Live Updates: ਦਿੱਲੀ-ਮੁੰਬਈ ਹਵਾਈ ਅੱਡਿਆਂ ‘ਤੇ 220 ਤੋਂ ਵੱਧ ਉਡਾਣਾਂ ਰੱਦ

Updated On: 

07 Dec 2025 13:12 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਦਿੱਲੀ-ਮੁੰਬਈ ਹਵਾਈ ਅੱਡਿਆਂ ਤੇ 220 ਤੋਂ ਵੱਧ ਉਡਾਣਾਂ ਰੱਦ
Follow Us On

LIVE NEWS & UPDATES

  • 07 Dec 2025 01:11 PM (IST)

    ਦਿੱਲੀ-ਮੁੰਬਈ ਹਵਾਈ ਅੱਡਿਆਂ ‘ਤੇ 220 ਤੋਂ ਵੱਧ ਉਡਾਣਾਂ ਰੱਦ

    ਇੰਡੀਗੋ ਨੇ ਐਤਵਾਰ ਨੂੰ ਦਿੱਲੀ ਅਤੇ ਮੁੰਬਈ ਹਵਾਈ ਅੱਡਿਆਂ ‘ਤੇ 220 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਕਿਉਂਕਿ ਛੇਵੇਂ ਦਿਨ ਵੀ ਵਿਘਨ ਜਾਰੀ ਰਿਹਾ, ਜਦੋਂ ਕਿ ਕੰਮਕਾਜ ਨੂੰ ਆਮ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

  • 07 Dec 2025 10:49 AM (IST)

    ਗੋਆ ਕਲੱਬ ਮਾਲਕਾਂ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ- CM ਪ੍ਰਮੋਦ ਸਾਵੰਤ

    ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾਵੇਗੀ ਕਿ ਕਲੱਬ ਨੇ ਕਿਹੜੀਆਂ ਇਜਾਜ਼ਤਾਂ ਪ੍ਰਾਪਤ ਕੀਤੀਆਂ ਸਨ ਅਤੇ ਉਨ੍ਹਾਂ ਨੂੰ ਕਿਸ ਨੇ ਦਿੱਤਾ ਸੀ। ਇਹ ਜਾਂਚ ਕੀਤੀ ਜਾਵੇਗੀ ਕਿ ਕੀ ਅੱਗ ਸੁਰੱਖਿਆ ਅਤੇ ਇਮਾਰਤ ਨਿਰਮਾਣ ਦੇ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ। ਕਲੱਬ ਮਾਲਕਾਂ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਮੈਨੇਜਰ ਅਤੇ ਹੋਰਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੈਦ ਕੀਤਾ ਜਾਵੇਗਾ।

  • 07 Dec 2025 08:50 AM (IST)

    ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਚੱਲੀਆਂ ਗੋਲੀਆਂ

    ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਹੰਗਾਮਾ ਚੱਲੀਆਂ ਗੋਲੀਆਂ। ਮੁਲਜ਼ਮ ਨੇ ਖੁਦ ਨੂੰ ਚੇਅਰਮੈਨ ਦੱਸ ਕੇ ਗੱਡੀ ਵੀਆਈਪੀ ਲਾਈਨ ਵਿੱਚ ਵੜੀ ਅਤੇ ਆਈ ਕਾਰਡ ਮੰਗਣ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪਰ, ਗਨੀਮਤ ਰਹੀਂ ਕਿ ਕਿਸੇ ਵੀ ਟੋਲ ਮੁਲਾਜ਼ਮ ਨੂੰ ਗੋਲੀ ਨਹੀਂ ਲੱਗੀ। ਘਟਨਾ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਘਟਨਾ ਤੋਂ ਬਾਅਦ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।

  • 07 Dec 2025 07:21 AM (IST)

    ਕੈਨੇਡਾ ਵਿੱਚ 7.0 ਤੀਬਰਤਾ ਵਾਲਾ ਭੂਚਾਲ ਆਇਆ

    ਅੱਜ ਸਵੇਰੇ 2 ਵਜੇ ਦੇ ਕਰੀਬ ਅਲਾਸਕਾ ਅਤੇ ਕੈਨੇਡੀਅਨ ਸਰਹੱਦੀ ਖੇਤਰਾਂ ਵਿੱਚ 7.0 ਤੀਬਰਤਾ ਦਾ ਭੂਚਾਲ ਆਇਆ।

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।