AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੇਰਲਮ ਤੇ ਅਸਾਮ ‘ਚ ਵੋਟਿੰਗ ਦੇ ਟੁੱਟੇ ਰਿਕਾਰਡ! ਪੁਡੂਚੇਰੀ ਰਿਹਾ ਸਭ ਤੋਂ ਅੱਗੇ, ਇਸ ਸੀਟ ‘ਤੇ 94% ਤੋਂ ਵੱਧ ਪਈਆਂ ਵੋਟਾਂ

ਭਾਰਤ ਦੇ ਦੋ ਅਹਿਮ ਰਾਜਾਂ ਕੇਰਲਮ ਤੇ ਅਸਾਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਅੱਜ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਿਆ ਹੈ। ਲੋਕਤੰਤਰ ਦੇ ਇਸ ਤਿਉਹਾਰ ਵਿੱਚ ਵੋਟਰਾਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਅੰਕੜਿਆਂ ਅਨੁਸਾਰ ਕੇਰਲਮ ਦੀਆਂ 140, ਅਸਾਮ ਦੀਆਂ 126 ਅਤੇ ਪੁਡੂਚੇਰੀ ਦੀਆਂ 30 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪਾਈਆਂ ਗਈਆਂ।

ਕੇਰਲਮ ਤੇ ਅਸਾਮ 'ਚ ਵੋਟਿੰਗ ਦੇ ਟੁੱਟੇ ਰਿਕਾਰਡ! ਪੁਡੂਚੇਰੀ ਰਿਹਾ ਸਭ ਤੋਂ ਅੱਗੇ, ਇਸ ਸੀਟ 'ਤੇ 94% ਤੋਂ ਵੱਧ ਪਈਆਂ ਵੋਟਾਂ
Image Credit source: PTI
tv9-punjabi
| Published: 09 Apr 2026 21:32 PM IST

ਭਾਰਤ ਦੇ ਦੋ ਅਹਿਮ ਰਾਜਾਂ ਕੇਰਲਮ ਤੇ ਅਸਾਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਅੱਜ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਿਆ ਹੈ। ਲੋਕਤੰਤਰ ਦੇ ਇਸ ਤਿਉਹਾਰ ਵਿੱਚ ਵੋਟਰਾਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਅੰਕੜਿਆਂ ਅਨੁਸਾਰ ਕੇਰਲਮ ਦੀਆਂ 140, ਅਸਾਮ ਦੀਆਂ 126 ਅਤੇ ਪੁਡੂਚੇਰੀ ਦੀਆਂ 30 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪਾਈਆਂ ਗਈਆਂ।

ਵੋਟਿੰਗ ਫੀਸਦੀ ਵਿੱਚ ਭਾਰੀ ਵਾਧਾ

ਮੁੱਢਲੇ ਰੁਝਾਨਾਂ ਅਤੇ ਅੰਕੜਿਆਂ ਮੁਤਾਬਕ, ਅਸਾਮ ਵਿੱਚ 85.10%, ਕੇਰਲਮ ਵਿੱਚ 77.50% ਅਤੇ ਪੁਡੂਚੇਰੀ ਵਿੱਚ ਰਿਕਾਰਡਤੋੜ 89.20% ਮਤਦਾਨ ਦਰਜ ਕੀਤਾ ਗਿਆ ਹੈ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਅੰਤਿਮ ਅੰਕੜੇ ਜਾਰੀ ਕੀਤੇ ਜਾਣੇ ਅਜੇ ਬਾਕੀ ਹਨ। ਸਾਲ 2021 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਅਸਾਮ ਵਿੱਚ ਵੋਟਿੰਗ ਦਾ ਪੱਧਰ ਕਾਫ਼ੀ ਉੱਚਾ ਰਿਹਾ ਹੈ। ਪਿਛਲੀ ਵਾਰ ਅਸਾਮ ਵਿੱਚ 82.04 ਫੀਸਦੀ ਮਤਦਾਨ ਹੋਇਆ ਸੀ। ਇਸ ਵਾਰ ਸੂਬੇ ਦੇ ਦਲਗਾਓਂ ਖੇਤਰ ਵਿੱਚ ਸਭ ਤੋਂ ਵੱਧ 94.57 ਫੀਸਦੀ ਵੋਟਿੰਗ ਹੋਈ, ਜਦਕਿ ਅਮਰੀ ਵਿੱਚ ਸਭ ਤੋਂ ਘੱਟ 70.40 ਫੀਸਦੀ ਵੋਟਾਂ ਪਈਆਂ। ਅਸਾਮ ਵਿੱਚ ਕੁੱਲ 722 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 4 ਮਈ ਨੂੰ ਹੋਵੇਗਾ।

ਪੁਡੂਚੇਰੀ ਵਿੱਚ ਵੋਟਰਾਂ ਦਾ ਅਨੋਖਾ ਸਵਾਗਤ

ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਵੋਟਿੰਗ ਫੀਸਦੀ ਅਸਾਮ ਅਤੇ ਕੇਰਲਮ ਨਾਲੋਂ ਵੀ ਵੱਧ ਰਹੀ। ਇੱਥੇ ਸਵੇਰੇ ਸੱਤ ਵਜੇ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਪੁਡੂਚੇਰੀ ਵਿੱਚ ਚੋਣ ਕਮਿਸ਼ਨ ਦੀ ਇੱਕ ਬਹੁਤ ਹੀ ਅਨੋਖੀ ਪਹਿਲ ਦੇਖਣ ਨੂੰ ਮਿਲੀ, ਜਿੱਥੇ ਇੱਕ ਪੋਲਿੰਗ ਸਟੇਸ਼ਨ ‘ਤੇ ਰੋਬੋਟ ਨੂੰ ਤਾਇਨਾਤ ਕੀਤਾ ਗਿਆ ਸੀ। ਇਸ ਰੋਬੋਟ ਨੇ ਫੁੱਲਾਂ ਨਾਲ ਵੋਟਰਾਂ ਦਾ ਸਵਾਗਤ ਕੀਤਾ, ਜੋ ਖਿੱਚ ਦਾ ਕੇਂਦਰ ਬਣਿਆ ਰਿਹਾ। ਪੇਂਡੂ ਇਲਾਕਿਆਂ ਵਿੱਚ ਬਜ਼ੁਰਗਾਂ ਅਤੇ ਮਹਿਲਾਵਾਂ ਨੇ ਬੜੇ ਚਾਅ ਨਾਲ ਆਪਣੀ ਵੋਟ ਪਾਈ। ਇੱਥੇ ਐਨਡੀਏ (NDA) ਆਪਣੀ ਸੱਤਾ ਬਚਾਉਣ ਲਈ ਪੂਰਾ ਜ਼ੋਰ ਲਗਾ ਰਹੀ ਹੈ, ਜਦਕਿ ਵਿਰੋਧੀ ਧਿਰ ਸਥਾਨਕ ਮੁੱਦਿਆਂ ‘ਤੇ ਚੋਣ ਲੜ ਰਹੀ ਹੈ। ਪੁਡੂਚੇਰੀ ਵਿੱਚ ਕੁੱਲ 1,099 ਪੋਲਿੰਗ ਸਟੇਸ਼ਨ ਬਣਾਏ ਗਏ ਸਨ।

ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਕੈਦ

ਦੋਵਾਂ ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਮਿਲਾ ਕੇ ਕੁੱਲ 1,899 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਅਸਾਮ ਵਿੱਚ 722, ਕੇਰਲਮ ਵਿੱਚ 863 ਅਤੇ ਪੁਡੂਚੇਰੀ ਵਿੱਚ 294 ਉਮੀਦਵਾਰਾਂ ਦੀ ਕਿਸਮਤ ਹੁਣ ਈਵੀਐਮ (EVM) ਮਸ਼ੀਨਾਂ ਵਿੱਚ ਕੈਦ ਹੋ ਗਈ ਹੈ।

ਅਸਾਮ ਦਾ ਸਿਆਸੀ ਸਮੀਕਰਨ: ਅਸਾਮ ਵਿੱਚ ਬਹੁਮਤ ਲਈ 64 ਸੀਟਾਂ ਦੀ ਲੋੜ ਹੈ। ਪਿਛਲੇ 10 ਸਾਲਾਂ ਤੋਂ ਇੱਥੇ ਭਾਜਪਾ ਦੀ ਸਰਕਾਰ ਹੈ ਅਤੇ ਹਿਮੰਤ ਬਿਸਵਾ ਸਰਮਾ ਪਾਰਟੀ ਦਾ ਸਭ ਤੋਂ ਵੱਡਾ ਚਿਹਰਾ ਹਨ। ਦੂਜੇ ਪਾਸੇ, ਕਾਂਗਰਸ ਦੇ ਗੌਰਵ ਗੋਗੋਈ ਆਪਣੇ ਪਿਤਾ ਦੀ ਵਿਰਾਸਤ ਨੂੰ ਬਚਾਉਣ ਅਤੇ ਸੱਤਾ ਵਿੱਚ ਵਾਪਸੀ ਲਈ ਸਖ਼ਤ ਚੁਣੌਤੀ ਦੇ ਰਹੇ ਹਨ। ਜਲੁਕਬਾਰੀ, ਜੋਰਹਾਟ, ਅਤੇ ਗੁਵਾਹਾਟੀ ਸੈਂਟਰਲ ਵਰਗੀਆਂ ਸੀਟਾਂ ‘ਤੇ ਕੜਾ ਮੁਕਾਬਲਾ ਹੈ।

ਕੇਰਲਮ ਦੀ ਸਥਿਤੀ: ਕੇਰਲਮ ਵਿੱਚ ਬਹੁਮਤ ਦਾ ਅੰਕੜਾ 71 ਹੈ। ਇੱਥੇ 2016 ਤੋਂ ਪਿਨਰਾਈ ਵਿਜਯਨ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇੱਥੇ ਮੁੱਖ ਮੁਕਾਬਲਾ ਐਲਡੀਐਫ (LDF) ਅਤੇ ਯੂਡੀਐਫ (UDF) ਵਿਚਕਾਰ ਰਹਿੰਦਾ ਹੈ, ਪਰ ਭਾਜਪਾ ਵੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਹੀ ਹੈ। ਪਲੱਕੜ ਅਤੇ ਤ੍ਰਿਸ਼ੂਰ ਵਰਗੀਆਂ ਹੌਟ ਸੀਟਾਂ ‘ਤੇ ਸਭ ਦੀ ਨਜ਼ਰ ਹੈ।

ਪੁਡੂਚੇਰੀ ਦੇ ਅੰਕੜੇ: ਪੁਡੂਚੇਰੀ ਵਿੱਚ ਬਹੁਮਤ ਲਈ 16 ਸੀਟਾਂ ਚਾਹੀਦੀਆਂ ਹਨ। ਪਿਛਲੀਆਂ ਚੋਣਾਂ ਵਿੱਚ ਐਨਡੀਏ ਨੂੰ 16 ਸੀਟਾਂ ਮਿਲੀਆਂ ਸਨ ਅਤੇ ਐਨ. ਰੰਗਾਸਵਾਮੀ ਮੁੱਖ ਮੰਤਰੀ ਬਣੇ ਸਨ। ਇਸ ਵਾਰ ਵੀ ਮੁਕਾਬਲਾ ਕਾਫ਼ੀ ਦਿਲਚਸਪ ਬਣਿਆ ਹੋਇਆ ਹੈ।

Follow Us
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...