Live Updates: ED ਨੇ ਅਲ-ਫਲਾਹ ਯੂਨੀਵਰਸਿਟੀ ਦੇ ਫਾਊਂਡਰ ਮੈਂਬਰ ਨੂੰ ਕੀਤਾ ਗ੍ਰਿਫ਼ਤਾਰ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ED ਨੇ ਅਲ-ਫਲਾਹ ਯੂਨੀਵਰਸਿਟੀ ਦੇ ਫਾਊਂਡਰ ਮੈਂਬਰ ਨੂੰ ਕੀਤਾ ਗ੍ਰਿਫ਼ਤਾਰ
ED ਨੇ ਅਲ-ਫਲਾਹ ਯੂਨੀਵਰਸਿਟੀ ਦੇ ਫਾਊਂਡਰ ਮੈਂਬਰ ਨੂੰ ਕੀਤਾ ਗ੍ਰਿਫ਼ਤਾਰ
-
ਪੰਜਾਬ ਸਰਕਾਰ ਨੇ 5 ਜ਼ਿਲ੍ਹਿਆਂ ਦੇ IPS ਅਧਿਕਾਰੀਆਂ ਦੇ ਤਬਾਦਲੇ
ਪੰਜਾਬ ਸਰਕਾਰ ਨੇ 5 ਜ਼ਿਲ੍ਹਿਆਂ ਦੇ IPS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਤੁਸ਼ਾਰ ਗੁਪਤਾ ਸ਼ਹੀਦ ਭਗਤ ਸਿੰਘ ਨਗਰ ਦੇ ਨਵੇਂ ਐਸਐਸਪੀ ਹੋਣਗੇ। ਮਹਿਤਾਬ ਸਿੰਘ ਬਟਾਲਾ ਦੇ ਐਸਐਸਪੀ ਹੋਣਗੇ।
-
ਬਿਹਾਰ ਵਿੱਚ 20 ਨਵੰਬਰ ਨੂੰ ਨਵੀਂ ਸਰਕਾਰ ਚੁੱਕੇਗੀ ਸਹੁੰ
ਬਿਹਾਰ ਵਿੱਚ ਨਵੀਂ ਸਰਕਾਰ 20 ਨਵੰਬਰ ਨੂੰ ਸਹੁੰ ਚੁੱਕੇਗੀ। ਸਹੁੰ ਚੁੱਕ ਸਮਾਗਮ ਸਵੇਰੇ 11:00 ਵਜੇ ਤੋਂ ਦੁਪਹਿਰ 12:30 ਵਜੇ ਦੇ ਵਿਚਕਾਰ ਹੋਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੱਲ੍ਹ ਰਾਤ 8:00 ਵਜੇ ਪਟਨਾ ਪਹੁੰਚਣਗੇ।
-
ਸੋਸ਼ਲ ਮੀਡੀਆ ਪਲੇਟਫਾਰਮ X ਦਾ ਸਰਵਰ ਡਾਊਨ
ਸੋਸ਼ਲ ਮੀਡੀਆ ਪਲੇਟਫਾਰਮ X ਦਾ ਸਰਵਰ ਡਾਊਨ ਹੈ। ਹਾਲਾਂਕਿ, ਇਹ ਥੋੜ੍ਹੀ ਦੇਰ ਬਾਅਦ ਵਾਪਸ ਚਾਲੂ ਹੋ ਗਿਆ ਹੈ।
-
ਅਦਾਲਤ ਨੇ ਨਵਾਬ ਮਲਿਕ ਖਿਲਾਫ ਦੋਸ਼ ਤੈਅ ਕੀਤੇ
ਅਦਾਲਤ ਨੇ ਨਵਾਬ ਮਲਿਕ ਖਿਲਾਫ ਪੀਐਮਐਲਏ ਦੀਆਂ ਤਿੰਨ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਹਨ।
-
ਪਟਨਾ ਵਿੱਚ ਕੱਲ੍ਹ ਭਾਜਪਾ ਵਿਧਾਇਕ ਦਲ ਦੀ ਬੈਠਕ
ਬਿਹਾਰ ਵਿੱਚ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਕੱਲ੍ਹ ਪਟਨਾ ਵਿੱਚ ਹੋਵੇਗੀ। ਕੇਸ਼ਵ ਪ੍ਰਸਾਦ ਮੌਰਿਆ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਜਿਸ ਵਿੱਚ ਸਾਧਵੀ ਨਿਰੰਜਨ ਜੋਤੀ ਅਤੇ ਅਰਜੁਨ ਰਾਮ ਮੇਧਵਾਲ ਨੂੰ ਸਹਿ-ਆਬਜ਼ਰਵਰ ਬਣਾਇਆ ਗਿਆ ਹੈ।
-
ਦਿੱਲੀ ਧਮਾਕਾ ਮਾਮਲੇ ‘ਚ 10 ਦਿਨਾਂ ਦੇ ਰਿਮਾਂਡ ‘ਤੇ ਜਸੀਰ
ਦਿੱਲੀ ਧਮਾਕਾ ਮਾਮਲੇ ਦੇ ਸਹਿ-ਮੁਲਜ਼ਮ ਜਸੀਰ ਬਿਲਾਲ ਵਾਨੀ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 10 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।
-
ਕੇਰਲ ਸਰਕਾਰ ਨੇ SIR ਵਿਰੁੱਧ ਸੁਪਰੀਮ ਕੋਰਟ ਪਹੁੰਚੀ
ਕੇਰਲ ਸਰਕਾਰ ਨੇ ਕੇਰਲ ‘ਚ ਚੱਲ ਰਹੀ ਵਿਸ਼ੇਸ਼ ਅੰਤਰਿਮ ਸੋਧ (SIR) ਪ੍ਰਕਿਰਿਆ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਰਾਜ ਨੇ ਚੱਲ ਰਹੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੀ ਪ੍ਰਕਿਰਿਆ ਪੂਰੀ ਹੋਣ ਤੱਕ SIR ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ।
-
ਦਿੱਲੀ ਦੇ ਚਾਰ ਜ਼ਿਲ੍ਹਾ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਦਿੱਲੀ ਦੀਆਂ ਚਾਰ ਜ਼ਿਲ੍ਹਾ ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਦਵਾਰਕਾ, ਪਟਿਆਲਾ ਹਾਊਸ, ਰੋਹਿਣੀ ਤੇ ਸਾਕੇਤ ਅਦਾਲਤਾਂ ਨੂੰ ਈਮੇਲ ਰਾਹੀਂ ਧਮਕੀ ਮਿਲੀ। ਬੰਬ ਸਕੁਐਡ ਮੌਕੇ ‘ਤੇ ਪਹੁੰਚ ਗਿਆ ਹੈ।
-
ਦਿੱਲੀ ਧਮਾਕੇ ਮਾਮਲੇ ‘ਚ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਹੋਵੇਗਾ ਜਸੀਰ
ਦਿੱਲੀ ਧਮਾਕਿਆਂ ‘ਚ ਗ੍ਰਿਫ਼ਤਾਰ ਦੂਜੇ ਅੱਤਵਾਦੀ ਜਸੀਰ ਵਾਨੀ ਉਰਫ਼ ਦਾਨਿਸ਼ ਨੂੰ ਜਲਦੀ ਹੀ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਐਨਆਈਏ ਅਦਾਲਤ ਤੋਂ ਜਸੀਰ ਦਾ ਰਿਮਾਂਡ ਮੰਗੇਗੀ।
-
ਦਿੱਲੀ ਧਮਾਕੇ ਮਾਮਲੇ ‘ਚ ਅਲ-ਫਲਾਹ ਯੂਨੀਵਰਸਿਟੀ ਦੇ ਦਿੱਲੀ ਦਫ਼ਤਰ ‘ਤੇ ਛਾਪਾ
ਕੇਂਦਰੀ ਏਜੰਸੀਆਂ ਦਿੱਲੀ ਅੱਤਵਾਦੀ ਧਮਾਕਿਆਂ ਦੇ ਸਬੰਧ ‘ਚ ਹਰਿਆਣਾ ਦੇ ਫਰੀਦਾਬਾਦ ‘ਚ ਅਲ-ਫਲਾਹ ਯੂਨੀਵਰਸਿਟੀ ਦੇ ਓਖਲਾ (ਦਿੱਲੀ) ਦਫ਼ਤਰ ‘ਤੇ ਛਾਪੇਮਾਰੀ ਕਰ ਰਹੀ ਹੈ।