ਹਰ ਸਾਲ ਇੰਨੇ ਲੱਖ ਲੋਕ ਛੱਡ ਰਹੇ ਭਾਰਤ ਦੀ ਨਾਗਰਿਕਤਾ, ਜਾਣੋ ਕੀ ਕਹਿੰਦੇ ਹਨ 5 ਸਾਲਾਂ ਦੇ ਅੰਕੜੇ
Indian Citizen: ਰਾਜ ਸਭਾ 'ਚ, ਵਿਦੇਸ਼ ਮੰਤਰਾਲੇ ਤੋਂ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਕਿੰਨੇ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਤਿਆਗੀ ਹੈ। ਇਸ ਸਵਾਲ ਦੇ ਜਵਾਬ 'ਚ, ਵਿਦੇਸ਼ ਮੰਤਰਾਲੇ ਨੇ ਪੰਜ ਸਾਲਾਂ ਦਾ ਅੰਕੜਾ ਅੱਗੇ ਰੱਖਿਆ। ਅੰਕੜਿਆਂ ਅਨੁਸਾਰ, 2019 ਤੋਂ 2024 ਤੱਕ ਦੇ ਪੰਜ ਸਾਲਾਂ 'ਚ, 2022 ਵਿੱਚ ਸਭ ਤੋਂ ਵੱਧ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਤਿਆਗੀ। 2022 'ਚ, 2 ਲੱਖ 25 ਹਜ਼ਾਰ 620 ਲੋਕਾਂ ਨੇ ਨਾਗਰਿਕਤਾ ਤਿਆਗੀ ਸੀ।
ਪਾਸਪੋਰਟ ਦੀ ਤਸਵੀਰ
ਰਾਜ ਸਭਾ ‘ਚ ਵਿਦੇਸ਼ ਮੰਤਰਾਲੇ ਤੋਂ ਇਹ ਅੰਕੜਾ ਮੰਗਿਆ ਗਿਆ ਸੀ ਕਿ ਕਿੰਨੇ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਤਿਆਗੀ ਹੈ। ਇਸ ਦੇ ਜਵਾਬ ‘ਚ, ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ 2024 ‘ਚ 2 ਲੱਖ ਤੋਂ ਵੱਧ ਭਾਰਤੀਆਂ ਨੇ ਆਪਣੀ ਨਾਗਰਿਕਤਾ ਤਿਆਗ ਦਿੱਤੀ ਹੈ। ਹਾਲਾਂਕਿ, ਇਹ ਅੰਕੜਾ ਪਿਛਲੇ ਸਾਲ ਦੇ ਬਰਾਬਰ ਹੈ, ਪਰ ਪਿਛਲੇ ਸਾਲ ਨਾਲੋਂ ਥੋੜ੍ਹਾ ਘੱਟ ਹੈ। ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਰਾਜ ਸਭਾ ‘ਚ ਭਾਰਤੀ ਨਾਗਰਿਕਤਾ ਤਿਆਗਣ ਨਾਲ ਸਬੰਧਤ ਇੱਕ ਸਵਾਲ ਦੇ ਜਵਾਬ ‘ਚ ਇਹ ਅੰਕੜਾ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ।
ਭਾਰਤ ਤੋਂ ਬਹੁਤ ਸਾਰੇ ਲੋਕ ਪੂਰੀ ਦੁਨੀਆ ‘ਚ ਰਹਿੰਦੇ ਹਨ। ਹਾਲਾਂਕਿ, ਕੁਝ ਲੋਕ ਆਪਣੀ ਪੂਰੀ ਜ਼ਿੰਦਗੀ ਵਿਦੇਸ਼ ‘ਚ ਬਿਤਾਉਂਦੇ ਹਨ, ਪਰ ਉੱਥੇ ਨਾਗਰਿਕਤਾ ਨਹੀਂ ਲੈਂਦੇ। ਦੂਜੇ ਪਾਸੇ, ਬਹੁਤ ਸਾਰੇ ਲੋਕ ਹਨ ਜੋ ਭਾਰਤੀ ਨਾਗਰਿਕਤਾ ਛੱਡ ਕੇ ਵਿਦੇਸ਼ਾਂ ‘ਚ ਵਸ ਜਾਂਦੇ ਹਨ। ਰਾਜ ਸਭਾ ‘ਚ ਇਨ੍ਹਾਂ ਲੋਕਾਂ ਦਾ ਡੇਟਾ ਮੰਗਿਆ ਗਿਆ ਸੀ।
ਕਿੰਨੇ ਲੋਕਾਂ ਨੇ ਨਾਗਰਿਕਤਾ ਛੱਡ ਦਿੱਤੀ?
- 2024: 2,06,378
- 2023: 2,16,219
- 2022: 2,25,620
- 2021: 1,63,370
- 2020: 85,256
- 2019: 1,44,017
ਨਾਗਰਿਕਤਾ ਤਿਆਗਣ ਬਾਰੇ ਵਿਦੇਸ਼ ਮੰਤਰਾਲੇ ਨੂੰ ਸਵਾਲ
ਵਿਦੇਸ਼ ਮੰਤਰਾਲੇ ਤੋਂ ਪੁੱਛਿਆ ਗਿਆ ਸੀ ਕਿ ਕੀ ਉਸ ਨੂੰ ਇਸ ਬਾਰੇ ਜਾਣਕਾਰੀ ਹੈ ਕਿ ਭਾਰਤੀ ਨਾਗਰਿਕਤਾ ਤਿਆਗਣ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ। 2024 ਵਿੱਚ, 2,06,378 ਭਾਰਤੀਆਂ ਨੇ ਨਾਗਰਿਕਤਾ ਤਿਆਗ ਦਿੱਤੀ, ਜੋ ਕਿ 2023 ਅਤੇ 2022 ‘ਚ ਦਰਜ ਅੰਕੜਿਆਂ ਨਾਲੋਂ ਥੋੜ੍ਹਾ ਘੱਟ ਹੈ। ਇਸਦਾ ਮਤਲਬ ਹੈ ਕਿ 22-23 ਦੇ ਅੰਕੜਿਆਂ ਦੇ ਮੁਕਾਬਲੇ 2024 ‘ਚ ਗਿਰਾਵਟ ਆਈ ਹੈ। ਪਰ ਇਹ 2021, 2020 ਅਤੇ 2019 ਤੋਂ ਵੱਧ ਹੈ।
ਨਾਗਰਿਕਤਾ ਤਿਆਗਣ ਦੀ ਪ੍ਰਕਿਰਿਆ ਕੀ ਹੈ?
ਸਰਕਾਰ ਨੂੰ ਇਹ ਵੀ ਪੁੱਛਿਆ ਗਿਆ ਸੀ ਕਿ ਕੀ ਉਹ ਭਾਰਤੀ ਨਾਗਰਿਕਤਾ ਤਿਆਗਣ ਦੀ ਬੇਨਤੀ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਪੂਰੀ ਜਾਂਚ ਕਰਦੀ ਹੈ, ਇਸ ਸਵਾਲ ਦੇ ਜਵਾਬ ‘ਚ ਦੱਸਿਆ ਗਿਆ ਕਿ ਨਾਗਰਿਕਤਾ ਤਿਆਗਣ ਦੀ ਪ੍ਰਕਿਰਿਆ ਕੀ ਹੈ।
ਨਾਗਰਿਕਤਾ ਤਿਆਗਣ ਲਈ, ਤੁਹਾਨੂੰ https://www.indiancitizenshiponline.nic.in ‘ਤੇ ਅਰਜ਼ੀ ਦੇਣੀ ਪਵੇਗੀ। ਇਸ ਤੋਂ ਬਾਅਦ, ਉਨ੍ਹਾਂ ਦੇ ਪਾਸਪੋਰਟ ਤੇ ਹੋਰ ਦਸਤਾਵੇਜ਼ਾਂ ਦੀ ਤਸਦੀਕ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਦਸਤਾਵੇਜ਼ ਸਬੰਧਤ ਸਰਕਾਰੀ ਵਿਭਾਗਾਂ ਨੂੰ ਉਨ੍ਹਾਂ ਦੇ ਜਵਾਬ ਲਈ ਭੇਜੇ ਜਾਣਗੇ, ਜੋ ਕਿ 30 ਦਿਨਾਂ ਦੇ ਅੰਦਰ ਜਮ੍ਹਾ ਕਰਨੇ ਪੈਂਦੇ ਹਨ।
ਇਹ ਵੀ ਪੜ੍ਹੋ
ਪ੍ਰਕਿਰਿਆ ਵਿੱਚ ਕਿੰਨਾ ਸਮਾਂ ਲੱਗਦਾ ਹੈ?
ਦਸਤਾਵੇਜ਼ਾਂ ਦੀ ਤਸਦੀਕ ਤੋਂ ਬਾਅਦ, Renunciation Certificate 30 ਦਿਨਾਂ ਬਾਅਦ ਔਨਲਾਈਨ ਉਪਲਬਧ ਹੁੰਦਾ ਹੈ। ਇਸ ਪ੍ਰਕਿਰਿਆ ‘ਚ ਲਗਭਗ 60 ਦਿਨ ਲੱਗ ਸਕਦੇ ਹਨ। ਆਪਣੀ ਭਾਰਤੀ ਨਾਗਰਿਕਤਾ ਤਿਆਗਣ ਤੋਂ ਬਾਅਦ, ਤੁਹਾਨੂੰ ਆਪਣੀ ਭਾਰਤੀ ਨਾਗਰਿਕਤਾ (ਵੋਟਰ ਆਈਡੀ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ) ਦੇ ਆਧਾਰ ‘ਤੇ ਪ੍ਰਾਪਤ ਹੋਏ ਸਾਰੇ ਦਸਤਾਵੇਜ਼ ਸਬੰਧਤ ਅਧਿਕਾਰੀਆਂ ਨੂੰ ਵੀ ਜਮ੍ਹਾ ਕਰਨੇ ਪੈਣਗੇ।
