CBSE 12th Result 2023 Declared: 12ਵੀਂ ਦਾ ਨਤੀਜਾ ਜਾਰੀ, ਲਿੰਕ ਐਕਟਿਵ, ਇਸ ਤਰ੍ਹਾਂ ਚੈੱਕ ਕਰੋ
CBSE 12th Result 2023: CBSE ਬੋਰਡ 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਵਿਦਿਆਰਥੀ ਸਰਕਾਰੀ ਵੈੱਬਸਾਈਟ 'ਤੇ ਨਤੀਜੇ ਦੇਖ ਸਕਦੇ ਹਨ।
CBSE 12th Result 2023 Declared: CBSE ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਵਿਦਿਆਰਥੀ ਅਧਿਕਾਰਤ ਵੈੱਬਸਾਈਟ ਰਾਹੀਂ ਆਪਣੇ ਨਤੀਜੇ ਦੇਖ ਸਕਦੇ ਹਨ। ਨਤੀਜਾ ਅਧਿਕਾਰਤ ਵੈੱਬਸਾਈਟ cbseresults.nic.in ‘ਤੇ ਜਾਰੀ ਕੀਤਾ ਗਿਆ ਹੈ। ਇਸ ਵਾਰ 12ਵੀਂ ਜਮਾਤ ‘ਚ ਵਿਦਿਆਰਥੀਆਂ ਦੇ ਮੁਕਾਬਲੇ ਵਿਦਿਆਥਣਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। 12ਵੀਂ ਵਿੱਚ ਕੁੱਲ 90.68 ਫੀਸਦੀ ਲੜਕੀਆਂ ਅਤੇ 84.67 ਫੀਸਦੀ ਲੜਕੇ ਪਾਸ ਹੋਏ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਸੀਬੀਐਸਈ ਨੇ ਬੋਰਡ ਪ੍ਰੀਖਿਆਵਾਂ ਇੱਕ ਹੀ ਟਰਮ ਵਿੱਚ ਕਰਵਾਈਆਂ ਸਨ। 12ਵੀਂ ਦੀ ਪ੍ਰੀਖਿਆ ‘ਚ 16 ਲੱਖ 96 ਹਜ਼ਾਰ ਤੋਂ ਵੱਧ ਵਿਦਿਆਰਥੀ ਬੈਠੇ ਸਨ। ਇਹ ਪ੍ਰੀਖਿਆ 15 ਫਰਵਰੀ ਤੋਂ 5 ਮਾਰਚ, 2023 ਤੱਕ ਲਈ ਗਈ ਸੀ। 11 ਮਈ ਨੂੰ ਨਤੀਜਾ ਜਾਰੀ ਹੋਣ ਦੀ ਜਾਣਕਾਰੀ ਵਾਇਰਲ ਹੋ ਰਹੀ ਸੀ, ਜਿਸ ‘ਤੇ ਬੋਰਡ ਅਧਿਕਾਰੀਆਂ ਨੇ ਕਿਹਾ ਕਿ ਨਤੀਜੇ ਦੀ ਮਿਤੀ ਅਜੇ ਘੋਸ਼ਿਤ ਨਹੀਂ ਕੀਤੀ ਗਈ ਹੈ। ਇਹ ਫਰਜ਼ੀ ਨੋਟਿਸ ਹੈ।
ਸੀਬੀਐਸਈ 12ਵੀਂ ਦੇ ਨਤੀਜੇ ਅੱਜ 12 ਮਈ ਨੂੰ ਐਲਾਨੇ ਗਏ ਹਨ। ਵਿਦਿਆਰਥੀ ਅਧਿਕਾਰਤ ਵੈੱਬਸਾਈਟ ‘ਤੇ ਆਪਣਾ ਰੋਲ ਨੰਬਰ ਦਰਜ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ।
ਕਿਸ ਤਰ੍ਹਾਂ ਰਹੇ ਸੂਬਿਆਂ ਦੇ ਨਤੀਜੇ
- ਤ੍ਰਿਵੇਂਦਰਮ – 99.91 ਫੀਸਦ
- ਬੰਗਲੌਰ – 98.64 ਫੀਸਦ
- ਚੇਨਈ – 97.40 ਫੀਸਦ
- ਦਿੱਲੀ ਪੱਛਮੀ – 93.24 ਫੀਸਦ
- ਚੰਡੀਗੜ੍ਹ – 91.84 ਫੀਸਦ
- ਦਿੱਲੀ ਪੂਰਬੀ – 91.50 ਫੀਸਦ
- ਅਜਮੇਰ – 89.27 ਫੀਸਦ
- ਪੁਣੇ – 87.28 ਫੀਸਦ
- ਪੰਚਕੂਲਾ – 86.93 ਫੀਸਦ
- ਪਟਨਾ – 85.47 ਫੀਸਦ
- ਭੁਵਨੇਸ਼ਵਰ – 83.73 ਫੀਸਦ
- ਗੁਹਾਟੀ— 83.73 ਫੀਸਦੀ
- ਭੋਪਾਲ – 83.54 ਫੀਸਦ
- ਨੋਇਡਾ – 80.36 ਫੀਸਦ
- ਦੇਹਰਾਦੂਨ – 80.26 ਫੀਸਦ
- ਪ੍ਰਯਾਗਰਾਜ – 78.05 ਫੀਸਦ
CBSE 12th Result 2023 How to Check
- 12ਵੀਂ ਦੇ ਵਿਦਿਆਰਥੀ ਅਧਿਕਾਰਤ ਵੈੱਬਸਾਈਟ cbseresults.nic.in ‘ਤੇ ਜਾਓ
- ਬੋਰਡ ਪ੍ਰੀਖਿਆ ਰੋਲ ਨੰਬਰ ਦਰਜ ਕਰੋ ਅਤੇ ਜਮ੍ਹਾ ਕਰੋ।
- ਨਤੀਜਾ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗਾ।
- ਹੁਣ ਚੈੱਕ ਕਰਨ ਤੋਂ ਬਾਅਦ, ਪ੍ਰਿੰਟ ਕੱਢ ਲਓ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ