟਪੜਗੰਜ 357, ਪੂਸਾ 355, ਆਰਕੇ ਪੁਰਮ ਤੇ ਰੋਹਿਣੀ 379, ਵਿਵੇਕ ਵਿਹਾਰ 361 ਹੈ। ਇਹ ਸਾਰੇ ਖੇਤਰ ਬਹੁਤ ਮਾੜੀ ਸ਼੍ਰੇਣੀ ਚ ਹਨ।

ਆਇਆ ਨਗਰ ਦਾ AQI 348, ਚਾਂਦਨੀ ਚੌਕ 339, ਕਰਨੀ ਸਿੰਘ ਰੋਡ 328, ਮੇਜਰ ਧਿਆਨ ਚੰਦ ਸਟੇਡੀਅਮ 334, ਮੰਦਰ ਮਾਰਗ 343, ਨਜਫਗੜ੍ਹ 303, ਨਰੇਲਾ 334, ਸ਼ਾਦੀਪੁਰ 320, ਸਿਰੀਫੋਰਟ 328, ਸੋਨੀਆ ਵਿਹਾਰ 347 ਤੇ ਅਰਬਿੰਦੋ ਮਾਰਗ 321 ਹੈ। ਇਨ੍ਹਾਂ ਖੇਤਰਾਂ AQI ਪੱਧਰ 350 ਤੋਂ ਹੇਠਾਂ ਹੈ, ਭਾਵ ਹਵਾ ਦੀ ਗੁਣਵੱਤਾ ਮਾੜੀ ਸ਼੍ਰੇਣੀ ਚ ਹੈ ਤੇ 300 ਤੋਂ ਉੱਪਰ ਵਾਲੇ ਖੇਤਰ ਰੈੱਡ ਜ਼ੋਨ ਵਿੱਚ ਹਨ।

ਦਿੱਲੀ ਦੀ ਹਵਾ ਚ ਫੈਲ ਰਿਹਾ ਜ਼ਹਿਰ

IGI ਹਵਾਈ ਅੱਡੇ ਦਾ AQI 275, DTU 236 ਤੇ ਲੋਧੀ ਰੋਡ 244 ਹੈ। ਇਹ ਸਿਰਫ਼ ਤਿੰਨ ਖੇਤਰ ਹਨ, ਜਿੱਥੇ AQI 300 ਤੋਂ ਹੇਠਾਂ ਹੈ। ਹਾਲਾਂਕਿ, ਇਨ੍ਹਾਂ ਖੇਤਰਾਂ ਚ ਵੀ ਹਵਾ ਦੀ ਗੁਣਵੱਤਾ ਮਾੜੀ ਹੈ। ਇਸ ਤਰ੍ਹਾਂ, ਦਿੱਲੀ ਦੀ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਦੀਵਾਲੀ ਤੋਂ ਬਾਅਦ ਪ੍ਰਦੂਸ਼ਣ ਵਧਿਆ ਹੈ। ਸੁਪਰੀਮ ਕੋਰਟ ਨੇ ਰਾਤ 8 ਵਜੇ ਤੋਂ 10 ਵਜੇ ਤੱਕ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ, ਪਰ ਹਰੇ ਪਟਾਕਿਆਂ ਦੇ ਨਾਲ-ਨਾਲ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕੇ ਵੀ ਚਲਾਏ ਗਏ, ਜਿਸ ਨਾਲ ਪ੍ਰਦੂਸ਼ਣ ਹੋਰ ਵਧ ਗਿਆ।

ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ...
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ...