ਚਮੋਲੀ ‘ਚ ਵੱਡਾ ਹਾਦਸਾ, ਅਲਕਨੰਦਾ ਨੇੜੇ ਟਰਾਂਸਫਾਰਮਰ ਫਟਿਆ, 15 ਲੋਕਾਂ ਦੀ ਮੌਤ,
15 People Dead in Uttrakhand : ਉੱਤਰਾਖੰਡ 'ਚ ਪਿਛਲੇ ਕਈ ਦਿਨਾਂ ਤੋਂ ਤਬਾਹੀ ਮਚੀ ਹੋਈ ਹੈ ਅਤੇ ਨਦੀਆਂ 'ਚ ਤੇਜ਼ੀ ਆਈ ਹੈ। ਹੁਣ ਜਦੋਂ ਮੀਂਹ ਕੁਝ ਹੱਦ ਤੱਕ ਰੁਕਿਆ ਸੀ ਤਾਂ ਚਮੋਲੀ 'ਚ ਇਹ ਵੱਡਾ ਹਾਦਸਾ ਵਾਪਰ ਗਿਆ ਹੈ।
ਉੱਤਰਾਖੰਡ ਦੇ ਚਮੋਲੀ ‘ਚ ਬੁੱਧਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨਮਾਮੀ ਗੰਗੇ ਪ੍ਰੋਜੈਕਟ (Namami Gange Project) ਨਾਲ ਜੁੜੇ ਸੀਵਰ ਟ੍ਰੀਟਮੈਂਟ ਪਲਾਂਟ ਵਿੱਚ ਟਰਾਂਸਫਾਰਮਰ ਫੱਟ (Transformer Blast) ਗਿਆ, ਜਿਸ ਕਾਰਨ ਕਰੰਟ ਫੈਲ ਗਿਆ ਅਤੇ ਕਈ ਲੋਕ ਝੁਲਸ ਗਏ। ਹੁਣ ਤੱਕ ਇੱਥੇ 15 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਸਥਾਨਕ ਲੋਕਾਂ ਦੀ ਮਦਦ ਨਾਲ ਇੱਥੇ ਬਿਜਲੀ ਦਾ ਕਰੰਟ ਲੱਗਣ ਵਾਲੇ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ।
ਜਾਣਕਾਰੀ ਅਨੁਸਾਰ ਇਹ ਪ੍ਰਾਜੈਕਟ ਚਮੋਲੀ ਬਾਜ਼ਾਰ ਨੇੜੇ ਸੀ। ਟਰਾਂਸਫਾਰਮਰ ਦੇ ਫਟਣ ਕਾਰਨ ਘਟਨਾ ਸਥਾਨ ‘ਤੇ ਕਰੰਟ ਫੈਲ ਗਿਆ, ਜਿਸ ‘ਚ ਕਈ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸੇ ਦੇ ਸਮੇਂ ਘਟਨਾ ਸਥਾਨ ‘ਤੇ 24 ਲੋਕ ਮੌਜੂਦ ਸਨ, ਜ਼ਖਮੀਆਂ ਨੂੰ ਹੁਣ ਦੇਹਰਾਦੂਨ ਭੇਜਿਆ ਜਾ ਰਿਹਾ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ, ਉਹ ਖੁਦ ਵੀ ਚਮੋਲੀ ਜਾ ਸਕਦੇ ਹਨ।
ਚਮੋਲੀ ਦੇ ਐਸਪੀ ਪਰਮਿੰਦਰ ਡੋਭਾਲ ਅਨੁਸਾਰ ਅਲਕਨੰਦਾ ਨਦੀ ਦੇ ਕੋਲ ਟਰਾਂਸਫਾਰਮਰ ਵਿੱਚ ਧਮਾਕਾ ਹੋ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ‘ਚ 10 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਦਕਿ ਕਈ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਉੱਤਰਾਖੰਡ ਵਿੱਚ ਲਗਾਤਾਰ ਪੈ ਰਿਹਾ ਹੈ ਮੀਂਹ
ਦੱਸ ਦੇਈਏ ਕਿ ਉੱਤਰਾਖੰਡ ‘ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਗੰਗਾ ਸਮੇਤ ਹੋਰ ਨਦੀਆਂ ‘ਚ ਤੇਜ਼ੀ ਹੈ। ਇਸ ਦੌਰਾਨ ਇਹ ਹਾਦਸਾ ਵਾਪਰਿਆ। ਪਹਾੜੀ ਖੇਤਰ ਲਗਾਤਾਰ ਤੂਫਾਨ ਦਾ ਸਾਹਮਣਾ ਕਰ ਰਹੇ ਹਨ, ਚਾਹੇ ਉਹ ਉੱਤਰਾਖੰਡ ਹੋਵੇ ਜਾਂ ਹਿਮਾਚਲ ਪ੍ਰਦੇਸ਼। ਉਤਰਾਖੰਡ ਦੇ ਕਈ ਇਲਾਕਿਆਂ ‘ਚ ਖਰਾਬ ਮੌਸਮ ਅਤੇ ਜ਼ਮੀਨ ਖਿਸਕਣ ਕਾਰਨ ਹਜ਼ਾਰਾਂ ਸੈਲਾਨੀ ਫਸੇ ਹੋਏ ਹਨ।
ਉੱਤਰਾਖੰਡ ਦੇ ਕਈ ਹਿੱਸਿਆਂ ‘ਚ ਮੰਗਲਵਾਰ ਨੂੰ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਹੋਣ ਦੀ ਗੱਲ ਸਾਹਮਣੇ ਆਈ ਸੀ। ਰੁਦਰਪ੍ਰਯਾਗ ‘ਚ ਮੀਂਹ ਕਾਰਨ ਆਏ ਹੜ੍ਹ ‘ਚ ਇਕ ਹੋਟਲ ਵਹਿ ਗਿਆ, ਜਿਸ ‘ਚ ਕੁਝ ਲੋਕ ਜ਼ਖਮੀ ਹੋ ਗਏ। ਜਦੋਂ ਕਿ ਉੱਤਰਕਾਸ਼ੀ ‘ਚ ਪਹਾੜ ਤੋਂ ਡਿੱਗਿਆ ਮਲਬਾ ਸਿੱਧਾ ਟੈਂਪੂ ‘ਤੇ ਆ ਗਿਆ।
ਇਹ ਵੀ ਪੜ੍ਹੋ
#WATCH | Uttarakhand: 10 people died and several were injured after a transformer exploded on the banks of the Alaknanda River in the Chamoli district. Injured have been admitted to the district hospital: SP Chamoli Parmendra Doval pic.twitter.com/QKC5vpvbF5
— ANI (@ANI) July 19, 2023
ਪਹਾੜੀ ਇਲਾਕਿਆਂ ‘ਚ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਹਰਿਦੁਆਰ ਅਤੇ ਰਿਸ਼ੀਕੇਸ਼ ‘ਚ ਵੀ ਨਦੀਆਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਹਰਿਦੁਆਰ ਵਿੱਚ ਗੰਗਾ ਦਾ ਜਲ ਪੱਧਰ 293 ਮੀਟਰ ਤੱਕ ਪਹੁੰਚ ਗਿਆ ਹੈ, ਜੋ ਕਿ ਖ਼ਤਰੇ ਦੇ ਪੱਧਰ ਦੇ ਨੇੜੇ ਹੈ। ਅਜਿਹੇ ‘ਚ ਗੰਗਾ ਦੇ ਨਾਲ ਲੱਗਦੇ ਇਲਾਕਿਆਂ ‘ਚ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ