Rahul Gandhi: ਫੈਸਲਾ ਸਿਆਸੀ, ਆਵਾਜ਼ ਦਬਾਉਣ ਦੀ ਕੋਸ਼ਿਸ਼…ਰਾਹੁਲ ਦੀ ਮੈਂਬਰਸ਼ਿਪ ਰੱਦ ਹੋਣ ‘ਤੇ ਭੜਕੀ ਕਾਂਗਰਸ
Rahul Gandhi ਦੀ ਮੈਂਬਰਸ਼ਿਪ ਰੱਦ ਹੋਣ 'ਤੇ ਕਾਂਗਰਸ ਨੇ ਕਿਹਾ ਹੈ ਕਿ ਉਹ ਲਗਾਤਾਰ ਕੇਂਦਰ ਸਰਕਾਰ 'ਤੇ ਸਵਾਲ ਚੁੱਕ ਰਹੀ ਹੈ, ਜਿਸ ਕਾਰਨ ਮੋਦੀ ਸਰਕਾਰ ਉਨ੍ਹਾਂ ਤੋਂ ਡਰੀ ਹੋਈ ਹੈ।
ਨਵੀਂ ਦਿੱਲੀ: ਮਾਣਹਾਨੀ ਦੇ ਇੱਕ ਮਾਮਲੇ ਵਿੱਚ ਵੀਰਵਾਰ ਨੂੰ ਗੁਜਰਾਤ ਦੀ ਇੱਕ ਅਦਾਲਤ ਨੇ ਰਾਹੁਲ ਗਾਂਧੀ (Rahul Gandhi) ਨੂੰ 2 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੌਰਾਨ ਸਵਾਲ ਉਠਾਇਆ ਜਾ ਰਿਹਾ ਸੀ ਕਿ ਕੀ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਚਲੀ ਜਾਵੇਗੀ? ਸੰਸਦੀ ਸਕੱਤਰੇਤ ਨੇ ਇੱਕ ਨੋਟਿਸ ਜਾਰੀ ਕਰਕੇ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ਦਾ ਐਲਾਨ ਕੀਤਾ ਹੈ। ਅਜਿਹੇ ਵਿੱਚ ਸਿਆਸੀ ਗਲਿਆਰਿਆਂ ਵਿੱਚ ਇੱਕ ਵਾਰ ਫਿਰ ਸਿਆਸੀ ਉਥਲ-ਪੁਥਲ ਮਚ ਗਈ ਹੈ। ਵਿਰੋਧੀ ਪਾਰਟੀ ਦੇ ਕਈ ਆਗੂ ਇਸ ਨੂੰ ਗੈਰ-ਜਮਹੂਰੀ ਦੱਸ ਰਹੇ ਹਨ। ਅਜਿਹੇ ‘ਚ ਕਾਂਗਰਸ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ।
ਪ੍ਰੈੱਸ ਕਾਨਫਰੰਸ ‘ਚ ਬੋਲਦਿਆਂ ਕਾਂਗਰਸ ਦੇ ਸੀਨੀਅਰ ਨੇਤਾ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਹੈ ਕਿ ਇਸ ਮੁੱਦੇ ਦੇ ਦੋ ਪਹਿਲੂ ਹਨ, ਪਹਿਲਾ ਸਿਆਸੀ, ਦੂਜਾ ਕਾਨੂੰਨੀ। ਸਿੰਘਵੀ ਨੇ ਸਭ ਤੋਂ ਪਹਿਲਾਂ ਇਸ ਮਾਮਲੇ ਵਿੱਚ ਸਿਆਸੀ ਪਹਿਲੂ ਦੀ ਗੱਲ ਕੀਤੀ ਅਤੇ ਕਿਹਾ ਕਿ ਸਰਕਾਰੀ ਅਦਾਰਿਆਂ ਦਾ ਸ਼ੋਸ਼ਨ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਲੋਕਤੰਤਰ ਦਾ ਕਤਲ ਹੋ ਰਿਹਾ ਹੈ। ਰਾਹੁਲ ਗਾਂਧੀ ਬੇਰੋਜ਼ਗਾਰੀ, ਨੋਟਬੰਦੀ ਅਤੇ ਜੀਐੱਸਟੀ ‘ਤੇ ਸੰਸਦ ‘ਚ ਅਤੇ ਸੰਸਦ ਦੇ ਬਾਹਰ ਕੇਂਦਰ ਸਰਕਾਰ ‘ਤੇ ਨਿਡਰ ਹੋ ਕੇ ਸਵਾਲ ਕਰ ਰਹੇ ਹਨ।
We all know that Rahul Gandhi has been speaking out fearlessly both inside and outside the Parliament. Clearly, he is paying a price for it. The government is rattled. This government is finding new techniques to throttle his voice: Congress leader Abhishek Manu Singhvi pic.twitter.com/pCtXpoi4nZ
— ANI (@ANI) March 24, 2023
ਇਹ ਵੀ ਪੜ੍ਹੋ
‘ਰਾਹੁਲ ਗਾਂਧੀ ਦੇ ਸਵਾਲਾਂ ਤੋਂ ਘਬਰਾਈ ਭਾਜਪਾ’
ਸਿੰਘਵੀ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਭਾਰਤ ਦੇ ਅਸਲ ਮੁੱਦਿਆਂ ਨੂੰ ਸਾਹਮਣੇ ਲਿਆ ਰਹੇ ਹਨ। ਰਾਹੁਲ ਗਾਂਧੀ ਲਗਾਤਾਰ ਕੇਂਦਰ ਨੂੰ ਸਵਾਲ ਪੁੱਛ ਰਹੇ ਹਨ। ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਮੋਦੀ ਸਰਕਾਰ ਵੱਲੋਂ ਪ੍ਰਗਟਾਵੇ ਦੀ ਆਜ਼ਾਦੀ ‘ਤੇ ਹਮਲਾ ਹੈ। ਰਾਹੁਲ ਗਾਂਧੀ ‘ਤੇ ਸੁਣਾਇਆ ਗਿਆ ਫੈਸਲਾ ਸਿਆਸੀ ਹੈ।
ਸਿੰਘਵੀ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ਕਾਂਗਰਸ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਜੈਰਾਮ ਰਮੇਸ਼ ਨੇ ਦੱਸਿਆ ਕਿ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਕਾਰਨ ਭਾਜਪਾ ਘਬਰਾਈ ਹੋਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਡਰਨ ਵਾਲੇ ਨਹੀਂ ਸਗੋਂ ਸਰਕਾਰ ਦਾ ਹੋਰ ਵੀ ਮਜ਼ਬੂਤੀ ਨਾਲ ਸਾਹਮਣਾ ਕਰਨਗੇ। ਪੀਐਮ ਮੋਦੀ ਖੁਦ ਡਰੇ ਹੋਏ ਹਨ, ਇਸ ਲਈ ਉਹ ਵਿਰੋਧੀ ਨੇਤਾਵਾਂ ‘ਤੇ ਲਗਾਤਾਰ ਕਾਰਵਾਈ ਕਰ ਰਹੇ ਹਨ।
ਮਾਣਹਾਨੀ ਦੇ ਮਾਮਲੇ ‘ਚ ਕੋਰਟ ਨੇ ਸੁਣਾਈ ਹੈ ਸਜਾ
ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਗੁਜਰਾਤ ਦੇ ਸੂਰਤ ਦੀ ਇੱਕ ਅਦਾਲਤ ਨੇ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਇਸ ਦੌਰਾਨ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਗੁਜਰਾਤ ਤੋਂ ਭਾਜਪਾ ਵਿਧਾਇਕ ਪੂਰਨੇਸ਼ ਮੋਦੀ ਨੇ ਰਾਹੁਲ ਗਾਂਧੀ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਇਸ ਦੌਰਾਨ ਵਿਧਾਇਕ ਨੇ ਅਪੀਲ ਦਾਇਰ ਕੀਤੀ ਸੀ ਕਿ ਰਾਹੁਲ ਗਾਂਧੀ ਨੇ ਮੋਦੀ ਭਾਈਚਾਰੇ ਦਾ ਅਪਮਾਨ ਕੀਤਾ ਹੈ। ਦਰਅਸਲ, 2019 ਵਿੱਚ ਰਾਹੁਲ ਗਾਂਧੀ ਨੇ ਇੱਕ ਜਨ ਸਭਾ ਵਿੱਚ ਭਾਸ਼ਣ ਵਿੱਚ ਕਿਹਾ ਸੀ ਕਿ ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਵੇਂ ਹੋ ਸਕਦਾ ਹੈ? ਇਸ ਬਿਆਨ ਨੂੰ ਅਦਾਲਤ ਵਿੱਚ ਆਧਾਰ ਬਣਾਇਆ ਗਿਆ।