Live Updates: ਕੇਦਾਰਨਾਥ ਲਈ ਹੈਲੀਕਾਪਟਰ ਸੇਵਾ ਕੱਲ੍ਹ ਤੋਂ ਦੁਬਾਰਾ ਸ਼ੁਰੂ ਹੋਵੇਗੀ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਕੇਦਾਰਨਾਥ ਲਈ ਹੈਲੀਕਾਪਟਰ ਸੇਵਾ ਕੱਲ੍ਹ ਤੋਂ ਦੁਬਾਰਾ ਸ਼ੁਰੂ ਹੋਵੇਗੀ
ਕੇਦਾਰਨਾਥ ਧਾਮ ਲਈ ਹੈਲੀਕਾਪਟਰ ਸੇਵਾਵਾਂ ਮੰਗਲਵਾਰ, 17 ਜੂਨ ਤੋਂ ਮੁੜ ਸ਼ੁਰੂ ਹੋਣਗੀਆਂ। ਇਹ ਜਾਣਕਾਰੀ ਉਤਰਾਖੰਡ ਸਿਵਲ ਏਵੀਏਸ਼ਨ ਡਿਵੈਲਪਮੈਂਟ ਅਥਾਰਟੀ (UCADA) ਦੀ ਮੁੱਖ ਕਾਰਜਕਾਰੀ ਅਧਿਕਾਰੀ ਸੋਨਿਕਾ ਨੇ ਦਿੱਤੀ ਹੈ।
-
ਦਿੱਲੀ ਤੋਂ ਰਾਂਚੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਖਰਾਬੀ
ਦਿੱਲੀ ਤੋਂ ਰਾਂਚੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ (AI 9695) ਸ਼ਾਮ 6:20 ਵਜੇ ਬਿਰਸਾ ਮੁੰਡਾ ਹਵਾਈ ਅੱਡੇ ‘ਤੇ ਉਤਰਨੀ ਸੀ, ਪਰ ਤਕਨੀਕੀ ਕਾਰਨਾਂ ਕਰਕੇ ਇਸਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ। ਉਡਾਣ ਸ਼ਾਮ 4:25 ਵਜੇ ਦਿੱਲੀ ਤੋਂ ਉਡਾਣ ਭਰੀ। ਬਿਰਸਾ ਮੁੰਡਾ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਉਡਾਣ ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ ਹੈ।
-
ਰਾਹੁਲ ਗਾਂਧੀ ਦੇ ਵਿਵਾਦਤ ਬਿਆਨ ਮਾਮਲੇ ਦੀ ਅਗਲੀ ਸੁਣਵਾਈ 18 ਜੁਲਾਈ ਨੂੰ
ਸੰਭਲ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਰੁੱਧ ਵਿਵਾਦਪੂਰਨ ਬਿਆਨ ਦੇ ਮਾਮਲੇ ਵਿੱਚ ਸੁਣਵਾਈ ਦੀ ਅਗਲੀ ਤਰੀਕ 18 ਜੁਲਾਈ ਨਿਰਧਾਰਤ ਕੀਤੀ ਹੈ।
-
ਜਲੰਧਰ ਵਿੱਚੋਂ ਮਿਲਿਆ ਮਿਜ਼ਾਈਲ ਦਾ ਟੁਕੜਾ
ਥਾਣਾ ਮੁਖੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮਈ ਮਹੀਨੇ ਪਾਕਿਸਤਾਨ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਨੂੰ ਭਾਰਤੀ ਫੌਜ ਨੇ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ।
-
ਵਿਨਟੇਕ ਪ੍ਰੀਲਮ ਪਲਾਈਵੁੱਡ ਫੈਕਟਰੀ ਦੇ ਮਾਲਕ ਦੀ ਨੂੰਹ ਦੀ ਮਿਲੀ ਲਾਸ਼
ਪਲਾਈਵੁੱਡ ਕਾਰੋਬਾਰੀ ਨਰੇਸ਼ ਤਿਵਾੜੀ ਦੀ ਲਾਪਤਾ ਨੂੰਹ ਸੋਨਮ ਦੀ ਲਾਸ਼ ਸ਼ਨੀਵਾਰ ਨੂੰ ਗੋਇੰਦਵਾਲ ਸਾਹਿਬ ਨਦੀ ਵਿੱਚੋਂ ਮਿਲੀ। ਇਸ ਗੱਲ ਦੀ ਪੁਸ਼ਟੀ ਖੁਦ ਨਰੇਸ਼ ਤਿਵਾੜੀ ਨੇ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਖ਼ਬਰ ਮਿਲੀ ਸੀ ਕਿ ਉਸਦੀ ਨੂੰਹ ਸੋਨਮ ਦੀ ਲਾਸ਼ ਨਦੀ ਵਿੱਚੋਂ ਬਰਾਮਦ ਹੋਈ ਹੈ।
-
ਇਹ ਭਾੜੇ ਦੇ ਟੱਟੂ ਹਨ – ਖਾਲਿਸਤਾਨੀਆਂ ਦੇ ਪ੍ਰਦਰਸ਼ਨ ‘ਤੇ ਹਰਦੀਪ ਪੁਰੀ
G7 ਸੰਮੇਲਨ ਤੋਂ ਪਹਿਲਾਂ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਪ੍ਰਦਰਸ਼ਨਕਾਰੀਆਂ ਦੇ ਪ੍ਰਦਰਸ਼ਨ ‘ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, “ਇਹ ਭਾੜੇ ਦੇ ਟੱਟੂ ਹਨ, ਇਨ੍ਹਾਂ ਨੂੰ ਗੰਭੀਰਤਾ ਨਾਲ ਨਾ ਲਓ।”
#WATCH G7 शिखर सम्मेलन से पहले कनाडा में खालिस्तान समर्थक प्रदर्शनकारियों के प्रदर्शन पर केंद्रीय मंत्री हरदीप सिंह पुरी ने कहा, “…ये जो किराये के टट्टू हैं, इन्हें गंभीरता से न लें।” pic.twitter.com/2Z0gCp5v1u
— ANI_HindiNews (@AHindinews) June 16, 2025
-
ਦਿੱਲੀ ਵਿੱਚ ਹੁਣ ਡਬਲ ਇੰਜਣ ਦੀ ਸਰਕਾਰ ਕਰ ਰਹੀ ਕੰਮ- CM ਰੇਖਾ ਗੁਪਤਾ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ, “ਮੈਂ ਬਹੁਤ ਖੁਸ਼ ਹਾਂ ਕਿ ਕੇਂਦਰ ਦੇ 11 ਸਾਲ ਤੇ ਦਿੱਲੀ ਸਰਕਾਰ ਦੇ 100 ਦਿਨ ਪੂਰੇ ਹੋ ਗਏ ਹਨ। ਡਬਲ ਇੰਜਣ ਸਰਕਾਰ ਨੇ ਦਿੱਲੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਜਦੋਂ ਅਸੀਂ ਦਿੱਲੀ ਵਿੱਚ ਦੇਖਦੇ ਹਾਂ ਕਿ ਸਾਨੂੰ ਬਿਹਤਰ ਬੁਨਿਆਦੀ ਢਾਂਚੇ ਲਈ ਕੇਂਦਰ ਤੋਂ ਮਦਦ ਮਿਲੀ ਹੈ। ਇਸੇ ਤਰ੍ਹਾਂ, ਸਾਨੂੰ ਆਯੁਸ਼ਮਾਨ ਵਰਗੀਆਂ ਵੱਡੀਆਂ ਯੋਜਨਾਵਾਂ ਵਿੱਚ ਕੇਂਦਰ ਤੋਂ ਪੂਰਾ ਸਮਰਥਨ ਮਿਲਿਆ, ਜੋ ਪਹਿਲਾਂ ਦਿੱਲੀ ਵਿੱਚ ਲਾਗੂ ਨਹੀਂ ਕੀਤੀਆਂ ਗਈਆਂ ਸਨ। ਅਸੀਂ ਅਰੋਗਿਆ ਮੰਦਰ ਖੋਲ੍ਹਿਆ। ਭਵਿੱਖ ਵਿੱਚ ਹੋਰ ਚੰਗੇ ਪ੍ਰੋਜੈਕਟਾਂ ‘ਤੇ ਕੰਮ ਕੀਤਾ ਜਾਵੇਗਾ।”
-
ਪਾਣੀਪਤ ਤੋਂ ਲਾਪਤਾ ਮਾਡਲ ਦੀ ਲਾਸ਼ ਸੋਨੀਪਤ ਵਿੱਚ ਮਿਲੀ
ਮਾਡਲ ਸ਼ੀਤਲ ਦੀ ਲਾਸ਼ ਹਰਿਆਣਾ ਦੇ ਸੋਨੀਪਤ ਵਿੱਚ ਮਿਲੀ ਹੈ। ਲਾਸ਼ ਮਿਲਣ ਦੀ ਘਟਨਾ ‘ਤੇ ਸੋਨੀਪਤ ਦੇ ਏਸੀਪੀ ਹੈੱਡਕੁਆਰਟਰ ਅਜੀਤ ਸਿੰਘ ਨੇ ਕਿਹਾ, “ਸਾਨੂੰ ਨਹਿਰ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਦੀ ਪਛਾਣ ਕਰਨ ਦੀ ਪ੍ਰਕਿਰਿਆ ਵਿੱਚ, ਇਹ ਪਾਇਆ ਗਿਆ ਕਿ ਪਾਣੀਪਤ ਵਿੱਚ ਸ਼ੀਤਲ ਨਾਮ ਦੀ ਇੱਕ ਔਰਤ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਗਈ ਸੀ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।”
-
ਸਾਈਪ੍ਰਸ: ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ
ਸਾਈਪ੍ਰਸ ਦੇ ਨਿਕੋਸ਼ੀਆ ਵਿੱਚ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਧਿਕਾਰਤ ਤੌਰ ‘ਤੇ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਾਈਡਸ ਨੇ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ ਕੀਤਾ।
#WATCH | Prime Minister Narendra Modi was warmly welcomed by President of Cyprus, Nikos Christodoulides, to the Presidential Palace in Nicosia.
(Video Source: ANI/DD) pic.twitter.com/bKvSoHJsup
— ANI (@ANI) June 16, 2025
-
ਜਨਗਣਨਾ 2027 ਲਈ ਅਧਿਸੂਚਨਾ ਜਾਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜਨਗਣਨਾ 2027 ਲਈ ਇੱਕ ਅਧਿਸੂਚਨਾ ਜਾਰੀ ਕੀਤਾ ਹੈ। ਜਨਗਣਨਾ ਦੇ ਨਾਲ-ਨਾਲ, ਜਾਤੀ ਜਨਗਣਨਾ ਲਈ ਇੱਕ ਅਧਿਸੂਚਨਾ ਜਾਰੀ ਕੀਤਾ ਗਿਆ ਹੈ।
-
ਜੀ20 ਸ਼ੇਰਪਾ ਦੇ ਅਹੁਦੇ ਤੋਂ ਅਮਿਤਾਭ ਕਾਂਤ ਨੇ ਦਿੱਤਾ ਅਸਤੀਫਾ
ਅਮਿਤਾਭ ਕਾਂਤ ਨੇ 45 ਸਾਲ ਸਰਕਾਰੀ ਸੇਵਾ ਕਰਨ ਤੋਂ ਬਾਅਦ ਜੀ20 ਸ਼ੇਰਪਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
-
ਕੈਨੇਡਾ ਪਹੁੰਚੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੈਨੇਡਾ ਪਹੁੰਚ ਗਏ ਹਨ। ਉਹ ਕੈਨੇਡਾ ਵਿੱਚ G7 ਸੰਮੇਲਨ ਵਿੱਚ ਸ਼ਾਮਲ ਹੋਣਗੇ। ਇੱਥੇ ਉਹ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਮੁਲਾਕਾਤ ਕਰਨਗੇ।
-
BBC ਵੱਲੋਂ ਬਣਾਈ ਮੂਸੇਵਾਲਾ ਦੀ ਡਾਕਿਊਮੈਂਟਰੀ ‘ਤੇ ਅੱਜ ਹੋਵੇਗੀ ਸੁਣਵਾਈ
BBC ਵੱਲੋਂ ਸਿੱਧੂ ਮੂਸੇਵਾਲਾ ‘ਤੇ ਬਣਾਈ ਡਾਕਿਊਮੈਂਟਰੀ ‘ਤੇ ਅੱਜ ਮਾਨਸਾ ਕੋਰਟ ਵਿੱਚ ਸੁਣਾਵੀ ਹੋਵੇਗੀ। ਡਾਕਿਊਮੈਂਟਰੀ ਨੂੰ ਰੋਕਣ ਦੇ ਲਈ ਪਟੀਸ਼ਨ ਪਾਈ ਗਈ ਸੀ। ਦੱਸ ਦਈਏ ਕਿ ਇਸ ਮਾਮਲੇ ਵਿੱਚ ਕੋਰਟ ਨੇ ਬੀਬੀਸੀ ਤੋਂ ਜਵਾਬ ਮੰਗਿਆ ਹੈ।
-
ਅੱਜ ਰਾਜਕੋਟ ਵਿੱਚ ਹੋਵੇਗਾ ਸਾਬਕਾ CM ਵਿਜੇ ਰੂਪਾਨੀ ਦਾ ਅੰਤਿਮ ਸਸਕਾਰ
ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਅੰਤਿਮ ਸਸਕਾਰ ਅੱਜ ਰਾਜਕੋਟ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਉਨ੍ਹਾਂ ਦੇ ਦੇਹਾਂਤ ‘ਤੇ ਅੱਜ ਇੱਕ ਦਿਨ ਦਾ ਸਰਕਾਰੀ ਸੋਗ ਐਲਾਨਿਆ ਗਿਆ ਹੈ। ਤਿਰੰਗਾ ਅੱਧਾ ਝੁਕਿਆ ਰਹੇਗਾ।