Live Updates: ਦਸੂਹਾ ‘ਚ 2 ਦਰਜਨ ਹਥਿਆਰਬੰਦ ਬਦਮਾਸ਼ਾਂ ਨੇ ਬੱਸ ਦੀ ਕੀਤੀ ਭੰਨਤੋੜ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
Live Updates
LIVE NEWS & UPDATES
-
ਦਸੂਹਾ ‘ਚ 2 ਦਰਜਨ ਹਥਿਆਰਬੰਦ ਬਦਮਾਸ਼ਾਂ ਨੇ ਬੱਸ ਦੀ ਕੀਤੀ ਭੰਨਤੋੜ
ਦੇਰ ਸ਼ਾਮ ਹੁਸ਼ਿਆਰਪੁਰ ਦੇ ਦਸੂਹਾ ਹਾਜੀਪੁਰ ਰੋਡ ਨੇੜੇ ਬਦਲਾ ਮੋਡ ਵਿਖੇ ਦੋ ਦਰਜਨ ਤੋਂ ਵੱਧ ਬਦਮਾਸ਼ਾਂ ਨੇ ਸੜਕ ਦੇ ਵਿਚਕਾਰ ਇੱਕ ਬੱਸ ਦੀ ਭੰਨਤੋੜ ਕੀਤੀ। ਮੋਟਰਸਾਈਕਲਾਂ ‘ਤੇ ਆਏ ਕੁਝ ਨੌਜਵਾਨਾਂ ਨੇ ਬੱਸ ਡਰਾਈਵਰ ਨੂੰ ਬੁਰੀ ਤਰ੍ਹਾਂ ਕੁੱਟਿਆ।
-
ਦੂਜੇ ਦਿਨ ਭਾਰਤ ‘ਤੇ ਭਾਰੀ ਪਿਆ ਇੰਗਲੈਂਡ
ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੈਕ ਕਰੌਲੀ ਅਤੇ ਬੇਨ ਡਕੇਟ ਕ੍ਰਮਵਾਰ 84 ਅਤੇ 94 ਦੌੜਾਂ ਬਣਾ ਕੇ ਆਊਟ ਹੋ ਗਏ। ਦੋਵੇਂ ਬੱਲੇਬਾਜ਼ ਸੈਂਕੜਾ ਬਣਾਉਣ ਤੋਂ ਖੁੰਝ ਗਏ। ਅੰਸ਼ੁਲ ਕੰਬੋਜ ਅਤੇ ਰਵਿੰਦਰ ਜਡੇਜਾ ਨੇ ਟੀਮ ਇੰਡੀਆ ਨੂੰ 1-1 ਸਫਲਤਾ ਦਿਵਾਈ।
-
WWE ਪਹਿਲਵਾਨ ਹਲਕ ਹੋਗਨ ਦਾ ਦੇਹਾਂਤ
ਅਮਰੀਕਾ ਦੇ ਜਾਰਜੀਆ ਵਿੱਚ ਜਨਮੇ ਹਲਕ ਹੋਗਨ ਨੇ 1977 ਵਿੱਚ ਪੇਸ਼ੇਵਰ ਕੁਸ਼ਤੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਅਤੇ ਉਦੋਂ ਤੋਂ, ਉਹ ਆਪਣੀ ਸ਼ਕਤੀਸ਼ਾਲੀ ਕੁਸ਼ਤੀ ਅਤੇ ਸਿਗਨੇਚਰ ਮੂਵਜ਼ ਕਾਰਨ ਸੁਪਰਹਿੱਟ ਹੋ ਗਿਆ।
-
ਲੁਧਿਆਣਾ ਪਹੁੰਚੇ ਭਾਜਪਾ ਸੂਭਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ
ਭਾਜਪਾ ਸੂਭਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਲੁਧਿਆਣਾ ਪਹੁੰਚੇ ਹਨ। ਉਨ੍ਹਾਂ ਕਿਹਾ ਕਿ 2027 ‘ਚ ਭਾਜਪਾ ਇਕੱਲਿਆ ਚੋਣਾਂ ਲੜੇਗੀ।
-
ਟੀਮ ਇੰਡੀਆ 358 ਦੌੜਾਂ ‘ਤੇ ਆਲ ਆਊਟ
ਟੀਮ ਇੰਡੀਆ ਦੀ ਪਾਰੀ 358 ਦੌੜਾਂ ‘ਤੇ ਖਤਮ ਹੋਈ। ਜੋਫਰਾ ਆਰਚਰ ਨੇ ਜਸਪ੍ਰੀਤ ਬੁਮਰਾਹ ਨੂੰ ਆਊਟ ਕਰਕੇ ਟੀਮ ਇੰਡੀਆ ਦੀ ਪਾਰੀ ਨੂੰ ਸਮੇਟ ਦਿੱਤਾ। ਆਰਚਰ ਨੇ 2 ਵਿਕਟਾਂ ਲਈਆਂ, ਜਦੋਂ ਕਿ ਸਟੋਕਸ ਨੇ 5 ਵਿਕਟਾਂ ਲਈਆਂ।
-
ਪੰਜਾਬ ਗਵਰਨਰ ਗੁਲਾਬ ਚੰਦ ਕਟਾਰੀਆ ਦੀ ਹਾਲਾਤ ਸਥਿਰ, PGI ਬੁਲੇਟਿਨ ਜਾਰੀ
ਲੁਧਿਆਣਾ ਵਿੱਚ ਵੀਰਵਾਰ ਨੂੰ ਇੱਕ ਫੋਟੋਗ੍ਰਾਫਰ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰਕੇ ਖੁਦਕੁਸ਼ੀ ਕਰ ਲਈ। ਉਸ ਨੇ ਨੂੰਹ ਤੇ ਇਲਜ਼ਾਮ ਲਗਾਏ ਹਨ।
-
ਪੰਜਾਬ ਗਵਰਨਰ ਗੁਲਾਬ ਚੰਦ ਕਟਾਰੀਆ ਦੀ ਹਾਲਾਤ ਸਥਿਰ, PGI ਬੁਲੇਟਿਨ ਜਾਰੀ
ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੀ ਹਾਲਾਤ ਸਥਿਰ ਦੱਸੀ ਜਾ ਰਹੀ ਹੈ। ਇਸ ਨੂੰ ਲੈ ਕੇ PGI ਚੰਡੀਗੜ੍ਹ ਨੇ ਬੁਲੇਟਿਨ ਜਾਰੀ ਕੀਤਾ ਹੈ।
-
ਪੰਜਾਬ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਚੰਡੀਗੜ੍ਹ ਦੇ PGI ਕਰਵਾਇਆ ਦਾਖਲ
ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਚੰਡੀਗੜ੍ਹ ਦੇ PGI ਦਾਖਲ ਕਰਵਾਇਆ ਗਿਆ ਹੈ। ਪੈਰ ਤਿਲਕਣ ਕਾਰਨ ਉਨ੍ਹਾਂ ਨੂੰ ਸੱਟ ਲੱਗੀ ਹੈ। ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। PGI ਥੋੜੇ ਸਮੇਂ ਵਿੱਚ ਮੈਡੀਕਲ ਬੁਲਟਿਨ ਜਾਰੀ ਕਰ ਸਕਦਾ ਹੈ।
-
ਚੰਡੀਗੜ੍ਹ ‘ਚ ਅਮਨ ਅਰੋੜਾ ਦੀ ਪ੍ਰੈਸ-ਕਾਨਫਰੰਸ Live
ਚੰਡੀਗੜ੍ਹ ਚ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪ੍ਰੈਸ-ਕਾਨਫਰੰਸ ਜਾਰੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਲੈਂਡ ਪੂਲਿੰਗ ਸਕੀਮ ਕਿਸਾਨ ਪੱਥੀ ਹੈ।
-
ਮਜੀਠੀਆ ਦੇ ਘਰ ‘ਚੋਂ ਬਰਾਮਦ ਸਿਮ ‘ਚ ਨਵਾਂ ਖੁਲਾਸਾ, ਜਾਂਚ ‘ਚ ਜੁਟੀ ਟੀਮ
ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਜਸਮੀਤ ਦਾ ਸਿਮ ਮਜੀਠੀਆ ਤੱਕ ਕਿਵੇਂ ਪਹੁੰਚਿਆ। ਮੋਹਾਲੀ ਵਿਜੀਲੈਂਸ ਟੀਮ ਜਸਮੀਤ ਦੇ ਖੰਨਾ ਸਥਿਤ ਘਰ ਪਹੁੰਚੀ। ਟੀਮ ਨੇ ਉਸ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ।
-
ਕੱਲ੍ਹ 12 ਵਜੇ ਸੀਐਮ ਰਿਹਾਇਸ਼ ‘ਤੇ ਪੰਜਾਬ ਕੈਬਿਨਟ ਦੀ ਅਹਿਮ ਬੈਠਕ
-
ਸੋਸ਼ਲ ਐਕਟੀਵਿਸਟ ਡਾ. ਪੂਜਾ ਸਿੰਘ ਆਮ ਆਦਮੀ ਪਾਰਟੀ ‘ਚ ਸ਼ਾਮਲ
ਸੋਸ਼ਲ ਐਕਟੀਵਿਸਟ ਡਾ. ਪੂਜਾ ਸਿੰਘ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਪਾਰਟੀ ‘ਚ ਸ਼ਾਮਲ ਕਰਵਾਇਆ।
-
ਰੂਸ ‘ਚ 49 ਲੋਕਾਂ ਨੂੰ ਲਿਜਾ ਰਿਹਾ ਜਹਾਜ਼ ਹਾਦਸਾਗ੍ਰਸਤ, ਮਿਲਿਆ ਮਲਬਾ
ਰੂਸ ਦੇ ਅਮੂਰ ਖੇਤਰ ਵਿੱਚ ਅੰਗਾਰਾ ਏਅਰਲਾਈਨਜ਼ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਸ ਵਿੱਚ 49 ਯਾਤਰੀ ਸਵਾਰ ਸਨ। ਰੂਸੀ ਫੌਜ ਨੂੰ ਮਲਬਾ ਮਿਲਿਆ ਹੈ, ਜਿਸ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਜਹਾਜ਼ ਕੁਝ ਘੰਟੇ ਪਹਿਲਾਂ ਰਾਡਾਰ ਤੋਂ ਗਾਇਬ ਹੋ ਗਿਆ ਸੀ। ਜਹਾਜ਼ ਹਾਦਸੇ ਵਿੱਚ ਕਿਸੇ ਵੀ ਯਾਤਰੀ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ।
-
ਹਿਮਾਚਲ ਦੇ ਸਾਰੇ ਸੰਸਦ ਮੈਂਬਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼ ਦੇ ਸਾਰੇ ਸੰਸਦ ਮੈਂਬਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ। ਇਹ ਵਫ਼ਦ ਰਾਜ ਵਿੱਚ ਭਿਆਨਕ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੋਏ ਨੁਕਸਾਨ ਲਈ ਕੇਂਦਰ ਸਰਕਾਰ ਤੋਂ ਮਦਦ ਅਤੇ ਰਾਹਤ ਦੀ ਮੰਗ ਕਰਨ ਲਈ ਪਹੁੰਚਿਆ ਹੈ। ਨੱਡਾ ਤੋਂ ਇਲਾਵਾ, ਅਨੁਰਾਗ ਠਾਕੁਰ, ਕੰਗਨਾ ਰਣੌਤ, ਰਾਜੀਵ ਬਿੰਦਲ ਅਤੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਵਫ਼ਦ ਵਿੱਚ ਸ਼ਾਮਲ ਹਨ।
-
50 ਲੋਕਾਂ ਨੂੰ ਲੈ ਕੇ ਜਾ ਰਹੇ ਰੂਸੀ ਜਹਾਜ਼ ਦਾ ਸੰਪਰਕ ਟੁੱਟਿਆ
ਨਿਊਜ਼ ਏਜੰਸੀ ਰਾਇਟਰਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, 50 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਰੂਸੀ ਜਹਾਜ਼ ਵੀਰਵਾਰ ਨੂੰ ਅਮੂਰ ਖੇਤਰ ਵਿੱਚ ਹਵਾਈ ਆਵਾਜਾਈ ਨਿਯੰਤਰਣ ਸੰਚਾਲਕਾਂ ਨਾਲ ਸੰਪਰਕ ਟੁੱਟਣ ਤੋਂ ਬਾਅਦ ਲਾਪਤਾ ਹੋ ਗਿਆ। ਅੰਗਾਰਾ ਏਅਰਲਾਈਨਜ਼ ਦੁਆਰਾ ਸੰਚਾਲਿਤ ਇਹ ਉਡਾਣ ਕਥਿਤ ਤੌਰ ‘ਤੇ ਚੀਨ ਦੀ ਸਰਹੱਦ ਨਾਲ ਲੱਗਦੇ ਅਮੂਰ ਖੇਤਰ ਵਿੱਚ ਆਪਣੀ ਮੰਜ਼ਿਲ ਟਿੰਡਾ ਦੇ ਨੇੜੇ ਪਹੁੰਚ ਰਹੀ ਸੀ ਜਦੋਂ ਇਸਦਾ ਸੰਪਰਕ ਟੁੱਟ ਗਿਆ।
-
ਮੁੰਬਈ: ਅਨਿਲ ਅੰਬਾਨੀ ਦੇ 50 ਟਿਕਾਣਿਆਂ ‘ਤੇ ਛਾਪੇਮਾਰੀ
ਈਡੀ ਨੇ ਅਨਿਲ ਅੰਬਾਨੀ ਦੇ 48 ਤੋਂ 50 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਦਿੱਲੀ ਅਤੇ ਮੁੰਬਈ ਵਿੱਚ ਕੀਤੀ ਗਈ ਹੈ।
-
ਭਾਰਤ ਨਾਲ ਵਪਾਰ ਸਮਝੌਤਾ ਬ੍ਰਿਟੇਨ ਲਈ ਇੱਕ ਵੱਡੀ ਜਿੱਤ : ਪ੍ਰਧਾਨ ਮੰਤਰੀ ਸਟਾਰਮਰ
ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਭਾਰਤ ਨਾਲ ਸਾਡਾ ਇਤਿਹਾਸਕ ਵਪਾਰ ਸਮਝੌਤਾ ਬ੍ਰਿਟੇਨ ਲਈ ਇੱਕ ਵੱਡੀ ਜਿੱਤ ਹੈ। ਭਾਰਤ ਅਤੇ ਬ੍ਰਿਟੇਨ ਵਿਚਕਾਰ FTA ਹਜ਼ਾਰਾਂ ਨੌਕਰੀਆਂ ਪੈਦਾ ਕਰੇਗਾ, ਕਾਰੋਬਾਰਾਂ ਲਈ ਨਵੇਂ ਮੌਕੇ ਖੋਲ੍ਹੇਗਾ ਅਤੇ ਵਿਕਾਸ ਨੂੰ ਤੇਜ਼ ਕਰੇਗਾ।
-
ਦਿੱਲੀ: ਯਮੁਨਾ ਦੇ ਪਾਣੀ ਦਾ ਪੱਧਰ ਵੱਧ ਰਿਹਾ
ਦਿੱਲੀ ਵਿੱਚ ਮੀਂਹ ਕਾਰਨ ਯਮੁਨਾ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।
#WATCH | Delhi: The Yamuna River’s water level in Delhi approaches warning levels amid heavy rainfall.
Visuals from Loha Pul. pic.twitter.com/ETeWAnfpwU
— ANI (@ANI) July 24, 2025
