Live Updates: ਛੱਤੀਸਗੜ੍ਹ: ਦਾਂਤੇਵਾੜਾ ਵਿੱਚ 12 ਔਰਤਾਂ ਸਮੇਤ 37 ਨਕਸਲੀਆਂ ਨੇ ਕੀਤਾ ਆਤਮ ਸਮਰਪਣ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਮਜੀਠੀਆ ਦਾ ਸਾਥੀ ਹਰਪ੍ਰੀਤ ਗੁਲਾਟੀ ਗ੍ਰਿਫ਼ਤਾਰ- ਸੂਤਰ
ਸੂਤਰਾ ਦੇ ਹਵਾਲੇ ਤੋਂ ਵੱਡੀ ਖ਼ਬਰ ਬਿਕਰਮ ਮਜੀਠੀਆ ਦਾ ਸਾਥੀ ਹਰਪ੍ਰੀਤ ਗੁਲਾਟੀ ਗ੍ਰਿਫ਼ਤਾਰ। ਮਿਲੀ ਜਾਣਕਾਰੀ ਮੁਤਾਬਕ, ਸ਼ਿਮਲਾ ਅਤੇ ਦਿੱਲੀ ਵਿੱਚ ਵਪਾਰੀ ਹਰਪ੍ਰੀਤ ਸਿੰਘ ਨੇ ਬਣਾਈ ਜ਼ਾਇਦਾਦ।
-
ਅਕਾਲੀ ਦਲ ਆਗੂ ਕੰਚਨਪ੍ਰੀਤ ਕੌਰ ਰਿਹਾਅ
ਅਕਾਲੀ ਦਲ ਆਗੂ ਕੰਚਨਪ੍ਰੀਤ ਕੌਰ ਰਿਹਾਅ। ਕੋਰਟ ਨੇ ਤੜਕੇ ਸਵੇਰੇ 4 ਵਜੇ ਰਿਹਾਈ ਦੇ ਹੁਕਮ ਦਿੱਤੇ।
-
ਇੰਡੋਨੇਸ਼ੀਆ ਵਿੱਚ ਹੜ੍ਹਾਂ ਕਾਰਨ ਹੁਣ ਤੱਕ 300 ਲੋਕਾਂ ਦੀ ਮੌਤ
ਇੰਡੋਨੇਸ਼ੀਆ ਵਿੱਚ ਹੜ੍ਹਾਂ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਸਮਾਚਾਰ ਏਜੰਸੀਆਂ ਦੇ ਅਨੁਸਾਰ, ਹੁਣ ਤੱਕ 300 ਲੋਕਾਂ ਦੀ ਮੌਤ ਹੋ ਚੁੱਕੀ ਹੈ।
-
ਸੀਐੱਮ ਮਾਨ ਕਰਨਗੇ ਜਪਾਨ ਦਾ ਦੌਰਾ, ਉਦਯੋਗਪਤੀਆਂ ਨੂੰ ਮਿਲਣਗੇ
ਮੁੱਖ ਮੰਤਰੀ ਭਗਵੰਤ ਮਾਨ ਜਾਪਾਨ ਦੇ ਦੌਰੇ ‘ਤੇ ਜਾਣਗੇ। ਉਨ੍ਹਾਂ ਦਾ ਦੌਰਾ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ ਅਤੇ 10 ਦਿਨਾਂ ਤੱਕ ਰਹੇਗਾ। ਇਸ ਦੌਰਾਨ ਉਹ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਜਾ ਰਹੇ ਉਦਯੋਗਿਕ ਸੰਮੇਲਨ ਵਿੱਚ ਜਾਪਾਨੀ ਉਦਯੋਗਪਤੀਆਂ ਨੂੰ ਸੱਦਾ ਦੇਣਗੇ। ਉਹ ਚੋਟੀ ਦੀਆਂ ਜਾਪਾਨੀ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸੱਦਾ ਦੇਣਗੇ।
-
ਚੱਕਰਵਾਤ ਦਿਤਵਾਹ ਕਾਰਨ ਮੌਸਮ ਵਿਭਾਗ ਨੇ ਕੁੱਡਾਲੋਰ ਲਈ ਜਾਰੀ ਕੀਤਾ ਰੈੱਡ ਅਲਰਟ
ਭਾਰਤੀ ਮੌਸਮ ਵਿਭਾਗ ਨੇ ਚੱਕਰਵਾਤ ਦਿਤਵਾਹ ਦੇ ਕਾਰਨ ਤਾਮਿਲਨਾਡੂ ਦੇ ਕੁੱਡਾਲੋਰ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਚੱਕਰਵਾਤ ਦਿਤਵਾਹ ਕਾਰਨ ਕਾਵੇਰੀ ਡੈਲਟਾ ਦੇ ਤੱਟਵਰਤੀ ਖੇਤਰਾਂ ਅਤੇ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਹੋਈ। ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਐਨਡੀਆਰਐਫ ਅਤੇ ਐਸਡੀਆਰਐਫ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
#WATCH | Tamil Nadu | A red alert has been issued by the Indian Meteorological Department for Cuddalore due to Cyclone Ditwah. pic.twitter.com/SbM466G5CI
— ANI (@ANI) November 30, 2025