ਦੇਸ਼ ਦੇ ਇਨ੍ਹਾਂ ਸੂਬਿਆਂ ‘ਚ ਕਈ ਗੁਣਾ ਵਧਿਆ HIV ਸੰਕਰਮਣ, ਕੀ ਹੈ ਕਾਰਨ?
HIV/AIDS : ਪੰਜਾਬ ਵਿੱਚ 2010 ਤੋਂ 2023 ਤੱਕ ਐੱਚ.ਆਈ.ਵੀ. ਦੇ ਮਾਮਲਿਆਂ ਵਿੱਚ ਲਗਭਗ 117 ਫੀਸਦੀ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ, ਇਸ ਵਾਇਰਸ ਦੇ ਮਾਮਲੇ ਤ੍ਰਿਪੁਰਾ ਵਿੱਚ 524 ਫੀਸਦ, ਅਰੁਣਾਚਲ ਪ੍ਰਦੇਸ਼ ਵਿੱਚ ਫੀਸਦ ਅਤੇ ਮੇਘਾਲਿਆ ਵਿੱਚ 125 ਫੀਸਦ ਵਧੇ ਹਨ। ਰਾਸ਼ਟਰੀ ਪੱਧਰ 'ਤੇ, ਇਸ ਵਾਇਰਸ ਦੇ ਮਾਮਲਿਆਂ ਵਿੱਚ ਲਗਭਗ 44 ਫੀਸਦ ਦੀ ਕਮੀ ਆਈ ਹੈ।

ਵਿਸ਼ਵ ਏਡਜ਼ ਦਿਵਸ 1988 ਵਿੱਚ HIV/AIDS ਬਾਰੇ ਜਾਗਰੂਕਤਾ ਫੈਲਾਉਣ ਲਈ ਸ਼ੁਰੂ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਦੁਨੀਆ ਭਰ ਵਿੱਚ ਇਸ ਬਿਮਾਰੀ ਦੇ ਮਾਮਲੇ ਘਟੇ ਹਨ। ਪਿਛਲੇ 25 ਸਾਲਾਂ ਵਿੱਚ ਇਸ ਬਿਮਾਰੀ ਦੀ ਰੋਕਥਾਮ ਲਈ ਕਈ ਮੁਹਿੰਮਾਂ ਚਲਾਈਆਂ ਗਈਆਂ ਹਨ। ਲੋਕਾਂ ਨੂੰ ਕੰਡੋਮ ਬਾਰੇ ਦੱਸਿਆ ਗਿਆ ਅਤੇ ਐਚ.ਆਈ.ਵੀ ਦੀ ਲਾਗ ਦੇ ਕਾਰੁਨਾਂ ਸਬੰਧੀ ਵੱਡੇ ਪੱਧਰ ‘ਤੇ ਮੁਹਿੰਮ ਵੀ ਚਲਾਈ ਗਈ।
ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਵੀ ਪਿਛਲੇ ਦੋ ਦਹਾਕਿਆਂ ਤੋਂ ਏਡਜ਼ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਭਾਰਤ ਵਿੱਚ ਰਾਸ਼ਟਰੀ ਪੱਧਰ ‘ਤੇ ਐੱਚਆਈਵੀ ਦੇ ਮਾਮਲੇ 40 ਫੀਸਦੀ ਸਾਲਾਨਾ ਦੀ ਦਰ ਨਾਲ ਘੱਟ ਰਹੇ ਹਨ। ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ ਦੇ ਮੁਤਾਬਕ, 2.40 ਮਿਲੀਅਨ ਲੋਕ ਐੱਚਆਈਵੀ ਨਾਲ ਰਹਿ ਰਹੇ ਹਨ। ਇਨ੍ਹਾਂ ਵਿੱਚੋਂ 80 ਫੀਸਦੀ ਮਰੀਜ਼ 15 ਤੋਂ 49 ਸਾਲ ਦੀ ਉਮਰ ਦੇ ਹਨ। 25 ਸਾਲ ਪਹਿਲਾਂ ਇਹ ਅੰਕੜਾ ਇਸ ਤੋਂ ਕਈ ਗੁਣਾ ਵੱਧ ਸੀ।
ਪੰਜਾਬ ਵਿੱਚ 2010 ਤੋਂ 2023 ਤੱਕ ਐੱਚ.ਆਈ.ਵੀ. ਦੇ ਮਾਮਲਿਆਂ ਵਿੱਚ ਲਗਭਗ 117 ਫੀਸਦੀ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ, ਇਸ ਵਾਇਰਸ ਦੇ ਮਾਮਲੇ ਤ੍ਰਿਪੁਰਾ ਵਿੱਚ 524 ਫੀਸਦ, ਅਰੁਣਾਚਲ ਪ੍ਰਦੇਸ਼ ਵਿੱਚ ਫੀਸਦ ਅਤੇ ਮੇਘਾਲਿਆ ਵਿੱਚ 125 ਫੀਸਦ ਵਧੇ ਹਨ। ਰਾਸ਼ਟਰੀ ਪੱਧਰ ‘ਤੇ, ਇਸ ਵਾਇਰਸ ਦੇ ਮਾਮਲਿਆਂ ਵਿੱਚ ਲਗਭਗ 44 ਫੀਸਦ ਦੀ ਕਮੀ ਆਈ ਹੈ। ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜ਼ੇਸ਼ਨ ਦੇ ਮੁਤਾਬਕ ਰਾਸ਼ਟਰੀ ਪੱਧਰ ‘ਤੇ ਐੱਚਆਈਵੀ ਦੀ ਲਾਗ ਘਟ ਰਹੀ ਹੈ। ਇਸ ਬਿਮਾਰੀ ਦਾ ਗ੍ਰਾਫ ਸਾਲ ਦਰ ਸਾਲ ਘਟਦਾ ਜਾ ਰਿਹਾ ਹੈ। ਹਾਲਾਂਕਿ, ਕੁਝ ਸੂਬਿਆਂ ਵਿੱਚ ਲਾਗਾਂ ਵਿੱਚ ਵਾਧਾ ਦੇਖਿਆ ਗਿਆ ਹੈ।
ਸੰਯੁਕਤ ਰਾਸ਼ਟਰ ਨੇ ਐੱਚਆਈਵੀ ਦੇ ਘਟਦੇ ਮਾਮਲਿਆਂ ‘ਤੇ ਖੁਸ਼ੀ ਜ਼ਾਹਰ ਕੀਤੀ ਸੀ ਅਤੇ ਅੰਦਾਜ਼ਾ ਲਗਾਇਆ ਸੀ ਕਿ 2030 ਤੱਕ ਇਸ ਬਿਮਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ, ਪਰ ਕੁਝ ਮਾਮਲਿਆਂ ਵਿੱਚ ਇਹ ਹਕੀਕਤ ਤੋਂ ਪਰ੍ਹੇ ਜਾਪਦਾ ਹੈ। ਭਾਰਤ ਦੇ ਕੁਝ ਸੂਬਿਆਂ ਵਿੱਚ ਐੱਚਆਈਵੀ ਦੇ ਮਾਮਲੇ ਵੱਧ ਰਹੇ ਹਨ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਭਾਰਤ ਦੇ ਚਾਰ ਸੂਬਿਆਂ ਵਿੱਚ ਐੱਚਆਈਵੀ ਦਾ ਗ੍ਰਾਫ ਵਧਿਆ ਹੈ।
ਇਨ੍ਹਾਂ ਸੂਬਿਆਂ ਵਿੱਚ ਕੇਸ ਕਿਉਂ ਵੱਧ ਰਹੇ ਹਨ?
ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜੇਸ਼ਨ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਪੰਜਾਬ ਹੋਵੇ ਜਾਂ ਉੱਤਰ ਪੂਰਬੀ ਸੂਬੇ, ਨਸ਼ਿਆਂ ਵਿੱਚ ਕਾਫੀ ਵਾਧਾ ਹੋ ਰਿਹਾ ਹੈ। ਨੌਜਵਾਨਾਂ ਵਿੱਚ ਨਸ਼ਾ ਇੱਕ ਫੈਸ਼ਨ ਬਣ ਗਿਆ ਹੈ। ਨਸ਼ਾ ਕਰਨ ਲਈ ਸਿਰਫ਼ ਇੱਕ ਸਰਿੰਜ ਦੀ ਵਰਤੋਂ ਕੀਤੀ ਜਾਂਦੀ ਹੈ, ਨੌਜਵਾਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਸ ਸਰਿੰਜ ਨਾਲ ਐਚ.ਆਈ.ਵੀ. ਜੇਕਰ ਇੱਕ ਵਿਅਕਤੀ ਨੂੰ ਐੱਚ.ਆਈ.ਵੀ. ਹੈ ਅਤੇ ਉਸ ਦੀ ਵਰਤੀ ਗਈ ਸਰਿੰਜ ਦੀ ਵਰਤੋਂ ਕਰਨ ਵਾਲੇ ਸਾਰੇ ਲੋਕ ਸੰਕਰਮਿਤ ਹੋ ਜਾਣਗੇ।
ਇਹ ਵੀ ਪੜ੍ਹੋ
ਕਿਉਂਕਿ ਐੱਚ.ਆਈ.ਵੀ. ਬਾਰੇ ਆਮ ਧਾਰਨਾ ਇਹ ਹੈ ਕਿ ਇਹ ਸਿਰਫ ਜਿਨਸੀ ਸੰਬੰਧਾਂ ਰਾਹੀਂ ਫੈਲਦਾ ਹੈ। ਅਜਿਹੇ ‘ਚ ਨੌਜਵਾਨਾਂ ਨੂੰ ਇਸ ਦੇ ਇਸ ਤਰ੍ਹਾਂ ਫੈਲਣ ਦਾ ਕਾਰਨ ਨਹੀਂ ਪਤਾ। ਕੁਝ ਮਾਮਲਿਆਂ ਵਿੱਚ, ਭਾਵੇਂ ਉਹ ਜਾਣੂ ਹਨ, ਐਚ.ਆਈ.ਵੀ. ਦੀ ਲਾਗ ਨਸ਼ੇ ਦੀ ਲਤ ਦੇ ਮੁਕਾਬਲੇ ਹਲਕੇ ਪ੍ਰਤੀਤ ਹੁੰਦੀ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਰਾਜਾਂ ਵਿੱਚ ਇਸ ਬਿਮਾਰੀ ਦੇ ਮਾਮਲੇ ਵੱਧ ਰਹੇ ਹਨ।
ਇਹ ਵੀ ਪੜ੍ਹੋ: ਮਾਨਸੂਨ ਚ ਕਿਹੋ ਜਿਹਾ ਹੋਵੇ ਡਾਈਟ ਰੂਟੀਨ? ਆਯੁਰਵੇਦ ਦੇ ਡਾਕਰਟ ਨੇ ਦੱਸਿਆ, ਦੇਖੋ ਵੀਡੀਓ
ਐੱਚਆਈਵੀ ਬਾਰੇ ਜਾਗਰੂਕਤਾ ਵਧਾਉਣ ਦੀ ਲੋੜ
ਐੱਚ.ਆਈ.ਵੀ. ਬਾਰੇ ਜਾਗਰੂਕਤਾ ਹੈ। ਪਰ ਇਸ ਨੂੰ ਹੋਰ ਵਧਾਉਣ ਦੀ ਲੋੜ ਹੈ। ਸ਼ਹਿਰੀ ਖੇਤਰਾਂ ਤੋਂ ਲੈ ਕੇ ਪੇਂਡੂ ਖੇਤਰਾਂ ਤੱਕ, ਲੋਕ ਜਾਣਦੇ ਹਨ ਕਿ ਐੱਚਆਈਵੀ ਕਿਵੇਂ ਫੈਲਦਾ ਹੈ, ਹਾਲਾਂਕਿ, ਕੁਝ ਪੇਂਡੂ ਖੇਤਰਾਂ ਵਿੱਚ, ਮਰੀਜ਼ ਇਸ ਬਿਮਾਰੀ ਨੂੰ ਇੱਕ ਛੂਤ ਵਾਲੀ ਬਿਮਾਰੀ ਮੰਨਦੇ ਹਨ, ਭਾਵ ਸਾਹ ਲੈਣ ਜਾਂ ਛਿੱਕਣ ਅਤੇ ਖਾਣ ਨਾਲ ਫੈਲਣ ਵਾਲੀ ਬਿਮਾਰੀ। ਇਸ ਮਾਮਲੇ ਵਿੱਚ ਕੰਮ ਕਰਨ ਦੀ ਲੋੜ ਹੈ। ਲੋਕਾਂ ਨੂੰ ਇਹ ਵੀ ਸਮਝਾਉਣਾ ਹੋਵੇਗਾ ਕਿ ਐੱਚਆਈਵੀ ਸਿਰਫ਼ ਅਸੁਰੱਖਿਅਤ ਸੈਕਸ ਨਾਲ ਹੀ ਨਹੀਂ ਫੈਲਦਾ, ਸਗੋਂ ਸਰਿੰਜਾਂ ਅਤੇ ਖੂਨ ਚੜ੍ਹਾਉਣ ਨਾਲ ਵੀ ਫੈਲਦਾ ਹੈ।