ਨਾਜ਼ੁਕ ਮੋੜ ‘ਤੇ ਭਾਰਤੀ ਫੁੱਟਬਾਲ , ਖੇਡ ਨੂੰ ਰਾਜਨੀਤੀ ਤੋਂ ਦੂਰ ਹੀ ਰੱਖੋ… ਅਰਵਿੰਦ ਕੇਜਰੀਵਾਲ ਨੇ ਸਾਧਿਆ ਨਿਸ਼ਾਨਾ

Updated On: 

03 Jan 2026 18:50 PM IST

Arvind Kejriwal on Indian Football: ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦੇਸ਼ ਦੇ ਲੋਕ ਅੱਜ ਭਾਰਤੀ ਫੁੱਟਬਾਲਰਾਂ ਨਾਲ ਹਮਦਰਦੀ ਰੱਖਦੇ ਹਨ। ਖਿਡਾਰੀ ਕੋਈ ਮੰਗ ਨਹੀਂ ਕਰ ਰਹੇ ਹਨ; ਉਹ ਸਿਰਫ਼ ਖੇਡਣ ਦਾ ਅਧਿਕਾਰ ਅਤੇ ਸਤਿਕਾਰ ਚਾਹੁੰਦੇ ਹਨ। ਅਜੇ ਵੀ ਸਮਾਂ ਹੈ ਕਿ ਸੱਤਾ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਖੇਡ ਅਤੇ ਖਿਡਾਰੀਆਂ ਨੂੰ ਬਚਾਇਆ ਜਾਵੇ।

ਨਾਜ਼ੁਕ ਮੋੜ ਤੇ ਭਾਰਤੀ ਫੁੱਟਬਾਲ , ਖੇਡ ਨੂੰ ਰਾਜਨੀਤੀ ਤੋਂ ਦੂਰ ਹੀ ਰੱਖੋ... ਅਰਵਿੰਦ ਕੇਜਰੀਵਾਲ ਨੇ ਸਾਧਿਆ ਨਿਸ਼ਾਨਾ

ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਰਤੀ ਫੁੱਟਬਾਲ ਦੀ ਸਥਿਤੀ ਬਾਰੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੁੱਟਬਾਲ ਇੱਕ ਨਾਜ਼ੁਕ ਮੋੜ ‘ਤੇ ਹੈ, ਜਿੱਥੇ ਜੇਕਰ ਹੁਣੇ ਸਹੀ ਅਤੇ ਇਮਾਨਦਾਰ ਫੈਸਲੇ ਨਹੀਂ ਲਏ ਗਏ, ਤਾਂ ਆਉਣ ਵਾਲੇ ਸਾਲਾਂ ਵਿੱਚ ਖੇਡ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ। ਅਤੇ ਜਦੋਂ ਖਿਡਾਰੀਆਂ ਨੂੰ ਖੇਡ ਨੂੰ ਬਚਾਉਣ ਲਈ ਫੀਫਾ ਅਤੇ ਸਰਕਾਰ ਨੂੰ ਅਪੀਲ ਕਰਨੀ ਪੈਂਦੀ ਹੈ, ਤਾਂ ਇਹ ਸਾਲਾਂ ਦੇ ਕੁਪ੍ਰਬੰਧਨ ਅਤੇ ਅਣਗਹਿਲੀ ਦਾ ਨਤੀਜਾ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਖੇਡ ਨੂੰ ਪਾਰਦਰਸ਼ੀ ਸ਼ਾਸਨ, ਜਵਾਬਦੇਹੀ ਅਤੇ ਖਿਡਾਰੀਆਂ ਲਈ ਸਤਿਕਾਰ ਦੀ ਲੋੜ ਹੈ, ਰਾਜਨੀਤੀ ਅਤੇ ਸੱਤਾ ਸੰਘਰਸ਼ਾਂ ਦੀ ਨਹੀਂ। ਜਨਵਰੀ 2026 ਆ ਗਿਆ ਹੈ, ਪਰ 2025 ਇੰਡੀਅਨ ਸੁਪਰ ਲੀਗ (ISL) ਸੀਜ਼ਨ ਅਜੇ ਸ਼ੁਰੂ ਨਹੀਂ ਹੋਇਆ ਹੈ। ਜੁਲਾਈ 2025 ਤੋਂ ਲੀਗ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਸਿਰਫ਼ ਇੱਕ ਟੂਰਨਾਮੈਂਟ ਨੂੰ ਰੋਕਣ ਬਾਰੇ ਨਹੀਂ ਹੈ, ਸਗੋਂ ਹਜ਼ਾਰਾਂ ਖਿਡਾਰੀਆਂ, ਕੋਚਾਂ, ਸਹਾਇਕ ਸਟਾਫ਼ ਅਤੇ ਲੱਖਾਂ ਪ੍ਰਸ਼ੰਸਕਾਂ ਦੇ ਸੁਪਨਿਆਂ ਠਹਿਰ ਜਾਣ ਦੀ ਕਹਾਣੀ ਹੈ।

ਫੀਫਾ ਵਿੱਚ ਦਖ਼ਲਅੰਦਾਜ਼ੀ ਦੀ ਅਪੀਲ ਕਰਨ ਲਈ ਮਜਬੂਰ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਥਿਤੀ ਇੰਨੀ ਵਿਗੜ ਚੁੱਕੀ ਹੈ ਕਿ ਭਾਰਤੀ ਫੁੱਟਬਾਲ ਦੇ ਕੁਝ ਵੱਡੇ ਨਾਮ – ਰਾਸ਼ਟਰੀ ਟੀਮ ਦੇ ਕਪਤਾਨ ਸੁਨੀਲ ਛੇਤਰੀ, ਮਹਾਨ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ, ਸੀਨੀਅਰ ਡਿਫੈਂਡਰ ਸੰਦੇਸ਼ ਝਿੰਗਨ, ਅਤੇ ਕੁਝ ਵਿਦੇਸ਼ੀ ਆਈਸੀਐਲ ਖਿਡਾਰੀ ਜਿਵੇਂ ਕਿ ਹਿਊਗੋ ਬੌਮੌਸ -2 ਜਨਵਰੀ, 2026 ਨੂੰ ਇੱਕ ਸਾਂਝਾ ਵੀਡੀਓ ਜਾਰੀ ਕਰ ਸਿੱਧੇ ਫੀਫਾ ‘ਤੋਂ ਦਖਲ ਦਖਲ ਦੇਣ ਦੀ ਅਪੀਲ ਕਰਨ ਲਈ ਮਜਬੂਰ ਹੋਏ।

ਖਿਡਾਰੀਆਂ ਦੀ ਅੰਤਰਰਾਸ਼ਟਰੀ ਸੰਸਥਾ ਨੂੰ ਇਸ ਤਰੀਕੇ ਨਾਲ ਅਪੀਲ ਭਾਰਤੀ ਫੁੱਟਬਾਲ ਪ੍ਰਸ਼ਾਸਨ ਦੇ ਅੰਦਰ ਡੂੰਘੀਆਂ ਅਸਫਲਤਾਵਾਂ ਅਤੇ ਸਾਲਾਂ ਦੀ ਕੂੜ ਵਿਵਸਥਾ ਨੂੰ ਉਜਾਗਰ ਕਰਦੀ ਹੈ। ਮੌਜੂਦਾ ਸਥਿਤੀ ਅਜਿਹੀ ਹੈ ਕਿ ਖਿਡਾਰੀਆਂ ਦੇ ਕਰੀਅਰ ਰੁਕ ਗਏ ਹਨ, ਨੌਜਵਾਨ ਪ੍ਰਤਿਭਾਵਾਂ ਮੌਕਿਆਂ ਤੋਂ ਵਾਂਝੀਆਂ ਹਨ, ਅਤੇ ਬਹੁਤ ਸਾਰੇ ਕਲੱਬ ਵਿੱਤੀ ਸੰਕਟ ਨਾਲ ਜੂਝ ਰਹੇ ਹਨ।

ਵਿਦੇਸ਼ੀ ਖਿਡਾਰੀ ਦੂਜੀਆਂ ਲੀਗਾਂ ਵੱਲ ਮੁੜ ਰਹੇ

ਉਨ੍ਹਾਂ ਕਿਹਾ ਕਿ ਵਿਦੇਸ਼ੀ ਖਿਡਾਰੀ ਭਾਰਤ ਛੱਡ ਹੋਰ ਲੀਗਾਂ ਦਾ ਰੁਖ ਕਰ ਰਹੇ ਹਨ, ਜਦੋਂ ਕਿ ਭਾਰਤੀ ਖਿਡਾਰੀ ਅਤੇ ਸਹਾਇਕ ਸਟਾਫ ਬਿਨਾਂ ਮੈਚਾਂ, ਬਿਨਾਂ ਆਮਦਨ ਅਤੇ ਆਪਣੇ ਭਵਿੱਖ ਬਾਰੇ ਸਪੱਸ਼ਟਤਾ ਤੋਂ ਬਿਨਾਂ ਫਸੇ ਹੋਏ ਹਨ। ਆਈਸੀਐਲ ਦੇ ਨਾਲ, I-League ਅਤੇ ਹੇਠਲੇ-ਡਿਵੀਜ਼ਨ ਮੁਕਾਬਲੇ ਵੀ ਇਸ ਸੰਕਟ ਦੀ ਲਪੇਟ ਵਿੱਚ ਹਨ।

ਅਰਵਿੰਦ ਕੇਜਰੀਵਾਲ ਦਾ ਰੁਖ਼ ਉਨ੍ਹਾਂ ਲੱਖਾਂ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ ਜੋ ਅੱਜ ਨਿਰਾਸ਼ ਅਤੇ ਦੁਖੀ ਹਨ। ਸਟੇਡੀਅਮ ਖਾਲੀ ਹਨ, ਨੌਜਵਾਨ ਖਿਡਾਰੀ ਨਿਰਾਸ਼ ਹਨ, ਅਤੇ ਦੇਸ਼ ਦੇ ਸਭ ਤੋਂ ਪ੍ਰਸਿੱਧ ਖੇਡਾਂ ਵਿੱਚੋਂ ਇੱਕ ਪ੍ਰਸ਼ਾਸਨਿਕ ਰਾਜਨੀਤੀ ਦਾ ਸ਼ਿਕਾਰ ਹੁੰਦਾ ਜਾਪਦਾ ਹੈ। ਸਵਾਲ ਇਹ ਹੈ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਕਦੋਂ ਤੱਕ ਅੰਨ੍ਹੀ ਰਹੇਗੀ? ਕੀ ਖਿਡਾਰੀਆਂ ਅਤੇ ਦੇਸ਼ ਦੀ ਖੇਡ ਦਾ ਭਵਿੱਖ ਸਿਰਫ਼ ਪਾਵਰ ਗੇਮ ਦਾ ਸ਼ਿਕਾਰ ਬਣਿਆ ਰਹੇਗਾ?

Loading...
Unable to load recommendations.
Follow Us