Chandrayaan-3: ਗੜਬੜੀ ਤੋਂ ਪਹਿਲਾਂ ਹੀ ਇੰਝ ਖ਼ਤਰਾ ਭਾਪ ਲਵੇਗਾ ਚੰਦਰਯਾਨ-3, ਇਸਰੋ ਦਾ ਕੈਮਰਾ ਕਰ ਰਿਹਾ ਹੈ ਕਮਾਲ
Chandrayaan-3 Landing: ਇਸਰੋ ਦਾ ਚੰਦਰਯਾਨ-3 ਚੰਦਰਮਾ ਤੋਂ ਕੁਝ ਦੂਰੀ 'ਤੇ ਹੈ। ਰੂਸ ਦਾ ਮਿਸ਼ਨ ਫੇਲ ਹੋ ਗਿਆ, ਇਸ ਲਈ ਹੁਣ ਪੂਰੀ ਦੁਨੀਆ ਦੀਆਂ ਉਮੀਦਾਂ ਚੰਦਰਯਾਨ-3 'ਤੇ ਟਿਕੀਆਂ ਹੋਈਆਂ ਹਨ। ਇਹ ਮਿਸ਼ਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਚੰਦਰਯਾਨ-3 ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਜਾ ਰਿਹਾ ਹੈ, ਜਿੱਥੇ ਅਜੇ ਤੱਕ ਕੋਈ ਨਹੀਂ ਉਤਰਿਆ ਹੈ।

ਇਸਰੋ ਨੇ ਸੋਮਵਾਰ ਨੂੰ ਚੰਦਰਮਾ ਦੇ ਦੂਰ ਵਾਲੇ ਪਾਸੇ ਦੀਆਂ ਤਾਜ਼ਾ ਤਸਵੀਰਾਂ ਸਾਂਝੀਆਂ ਕੀਤੀਆਂ। ਇਹ ਫੋਟੋਆਂ ਵਿਕਰਮ ਲੈਂਡਰ (Vikram Lander) ਦੇ ਹੈਜ਼ਰਡ ਡਿਟੈਕਸ਼ਨ ਐਂਡ ਅਵਾਇਡੈਂਸ ਕੈਮਰੇ (HLDAC) ਤੋਂ ਲਈਆਂ ਗਈਆਂ ਹਨ, ਲੈਂਡਿੰਗ ਤੋਂ ਠੀਕ ਪਹਿਲਾਂ, ਇਹ ਫੋਟੋਆਂ ਇਸ ਲਈ ਲਈਆਂ ਗਈਆਂ ਹਨ ਤਾਂ ਜੋ ਲੈਂਡਿੰਗ ਸਾਈਟ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਸਕੇ। ਇਸ ਆਧਾਰ ‘ਤੇ ਸੁਰੱਖਿਅਤ ਲੈਂਡਿੰਗ ਏਰੀਆ ਨੂੰ ਦੇਖਿਆ ਜਾਵੇਗਾ ਅਤੇ ਫਿਰ ਵਿਕਰਮ ਲੈਂਡਰ ਨੂੰ ਸਾਫਟ ਲੈਂਡ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਚੰਦਰਯਾਨ-2 ਦੀ ਅਸਫਲਤਾ ਤੋਂ ਬਾਅਦ ਇਸਰੋ ਨੇ ਚੰਦਰਯਾਨ-3 ‘ਚ ਉਹ ਸਾਰੀਆਂ ਸਾਵਧਾਨੀਆਂ ਵਰਤੀਆਂ ਹਨ, ਤਾਂ ਜੋ ਇਸ ਵਾਰ ਸਾਫਟ ਲੈਂਡਿੰਗ ‘ਚ ਕੋਈ ਦਿੱਕਤ ਨਾ ਆਵੇ। ਇਸਰੋ ਦਾ SAC ਸੈਂਟਰ ਇਨ੍ਹਾਂ ਤਸਵੀਰਾਂ ਦੀ ਜਾਂਚ ਕਰ ਰਿਹਾ ਹੈ, ਇਹ ਕੇਂਦਰ ਇਸਰੋ ਦੇ ਸਾਰੇ ਮਿਸ਼ਨਾਂ ਨਾਲ ਸਬੰਧਤ ਪੁਲਾੜ ਉਪਕਰਨਾਂ ਦੇ ਡਿਜ਼ਾਈਨ ਅਤੇ ਹੋਰ ਚੀਜ਼ਾਂ ਦਾ ਧਿਆਨ ਰੱਖਦਾ ਹੈ। ਯਾਨੀ ਇਸ ਵਾਰ ਇਸਰੋ ਉਨ੍ਹਾਂ ਸਾਰੀਆਂ ਕਮੀਆਂ ਨੂੰ ਦੂਰ ਕਰਨਾ ਚਾਹੁੰਦਾ ਹੈ, ਜੋ ਚੰਦਰਯਾਨ-2 ਦੇ ਸਮੇਂ ਹੋਈਆਂ ਸਨ।
Chandrayaan-3 Mission: Here are the images of Lunar far side area captured by the Lander Hazard Detection and Avoidance Camera (LHDAC). This camera that assists in locating a safe landing area — without boulders or deep trenches — during the descent is developed by ISRO pic.twitter.com/rwWhrNFhHB
— ISRO (@isro) August 21, 2023
ਚੰਦਰਯਾਨ-3 ਬਾਰੇ ਕੀ ਹੈ ਤਾਜ਼ਾ ਅਪਡੇਟ ?
ਇਸਰੋ ਮੁਤਾਬਕ ਚੰਦਰਯਾਨ-3 (Chandrayaan 3) ਦਾ ਵਿਕਰਮ ਲੈਂਡਰ 23 ਅਗਸਤ ਬੁੱਧਵਾਰ ਨੂੰ ਸ਼ਾਮ 6:40 ਵਜੇ ਚੰਦਰਮਾ ‘ਤੇ ਉਤਰੇਗਾ। ਵਿਕਰਮ ਲੈਂਡਰ ਦੀ ਡੀਬੂਸਟਿੰਗ 18 ਅਗਸਤ ਤੋਂ ਬਾਅਦ ਦੋ ਵਾਰ ਕੀਤੀ ਜਾ ਚੁੱਕੀ ਹੈ, ਜਿਸ ਰਾਹੀਂ ਵਿਕਰਮ ਲੈਂਡਰ ਨੂੰ ਚੰਦਰਮਾ ਦੇ ਪਹਿਲੇ 100 ਕਿਲੋਮੀਟਰ ਦੀ ਦੂਰੀ ‘ਤੇ ਸੀ. ਅਤੇ ਫਿਰ 30 ਕਿ.ਮੀ. ਦਾਇਰੇ ਵਿੱਚ ਲਿਆਂਦਾ ਗਿਆ ਹੈ। ਡੀਬੂਸਟ ਕਰਨ ਦੀ ਪ੍ਰਕਿਰਿਆ ਤੋਂ ਬਾਅਦ, ਵਿਕਰਮ ਲੈਂਡਰ ਨੂੰ ਹੁਣ ਲੈਂਡਿੰਗ ਸਥਿਤੀ ‘ਤੇ ਲਿਆਂਦਾ ਜਾਵੇਗਾ, 23 ਅਗਸਤ ਨੂੰ ਜਦੋਂ ਚੰਦਰਮਾ ‘ਤੇ ਸੂਰਜ ਉਦੈ ਹੋਵੇਗਾ, ਉਦੋਂ ਇਸਰੋ ਵਿਕਰਮ ਲੈਂਡਰ ਨੂੰ ਲੈਂਡ ਕਰਵਾਉਣ ਦਾ ਕੰਮ ਕਰੇਗਾ।
ਇੱਕ ਵਾਰ ਵਿਕਰਮ ਲੈਂਡਰ ਦੇ ਲੈਂਡ ਹੋਣ ਤੋਂ ਬਾਅਦ ਪ੍ਰਗਿਆਨ ਰੋਵਰ ਇਸ ਚੋਂ ਉਤਰੇਗਾ। ਲੈਂਡਰ ਅਤੇ ਰੋਵਰ ਦੋਵਾਂ ‘ਤੇ ਕੈਮਰੇ ਲੱਗੇ ਹੋਏ ਹਨ, ਜਿਸ ਦਾ ਮਤਲਬ ਹੈ ਕਿ ਪੂਰੀ ਪ੍ਰਕਿਰਿਆ ਨੂੰ ਰਿਕਾਰਡ ਕੀਤਾ ਜਾਵੇਗਾ ਅਤੇ ਵੱਖ-ਵੱਖ ਤਰੀਕਿਆਂ ਨਾਲ ਵੀਡੀਓ ਅਤੇ ਫੋਟੋਆਂ ਲਈਆਂ ਜਾਣਗੀਆਂ, ਜਿਨ੍ਹਾਂ ਦਾ ਅਧਿਐਨ ਕੀਤਾ ਜਾਵੇਗਾ। ਇਸਰੋ ਦੇ ਚੰਦਰਯਾਨ-3 ਤੋਂ ਪਹਿਲਾਂ ਰੂਸ ਦਾ ਲੂਨਾ-25 ਵੀ ਚੰਦਰਮਾ ‘ਤੇ ਉਤਰਨ ਵਾਲਾ ਸੀ ਪਰ ਇਹ 20 ਅਗਸਤ ਨੂੰ ਕਰੈਸ਼ ਹੋ ਗਿਆ। ਅਜਿਹੇ ‘ਚ ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ ਚੰਦਰਯਾਨ-3 ‘ਤੇ ਟਿਕੀਆਂ ਹੋਈਆਂ ਹਨ।