ਦਿੱਲੀ ਵਿਧਾਨ ਸਭਾ ਦੀ ਸੁਰੱਖਿਆ ਵਿੱਚ ਸੰਨ੍ਹ, 3 ਕਾਬੂ, ਗੇਟ ਤੋੜ ਕੇ ਅੰਦਰ ਵੜ੍ਹੀ ਕਾਰ ਵੀ ਬਰਾਮਦ

Updated On: 

06 Apr 2026 17:15 PM IST

Delhi Vidhansabha Security Lapse: ਸੋਮਵਾਰ ਨੂੰ, ਇੱਕ ਅਣਪਛਾਤੀ ਕਾਰ ਦਿੱਲੀ ਵਿਧਾਨ ਸਭਾ ਕੰਪਲੈਕਸ ਵਿੱਚ ਦਾਖਲ ਹੋ ਗਈ। ਇਹ ਮੁੱਖ ਗੇਟ ਤੋੜ ਕੇ ਕੰਪਲੈਕਸ ਵਿੱਚ ਵੜ੍ਹ ਗਈ, ਜਿਸ ਨਾਲ ਸਟਾਫ ਅਤੇ ਸੁਰੱਖਿਆ ਕਰਮਚਾਰੀਆਂ ਵਿੱਚ ਦਹਿਸ਼ਤ ਫੈਲ ਗਈ।

ਦਿੱਲੀ ਵਿਧਾਨ ਸਭਾ ਦੀ ਸੁਰੱਖਿਆ ਵਿੱਚ ਸੰਨ੍ਹ, 3 ਕਾਬੂ, ਗੇਟ ਤੋੜ ਕੇ ਅੰਦਰ ਵੜ੍ਹੀ ਕਾਰ ਵੀ ਬਰਾਮਦ

ਦਿੱਲੀ ਵਿਧਾਨ ਸਭਾ ਦੀ ਸੁਰੱਖਿਆ ਵਿੱਚ ਸੰਨ੍ਹ

ਦਿੱਲੀ ਵਿਧਾਨ ਸਭਾ ਦੇ ਗੇਟ ਤੋੜ ਕੇ ਕਾਰ ਲੈ ਕੇ ਅੰਦਰ ਜਾਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਡਰਾਈਵਰ ਸਮੇਤ ਤਿੰਨ ਲੋਕਾਂ ਨੂੰ ਫੜਿਆ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਕਾਰ ਵੀ ਬਰਾਮਦ ਕਰ ਲਈ ਗਈ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਬਰਾਮਦ ਕੀਤੀ ਗਈ ਕਾਰ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿੱਚ ਰਜਿਸਟਰਡ ਹੈ। ਕਾਰ ਦਾ ਨੰਬਰ UP-26 AZ 8090 ਹੈ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਉਹ ਇਸ ਕਾਰਵਾਈ ਪਿੱਛੇ ਉਨ੍ਹਾਂ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਵਿਧਾਨ ਸਭਾ ਵਿੱਚ ਵਾਪਰੀ ਘਟਨਾ ਤੋਂ ਬਾਅਦ, ਦਿੱਲੀ ਪੁਲਿਸ ਕਮਿਸ਼ਨਰ ਸਤੀਸ਼ ਗੋਲਚਾ ਖੁਦ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਹੋਰ ਪੁਲਿਸ ਅਧਿਕਾਰੀਆਂ ਨਾਲ ਘਟਨਾ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਘਟਨਾ ਤੋਂ ਥੋੜ੍ਹੀ ਦੇਰ ਬਾਅਦ ਪੁਲਿਸ ਨੇ ਡਰਾਈਵਰ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦਿੱਲੀ ਦੇ ਰੂਪ ਨਗਰ ਖੇਤਰ ਵਿੱਚ ਕਾਰ ਸਮੇਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਡਰਾਈਵਰ ਦੀ ਪਛਾਣ ਸਰਬਜੀਤ ਵਜੋਂ ਹੋਈ ਹੈ। ਦਿੱਲੀ ਪੁਲਿਸ ਦੀ ਸਥਾਨਕ ਇਕਾਈ ਅਤੇ ਸਪੈਸ਼ਲ ਸੈੱਲ ਤੋਂ ਇਲਾਵਾ, ਹੋਰ ਕੇਂਦਰੀ ਏਜੰਸੀਆਂ ਵੀ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀਆਂ ਹਨ।

ਸਪੀਕਰ ਦੇ ਵਰਾਂਡੇ ਦੇ ਨੇੜੇ ਰੱਖਿਆ ਫੁੱਲਾਂ ਦਾ ਗੁਲਦਸਤਾ

ਡਰਾਈਵਰ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਦੇ ਦਫ਼ਤਰ ਵੱਲ ਵਧਿਆ ਅਤੇ ਵਰਾਂਡੇ ਦੇ ਨੇੜੇ ਫੁੱਲਾਂ ਦਾ ਗੁਲਦਸਤਾ ਰੱਖਿਆ। ਇਸ ਘਟਨਾ ਨੇ ਗੰਭੀਰ ਸੁਰੱਖਿਆ ਚਿੰਤਾਵਾਂ ਪੈਦਾ ਕੀਤੀਆਂ ਹਨ, ਅਤੇ ਅਧਿਕਾਰੀ ਇਸਦੀ ਜਾਂਚ ਸੰਭਾਵਿਤ ਸੁਰੱਖਿਆ ਕੁਤਾਹੀ ਵਜੋਂ ਕਰ ਰਹੇ ਹਨ।

ਅਧਿਕਾਰੀਆਂ ਨੇ ਕਿਹਾ ਕਿ ਇੱਕ ਨਕਾਬਪੋਸ਼ ਵਿਅਕਤੀ ਇਸ ਕਾਰ ਨੂੰ ਚਲਾ ਰਿਹਾ ਸੀ ਜੋ ਦੁਪਹਿਰ 2 ਵਜੇ ਦੇ ਕਰੀਬ ਵਿਧਾਨ ਸਭਾ ਪਰਿਸਰ ਦੇ ਗੇਟ ਨੰਬਰ 2 ਵਿੱਚ ਵੜ੍ਹ ਗਈ।

ਅਸੈਂਬਲੀ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਸੀ ਧਮਕੀ

ਦਿੱਲੀ ਸਕੱਤਰੇਤ ਦੇ ਇੱਕ ਅਧਿਕਾਰੀ ਨੇ ਕਿਹਾ, “ਡਰਾਈਵਰ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਦੇ ਦਫ਼ਤਰ ਵੱਲ ਵਧਿਆ ਅਤੇ ਪਿੱਛੇ ਹਟਣ ਤੋਂ ਪਹਿਲਾਂ ਵਰਾਂਡੇ ਦੇ ਨੇੜੇ ਫੁੱਲਾਂ ਦਾ ਗੁਲਦਸਤਾ ਰੱਖਿਆ।” ਉਸਤੋਂ ਬਾਅਦ ਡਰਾਈਵਰ ਭੱਜ ਗਿਆ।

ਦਿੱਲੀ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਡਰਾਈਵਰ ਅਤੇ ਕਾਰ ਦੀ ਭਾਲ ਕਰ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਨੇ “ਗੰਭੀਰ” ਸੁਰੱਖਿਆ ਚਿੰਤਾਵਾਂ ਪੈਦਾ ਕੀਤੀਆਂ ਹਨ ਅਤੇ ਇਸਨੂੰ ਸੰਭਾਵੀ “ਸਿਕਉਰਿਟੀ ਬ੍ਰੀਟ” ਵਜੋਂ ਮੰਨਿਆ ਜਾ ਰਿਹਾ ਹੈ।

ਇਹ ਘਟਨਾ ਹਾਲ ਹੀ ਵਿੱਚ ਸਮਾਪਤ ਹੋਏ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਵਾਪਰੀ ਹੈ, ਜਿਸ ਨਾਲ ਕੰਪਲੈਕਸ ਦੀ ਸੁਰੱਖਿਆ ਬਾਰੇ ਚਿੰਤਾਵਾਂ ਵਧ ਗਈਆਂ ਹਨ।

Loading...
Unable to load recommendations.
Follow Us
Related Stories
ਭਾਜਪਾ-RSS ਦੀ ‘ਮਨੂਵਾਦੀ’ ਸੋਚ ਦਾ ਨਤੀਜਾ… ਖੜਗੇ ਦਾ ਮੰਚ ਸ਼ੁੱਧੀਕਰਨ ‘ਤੇ ਭੜਕੇ ਰਾਹੁਲ
ਉਤਰਾਖੰਡ: ਚਮੋਲੀ ਸੁਰੰਗ ਵਿੱਚ ਵੱਡਾ ਹਾਦਸਾ, ਪਾਣੀ ਤੇ ਮਲਬਾ ਅਚਾਨਕ ਅੰਦਰ ਵੜਿਆ; 16 ਮਜ਼ਦੂਰਾਂ ਨੂੰ ਬਚਾਇਆ … 3 ਦੀ ਮੌਤ
ਲੋਕਾਂ ਦੀ ਗੱਲ ਨਹੀਂ ਸੁਣਨਾ ਚਾਹੁੰਦੀ ਸਰਕਾਰ, ਅਸੀਂ ਇਨ੍ਹਾਂ ਨੂੰ ਪਾਗਲ ਕਰ ਦੇਵਾਂਗੇ… ਰਚਨਾਤਮਕ ਕਾਂਗਰਸ ਸੰਮੇਲਨ ਚ ਬੋਲੇ ਰਾਹੁਲ ਗਾਂਧੀ
ਏਅਰ ਇੰਡੀਆ ਟਰਬੁਲੈਂਸ: ਉਡਾਣ ਦੌਰਾਨ ਅੱਧੇ ਘੰਟੇ ਲਈ ਸੁੱਤਾ ਸੀ ਪਾਇਲਟ, ਯਾਤਰੀਆਂ ਤੋਂ ਮੰਗਿਆ ਸੀ ਲਾਈਟਰ
ਅਲ-ਕਾਇਦਾ ਨੇ ਰਚੀ ਸੀ ਲਾਲ ਕਿਲ੍ਹੇ ਨੇੜੇ ਹਮਲੇ ਦੀ ਸਾਜ਼ਿਸ਼, ਸੰਯੁਕਤ ਰਾਸ਼ਟਰ ਦੀ ਰਿਪੋਰਟ ‘ਚ ਵੱਡਾ ਦਾਅਵ; ਹੋਰ ਕੀ ਖੁਲਾਸਾ ਹੋਇਆ?
ਰਾਮ ਮੰਦਰ ਦੇ CEO ਦੀ ਚੋਣ: 5,585 ਅਰਜ਼ੀਆਂ ਵਿੱਚੋਂ 16 ਫਾਈਨਲ ਲਿਸਟ ਤੱਕ ਪਹੁੰਚੀ ਪ੍ਰਕਿਰਿਆ, ਹੁਣ ਤਿੰਨ ਨਾਵਾਂ ਦਾ ਪੈਨਲ ਹੋਵੇਗਾ ਤਿਆਰ