Live Updates: ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਭਾਰਤ ਦੀ ਜਿੱਤ
ਭਾਰਤ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਸੂਰਿਆਕੁਮਾਰ ਯਾਦਵ ਨੇ ਛੱਕਾ ਮਾਰ ਕੇ ਜਿੱਤ ਦਿਵਾਈ। 15.5 ਓਵਰਾਂ ਵਿੱਚ 128 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ।
-
ਭਾਰਤ ਨੂੰ ਤੀਜਾ ਝਟਕਾ, ਤਿਲਕ ਵਰਮਾ 31 ਦੌੜਾਂ ਬਣਾ ਕੇ ਬੋਲਡ
10 ਓਵਰਾਂ ਤੋਂ ਬਾਅਦ, ਭਾਰਤ ਦਾ ਸਕੋਰ 88 ਦੌੜਾਂ ਹੈ। ਪਾਕਿਸਤਾਨੀ ਸਪਿਨਰਾਂ ਨੂੰ ਬੁਰੀ ਤਰ੍ਹਾਂ ਹਰਾਇਆ ਗਿਆ ਹੈ। ਭਾਰਤ ਇੱਕ ਵੱਡੀ ਜਿੱਤ ਵੱਲ ਵਧ ਰਿਹਾ ਹੈ।
-
ਜੰਡਿਆਲਾ ਗੁਰੂ ‘ਚ ਹੋਇਆ ਭਿਆਨਕ ਐਕਸੀਡੈਂਟ, 4 ਸਾਲਾ ਬੱਚੀ ਦੀ ਮੌਤ
ਜੰਡਿਆਲਾ ਗੁਰੂ ਵਿੱਚ ਇੱਕ ਭਿਆਨਕ ਐਕਸੀਡੈਂਟ ਹੋਇਆ ਹੈ।ਛੋਟੀ ਬੱਚੀ ਨੂੰ ਇੱਕ ਕਾਰ ਵਾਲੇ ਨੇ ਟੱਕਰ ਮਾਰੀ ਹੈ ਜਿਸ ਦੀ ਮੌਕੇ ‘ਤੇ ਹੀ ਮੌਤ ਹੋਈ ਗਈ ਹੈ।
-
ਪਾਕਿਸਤਾਨ ਨੂੰ ਇੱਕ ਹੋਰ ਝਟਕਾ
ਪਾਕਿਸਤਾਨ ਨੂੰ ਇੱਕ ਹੋਰ ਝਟਕਾ। ਫਹੀਮ ਅਸ਼ਰਫ ਨੂੰ ਵਰੁਣ ਚੱਕਰਵਰਤੀ ਨੇ ਆਊਟ ਕੀਤਾ। ਐਲਬੀਡਬਲਯੂ ਆਊਟ। ਪਾਕਿਸਤਾਨ ਨੇ 100 ਦੌੜਾਂ ਤੋਂ ਪਹਿਲਾਂ 8 ਵਿਕਟਾਂ ਗੁਆ ਦਿੱਤੀਆਂ।
-
ਪਾਕਿਸਤਾਨ ਨੂੰ ਤੀਜਾ ਝਟਕਾ
ਫਖਰ ਜ਼ਮਾਨ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਆਊਟ ਹੋ ਗਏ। ਅਕਸ਼ਰ ਪਟੇਲ ਦੀ ਗੇਂਦ ‘ਤੇ ਤਿਲਕ ਵਰਮਾ ਨੇ ਆਸਾਨ ਕੈਚ ਲਿਆ। ਪਾਕਿਸਤਾਨ ਟੀਮ ਇੱਕ ਵਾਰ ਫਿਰ ਮੁਸ਼ਕਲ ਵਿੱਚ ਹੈ।
-
ਅਸਾਮ ਵਿੱਚ ਭੂਚਾਲ ਦੇ ਤੇਜ਼ ਝਟਕੇ, ਤੀਬਰਤਾ 5.8
ਅਸਾਮ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.8 ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸਦਾ ਕੇਂਦਰ ਉਡਲਗੁਰੀ ਜ਼ਿਲ੍ਹਾ ਸੀ। ਭੂਚਾਲ ਦੀ ਡੂੰਘਾਈ 5 ਕਿਲੋਮੀਟਰ ਸੀ।
-
ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਨੇ ਸੰਭਾਲਿਆ ਅਹੁਦਾ
ਨੇਪਾਲ ਵਿੱਚ ਅੰਤਰਿਮ ਸਰਕਾਰ ਦੀ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਨੇ ਅਹੁਦਾ ਸੰਭਾਲ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅੱਜ ਮੰਤਰੀ ਮੰਡਲ ਦਾ ਵਿਸਥਾਰ ਵੀ ਹੋ ਸਕਦਾ ਹੈ।
-
ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿਖੇ IND Vs AUS ਮਹਿਲਾ ਵਨ ਡੇਅ ਮੈਚ
ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿਖੇ IND ਬਨਾਮ AUS ਮਹਿਲਾ ਵਨ ਡੇਅ ਮੈਚ ਹੋਣ ਜਾ ਰਿਹਾ ਹੈ। ਦੋਵੇਂ ਟੀਮਾਂ ਵਿਸ਼ਵ ਕੱਪ ਤੋਂ ਪਹਿਲਾਂ ਭਿੜਨਗੀਆਂ।
-
ਦੇਸ਼ ਭਰ ਵਿੱਚ ਭਾਰਤ-ਪਾਕਿਸਤਾਨ ਮੈਚ ਦਾ ਵਿਰੋਧ
ਏਸ਼ੀਆ ਕੱਪ 2025 ਵਿੱਚ ਅੱਜ ਦੁਬਈ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ ਹੋਣ ਜਾ ਰਿਹਾ ਹੈ। ਇਸ ਮੈਚ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਹਨ। 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਅਤੇ 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਕ੍ਰਿਕਟ ਮੈਚ ਹੋਣ ਜਾ ਰਿਹਾ ਹੈ।
-
20 ਦਿਨਾਂ ਬਾਅਦ ਵੀ ਨਹੀਂ ਸ਼ੁਰੂ ਹੋਈ ਮਾਤਾ ਵੈਸ਼ਨੋ ਦੇਵੀ ਯਾਤਰਾ
ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਮਾਤਾ ਵੈਸ਼ਨੋ ਦੇਵੀ ਯਾਤਰਾ 20 ਦਿਨਾਂ ਬਾਅਦ ਵੀ ਸ਼ੁਰੂ ਨਹੀਂ ਹੋਈ ਹੈ। ਖ਼ਰਾਬ ਮੌਸਮ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਮਾਤਾ ਵੈਸ਼ਨੋ ਦੇਵੀ ਯਾਤਰਾ ਅਗਲੇ ਹੁਕਮਾਂ ਤੱਕ ਮੁਲਤਵੀ ਰਹੇਗੀ।
-
ਜਲੰਧਰ ‘ਚ ਭਿਆਨਕ ਸੜਕ ਹਾਦਸਾ, ਅਕਾਲੀ ਆਗੂ ਮੋਹਿੰਦਰ ਕੇਪੀ ਦੇ ਪੁੱਤਰ ਦੀ ਮੌਤ
ਜਲੰਧਰ ਵਿੱਚ ਦੇਰ ਰਾਤ ਭਿਆਨਕ ਸੜਕ ਹਾਦਸ ਵਾਪਰਿਆ। ਇਸ ਹਾਦਸੇ ਵਿੱਚ ਸਾਬਕਾ ਸੰਸਦ ਮੈਂਬਰ ਅਤੇ ਅਕਾਲੀ ਆਗੂ ਮੋਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਮੌਤ ਹੋ ਗਈ।
-
ਅੱਜ ਭਾਰਤ-ਪਾਕਿਸਤਾਨ ਕ੍ਰਿਕਟ ਟੀਮਾਂ ਹੋਣਗੀਆਂ ਆਹਮੋ-ਸਾਹਮਣੇ
ਅੱਜ ਏਸ਼ੀਆ ਕੱਪ ਮੈਚ ਵਿੱਚ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਰਾਤ 8 ਵਜੇ ਤੋਂ ਖੇਡਿਆ ਜਾਵੇਗਾ।