ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਬਣੇ ਰਾਮ ਮੰਦਰ ਦੇ ਪਹਿਲੇ CEO, ਟ੍ਰਸਟ ਦੇ 3 ਹੋਰ ਮੈਂਬਰਾਂ ਦਾ ਵੀ ਐਲਾਨ

Updated On: 

02 Sep 2026 17:03 PM IST

Jitendra Mishra Appointed as CEO of Ram Mandir: ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਰਾਮ ਮੰਦਰ ਟ੍ਰਸਟ ਦਾ ਪਹਿਲਾ CEO ਬਣਾਇਆ ਗਿਆ ਹੈ। ਟ੍ਰਸਟ ਵੱਲੋਂ ਪੂਰੇ ਦੇਸ਼ ਚੋਂ ਇਸ ਅਹੁਦੇ ਲਈ ਅਰਜੀਆਂ ਮੰਗੀਆਂ ਗਈਆਂ ਸਨ। ਕਾਫੀ ਵਿਚਾਰ ਚਰਚਾ ਤੋਂ ਬਾਅਦ ਹੁਣ ਜਿਤੇਂਦਰ ਮਿਸ਼ਰਾ ਦਾ ਨਾਂ ਫਾਈਨਲ ਕੀਤਾ ਗਿਆ ਹੈ। ਕੌਣ ਹਨ ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ...ਜਾਣਨ ਲਈ ਪੜ੍ਹੋ ਇਹ ਰਿਪੋਰਟ....

ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਬਣੇ ਰਾਮ ਮੰਦਰ ਦੇ ਪਹਿਲੇ CEO, ਟ੍ਰਸਟ ਦੇ 3 ਹੋਰ ਮੈਂਬਰਾਂ ਦਾ ਵੀ ਐਲਾਨ

ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਰਾਮ ਮੰਦਰ ਟ੍ਰਸਟ ਦਾ ਪਹਿਲਾ CEO ਬਣਾਇਆ ਗਿਆ ਹੈ। ਇਹ ਫੈਸਲਾ ਬੁੱਧਵਾਰ ਨੂੰ ਅਯੁੱਧਿਆ ਦੇ ਮਣੀਰਾਮਦਾਸ ਛਾਉਣੀ ਵਿਖੇ ਮਹੰਤ ਨ੍ਰਿਤਿਆ ਗੋਪਾਲਦਾਸ ਦੀ ਪ੍ਰਧਾਨਗੀ ਹੇਠ ਹੋਈ ਟ੍ਰਸਟ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਲਿਆ ਗਿਆ। ਮੀਟਿੰਗ ਵਿੱਚ ਟ੍ਰਸਟ ਦੇ ਮੁੱਖ ਅਧਿਕਾਰੀਆਂ ਦੇ ਨਾਲ-ਨਾਲ ਸੱਦੇ ਗਏ ਮੈਂਬਰ ਵੀ ਸ਼ਾਮਲ ਰਹੇ।

ਟਰੱਸਟ ਦੀ ਮੀਟਿੰਗ ਵਿੱਚ ਤਿੰਨ ਨਵੇਂ ਮੈਂਬਰਾਂ ਦਾ ਵੀ ਐਲਾਨ ਕੀਤਾ ਗਿਆ। ਨਵੇਂ ਸ਼ਾਮਲ ਹੋਣ ਵਾਲੇ ਮੈਂਬਰਾਂ ਵਿੱਚ ਅਯੁੱਧਿਆ ਤੋਂ ਮਦਨ ਮੋਹਨ ਪਾਂਡੇ, ਦਿੱਲੀ ਤੋਂ ਮਹੇਸ਼ ਭਾਗਚੰਦਕਾ ਅਤੇ ਅਯੁੱਧਿਆ ਤੋਂ ਨਿਰਮਲਾ ਯਾਦਵ ਸ਼ਾਮਲ ਹਨ।

ਮਿਸ਼ਰਾ ਇਸ ਸਾਲ 30 ਅਪ੍ਰੈਲ ਨੂੰ ਆਪਣੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਮਿਸ਼ਰਾ ਨੇ ਕਾਰਗਿਲ ਯੁੱਧ ਦੌਰਾਨ ਟਾਈਗਰ ਹਿਲਜ਼ ‘ਤੇ ਕਬਜ਼ਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਉਹ ਉੱਤਰ ਪ੍ਰਦੇਸ ਦੇ ਦੇਵਰੀਆ ਦੇ ਰਹਿਣ ਵਾਲੇ ਹਨ।ਮਿਸ਼ਰਾ ਲਗਭਗ ਚਾਰ ਦਹਾਕਿਆਂ ਤੱਕ ਭਾਰਤੀ ਹਵਾਈ ਸੈਨਾ ਵਿੱਚ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ, ਹੁਣ ਰਾਮ ਮੰਦਰ ਦੇ ਪ੍ਰਸ਼ਾਸਨਿਕ ਅਤੇ ਸੰਚਾਲਨ ਪ੍ਰਣਾਲੀਆਂ ਨੂੰ ਨਵੀਂ ਦਿਸ਼ਾ ਦੇਣਗੇ।

ਫਾਈਟਰ ਪਾਇਲਟ ਵਜੋਂ ਕਮਿਸ਼ਨ ਹੋਏ ਸਨ ਮਿਸ਼ਰਾ

ਉਨ੍ਹਾਂ ਨੂੰ 6 ਦਸੰਬਰ, 1986 ਨੂੰ ਭਾਰਤੀ ਹਵਾਈ ਸੈਨਾ ਵਿੱਚ ਇੱਕ ਫਾਈਟਰ ਪਾਇਲਟ ਵਜੋਂ ਕਮਿਸ਼ਨ ਦਿੱਤਾ ਗਿਆ ਸੀ। ਆਪਣੇ ਲੰਬੇ ਫੌਜੀ ਕਰੀਅਰ ਦੌਰਾਨ, ਉਨ੍ਹਾਂ ਨੇ 18 ਤੋਂ ਵੱਧ ਕਿਸਮਾਂ ਦੇ ਜਹਾਜ਼ ਉਡਾਏ ਹਨ ਅਤੇ 3,000 ਘੰਟਿਆਂ ਤੋਂ ਵੱਧ ਉਡਾਣ ਦਾ ਤਜਰਬਾ ਹਾਸਿਲ ਕੀਤਾ। ਉਹ ਕਮਾਂਡਰ-ਇਨ-ਚੀਫ਼ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ। ਏਅਰ ਮਾਰਸ਼ਲ ਜਤਿੰਦਰ ਮਿਸ਼ਰਾ, ਜੋ ਮੂਲ ਰੂਪ ਵਿੱਚ ਦੇਵਰੀਆ ਜ਼ਿਲ੍ਹੇ ਦੇ ਭਾਟਪਾਰਰਾਣੀ ਖੇਤਰ ਦੇ ਭੋਪਤਪੁਰਾ ਪਿੰਡ ਦੇ ਰਹਿਣ ਵਾਲੇ ਹਨ।

ਇਸ ਤੋਂ ਇਲਾਵਾ, ਉਨ੍ਹਾਂ ਨੇ ਏਕੀਕ੍ਰਿਤ ਰੱਖਿਆ ਸਟਾਫ ਵਿੱਚ ਡਿਪਟੀ ਚੀਫ਼ (ਸਿਧਾਂਤ, ਸੰਗਠਨ ਅਤੇ ਸਿਖਲਾਈ) ਵਰਗੇ ਮਹੱਤਵਪੂਰਨ ਅਹੁਦਿਆਂ ‘ਤੇ ਵੀ ਕੰਮ ਕੀਤਾ ਹੈ। ਦੇਸ਼ ਦੇ ਨਾਲ ਬ੍ਰਿਟੇਨ ਅਤੇ ਅਮਰੀਕਾ ਦੇ ਵੱਕਾਰੀ ਰੱਖਿਆ ਸੰਸਥਾਵਾਂ ਵਿੱਚ ਟ੍ਰੇਨਿੰਗ ਲੈਣ ਵਾਲੇ ਮਿਸ਼ਰਾ ਕੋਲ ਵੱਡੇ ਸੰਗਠਨ ਦੇ ਪ੍ਰਬੰਧਨ ਅਤੇ ਅਗਵਾਈ ਵਿੱਚ ਵਿਆਪਕ ਤਜਰਬਾ ਹੈ।

39 ਸਾਲ ਤੱਕ ਸਨ ਸੇਵਾ ਵਿੱਚ

ਉਨ੍ਹਾਂ ਨੂੰ ਦਸੰਬਰ 1986 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਲੜਾਕੂ ਪਾਇਲਟ ਵਜੋਂ ਕਮਿਸ਼ਨ ਮਿਲਿਆ ਸੀ। 39 ਸਾਲਾਂ ਦੀ ਸੇਵਾ ਦੌਰਾਨ, ਏਅਰ ਮਾਰਸ਼ਲ ਨੇ ਮਹੱਤਵਪੂਰਨ ਕਮਾਂਡ ਅਤੇ ਸਟਾਫ ਅਹੁਦਿਆਂ ‘ਤੇ ਕੰਮ ਕੀਤਾ ਹੈ। ਆਪਣੇ ਪੂਰੇ ਕਰੀਅਰ ਦੌਰਾਨ, ਉਨ੍ਹਾਂ ਨੇ ਲੜਾਕੂ ਪਾਇਲਟ, ਟੈਸਟ ਪਾਇਲਟ, ਸਿਖਲਾਈ ਅਤੇ ਰਣਨੀਤਕ ਯੋਜਨਾਬੰਦੀ ਸਮੇਤ ਕਈ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਕੋਲ 3,000 ਘੰਟਿਆਂ ਤੋਂ ਵੱਧ ਉਡਾਣ ਦਾ ਤਜਰਬਾ ਹੈ ਅਤੇ ਉਨ੍ਹਾਂ ਨੇ 18 ਕਿਸਮਾਂ ਦੇ ਲੜਾਕੂ, ਟ੍ਰਾਂਸਪੋਰਟ ਜਹਾਜ਼ ਅਤੇ ਹੈਲੀਕਾਪਟਰ ਉਡਾਏ ਹਨ।

ਫੌਜੀ ਅਨੁਸ਼ਾਸਨ ਤੋਂ ਮੰਦਰ ਪ੍ਰਬੰਧਨ ਤੱਕ

ਰਾਮ ਮੰਦਰ ਦੇ ਸੀਈਓ ਵਜੋਂ ਉਨ੍ਹਾਂ ਦੀ ਨਿਯੁਕਤੀ ਨੂੰ ਇਸ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਮੰਦਰ ਹੁਣ ਉਸਾਰੀ ਦੇ ਪੜਾਅ ਤੋਂ ਅੱਗੇ ਵਧ ਕੇ ਇੱਕ ਯੋਜਨਾਬੱਧ ਸੰਚਾਲਨ ਵੱਲ ਵਧ ਰਿਹਾ ਅਤੇ ਵਿਸ਼ਵਵਿਆਪੀ ਧਾਰਮਿਕ-ਸੈਰ-ਸਪਾਟਾ ਕੇਂਦਰ ਦੇ ਰੂਪ ਵਿੱਚ ਵਿਕਸਤ ਹੋ ਰਿਹਾ ਹੈ। ਸੀਈਓ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੀ ਆਵਾਜਾਹੀ, ਸੁਰੱਖਿਆ, ਦਰਸ਼ਨ ਪ੍ਰਬੰਧ, ਸਟਾਫ ਪ੍ਰਬੰਧਨ, ਸਹੂਲਤ ਵਿਸਥਾਰ ਅਤੇ ਵੱਖ-ਵੱਖ ਏਜੰਸੀਆਂ ਵਿੱਚ ਤਾਲਮੇਲ ਦੀ ਨਿਗਰਾਨੀ ਕਰਨ ਲਈ ਜ਼ਿੰਮੇਵਾਰ ਹੋਣਗੇ।

ਫੌਜੀ ਸੇਵਾ ਤੋਂ ਆਏ ਮਿਸ਼ਰਾ ਦਾ ਇੱਕ ਵੱਡੀ ਸੰਸਥਾ ਦੇ ਅਨੁਸ਼ਾਸਨ, ਅਗਵਾਈ, ਪ੍ਰਬੰਧਨ ਅਤੇ ਤਾਲਮੇਲ ਵਿੱਚ ਤਜਰਬਾ ਟ੍ਰਸਟ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਦੇਵਰੀਆ ਦੇ ਛੋਟੇ ਜਿਹੇ ਪਿੰਡ ਭੋਪਤਪੁਰਾ ਤੋਂ ਭਾਰਤੀ ਹਵਾਈ ਸੈਨਾ ਦੀ ਉੱਚ ਅਗਵਾਈ ਤੱਕ ਪਹੁੰਚੇ ਮਿਸ਼ਰਾ ਨੇ ਹੁਣ ਅਯੁੱਧਿਆ ਵਿੱਚ ਰਾਮ ਮੰਦਰ ਦੇ ਪਹਿਲੇ ਸੀਈਓ ਵਜੋਂ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ ਹੈ।

ਕਈ ਐਵਾਰਡ ਕੀਤੇ ਆਪਣੇ ਨਾਂ

ਜਿਤੇਂਦਰ ਮਿਸ਼ਰਾ ਨੇ ਆਪਣੇ ਕਾਰਜਕਾਲ ਦੌਰਾਨ ਕਈ ਪੁਰਸਕਾਰ ਜਿੱਤੇ ਹਨ। ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਮੁੱਖ ਭੂਮਿਕਾ ਨਿਭਾਈ, ਜਿਸ ਲਈ ਉਨ੍ਹਾਂ ਨੂੰ 2025 ਵਿੱਚ ਆਜ਼ਾਦੀ ਦਿਵਸ ‘ਤੇ ਸਰਵੋਤਮ ਯੁੱਧ ਸੇਵਾ ਮੈਡਲ ਮਿਲਿਆ। ਉਨ੍ਹਾਂ ਨੂੰ 2024 ਵਿੱਚ ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ 2013 ਵਿੱਚ ਵਿਸ਼ਿਸ਼ਟ ਸੇਵਾ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ।

Loading...
Unable to load recommendations.
Follow Us