Blast in Transformers: ਟ੍ਰਾਂਸਫਾਰਮਰ ‘ਚ ਬਲਾਸਟ ਨਾਲ ਤਿੰਨ ਬਿਜਲੀ ਮੁਲਾਜ਼ਮ ਬੁਰੀ ਤਰ੍ਹਾਂ ਝੁਲਸੇ, ਫਰੀਦਕੋਟ ਦੇ ਕਸਬਾ ਗੋਲੇਵਾਲਾ ਦੀ ਘਟਨਾ
ਫਰੀਦਕੋਟ 'ਚ ਟਰਾਂਸਫਾਰਮਰ 'ਚ ਧਮਾਕਾ ਹੋਣ ਕਾਰਨ ਤਿੰਨ ਮਜ਼ਦੂਰ ਝੁਲਸ ਗਏ। ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦਕਿ ਦੋ ਦੀ ਹਾਲਤ ਕੁਝ ਠੀਕ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬਹੁਤ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ।
ਫਰੀਦਕੋਟ। ਫਰੀਦਕੋਟ ਜ਼ਿਲੇ ਦੇ ਕਸਬਾ ਗੋਲੇਵਾਲਾ ‘ਚ 66 ਕੇਵੀ ਪਾਵਰ ਗਰਿੱਡ ‘ਚ ਦੁਪਹਿਰ ਸਮੇਂ ਅਚਾਨਕ ‘(ਟ੍ਰਾਂਸਫਾਰਮਰ Transformer) ‘ਚ ਧਮਾਕਾ ਹੋਣ ਨਾਲ ਭਿਆਨਕ ਅੱਗ ਲੱਗ ਗਈ। ਇਸ ਦੀ ਲਪੇਟ ‘ਚ ਆਉਣ ਕਾਰਨ ਉਥੇ ਬਿਜਲੀ ਦੇ ਸਾਮਾਨ ਦੀ ਮੁਰੰਮਤ ਕਰ ਰਹੇ ਤਿੰਨ ਬਿਜਲੀ ਕਰਮਚਾਰੀ ਜਸਮੇਲ ਸਿੰਘ, ਗੋਲਡੀ ਅਤੇ ਬਲਦੇਵ ਸਿੰਘ ਝੁਲਸ ਗਏ। ਜਿਸ ਵਿੱਚ ਜਸਮੇਲ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਸ਼ਨੀਵਾਰ ਸਵੇਰ ਤੋਂ ਪਏ ਭਾਰੀ ਮੀਂਹ ਨੇ ਗਰਿੱਡ ਦੇ ਬਿਜਲੀ ਉਪਕਰਨਾਂ ਵਿੱਚ ਪਾਣੀ ਭਰ ਗਿਆ। ਜਿਸ ਨੂੰ ਬਚਾਉਣ ਲਈ ਤਿੰਨੇ ਇਲੈਕਟ੍ਰੀਸ਼ਨ ਉਥੇ ਕੰਮ ਕਰ ਰਹੇ ਸਨ। ਪਰ ਕੁਝ ਹੀ ਸਮੇਂ ਵਿੱਚ ਧਮਾਕੇ ਦੇ ਨਾਲ-ਨਾਲ ਅੱਗ ਲੱਗ ਗਈ। ਅੱਗ ਲੱਗਣ ਦੇ 2 ਘੰਟੇ ਬਾਅਦ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਬਿਜਲੀ ਗਰਿੱਡ ਤੋਂ ਬਿਜਲੀ ਸਪਲਾਈ ਠੱਪ ਹੋ ਗਈ।


