AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚੰਦਰਯਾਨ-3 ਹੁਣ ਚੰਦਰਮਾ ਤੋਂ ਸਿਰਫ 25 ਕਿਲੋਮੀਟਰ ਦੂਰ, ਸਫਲ ਰਿਹਾ ਦੂਜਾ ਡੀਬੂਸਟਿੰਗ ਆਪ੍ਰੇਸ਼ਨ

ਚੰਦਰਯਾਨ-3 ਹੁਣ ਚੰਦ ਦੇ ਬਹੁਤ ਨੇੜੇ ਪਹੁੰਚ ਗਿਆ ਹੈ। ਇਸਰੋ ਨੇ ਅੱਜ ਦੂਜਾ ਅਤੇ ਆਖਰੀ ਡੀਬੂਸਟਿੰਗ ਆਪ੍ਰੇਸ਼ਨ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਹੁਣ ਸਾਰਿਆਂ ਨੂੰ 23 ਅਗਸਤ ਦਾ ਇੰਤਜ਼ਾਰ ਹੈ। ਹੁਣ ਜੇਕਰ ਸਭ ਕੁਝ ਠੀਕ ਰਿਹਾ ਤਾਂ ਭਾਰਤ ਇਸ ਵਾਰ ਇਤਿਹਾਸ ਰਚ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਲੈਂਡਰ ਮਾਡਿਊਲ ਦਾ ਪਹਿਲਾ ਡੀਬੂਸਟਿੰਗ ਆਪ੍ਰੇਸ਼ਨ 18 ਅਗਸਤ ਨੂੰ ਹੋਇਆ ਸੀ।

ਚੰਦਰਯਾਨ-3 ਹੁਣ ਚੰਦਰਮਾ ਤੋਂ ਸਿਰਫ 25 ਕਿਲੋਮੀਟਰ ਦੂਰ, ਸਫਲ ਰਿਹਾ ਦੂਜਾ ਡੀਬੂਸਟਿੰਗ ਆਪ੍ਰੇਸ਼ਨ
(Photo Credit: Twitter-@isro)
tv9-punjabi
| Published: 20 Aug 2023 07:56 AM IST
Share
ਭਾਰਤ ਦਾ ਚੰਦਰਮਾ ਮਿਸ਼ਨ ਚੰਦਰਯਾਨ-3 ਚੰਦਰਮਾ ਦੇ ਬਹੁਤ ਨੇੜੇ ਪਹੁੰਚ ਗਿਆ ਹੈ। ਇਸਰੋ ਨੇ ਦੂਜੀ ਅਤੇ ਆਖਰੀ ਡੀਬੂਸਟਿੰਗ ਆਪ੍ਰੇਸ਼ਨ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਆਪ੍ਰੇਸ਼ਨ ਤੋਂ ਬਾਅਦ ਚੰਦਰਯਾਨ-3 ਦੀ ਚੰਦਰਮਾ ਤੋਂ ਦੂਰੀ ਹੋਰ ਘਟ ਗਈ ਹੈ। ਲੈਂਡਰ ਮੋਡੀਊਲ ਹੁਣ 25 km x 134 ਕਿਲੋਮੀਟਰ ਦੀ ਦੂਰੀ ‘ਤੇ ਹੈ। ਮੋਡੀਊਲ ਹੁਣ ਅੰਦਰੂਨੀ ਜਾਂਚ ਤੋਂ ਗੁਜ਼ਰੇਗਾ ਅਤੇ ਲੈਂਡਿੰਗ ਸਾਈਟ ‘ਤੇ ਸੂਰਜ ਚੜ੍ਹਨ ਦੀ ਉਡੀਕ ਕਰੇਗਾ। ਇਸਰੋ ਨੇ 1 ਵਜੇ ਕੇ 50 ਵਜੇ ਚੰਦਰਯਾਨ-3 ਦਾ ਦੂਜਾ ਡੀਬੂਸਟਿੰਗ ਆਪ੍ਰੇਸ਼ਨ ਪੂਰਾ ਕੀਤਾ। ਪੁਲਾੜ ਏਜੰਸੀ ਨੇ ਟਵੀਟ ਕੀਤਾ ਕਿ ਲੈਂਡਰ ਮੋਡੀਊਲ ਨੇ ਸਫਲਤਾਪੂਰਵਕ ਆਪਣਾ ਦੂਜਾ ਅਤੇ ਆਖਰੀ ਡੀਬੂਸਟਿੰਗ ਆਪ੍ਰੇਸ਼ਨ ਪੂਰਾ ਕਰ ਲਿਆ ਹੈ। ਹੁਣ ਇਸ ਦਾ ਔਰਬਿਟ 25 km x 134 km ਰਹਿ ਗਿਆ ਹੈ। ਦੱਸ ਦੇਈਏ ਕਿ ਸਪੀਡ ਘਟਾਉਣ ਦੀ ਪ੍ਰਕਿਰਿਆ ਨੂੰ ਡੀਬੂਸਟਿੰਗ ਕਿਹਾ ਜਾਂਦਾ ਹੈ। ਲੈਂਡਰ ਮੋਡੀਊਲ ਦਾ ਪਹਿਲਾ ਡੀਬੂਸਟਿੰਗ ਆਪ੍ਰੇਸ਼ਨ 18 ਅਗਸਤ ਨੂੰ ਹੋਇਆ ਸੀ।

23 ਅਗਸਤ ਨੂੰ ਭਾਰਤ ਰਚੇਗਾ ਇਤਿਹਾਸ

ਭਾਰਤ ਦਾ ਚੰਦਰਮਾ ਮਿਸ਼ਨ ਚੰਦਰਯਾਨ-3 ਹੁਣ ਤੱਕ ਦੀ ਯੋਜਨਾ ਅਨੁਸਾਰ ਅੱਗੇ ਵਧਿਆ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ 23 ਅਗਸਤ ਨੂੰ ਚੰਦਰਯਾਨ-3 ਸਵੇਰੇ 5.47 ਵਜੇ ਚੰਦਰਮਾ ‘ਤੇ ਉਤਰੇਗਾ। ਜੇਕਰ ਲੈਂਡਿੰਗ ਸਫਲ ਰਹੀ ਤਾਂ ਭਾਰਤ ਇਤਿਹਾਸ ਰਚੇਗਾ। ਰੂਸ, ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਚੰਦ ‘ਤੇ ਸਾਫਟ ਲੈਂਡਿੰਗ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ।

ਚੰਦਰਯਾਨ-3 ਨੂੰ 14 ਜੁਲਾਈ ਨੂੰ ਕੀਤਾ ਗਿਆ ਲਾਂਚ

ਚੰਦਰਮਾ ਦੀ ਸਤ੍ਹਾ ‘ਤੇ ਸਾਫਟ-ਲੈਂਡਿੰਗ ਤੋਂ ਬਾਅਦ, ਲੈਂਡਰ ਦੇ ਅੰਦਰ ਦਾ ਰੋਵਰ (26 ਕਿਲੋਗ੍ਰਾਮ) ਇੱਕ ਰੈਂਪ ਰਾਹੀਂ ਬਾਹਰ ਆਵੇਗਾ ਅਤੇ ਇਸਦੇ ਆਲੇ ਦੁਆਲੇ ਦੇ ਖੇਤਰ ਦੀ ਪੜਚੋਲ ਕਰੇਗਾ। ਦੱਸ ਦੇਈਏ ਕਿ ਚੰਦਰਯਾਨ-3 ਨੂੰ ਇਸਰੋ ਨੇ 14 ਜੁਲਾਈ ਨੂੰ ਲਾਂਚ ਕੀਤਾ ਸੀ। 5 ਅਗਸਤ ਨੂੰ ਇਹ ਪਹਿਲੀ ਵਾਰ ਚੰਦਰਮਾ ਦੇ ਪੰਧ ਵਿੱਚ ਦਾਖਲ ਹੋਇਆ। ਇਸ ਨੇ 16 ਅਗਸਤ ਨੂੰ ਆਪਣਾ ਆਖਰੀ ਅਭਿਆਸ ਪੂਰਾ ਕੀਤਾ। ਲੈਂਡਰ ਮੋਡੀਊਲ ਨੂੰ 17 ਅਗਸਤ ਨੂੰ ਪ੍ਰੋਪਲਸ਼ਨ ਮੋਡੀਊਲ ਤੋਂ ਵੱਖ ਕਰ ਦਿੱਤਾ ਗਿਆ ਸੀ।

ਅਧੂਰਾ ਸੁਪਨਾ ਹੋਵੇਗਾ ਪੂਰਾ

ਇਸ ਵਾਰ ਅਧੂਰਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਭਾਰਤ ਨੇ ਸਾਲ 2019 ‘ਚ ਚੰਦਰਯਾਨ-2 ਮਿਸ਼ਨ ਲਾਂਚ ਕੀਤਾ ਸੀ, ਜੋ ਸਾਫਟ ਲੈਂਡਿੰਗ ਤੋਂ ਠੀਕ ਪਹਿਲਾਂ ਖਰਾਬ ਹੋ ਗਿਆ ਅਤੇ ਮਿਸ਼ਨ ਅਧੂਰਾ ਹੀ ਰਹਿ ਗਿਆ। ਹੁਣ ਉਹੀ ਮਿਸ਼ਨ ਪੂਰਾ ਕਰਨਾ ਹੈ। ਚੰਦਰਯਾਨ-3 ਦਾ ਕੰਮ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਫਟ ਲੈਂਡਿੰਗ ਕਰਨਾ, ਚੰਦਰਮਾ ‘ਤੇ ਘੁੰਮਣਾ ਅਤੇ ਖੋਜ ਕਰਨਾ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...