Cyclone Biparjoy Update: 500 ਤੋਂ ਵੱਧ ਦਰੱਖਤ ਡਿੱਗੇ, 950 ਪਿੰਡ ਹਨੇਰੇ ‘ਚ, ਕਈ ਜ਼ਖਮੀ; ਗੁਜਰਾਤ ਵਿੱਚ ਬਿਪਰਜੋਏ ਦੀ ਤਬਾਹੀ
ਬਿਪਰਜੋਏ ਤੂਫਾਨ ਨੇ ਭਿਆਨਕ ਰੂਪ ਧਾਰ ਲਿਆ ਹੈ ਅਤੇ ਗੁਜਰਾਤ ਦੇ ਤੱਟ ਨਾਲ ਟਕਰਾ ਗਿਆ। ਪੀਐਮ ਮੋਦੀ ਲਗਾਤਾਰ ਗੁਜਰਾਤ ਦੇ ਮੁੱਖ ਮੰਤਰੀ ਨਾਲ ਸੰਪਰਕ ਕਰਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਤੇਜ਼ ਹਵਾਵਾਂ ਕਾਰਨ ਬਿਜਲੀ ਦੀਆਂ ਤਾਰਾਂ ਅਤੇ ਖੰਭੇ ਟੁੱਟ ਗਏ ਹਨ। ਇਸ ਤੋਂ ਬਾਅਦ ਕਰੀਬ 950 ਪਿੰਡਾਂ ਵਿੱਚ ਬਿਜਲੀ ਗੁੱਲ ਹੈ।
Image Credit source: PTI
Biparjoy Cyclone News: ਚੱਕਰਵਾਤੀ ਤੂਫਾਨ ਬਿਪਰਜੋਏ (Biparjoy) ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਸਵੇਰ ਤੋਂ ਹੀ ਜ਼ੋਰਦਾਰ ਮੀਂਹ ਪੈ ਰਿਹਾ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਤੂਫ਼ਾਨ ਬਾਰੇ ਜੋ ਦੱਸਿਆ ਗਿਆ ਹੈ, ਉਸ ਤੋਂ ਵੀ ਵੱਧ ਖ਼ਤਰਨਾਕ ਜਾਪਦਾ ਹੈ। ਤੇਜ਼ ਹਵਾਵਾਂ ਕਾਰਨ ਬਿਜਲੀ ਦੀਆਂ ਤਾਰਾਂ ਅਤੇ ਖੰਭੇ ਹੇਠਾਂ ਡਿੱਗ ਗਏ ਹਨ। ਮੋਰਬੀ ਜ਼ਿਲ੍ਹੇ ਦੀ ਮਲੀਆ ਤਹਿਸੀਲ ਦੇ 45 ਪਿੰਡਾਂ ਵਿੱਚ ਬਿਜਲੀ ਗੁੱਲ ਹੋ ਗਈ ਹੈ।
ਬਿਜਲੀ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 9 ਪਿੰਡਾਂ ਵਿੱਚ ਬਿਜਲੀ ਬਹਾਲ ਕੀਤੀ ਜਾ ਰਹੀ ਹੈ। ਬਿਪਰਜੋਏ ਬੀਤੀ ਦੇਰ ਰਾਤ ਗੁਜਰਾਤ ਦੇ ਤੱਟ ਨਾਲ ਟਕਰਾ ਗਿਆ ਹੈ। ਇਸ ਦੀ ਸਪੀਡ ਘੱਟ ਹੋਣ ਕਾਰਨ ਇਸ ਨੂੰ ਅੱਗੇ ਵਧਣ ‘ਚ ਸਮਾਂ ਲੱਗ ਰਿਹਾ ਹੈ। ਬਿਪਰਜੋਏ ਚੱਕਰਵਾਤ ਦਾ ਕੇਂਦਰ ਉੱਤਰ ਵੱਲ 30 ਕਿਲੋਮੀਟਰ ਦੂਰ ਸੌਰਾਸ਼ਟਰ-ਕੱਛ ਖੇਤਰ ‘ਤੇ ਕੇਂਦਰਿਤ ਸੀ।


