ਬੇਂਗਲੁਰੂ ਸ਼ਹਿਰ, 20 ਦਿਨ ਅਤੇ ਦੋ ਇੰਜਨੀਅਰ ਅਤੁਲ-ਪ੍ਰਮੋਦ ਦਾ ਇੱਕੋ ਵਰਗ੍ਹਾ ਦਰਦ, ਹੱਲ ਵੀ ਇੱਕ ਸੁਸਾਈਡ; ਹਿਲਾ ਦੇਣਗੀਆਂ ਦੋਵੇਂ ਕਹਾਣੀਆਂ
Atul Subhash Case Repate Again: ਅਤੁਲ ਸੁਭਾਸ਼ ਮਾਮਲੇ ਦੇ 20 ਦਿਨ ਬਾਅਦ ਹੀ ਇੱਕ ਹੋਰ ਸਾਫਟਵੇਅਰ ਇੰਜੀਨੀਅਰ ਨੇ ਆਪਣੀ ਪਤਨੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦਾ ਨਾਂ ਪ੍ਰਮੋਦ ਸੀ। ਪ੍ਰਮੋਦ ਅਤੇ ਅਤੁਲ ਦੇ ਮਾਮਲੇ 'ਤੇ ਨਜ਼ਰ ਮਾਰੀਏ ਤਾਂ ਦੋਵਾਂ ਦੀ ਕਹਾਣੀ ਬਿਲਕੁਲ ਇੱਕੋ ਜਿਹੀ ਸੀ। ਆਓ ਦੇਖੀਏ ਦੋਹਾਂ ਮਾਮਲਿਆਂ 'ਤੇ...
ਕਰਨਾਟਕ ਦੇ ਬੈਂਗਲੁਰੂ ‘ਚ ਅਤੁਲ ਸੁਭਾਸ਼ ਦੀ ਖੁਦਕੁਸ਼ੀ ਦਾ ਮਾਮਲਾ ਅਜੇ ਖਤਮ ਨਹੀਂ ਹੋਇਆ ਸੀ ਕਿ ਉਨ੍ਹਾਂ ਵਰਗੇ ਇਕ ਹੋਰ ਸਾਫਟਵੇਅਰ ਇੰਜੀਨੀਅਰ ਨੇ ਖੁਦਕੁਸ਼ੀ ਕਰ ਲਈ। ਜਿਵੇਂ ਅਤੁਲ ਸੁਭਾਸ਼ ਨੇ ਖੁਦਕੁਸ਼ੀ ਲਈ ਆਪਣੀ ਪਤਨੀ ਅਤੇ ਸਹੁਰੇ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸੇ ਤਰ੍ਹਾਂ ਪ੍ਰਮੋਦ ਦੀ ਪਤਨੀ ‘ਤੇ ਵੀ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਆਰੋਪ ਲੱਗਿਆ। ਦੋਵੇਂ ਕਹਾਣੀਆਂ ਬਿਲਕੁਲ ਇੱਕੋ ਜਿਹੀਆਂ ਹਨ।
ਅਤੁਲ ਅਤੇ ਪ੍ਰਮੋਦ ਦੋਵੇਂ ਪੇਸ਼ੇ ਤੋਂ ਸਾਫਟਵੇਅਰ ਇੰਜੀਨੀਅਰ ਸਨ। ਚੰਗੀ ਕਮਾਈ ਕਰ ਰਹੇ ਸਨ। ਪਰ ਕਮੀ ਸੀ ਤਾਂ ਬੱਸ ਸ਼ਾਂਤੀ ਦੀ। ਦੋਵੇਂ ਆਪਣੀਆਂ-ਆਪਣੀਆਂ ਪਤਨੀਆਂ ਤੋਂ ਪਰੇਸ਼ਾਨ ਸਨ। ਅਤੁਲ ਨੇ 9 ਦਸੰਬਰ ਨੂੰ ਬੈਂਗਲੁਰੂ ਸਥਿਤ ਆਪਣੇ ਫਲੈਟ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਮਰਨ ਤੋਂ ਪਹਿਲਾਂ ਉਨ੍ਹਾਂ ਨੇ 24 ਪੰਨਿਆਂ ਦਾ ਸੁਸਾਈਡ ਨੋਟ ਛੱਡਿਆ ਅਤੇ ਇੱਕ ਵੀਡੀਓ ਵੀ ਬਣਾਇਆ। ਉੱਧਰ ਪ੍ਰਮੋਦ ਬਹਾਨਾ ਬਣਾ ਕੇ ਘਰੋਂ ਚਲਾ ਗਿਆ। ਫਿਰ ਉਹ ਵਾਪਸ ਨਹੀਂ ਆਇਆ। ਪ੍ਰਮੋਦ ਦੇ ਮਾਪਿਆਂ ਨੇ ਉਸ ਦੇ ਗੁੰਮ ਹੋਣ ਦੀ ਰਿਪੋਰਟ ਥਾਣੇ ਵਿੱਚ ਦਰਜ ਕਰਵਾਈ। ਇਸ ਤੋਂ ਬਾਅਦ ਪ੍ਰਮੋਦ ਦੀ ਲਾਸ਼ ਨਦੀ ‘ਚੋਂ ਬਰਾਮਦ ਹੋਈ।
ਅਤੁਲ ਮਾਮਲੇ ਦੀ ਗੱਲ ਕਰੀਏ ਤਾਂ ਪਤਨੀ ਨਿਕਿਤਾ, ਸੱਸ ਨਿਸ਼ਾ ਅਤੇ ਜੀਜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਾਰੇ ਮੁਲਜ਼ਮ ਨਿਆਂਇਕ ਹਿਰਾਸਤ ਵਿੱਚ ਹਨ। ਬੈਂਗਲੁਰੂ ਦੀ ਹੇਠਲੀ ਅਦਾਲਤ, ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਹੈ। ਦੂਜੇ ਪਾਸੇ ਪੁਲਿਸ ਅਜੇ ਪ੍ਰਮੋਦ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਇਸ ਮਾਮਲੇ ‘ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਅਤੁਲ ਨੇ ਮਰਨ ਤੋਂ ਪਹਿਲਾਂ ਕਿਹਾ ਸੀ- ਮੇਰੀ ਪਤਨੀ ਅਤੇ ਸਹੁਰੇ ਨੇ ਮੈਨੂੰ ਮਰਨ ਲਈ ਮਜਬੂਰ ਕੀਤਾ ਹੈ। ਮੇਰੇ ਖਿਲਾਫ 9 ਤੋਂ ਵੱਧ ਝੂਠੇ ਕੇਸ ਦਰਜ ਕੀਤੇ ਗਏ ਹਨ। ਮੈਨੂੰ ਆਪਣੇ ਬੇਟੇ ਨੂੰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ। ਇਸੇ ਲਈ ਪਰੇਸ਼ਾਨ ਹੋ ਕੇ ਮੈਂ ਆਪਣੀ ਜਾਨ ਦੇ ਰਿਹਾ ਹਾਂ।
ਦੂਜੇ ਮਾਮਲੇ ਦੀ ਗੱਲ ਕਰੀਏ ਤਾਂ ਪ੍ਰਮੋਦ 29 ਦਸੰਬਰ ਨੂੰ ਘਰੋਂ ਬਾਹਰ ਗਿਆ ਸੀ ਅਤੇ ਉਸ ਤੋਂ ਬਾਅਦ ਵਾਪਸ ਨਹੀਂ ਆਇਆ। ਉਦੋਂ ਤੋਂ ਉਹ ਲਾਪਤਾ ਸੀ। ਫਿਰ ਉਸਦੀ ਲਾਸ਼ ਮਿਲੀ। ਜਦੋਂ ਪ੍ਰਮੋਦ 29 ਦਸੰਬਰ ਨੂੰ ਘਰੋਂ ਨਿਕਲਿਆ ਤਾਂ ਉਹ ਆਪਣਾ ਫ਼ੋਨ ਵੀ ਘਰ ਹੀ ਛੱਡ ਗਿਆ ਸੀ। ਜਦੋਂ ਕਾਫੀ ਦੇਰ ਤੱਕ ਪ੍ਰਮੋਦ ਵਾਪਸ ਨਹੀਂ ਆਇਆ ਤਾਂ ਮਾਪਿਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਭਾਲ ਸ਼ੁਰੂ ਕੀਤੀ ਗਈ। ਤਲਾਸ਼ੀ ਦੌਰਾਨ ਹੇਮਾਵਤੀ ਨਦੀ ਦੇ ਪੁਲ ਨੇੜਿਓਂ ਪ੍ਰਮੋਦ ਦੀ ਬਾਈਕ ਅਤੇ ਬੈਂਕ ਦੀ ਪਾਸਬੁੱਕ ਬਰਾਮਦ ਹੋਈ। ਇਸ ਤੋਂ ਬਾਅਦ ਬੈਂਕ ਦੀ ਪਾਸਬੁੱਕ ‘ਤੇ ਲਿਖੇ ਨੰਬਰ ‘ਤੇ ਸੰਪਰਕ ਕੀਤਾ ਗਿਆ, ਜਿਸ ਨੂੰ ਪ੍ਰਮੋਦ ਦੇ ਪਿਤਾ ਨੇ ਚੁੱਕਿਆ। ਪੁਲਿਸ ਨੇ ਜਦੋਂ ਉਨ੍ਹਾਂ ਨੂੰ ਬਾਈਕ ਬਾਰੇ ਜਾਣਕਾਰੀ ਦਿੱਤੀ ਤਾਂ ਪ੍ਰਮੋਦ ਦੀ ਪਛਾਣ ਹੋ ਗਈ। ਸ਼ਨਾਖਤ ਤੋਂ ਬਾਅਦ ਪ੍ਰਮੋਦ ਦੀ ਲਾਸ਼ ਲੱਭ ਲੈ ਕੇ ਨਦੀ ‘ਚੋਂ ਬਾਹਰ ਕੱਢਿਆ ਗਿਆ।
ਇਹ ਵੀ ਪੜ੍ਹੋ
ਪਤਨੀ ਦੇ ਝਗੜਿਆਂ ਤੋਂ ਸੀ ਪਰੇਸ਼ਾਨ
ਪ੍ਰਮੋਦ ਬੈਂਗਲੁਰੂ ਵਿੱਚ ਬੈਂਜ਼ ਕੰਪਨੀ ਵਿੱਚ ਕੰਮ ਕਰਦਾ ਸੀ। ਪਤਨੀ ਨਾਲ ਲੜਾਈ ਝਗੜੇ ਕਾਰਨ ਉਹ ਤਣਾਅ ਵਿਚ ਰਹਿੰਦਾ ਸੀ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਮੋਦ ਨੂੰ ਉਸ ਦੇ ਭੈਣ-ਭਰਾ ਵੀ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਇਸ ਸਭ ਤੋਂ ਛੁਟਕਾਰਾ ਪਾਉਣ ਲਈ ਪ੍ਰਮੋਦ ਨੇ ਮੌਤ ਨੂੰ ਗਲੇ ਲਗਾ ਲਿਆ ਅਤੇ ਨਦੀ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪ੍ਰਮੋਦ ਦੀ ਲਾਸ਼ ਬਰਾਮਦ ਹੋਣ ‘ਤੇ ਪਰਿਵਾਰ ਵਾਲੇ ਮੌਕੇ ‘ਤੇ ਪਹੁੰਚ ਗਏ। ਪ੍ਰਮੋਦ ਦੀ ਪਤਨੀ ਵੀ ਆਪਣੀ ਮਾਂ ਅਤੇ ਬੱਚਿਆਂ ਸਮੇਤ ਪ੍ਰਮੋਦ ਦੀ ਲਾਸ਼ ਨੂੰ ਦੇਖਣ ਪਹੁੰਚੀ ਇਸ ਦੌਰਾਨ ਪਤਨੀ ਦੇ ਪਰਿਵਾਰ ਅਤੇ ਪ੍ਰਮੋਦ ਦੇ ਪਰਿਵਾਰ ਵਿਚਾਲੇ ਝਗੜਾ ਹੋ ਗਿਆ, ਜਿੱਥੇ ਪੁਲਿਸ ਨੂੰ ਭੀੜ ਨੂੰ ਕਾਬੂ ਕਰਨ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।