Atique Ahmed:ਇਕ ਪਾਸੇ ਅਤੀਕ ਦੀ ਕੋਰਟ ‘ਚ ਪੇਸ਼ੀ, ਦੂਜੇ ਪਾਸੇ ਬੇਟਾ ਅਸਦ ਅਤੇ ਗੁਰਗਾ ਗੁਲਾਮ ਐਨਕਾਉਂਟਰ ‘ਚ ਢੇਰ
Umesh Pal Murder Case: ਉੱਤਰ ਪ੍ਰਦੇਸ਼ ਤੋਂ ਵੱਡੀ ਖਬਰ ਆ ਰਹੀ ਹੈ। ਯੂਪੀ ਪੁਲਿਸ ਨੇ ਝਾਂਸੀ ਵਿੱਚ ਅਤੀਕ ਅਹਿਮਦ ਦੇ ਬੇਟੇ ਅਸਦ ਅਤੇ ਸ਼ੂਟਰ ਗੁਲਾਮ ਦਾ ਐਨਕਾਊਂਟਰ ਕੀਤਾ ਸੀ। ਦੋਵਾਂ ਦੀ ਮੌਤ ਹੋ ਗਈ ਹੈ।
ਯੂਪੀ ਪੁਲਿਸ ਨੇ ਝਾਂਸੀ ਵਿੱਚ ਅਤੀਕ ਅਹਿਮਦ ਦੇ ਬੇਟੇ ਅਸਦ ਦਾ ਐਨਕਾਊਂਟਰ ਕਰ ਦਿੱਤਾ ਹੈ। ਦੋਵੇਂ ਮੁਕਾਬਲੇ ‘ਚ ਮਾਰੇ ਗਏ ਹਨ। ਖਬਰ ਇਹ ਵੀ ਕਿ ਸ਼ੂਟਰ ਮੁਹੰਮਦ ਗੁਲਾਮ ਦਾ ਵੀ ਐਨਕਾਉਂਟਰ ਹੋਇਆ ਹੈ। ਦੋਵੇਂ ਮੁਕਾਬਲੇ ਵਿੱਚ ਢੇਰ ਹੋ ਗਏ ਹਨ। ਦੋਵੇਂ ਉਮੇਸ਼ ਪਾਲ ਕਤਲ ਕਾਂਡ ਦੇ ਦੋਸ਼ੀ ਸਨ ਅਤੇ ਦੋਵਾਂ ਦੇ ਸਿਰ ‘ਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਸੀ। ਮੁਕਾਬਲੇ ਨੂੰ ਅੰਜਾਮ ਦੇਣ ਵਾਲਿਆਂ ਦੀ ਟੀਮ ਦੀ ਅਗਵਾਈ ਡੀਐਸਪੀ ਨਵੇਂਦੂ ਅਤੇ ਡੀਐਸਪੀ ਵਿਮਲ ਕਰ ਰਹੇ ਸਨ। ਐਸਟੀਐਫ ਨੇ ਮੌਕੇ ਤੋਂ ਵਿਦੇਸ਼ ਵਿੱਚ ਬਣੇ ਆਧੁਨਿਕ ਹਥਿਆਰ ਬਰਾਮਦ ਕੀਤੇ ਹਨ।
ਪੁਲਿਸ ਟੀਮ ਨੂੰ ਦੋਵਾਂ ਦੀਆਂ ਲਾਸ਼ਾਂ ਨੇੜੇ ਹਥਿਆਰ ਵੀ ਮਿਲੇ ਹਨ। ਪੁਲਿਸ ਟੀਮ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਦੋਵਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਦੋਵਾਂ ਨੇ ਪੁਲਿਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਜਵਾਬੀ ਕਾਰਵਾਈ ਵਿਚ ਦੋਵੇਂ ਮਾਰੇ ਗਏ। ਐਸਟੀਐਫ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋਵਾਂ ਨੂੰ ਫੜਣ ਦੀ ਕੋਸ਼ਿਸ਼ ਕੀਤੀ ਸੀ, ਪਰ ਦੋਵਾਂ ਨੇ ਪੁਲਿਸ ਤੇ ਹੀ ਗੋਲੀਆਂ ਚਲਾ ਦਿੱਤੀਆਂ।
ਉਮੇਸ਼ ਪਾਲ ਦੇ ਪਰਿਵਾਰ ਨੇ ਜਤਾਈ ਸੰਤੁਸ਼ਟੀ
ਉੱਧਰ ਉਮੇਸ਼ ਪਾਲ ਦੇ ਪਰਿਵਾਰ ਨੇ ਅਸਦ ਦੇ ਐਨਕਾਉਂਟਰ ਤੇ ਸੰਤੁਸ਼ਟੀ ਜਤਾਈ ਹੈ। ਉਮੇਸ਼ਪਾਲ ਦੀ ਪਤਨੀ ਦਾ ਕਹਿਣਾ ਹੈ ਕਿ ਜੋ ਹੋਇਆ ਚੰਗਾ ਹੀ ਹੋਇਆ। ਉਨ੍ਹਾਂ ਕਿਹਾ ਕਿ ਐਨਕਾਉਂਟਰ ਨਾਲ ਸਾਨੂੰ ਇਨਸਾਫ ਮਿਲ ਗਿਆ ਹੈ। ਨਾਲ ਹੀ ਉਨ੍ਹਾਂ ਨੇ ਯੂਪੀ ਦੇ ਮੁੱਖ ਮਤਰੀ ਆਦਿੱਤਿਆਨਾਥ ਯੋਗੀ ਦਾ ਧੰਨਵਾਦ ਵੀ ਕੀਤਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ