Live Updates: ਠੰਡ ਦਾ ਕਹਿਰ! ਨਮੂਨੀਆ ਕਾਰਨ ਇੱਕ ਮਹੀਨੇ ਦੇ ਬੱਚੇ ਦੀ ਮੌਤ

Updated On: 

07 Jan 2026 22:41 PM IST

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

Live Updates: ਠੰਡ ਦਾ ਕਹਿਰ! ਨਮੂਨੀਆ ਕਾਰਨ ਇੱਕ ਮਹੀਨੇ ਦੇ ਬੱਚੇ ਦੀ ਮੌਤ

Live Updates

Follow Us On

News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।

LIVE NEWS & UPDATES

The liveblog has ended.
  • 07 Jan 2026 07:48 PM (IST)

    ਠੰਡ ਦਾ ਕਹਿਰ! ਨਮੂਨੀਆ ਕਾਰਨ ਇੱਕ ਮਹੀਨੇ ਦੇ ਬੱਚੇ ਦੀ ਮੌਤ

    ਕਲਾਨੌਰ ਬਲਾਕ ਦੇ ਅਧੀਨ ਆਉਂਦੇ ਖਾਸਾ ਪਿੰਡ ‘ਚ ਇੱਕ ਮਹੀਨੇ ਦੇ ਪ੍ਰਭਨੂਰ ​​ਸਿੰਘ ਦੀ ਠੰਡ ਕਾਰਨ ਮੌਤ ਹੋ ਗਈ। ਕਲਾਨੌਰ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ, ਪ੍ਰਭਨੂਰ ​​ਸਿੰਘ ਦੇ ਪਿਤਾ ਕੁਲਬੀਰ ਸਿੰਘ ਨੇ ਦੱਸਿਆ ਕਿ ਪ੍ਰਭਨੂਰ ​​ਬਿਲਕੁਲ ਠੀਕ ਸੀ। ਉਸ ਨੂੰ ਰਾਤ ਨੂੰ ਦੁੱਧ ਪਿਲਾਇਆ ਗਿਆ ਸੀ ਤੇ ਠੰਡ ਤੋਂ ਬਚਾਉਣ ਲਈ ਇੱਕ ਰੂਮ ਹੀਟਰ ਲਗਾਇਆ ਗਿਆ ਸੀ। ਸੌਣ ਤੋਂ ਥੋੜ੍ਹੀ ਦੇਰ ਬਾਅਦ, ਪ੍ਰਭਨੂਰ ​​ਸਿੰਘ ਦੇ ਸਰੀਰ ‘ਚ ਕੋਈ ਹਿਲਜੁਲ ਦੇ ਸੰਕੇਤ ਨਹੀਂ ਦਿਖਾਈ ਦਿੱਤੇ। ਉਸ ਨੂੰ ਚੈੱਕਅੱਪ ਲਈ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ। ਉੱਥੇ ਡਿਊਟੀ ‘ਤੇ ਤਾਇਨਾਤ ਬਾਲ ਰੋਗ ਵਿਗਿਆਨੀ ਡਾਕਟਰ ਵਿਸ਼ਾਲ ਜੱਗੀ ਨੇ ਪ੍ਰਭਨੂਰ ​​ਨੂੰ ਮ੍ਰਿਤਕ ਐਲਾਨ ਦਿੱਤਾ। ਡਾ. ਜੱਗੀ ਨੇ ਕਿਹਾ ਕਿ ਮਾਸੂਮ ਬੱਚੇ ਦੀ ਮੌਤ ਨਮੂਨੀਆ ਕਾਰਨ ਹੋਈ ਹੈ।

  • 07 Jan 2026 07:01 PM (IST)

    ਨਸ਼ਾ ਹਰ ਥਾਂ ਤੇ, ਪੰਜਾਬ ਨੂੰ ਬਦਨਾਮ ਕੀਤਾ ਗਿਆ : CM ਮਾਨ

    ਪੰਜਾਬ ਸਰਕਾਰ ਦੀ ਮਹੱਤਵਾਕਾਂਖੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ (ਬੁੱਧਵਾਰ) ਜਲੰਧਰ ਚ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਨਸ਼ਾ ਤਾਂ ਹਰ ਥਾਂ ਤੇ ਹੈ, ਪਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਆਉਂਦਾ ਹੈ ਉਹ ਪੰਜਾਬ ਨੂੰ ਗਾਲ੍ਹਾਂ ਕੱਢ ਜਾਂਦਾ ਹੈ।

  • 07 Jan 2026 05:31 PM (IST)

    ਮੁੜ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਸਤਿੰਦਰ ਕੋਹਲੀ

    328 ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ‘ਚ ਸਾਬਕਾ ਸੀਏ ਸਤਿੰਦਰ ਕੋਹਲੀ ਦੀ ਅੱਜ ਕੋਰਟ ‘ਚ ਪੇਸ਼ੀ ਹੋਈ, ਜਿੱਥੇ ਉਨ੍ਹਾਂ ਨੂੰ ਮੁੜ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।

  • 07 Jan 2026 04:14 PM (IST)

    ਇੱਕ ਸਾਲ ਵਿੱਚ ਅਸੀਂ 28,000 NDPS ਕੇਸ ਦਰਜ ਕੀਤੇ- ਕੇਜਰੀਵਾਲ

    ਕੇਜਰੀਵਾਲ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਆਈ, ਤਾਂ ਲੋਕਾਂ ਨੇ ਸਾਨੂੰ ਦੱਸਿਆ ਕਿ ਨਸ਼ਾ ਤਸਕਰ ਬਹੁਤ ਮਜਬੂਤ ਹਨ । ਉਹ ਕੁਝ ਵੀ ਕਰ ਸਕਦੇ ਹਨ। ਪਰ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ। ਇੱਕ ਸਾਲ ਵਿੱਚ, ਅਸੀਂ 28,000 NDPS ਕੇਸ ਦਰਜ ਕੀਤੇ। ਇਹ ਕੇਸ ਜਾਅਲੀ ਨਹੀਂ ਹਨ। ਇਨ੍ਹਾਂ ਵਿੱਚੋਂ 88% ਮਾਮਲਿਆਂ ਵਿੱਚ ਸਜ਼ਾਵਾਂ ਹੋਈਆਂ। ਲਗਭਗ 42,000 ਤਸਕਰ ਫੜੇ ਗਏ। ਕਿਸੇ ਹੋਰ ਰਾਜ ਨੇ ਇੰਨੀ ਵੱਡੀ ਗਿਣਤੀ ਵਿੱਚ ਤਸਕਰ ਨਹੀਂ ਫੜੇ। ਇਨ੍ਹਾਂ ਵਿੱਚੋਂ 350 ਬਹੁਤ ਵੱਡੇ ਤਸਕਰ ਹਨ।

  • 07 Jan 2026 02:41 PM (IST)

    ਕਿਸਾਨਾਂ ਦੀ ਪੰਜਾਬ ਸਰਕਾਰ ਨਾਲਮੀਟਿੰਗ

    ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਬੁੱਧਵਾਰ ਨੂੰ ਮੀਟਿੰਗ ਹੋਈ, ਜਿਸ ਵਿੱਚ ਉਨ੍ਹਾਂ ਦੀਆਂ ਕਈ ਵੱਡੀਆਂ ਮੰਗਾਂ ਨੂੰ ਲੈ ਕੇ ਚਰਚਾ ਹੋਈ ਹੈ।

  • 07 Jan 2026 01:24 PM (IST)

    ‘ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਸ਼ੁਰੂਆਤ

    ‘ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਜਲੰਧਰ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ। CM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਇਸਦੀ ਸ਼ੁਰੂਆਤ ਕਰਨ ਜਾ ਰਹੇ ਹਨ।

  • 07 Jan 2026 12:44 PM (IST)

    ਪੰਜਾਬ ਦੇ ਸਕੂਲਾਂ ਵਿੱਚ ਮੁੜ ਵਧੀਆਂ ਛੁੱਟੀਆਂ

    ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਮੁੜ ਵੱਧ ਗਈਆਂ ਹਨ। ਹੁਣ 13 ਜਨਵਰੀ ਤੱਕ ਸੂਬੇ ਦੇ ਸਾਰੇ ਸਕੂਲ ਬੰਦ ਰਹਿਣਗੇ

  • 07 Jan 2026 12:06 PM (IST)

    ਅਮੇਰਿਕਾ ਤੋਂ ਡਿਪੋਰਟ ਕੀਤੇ 209 ਲੋਕ ਅੱਜ ਦਿੱਲੀ ਏਅਰਪੋਰਟ ਪਹੁੰਚਣਗੇ

    ਅਮੇਰਿਕਾ ਤੋਂ ਡਿਪੋਰਟ ਕੀਤੇ 209 ਲੋਕ ਅੱਜ ਦਿੱਲੀ ਏਅਰਪੋਰਟ ਪਹੁੰਚਣਗੇ, ਇਨ੍ਹਾਂ ਲੋਕਾਂ ਵਿੱਚ ਗੈਂਗਸਟਰ ਅਮਨ ਭੈਸਵਾਲ ਵੀ ਸ਼ਾਮਲ ਹੈ, ਜਿਸਨੂੰ SIT ਏਅਰਪੋਰਟ ਤੋਂ ਹੀ ਕਸਟਡੀ ‘ਚ ਲਵੇਗੀ ।

  • 07 Jan 2026 11:06 AM (IST)

    ਕਿਸਾਨਾਂ ਦੀ ਅੱਜ ਦੁਪਿਹਰ 1 ਵਜੇ ਪੰਜਾਬ ਸਰਕਾਰ ਨਾਲ ਹੋਵੇਗੀ ਮੁਲਾਕਾਤ

    ਕਿਸਾਨਾਂ ਅੱਜ ਦੁਪਿਹਰ 1 ਵਜੇ ਪੰਜਾਬ ਸਰਕਾਰ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ ਚਰਚਾ ਕਰਨਗੇ। ਇਹ ਮੀਟਿੰਗ ਕਿੰਨੀ ਸਫਲ ਰਹਿੰਦੀ ਹੈ, ਇਹ ਤਾਂ ਮੁਲਾਕਾਤ ਤੋਂ ਬਾਅਦ ਹੀ ਸਾਫ ਹੋ ਸਕੇਗਾ।

  • 07 Jan 2026 10:46 AM (IST)

    ਸਾਬਕਾ DGP ਸੂਮੇਧ ਸੈਣੀ ਨੂੰ ਕਲੀਨ ਚਿੱਟ

    ਸਾਬਕਾ DGP ਸੂਮੇਧ ਸੈਣੀ ਨੂੰ ਆਮਦਨ ਤੋਂ ਵੱਧ ਜਾਇਦਾਦ ਕੇਸ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਹੈ। ਇਹ ਮਾਮਲਾ 2021 ਦਾ ਹੈ। ਐਸਆਈਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਜਾਂਚ ਪੂਰੀ ਹੋਣ ਤੇ ਉਨ੍ਹਾਂ ਖਿਲਾਫ ਢੁਕਵੇਂ ਸਬੂਤ ਨਹੀਂ ਮਿਲੇ ਹਨ, ਜਿਸਤੋਂ ਬਾਅਦ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ।

  • 07 Jan 2026 10:44 AM (IST)

    ਪ੍ਰਧਾਨ ਮੰਤਰੀ ਮੋਦੀ ਦਾ 17 ਤੇ 18 ਜਨਵਰੀ ਨੂੰ ਬੰਗਾਲ ਦਾ ਦੌਰਾ

    ਪ੍ਰਧਾਨ ਮੰਤਰੀ ਮੋਦੀ 17 ਤੇ 18 ਜਨਵਰੀ ਨੂੰ ਦੋ ਦਿਨਾਂ ਲਈ ਬੰਗਾਲ ਦਾ ਦੌਰਾ ਕਰਨ ਵਾਲੇ ਹਨ। 17 ਤਰੀਕ ਨੂੰ, ਪ੍ਰਧਾਨ ਮੰਤਰੀ ਮਾਲਦਾ ਤੋਂ ਵੰਦੇ ਭਾਰਤ ਐਕਸਪ੍ਰੈਸ ਸਲੀਪਰ ਟ੍ਰੇਨ ਦੀ ਸ਼ੁਰੂਆਤ ਕਰਨਗੇ।

  • 07 Jan 2026 09:42 AM (IST)

    “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦਾ ਦੂਜਾ ਪੜਾਅ, ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਜਲੰਧਰ ‘ਚ ਕਰਨਗੇ ਸ਼ੁਰੂਆਤ

    ਪੰਜਾਬ ਸਰਕਾਰ ਦੀ ਮਹੱਤਵਾਕਾਂਖੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਸਖ਼ਤੀ ਨਾਲ ਅੱਗੇ ਵਧ ਰਹੀ ਹੈ। ਇਸ ਸਬੰਧ ‘ਚ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ (ਬੁੱਧਵਾਰ) ਜਲੰਧਰ ‘ਚ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਨਗੇ। ਪਹਿਲੇ ਪੜਾਅ ‘ਚ ਨਸ਼ਿਆਂ ਵਿਰੁੱਧ ਵੱਡੀਆਂ ਕਾਰਵਾਈਆਂ ਹੋਈਆਂ, ਜਿਸ ‘ਚ ਹਜ਼ਾਰਾਂ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਤੇ ਕਰੋੜਾਂ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ। ਸਰਕਾਰ ਦਾ ਦਾਅਵਾ ਹੈ ਕਿ ਇਹ ਮੁਹਿੰਮ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵੱਲ ਫੈਸਲਾਕੁੰਨ ਕਦਮ ਚੁੱਕ ਰਹੀ ਹੈ।

  • 07 Jan 2026 08:59 AM (IST)

    ਉੱਤਰੀ ਭਾਰਤ ‘ਚ ਸੰਘਣੀ ਧੁੰਦ ਦਾ ਕਹਿਰ, ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਟ੍ਰੇਨਾਂ

    ਉੱਤਰੀ ਭਾਰਤ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੰਘਣੀ ਧੁੰਦ ਦਾ ਸਾਹਮਣਾ ਕਰ ਰਿਹਾ ਹੈ। ਬਹੁਤ ਸਾਰੀਆਂ ਟ੍ਰੇਨਾਂ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ।