Ahmedabad plane crash: ਹਾਦਸੇ ਵਿੱਚ ਬਚਾਅ ਦਾ ਕੋਈ ਵੀ ਮੌਕਾ ਨਹੀਂ ਮਿਲਿਆ, DNA ਟੈਸਟ ਤੋਂ ਬਾਅਦ ਮੌਤਾਂ ਦੀ ਗਿਣਤੀ ਆਵੇਗੀ: ਅਮਿਤ ਸ਼ਾਹ

tv9-punjabi
Updated On: 

13 Jun 2025 13:31 PM

Ahmedabad plane crash : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਸ ਹਾਦਸੇ ਕਾਰਨ ਪੂਰਾ ਦੇਸ਼ ਸਦਮੇ ਵਿੱਚ ਹੈ। ਉਨ੍ਹਾਂ ਕਿਹਾ ਕਿ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਦੇ ਡੀਐਨਏ ਸੈਂਪਲਾਂ ਦੀ ਜਾਂਚ ਕੀਤੀ ਜਾਵੇਗੀ। ਡੀਐਨਏ ਟੈਸਟ ਤੋਂ ਬਾਅਦ ਲਾਸ਼ਾਂ ਸੌਂਪੀਆਂ ਜਾਣਗੀਆਂ।

Ahmedabad plane crash: ਹਾਦਸੇ ਵਿੱਚ ਬਚਾਅ ਦਾ ਕੋਈ ਵੀ ਮੌਕਾ ਨਹੀਂ ਮਿਲਿਆ, DNA ਟੈਸਟ ਤੋਂ ਬਾਅਦ ਮੌਤਾਂ ਦੀ ਗਿਣਤੀ ਆਵੇਗੀ: ਅਮਿਤ ਸ਼ਾਹ
Follow Us On

Ahmedabad plane crash : ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਸ਼ਾਮ ਨੂੰ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਅਮਿਤ ਸ਼ਾਹ ਨੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਇੱਕ ਜ਼ਖਮੀ ਵਿਅਕਤੀ ਵੀ ਸ਼ਾਮਲ ਹੈ ਜੋ ਅੱਜ ਸਵੇਰੇ ਹਾਦਸਾਗ੍ਰਸਤ ਹੋਏ ਬਦਕਿਸਮਤ ਜਹਾਜ਼ AI171 ਦਾ ਇਕਲੌਤਾ ਬਚਿਆ ਯਾਤਰੀ ਜਾਪਦਾ ਹੈ। ਇਸ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ ਹਾਦਸੇ ਵਿੱਚ ਬਚਾਅ ਦੀ ਕੋਈ ਮੌਕਾ ਨਹੀਂ ਮਿਲੀਆ। ਲਗਭਗ 1000 ਡੀਐਨਏ ਟੈਸਟ ਕੀਤੇ ਜਾਣਗੇ। ਮ੍ਰਿਤਕਾਂ ਦੀਆਂ ਲਾਸ਼ਾਂ ਦੇ ਡੀਐਨਏ ਨਮੂਨੇ ਵੀ ਇਕੱਠੇ ਕੀਤੇ ਗਏ ਹਨ। ਡੀਐਨਏ ਟੈਸਟ ਤੋਂ ਬਾਅਦ ਲਾਸ਼ਾਂ ਸੌਂਪ ਦਿੱਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਜਹਾਜ਼ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸਵਾਰ ਸਨ। ਮੈਂ ਇੱਕ ਬਚੇ ਹੋਏ ਯਾਤਰੀ ਨੂੰ ਮਿਲਿਆ ਹਾਂ। ਜਹਾਜ਼ ਵਿੱਚ 1.25 ਲੱਖ ਲੀਟਰ ਈਂਧਨ ਸੀ ਅਤੇ ਇੱਥੇ ਤਾਪਮਾਨ ਬਹੁਤ ਜ਼ਿਆਦਾ ਸੀ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਏਅਰ ਇੰਡੀਆ ਦੀ ਉਡਾਣ AI-171 ਅੱਜ ਦੁਪਹਿਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਬਹੁਤ ਸਾਰੇ ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਪੂਰਾ ਦੇਸ਼ ਸੋਗ ਵਿੱਚ ਹੈ ਅਤੇ ਦੁਖੀ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਹਾਦਸੇ ਦੇ 10 ਮਿੰਟਾਂ ਦੇ ਅੰਦਰ ਹੀ ਕੇਂਦਰ ਸਰਕਾਰ ਨੂੰ ਸੂਚਨਾ ਮਿਲ ਗਈ ਸੀ।

ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਬਚਾਅ ਕਾਰਜ

ਉਨ੍ਹਾਂ ਕਿਹਾ ਕਿ ਮੈਂ ਗੁਜਰਾਤ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਸੰਪਰਕ ਕੀਤਾ। ਪ੍ਰਧਾਨ ਮੰਤਰੀ ਨੇ ਵੀ ਥੋੜ੍ਹੀ ਦੇਰ ਵਿੱਚ ਫ਼ੋਨ ਕੀਤਾ। ਕੇਂਦਰ ਅਤੇ ਰਾਜ ਸਰਕਾਰ ਦੇ ਸਾਰੇ ਵਿਭਾਗ ਬਚਾਅ ਕਾਰਜ ਚਲਾ ਰਹੇ ਹਨ।

ਸ਼ਾਹ ਨੇ ਕਿਹਾ ਕਿ ਜਹਾਜ਼ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸਨ। ਇੱਕ ਬਚੇ ਹੋਏ ਵਿਅਕਤੀ ਲਈ ਕੁਝ ਚੰਗੀ ਖ਼ਬਰ ਹੈ। ਡੀਐਨਏ ਤਸਦੀਕ ਤੋਂ ਬਾਅਦ ਮੌਤਾਂ ਦੀ ਗਿਣਤੀ ਦਾ ਐਲਾਨ ਕੀਤਾ ਜਾਵੇਗਾ। ਮੈਂ ਇੱਕ ਬਚੇ ਹੋਏ ਵਿਅਕਤੀ ਨੂੰ ਮਿਲਿਆ… ਹਰ ਵਿਭਾਗ ਤਾਲਮੇਲ ਨਾਲ ਬਚਾਅ ਕਾਰਜ ਚਲਾ ਰਿਹਾ ਹੈ।

ਡੀਐਨਏ ਟੈਸਟਿੰਗ ਤੋਂ ਬਾਅਦ ਲਾਸ਼ਾਂ ਦਿੱਤੀਆਂ ਜਾਣਗੀਆਂ

ਉਨ੍ਹਾਂ ਕਿਹਾ ਕਿ ਜਹਾਜ਼ ਵਿੱਚ ਲਗਭਗ 1,25,000 ਲੀਟਰ ਈਂਧਨ ਸੀ ਅਤੇ ਉੱਚ ਤਾਪਮਾਨ ਕਾਰਨ ਕਿਸੇ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਸੀ। ਮੈਂ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਲਾਸ਼ਾਂ ਨੂੰ ਕੱਢਣ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਡੀਐਨਏ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਲਗਭਗ 1000 ਡੀਐਨਏ ਟੈਸਟ ਕੀਤੇ ਜਾਣਗੇ। ਮ੍ਰਿਤਕਾਂ ਦੀਆਂ ਲਾਸ਼ਾਂ ਦੇ ਡੀਐਨਏ ਨਮੂਨੇ ਵੀ ਇਕੱਠੇ ਕੀਤੇ ਗਏ ਹਨ। ਡੀਐਨਏ ਟੈਸਟਿੰਗ ਤੋਂ ਬਾਅਦ ਲਾਸ਼ਾਂ ਸੌਂਪੀਆਂ ਜਾਣਗੀਆਂ। ਸਮੀਖਿਆ ਮੀਟਿੰਗ ਵਿੱਚ ਹਰ ਪਹਿਲੂ ‘ਤੇ ਚਰਚਾ ਕੀਤੀ ਗਈ। ਹਵਾਬਾਜ਼ੀ ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਜਾਂਚ ਤੇਜ਼ੀ ਨਾਲ ਕੀਤੀ ਜਾਵੇ।