Live Updates: ਇੰਗਲੈਂਡ ਦੀ ਧਰਤੀ ‘ਤੇ ਭਾਰਤੀ ਕ੍ਰਿਕਟ ਟੀਮ ਦੀ ਕਰਾਰੀ ਹਾਰ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਇੰਗਲੈਂਡ ਦੀ ਧਰਤੀ ‘ਤੇ ਭਾਰਤੀ ਕ੍ਰਿਕਟ ਟੀਮ ਦੀ ਕਰਾਰੀ ਹਾਰ
ਇੰਗਲੈਂਡ (465 ਅਤੇ 373/5) ਨੇ ਲੀਡਜ਼ ਵਿਖੇ ਪਹਿਲੇ ਟੈਸਟ ਵਿੱਚ ਭਾਰਤ (471 ਅਤੇ 364) ਨੂੰ 5 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ।
-
ਹੱਥ ਖੜ੍ਹੇ ਕਰਕੇ ਹੋਣਗੀਆਂ ਮੇਅਰ ਦੀਆਂ ਚੋਣਾਂ
ਹੁਣ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਗੁਪਤ ਵੋਟਿੰਗ ਦੁਆਰਾ ਨਹੀਂ ਸਗੋਂ ਹੱਥ ਖੜ੍ਹੇ ਕਰਕੇ ਕੀਤੀ ਜਾਵੇਗੀ। ਇਸ ਸਬੰਧੀ ਇਹ ਜਾਣਕਾਰੀ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੋਸਟ ਰਾਹੀਂ ਦਿੱਤੀ ਹੈ।
-
SGPC ਦਾ ਪ੍ਰਚਾਰਕ ਕਰਤਾਰ ਸਿੰਘ 2 ਦਿਨ ਤੋਂ ਲਾਪਤਾ, ਨਹਿਰ ਕੋਲੋਂ ਮਿਲਿਆ ਸਕੂਟਰ
ਅੰਮ੍ਰਿਤਸਰ ਥਾਣਾ ਬੀ ਡਵਿਜ਼ਨ ਇਲਾਕੇ ‘ਚ SGPC ਮੁਲਾਜ਼ਮ ਭੇਦਭਰੇ ਹਾਲਾਤਾਂ ‘ਚ ਗਾਇਬ ਹੋ ਗਏ ਹਨ। ਪਰਿਵਾਰ ਤੇ SGPC ਹਨ। ਉਨ੍ਹਾਂ ਦਾ ਸਕੂਟਰ ਨਹਿਰ ਕੋਲੋਂ ਮਿਲਿਆ ਹੈ। -
ਜਲੰਧਰ ‘ਚ 342 ਸਿਲੰਡਰਾਂ ਨਾਲ ਭਰਿਆ ਟਰੱਕ ਫਲਾਈਓਵਰ ਤੋਂ ਡਿੱਗਿਆ
ਪੰਜਾਬ ਦੇ ਜਲੰਧਰ ਵਿੱਚ, ਸ਼ਹਿਰ ਵੱਲ ਆ ਰਿਹਾ ਸਿਲੰਡਰ ਲੈ ਕੇ ਜਾ ਰਿਹਾ ਇੱਕ ਟਰੱਕ ਫਲਾਈਓਵਰ ਤੋਂ ਡਿੱਗ ਗਿਆ। ਇਹ ਖੁਸ਼ਕਿਸਮਤੀ ਸੀ ਕਿ ਕਿਸੇ ਵੀ ਸਿਲੰਡਰ ਨੂੰ ਕੁਝ ਨਹੀਂ ਹੋਇਆ, ਨਹੀਂ ਤਾਂ ਹਾਦਸਾ ਵੱਡਾ ਹੋ ਸਕਦਾ ਸੀ। ਘਟਨਾ ਦੇ ਸਮੇਂ ਟਰੱਕ ਵਿੱਚ 300 ਤੋਂ ਵੱਧ ਸਿਲੰਡਰ ਸਨ।
-
ਅਗਲੇ 2 ਤੋਂ 4 ਦਿਨਾਂ ‘ਚ ਹੋਵੇਗਾ ਕੈਬਨਿਟ ਵਿਸਥਾਰ, ਬੋਲੇ CM ਭਗਵੰਤ ਮਾਨ
CM ਭਗਵੰਤ ਮਾਨ ਨੇ ਗਵਰਨਰ ਨੂੰ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਕੈਬਨਿਟ ਵਿਸਥਾਰ ਅਗਲੇ 2 ਤੋਂ 4 ਦਿਨਾਂ ‘ਚ ਹੋਵੇਗਾ।
-
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਪ੍ਰੈਸ ਕਾਨਫਰੰਸ
ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ ਤਾਂ ਜੋ ਭਵਿੱਖ ਵਿੱਚ ਫਸਲਾਂ ਦੀ ਖਰੀਦ ਸਹੀ ਢੰਗ ਨਾਲ ਕੀਤੀ ਜਾ ਸਕੇ।
-
ਭਲਕੇ ਦਿੱਲੀ ਵਿੱਚ ਹੋਵੇਗਾ AAP ਦੀ ਜਿੱਤ ਦਾ ਜਸ਼ਨ
ਭਲਕੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ। ਪੰਜਾਬ ਅਤੇ ਗੁਜਰਾਤ ਜ਼ਿਮਨੀ ਚੋਣਾਂ ਦੀ ਜਿੱਤ ਲਈ ਦੁਪਹਿਰ 12 ਵਜੇ ਕਪੂਰਥਲਾ ਭਵਨ ਵਿੱਚ ਪ੍ਰੋਗਰਾਮ ਹੋਵੇਗਾ। ਇਸ ਪ੍ਰੋਗਰਾਮ ਵਿੱਚ ਆਮ ਆਦਮੀ ਪਾਰਟੀ ਦੀ ਸੁਪਰੀਮੋ ਅਰਵਿੰਦ ਕੇਜਰੀਵਾਲ ਮੌਜੂਦ ਰਹਿਣਗੇ। ਇਸ ਵਿੱਚ ਗੁਜਰਾਤ, ਪੰਜਾਬ ਦੇ ਆਮ ਆਦਮੀ ਪਾਰਟੀ ਦੇ ਆਗੂ ਸ਼ਾਮਲ ਹੋਣਗੇ।
-
ਲੁਧਿਆਣਾ ‘ਚ CM ਮਾਨ ਵੱਲੋਂ ਰੋਡ ਸ਼ੋਅ, ਲੋਕਾਂ ਦਾ ਕਰ ਰਹੇ ਧੰਨਵਾਦ
ਲੁਧਿਆਣਾ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਪੱਛਮੀ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਸੀਐਮ ਮਾਨ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਵੱਲੋਂ ਸੰਜੀਵ ਅਰੋੜਾ ਦੀ ਜਿੱਤ ਤੋਂ ਬਾਅਦ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
-
ਦਿੱਲੀ ਵਿੱਚ ਕਿਤੇ ਵੀ ਧੀਆਂ ਸੁਰੱਖਿਅਤ ਨਹੀਂ, ਸਰਕਾਰ ਲਾਪਰਵਾਹ – AAP
ਆਮ ਆਦਮੀ ਪਾਰਟੀ ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਦਿੱਲੀ ਵਿੱਚ ਕਿਤੇ ਵੀ ਧੀਆਂ ਸੁਰੱਖਿਅਤ ਨਹੀਂ ਹਨ। ਇੱਕ ਛੋਟੀ ਕੁੜੀ ਨੂੰ ਇਲਾਜ ਲਈ ਦਿੱਲੀ ਦੇ ਜਗ ਪ੍ਰਵੇਸ਼ ਚੰਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਇਲਾਜ ਦੀ ਬਜਾਏ, ਹਸਪਤਾਲ ਵਿੱਚ ਹੀ ਉਸ ਨਾਲ ਬੇਰਹਿਮੀ ਨਾਲ ਬਲਾਤਕਾਰ ਕੀਤਾ ਗਿਆ। ਇਹ ਘਟਨਾ ਦਰਸਾਉਂਦੀ ਹੈ ਕਿ ਦਿੱਲੀ ਵਿੱਚ ਅਪਰਾਧੀਆਂ ਨੂੰ ਕਾਨੂੰਨ ਜਾਂ ਪੁਲਿਸ ਦਾ ਕੋਈ ਡਰ ਨਹੀਂ ਹੈ। ਉਹ ਜਦੋਂ ਵੀ ਅਤੇ ਜਿੱਥੇ ਵੀ ਚਾਹੁਣ ਅਪਰਾਧ ਕਰ ਸਕਦੇ ਹਨ, ਪਰ ਦਿੱਲੀ ਦੀ ਭਾਜਪਾ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ।
-
ਫਰੀਦਕੋਟ ‘ਚ ਬਿਜਲੀ ਦੀ ਦੁਕਾਨ ਖਾਲੀ ਕਰ ਫਰਾਰ ਹੋਏ ਚੋਰ
ਫਰੀਦਕੋਟ ਵਿੱਚ ਇੱਕ ਵਾਰ ਫਿਰ ਬਿਜਲੀ ਦੀ ਦੁਕਾਨ ਚੋਰਾਂ ਨੇ ਖਾਲੀ ਕਰ ਦਿੱਤੀ ਹੈ। ਦੱਸ ਦਈਏ ਕਿ ਅੱਧੀ ਰਾਤ ਨੂੰ ਦੁਕਾਨ ‘ਚੋਂ ਸਮਾਨ ਚੋਰੀ ਕਰ ਗੱਡੀ ਭਰ ਕੇ ਫਰਾਰ ਹੋ ਗਏ। ਦੁਕਾਨਦਾਰ ਮੁਤਾਬਕ ਢਾਈ ਲੱਖ ਰੁਪਏ ਦਾ ਨੁਕਸਾਨ ਕਰ ਗਏ।
-
ਲੁਧਿਆਣਾ ਪੱਛਮੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਦਿੱਲੀ ਤਲਬ
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੀ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਦਿੱਲੀ ਬੈਠਕ ਲਈ ਬੁਲਾਇਆ ਗਿਆ ਹੈ। ਜ਼ਿਮਨੀ ਚੋਣ ਦੀ ਹਾਰ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
-
CM ਮਾਨ ਸ਼ਾਮ 5 ਵਜੇ ਗਵਰਨਰ ਨਾਲ ਕਰਨਗੇ ਮੁਲਾਕਾਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਾਮ 5 ਵਜੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਨਗੇ।
-
ਸੀਜ਼ਫਾਇਰ ਹੋ ਗਿਆ ਹੈ, ਉਲੰਘਣਾ ਨਾ ਕਰੋ… ਟਰੰਪ ਦੀ ਈਰਾਨ-ਇਜ਼ਰਾਈਲ ਨੂੰ ਅਪੀਲ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਅਪੀਲ ਕੀਤੀ ਹੈ, ‘ਜੰਗਬੰਦੀ ਹੁਣ ਪ੍ਰਭਾਵੀ ਹੈ। ਕਿਰਪਾ ਇਸਦਾ ਉਲੰਘਣਾ ਨਾ ਕਰੋ।’
#IsraelIranConflict | “The ceasefire is now in effect. Please do not violate it…,” posts US President Donald Trump pic.twitter.com/1cMaJ4C7qv
— ANI (@ANI) June 24, 2025
-
ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਭਿਆਨਕ ਸੜਕ ਹਾਦਸਾ, 2 ਲੋਕਾਂ ਦੀ ਮੌਤ, 7 ਜ਼ਖਮੀ
ਜੰਮੂ-ਕਸ਼ਮੀਰ ਦੇ ਰਾਜੌਰੀ-ਜੰਮੂ NH 144 ‘ਤੇ ਚਿੰਗੁਸ ਵਿਖੇ ਇੱਕ ਟੈਂਪੋ ਟਰੈਵਲਰ ਨਾਲ ਹੋਏ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਰਾਜੌਰੀ ਦੇ ਜੀਐਮਸੀ ਹਸਪਤਾਲ ਲਿਆਂਦਾ ਗਿਆ ਹੈ। ਰਾਜੌਰੀ ਦੇ ਜੀਐਮਸੀ ਹਸਪਤਾਲ ਦੇ ਡਾਕਟਰ ਸ਼ਮੀਮ ਅਹਿਮਦ ਚੌਧਰੀ ਨੇ ਕਿਹਾ, ‘ਸਾਡੇ ਕੋਲ ਸੱਤ ਜ਼ਖਮੀਆਂ ਨੂੰ ਲਿਆਂਦਾ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ। ਡਾਕਟਰ ਅਤੇ ਸਾਡੀ ਟੀਮ ਜ਼ਖਮੀਆਂ ਦਾ ਇਲਾਜ ਕਰ ਰਹੀ ਹੈ।’