ਦਿੱਲੀ-NCR ‘ਚ ਕੰਬੀ ਧਰਤੀ: ਭੂਚਾਲ ਦੇ ਤੇਜ਼ ਝਟਕਿਆਂ ਨਾਲ ਦਹਿਸ਼ਤ, ਘਰਾਂ ਚੋਂ ਬਾਹਰ ਨਿਕਲੇ ਲੋਕ

Updated On: 

06 Oct 2026 23:18 PM IST

ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਮੰਗਲਵਾਰ ਰਾਤ ਅਚਾਨਕ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਰਾਤ ਕਰੀਬ 10:23 ਵਜੇ ਦਰਜ ਕੀਤੇ ਗਏ, ਜਿਸ ਕਾਰਨ ਪੂਰੇ ਖੇਤਰ ਵਿੱਚ ਦਹਿਸ਼ਤ ਫੈਲ ਗਈ। ਰਿਕਟਰ ਪੈਮਾਨੇ ਤੇ ਇਸ ਭੂਚਾਲ ਦੀ ਤੀਬਰਤਾ 4.4 ਮਾਪੀ ਗਈ ਹੈ। ਦਿੱਲੀ, ਨੋਇਡਾ, ਗਾਜ਼ੀਆਬਾਦ ਸਮੇਤ ਸਮੁੱਚੇ ਐੱਨਸੀਆਰ ਵਿੱਚ ਜ਼ਮੀਨ ਹਿੱਲਣ ਦਾ ਅਹਿਸਾਸ ਇੰਨਾ ਤਿੱਖਾ ਸੀ ਕਿ ਲੋਕ ਤੁਰੰਤ ਚੌਕਸ ਹੋ ਗਏ।

ਦਿੱਲੀ-NCR ਚ ਕੰਬੀ ਧਰਤੀ: ਭੂਚਾਲ ਦੇ ਤੇਜ਼ ਝਟਕਿਆਂ ਨਾਲ ਦਹਿਸ਼ਤ, ਘਰਾਂ ਚੋਂ ਬਾਹਰ ਨਿਕਲੇ ਲੋਕ

ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ ਮੰਗਲਵਾਰ ਰਾਤ ਅਚਾਨਕ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਰਾਤ ਕਰੀਬ 10:23 ਵਜੇ ਦਰਜ ਕੀਤੇ ਗਏ, ਜਿਸ ਕਾਰਨ ਪੂਰੇ ਖੇਤਰ ਵਿੱਚ ਦਹਿਸ਼ਤ ਫੈਲ ਗਈ। ਰਿਕਟਰ ਪੈਮਾਨੇ ਤੇ ਇਸ ਭੂਚਾਲ ਦੀ ਤੀਬਰਤਾ 4.4 ਮਾਪੀ ਗਈ ਹੈ। ਦਿੱਲੀ, ਨੋਇਡਾ, ਗਾਜ਼ੀਆਬਾਦ ਸਮੇਤ ਸਮੁੱਚੇ ਐੱਨਸੀਆਰ ਵਿੱਚ ਜ਼ਮੀਨ ਹਿੱਲਣ ਦਾ ਅਹਿਸਾਸ ਇੰਨਾ ਤਿੱਖਾ ਸੀ ਕਿ ਲੋਕ ਤੁਰੰਤ ਚੌਕਸ ਹੋ ਗਏ।

ਲੋਕਾਂ ਚ ਮਚੀ ਹਫੜਾ-ਦਫੜੀ, ਘਰਾਂ ਤੋਂ ਖੁੱਲ੍ਹੇ ਮੈਦਾਨਾਂ ਵੱਲ ਦੌੜੇ ਪਰਿਵਾਰ

ਜਿਵੇਂ ਹੀ ਅਚਾਨਕ ਧਰਤੀ ਕੰਬੀ, ਘਰਾਂ ਅੰਦਰ ਪਏ ਪੱਖੇ ਅਤੇ ਸਾਮਾਨ ਹਿੱਲਣ ਲੱਗਾ। ਇਸ ਕਾਰਨ ਲੋਕ ਬੁਰੀ ਤਰ੍ਹਾਂ ਸਹਿਮ ਗਏ ਅਤੇ ਆਪਣੀ ਜਾਨ ਬਚਾਉਣ ਲਈ ਬਹੁ-ਮੰਜ਼ਿਲਾ ਇਮਾਰਤਾਂ ਤੇ ਘਰਾਂ ਵਿੱਚੋਂ ਬਾਹਰ ਨਿਕਲ ਕੇ ਸੜਕਾਂ ਅਤੇ ਖੁੱਲ੍ਹੀਆਂ ਥਾਵਾਂ ਤੇ ਇਕੱਠੇ ਹੋ ਗਏ। ਕੁਝ ਸਮੇਂ ਲਈ ਰਿਹਾਇਸ਼ੀ ਇਲਾਕਿਆਂ ਵਿੱਚ ਭਾਰੀ ਹਫੜਾ-ਦਫੜੀ ਅਤੇ ਡਰ ਦਾ ਮਾਹੌਲ ਬਣਿਆ ਰਿਹਾ। ਹਾਲਾਂਕਿ, ਕੁਝ ਦੇਰ ਬਾਅਦ ਜਦੋਂ ਸਥਿਤੀ ਸ਼ਾਂਤ ਹੋਈ ਤਾਂ ਹਾਲਾਤ ਹੌਲੀ-ਹੌਲੀ ਆਮ ਵਾਂਗ ਹੋ ਗਏ।

ਉੱਤਰਾਖੰਡ ਦੇ ਉੱਤਰਕਾਸ਼ੀ ਚ ਵੀ 4.4 ਤੀਬਰਤਾ

ਦਿੱਲੀ-ਐੱਨਸੀਆਰ ਤੋਂ ਇਲਾਵਾ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਵੀ ਰਿਕਟਰ ਪੈਮਾਨੇ ਤੇ 4.4 ਦੀ ਤੀਬਰਤਾ ਵਾਲਾ ਭੂਚਾਲ ਰਿਕਾਰਡ ਕੀਤਾ ਗਿਆ ਹੈ। ਉੱਤਰਾਖੰਡ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਲੋਕਾਂ ਨੇ ਇਹ ਝਟਕੇ ਸਾਫ਼ ਤੌਰ ਤੇ ਮਹਿਸੂਸ ਕੀਤੇ। ਇਸ ਤੋਂ ਇਲਾਵਾ ਉੱਤਰੀ ਭਾਰਤ ਦੇ ਕਈ ਵਿਸ਼ਾਲ ਇਲਾਕਿਆਂ, ਜਿਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਕਈ ਸ਼ਹਿਰ ਤੇ ਕਸਬੇ ਸ਼ਾਮਲ ਹਨ, ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਸਰਹੱਦੀ ਅਤੇ ਪਹਾੜੀ ਇਲਾਕਿਆਂ ਦੇ ਲੋਕ ਵੀ ਸਹਿਮ ਦੇ ਸਾਏ ਵਿੱਚ ਆ ਗਏ।

Loading...
Unable to load recommendations.
Follow Us