Cyclone Biparjoy: ਸਿਰਫ ਬਿਪਰਜੋਏ ਹੀ ਨਹੀਂ, ਇਹ ਤਿੰਨ ਚੱਕਰਵਾਤੀ ਤੂਫਾਨ ਇਸ ਸਮੇਂ ਏਸ਼ੀਆ ਲਈ ਹਨ ਖ਼ਤਰਾ
Cyclone Biparjoy News: ਏਸ਼ੀਆ ਨੂੰ ਇਸ ਸਮੇਂ ਇੱਕ ਨਹੀਂ, ਸਗੋਂ ਕਈ ਚੱਕਰਵਾਤ ਦਾ ਖ਼ਤਰਾ ਹੈ, ਪਰ ਸਭ ਤੋਂ ਖ਼ਤਰਨਾਕ ਚੱਕਰਵਾਤ ਬਿਪਰਜੋਏ ਹੈ, ਜੋ ਭਲਕੇ ਗੁਜਰਾਤ ਦੇ ਤੱਟਾਂ ਨਾਲ ਟਕਰਾਏਗਾ।
Cyclone Biparjoy Update: ਅੱਜ ਚੱਕਰਵਾਤ ‘ਬਿਪਰਜੋਏ’ ਗੁਜਰਾਤ ਨਾਲ ਟਕਰਾਏਗਾ। ਤੂਫਾਨ ਹੌਲੀ-ਹੌਲੀ ਉੱਤਰ ਦਿਸ਼ਾ ਵੱਲ ਵਧ ਰਿਹਾ ਹੈ ਅਤੇ ਇਹ ਅੱਜ ਸ਼ਾਮ 4 ਵਜੇ ਗੁਜਰਾਤ ਤੱਟ ‘ਤੇ ਟਕਰ ਸਕਦਾ ਹੈ। ਪਹਿਲਾਂ ਤੂਫਾਨ ਕੱਛ ਦੇ ਤੱਟ ਨਾਲ ਟਕਰਾਏਗਾ। ਇਸ ਤੂਫਾਨ ਦਾ ਅਸਰ ਸਭ ਤੋਂ ਵੱਧ ਗੁਜਰਾਤ (Gujrat) ‘ਚ ਦੇਖਣ ਨੂੰ ਮਿਲੇਗਾ। ਹੁਣ ਤੱਕ ਇੱਥੋਂ 45 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਜਾ ਚੁੱਕਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਸਮੇਂ ਏਸ਼ੀਆ ਨੂੰ ਇੱਕ ਨਹੀਂ, ਸਗੋਂ ਕਈ ਚੱਕਰਵਾਤ ਖ਼ਤਰੇ ਵਿੱਚ ਹਨ।
ਪਹਿਲਾ ਚੱਕਰਵਾਤ
ਇਸ ਦਾ ਨਾਂ ਬਿਪਰਜੋਏ (Biparjoy) ਰੱਖਿਆ ਗਿਆ ਹੈ। ਇਹ 4 ਜੂਨ ਨੂੰ ਅਰਬ ਸਾਗਰ ਵਿੱਚ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸ਼ੁਰੂ ਹੋਇਆ ਸੀ ਅਤੇ ਹੁਣ ਇਹ ਹੌਲੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਹੁਣ ਤੱਕ ਦੇ ਅੰਦਾਜ਼ੇ ਮੁਤਾਬਕ ਇਹ 15 ਜੂਨ ਨੂੰ ਸ਼ਾਮ 5.30 ਵਜੇ ਗੁਜਰਾਤ ਦੇ ਕੱਛ ਨਾਲ ਟਕਰਾਏਗਾ। ਮੌਸਮ ਵਿਭਾਗ ਮੁਤਾਬਕ ਉਸ ਸਮੇਂ ਇਸ ਦੀ ਰਫਤਾਰ 145 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਹਾਲਾਂਕਿ ਇਸ ਤੋਂ ਬਾਅਦ ਇਹ ਹੌਲੀ-ਹੌਲੀ ਕਮਜ਼ੋਰ ਹੋ ਜਾਵੇਗਾ।


