ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਰਜਰੀ ਤੋਂ ਬਾਅਦ ਰਿਕਵਰੀ ਚੰਗੀ ਹੋਵੇਗੀ ਜਾਂ ਮਾੜੀ, ਸਰੀਰ ਵਿੱਚ ਵਿਟਾਮਿਨ ਡੀ ਨਾਲ ਹੈ ਇਸਦਾ ਸਬੰਧਤ

Relation with Vitamin D and surgery: ਵਿਟਾਮਿਨ ਡੀ ਸਰੀਰ ਲਈ ਬਹੁਤ ਜ਼ਰੂਰੀ ਹੈ। ਇਹ ਹੱਡੀਆਂ ਦੀ ਮਜ਼ਬੂਤੀ ਤੋਂ ਲੈ ਕੇ ਨਿਊਰੋ ਹੈਲਥ ਤੱਕ ਹਰ ਚੀਜ਼ ਲਈ ਮਹੱਤਵਪੂਰਨ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਵਿਟਾਮਿਨ ਡੀ ਸਰਜਰੀ ਤੋਂ ਬਾਅਦ ਰਿਕਵਰੀ ਨਾਲ ਵੀ ਸਬੰਧਤ ਹੈ? ਇਸ ਸਬੰਧ ਵਿੱਚ ਰਿਸਰਚ ਵੀ ਕੀਤੀ ਗਈ ਹੈ। ਰਿਸਰਚ ਵਿੱਚ ਦੱਸਿਆ ਗਿਆ ਹੈ ਕਿ ਵਿਟਾਮਿਨ ਡੀ ਸਪਲੀਮੈਂਟ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਲੈਣੇ ਚਾਹੀਦੇ ਹਨ ਕਿਉਂਕਿ ਇਹ ਸਰਜਰੀ ਤੋਂ ਬਾਅਦ ਮਾਸਪੇਸ਼ੀਆਂ ਦੀ ਤਾਕਤ ਅਤੇ ਕਾਰਜਸ਼ੀਲਤਾ ਵਿੱਚ ਸੁਧਾਰ ਕਰਦਾ ਹੈ।

ਸਰਜਰੀ ਤੋਂ ਬਾਅਦ ਰਿਕਵਰੀ ਚੰਗੀ ਹੋਵੇਗੀ ਜਾਂ ਮਾੜੀ, ਸਰੀਰ ਵਿੱਚ ਵਿਟਾਮਿਨ ਡੀ ਨਾਲ ਹੈ ਇਸਦਾ ਸਬੰਧਤ
ਸਰਜਰੀ ਤੋਂ ਬਾਅਦ ਰਿਕਵਰੀ ਵਿੱਚ ਵਿਟਾਮਿਨ ਡੀ ਦਾ ਹੈ ਅਹਿਮ ਰੋਲ
Follow Us
tv9-punjabi
| Updated On: 05 May 2025 16:48 PM

ਵਿਟਾਮਿਨ ਡੀ ਸਿਰਫ਼ ਹੱਡੀਆਂ ਜਾਂ ਨਿਊਰੋ ਹੈਲਥ ਲਈ ਹੀ ਮਹੱਤਵਪੂਰਨ ਨਹੀਂ ਹੈ। ਇਹ ਵਿਟਾਮਿਨ ਸਰਜਰੀ ਤੋਂ ਬਾਅਦ ਰਿਕਵਰੀ ਨਾਲ ਵੀ ਸਬੰਧਤ ਹੈ। ਸਿੰਗਾਪੁਰ ਵਿੱਚ ਕੀਤੀ ਗਈ ਅਤੇ ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਰਿਸਰਚ ਦੱਸਦੀ ਹੈ ਕਿ ਵਿਟਾਮਿਨ ਡੀ ਦੇ ਢੁਕਵੇਂ ਪੱਧਰ ਸਰਜਰੀ ਤੋਂ ਬਾਅਦ ਮਾਸਪੇਸ਼ੀਆਂ ਦੀ ਤਾਕਤ ਅਤੇ ਕਾਰਜਸ਼ੀਲਤਾ ਵਿੱਚ ਸੁਧਾਰ ਕਰ ਸਕਦੇ ਹਨ, ਜਿਸ ਨਾਲ ਬਿਹਤਰ ਰਿਕਵਰੀ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਵਿੱਚ ਵਿਟਾਮਿਨ ਡੀ ਦਾ ਪੱਧਰ 50 nmol/L ਤੋਂ ਉੱਪਰ ਹੁੰਦਾ ਹੈ, ਉਨ੍ਹਾਂ ਦੀ ਕਿਸੇ ਵੀ ਕਿਸਮ ਦੀ ਸਰਜਰੀ ਤੋਂ ਬਾਅਦ ਚੰਗੀ ਰਿਕਵਰੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।

ਵਿਟਾਮਿਨ ਡੀ ਦੀ ਢੁਕਵੀਂ ਮਾਤਰਾ ਸਰਜਰੀ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀਆਂ ਪੇਚੀਦਗੀਆਂ ਦੇ ਜੋਖਮ ਨੂੰ ਘਟਾ ਸਕਦੀ ਹੈ, ਜਿਵੇਂ ਕਿ ਜ਼ਖ਼ਮ ਤੋਂ ਬਾਅ ਹੋਣ ਵਾਲਾ ਕਿਸੇ ਵੀ ਤਰ੍ਰਾਂ ਦਾ ਇੰਫੈਕਸ਼ਨ ਅਤੇ ਸੈਲੂਲਾਈਟਿਸ ਦੀ ਰਿਸਕ ਘੱਟ ਹੁੰਦਾ ਹੈ। ਵਿਟਾਮਿਨ ਡੀ ਹੱਡੀਆਂ ਦੀ ਸਿਹਤ ਲਈ ਵੀ ਮਹੱਤਵਪੂਰਨ ਹੈ, ਜੋ ਸਰਜਰੀ ਤੋਂ ਬਾਅਦ ਠੀਕ ਹੋਣ ਵਿੱਚ ਮਦਦ ਕਰਦਾ ਹੈ। ਜੇਕਰ ਕਿਸੇ ਵਿਅਕਤੀ ਦੇ ਸਰੀਰ ਵਿੱਚ ਵਿਟਾਮਿਨ ਡੀ ਦਾ ਪੱਧਰ 50 nmol/L ਤੋਂ ਘੱਟ ਹੈ, ਤਾਂ ਸਰਜਰੀ ਤੋਂ ਬਾਅਦ ਉਸਨੂੰ ਕਈ ਸਮੱਸਿਆਵਾਂ ਹੋਣ ਦਾ ਖ਼ਤਰਾ ਹੁੰਦਾ ਹੈ।

ਵਿਟਾਮਿਨ ਡੀ ਦੀ ਕਮੀ ਕਾਰਨ ਕੀ ਹੁੰਦਾ ਹੈ?

ਵਿਟਾਮਿਨ ਡੀ ਦੀ ਕਮੀ ਮਾਸਪੇਸ਼ੀਆਂ ਦੀ ਕਮਜ਼ੋਰੀ ਦਾ ਕਾਰਨ ਬਣ ਸਕਦੀ ਹੈ, ਜੋ ਸਰਜਰੀ ਤੋਂ ਬਾਅਦ ਰਿਕਵਰੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਕਾਰਨ ਸਰਜਰੀ ਤੋਂ ਬਾਅਦ ਤੁਰਨ ਵਿੱਚ ਮੁਸ਼ਕਲ, ਕਮਜ਼ੋਰੀ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਬਣੀਆਂ ਰਹਿ ਸਕਦੀਆਂ ਹਨ। ਇਹ ਸਮੱਸਿਆ 1 ਤੋਂ 3 ਮਹੀਨਿਆਂ ਤੱਕ ਰਹਿ ਸਕਦੀ ਹੈ। ਇਹ ਇਸ ਗੱਲ ‘ਤੇ ਵੀ ਨਿਰਭਰ ਕਰਦਾ ਹੈ ਕਿ ਕਿਸ ਤਰ੍ਹਾਂ ਦੀ ਸਰਜਰੀ ਕੀਤੀ ਗਈ ਹੈ। ਜੇਕਰ ਹਾਰਟ ਜਾਂ ਟਿਊਮਰ ਦੀ ਸਰਜਰੀ ਹੋਈ ਹੈ, ਤਾਂ ਠੀਕ ਹੋਣ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ।

ਵਿਟਾਮਿਨ ਡੀ ਸਪਲੀਮੈਂਟ ਲੈਣਾ ਜ਼ਰੂਰੀ

ਰਿਸਰਚ ਵਿੱਚ ਦੱਸਿਆ ਗਿਆ ਹੈ ਕਿ ਵਿਟਾਮਿਨ ਡੀ ਸਪਲੀਮੈਂਟ ਸਰਜਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਲੈਣੇ ਚਾਹੀਦੇ ਹਨ ਕਿਉਂਕਿ ਇਹ ਸਰਜਰੀ ਤੋਂ ਬਾਅਦ ਮਾਸਪੇਸ਼ੀਆਂ ਦੀ ਤਾਕਤ ਅਤੇ ਕਾਰਜਸ਼ੀਲਤਾ ਵਿੱਚ ਸੁਧਾਰ ਕਰਦਾ ਹੈ। ਵਿਟਾਮਿਨ ਡੀ ਪੂਰਕਾਂ ਦੀ ਮਾਤਰਾ ਵਿਅਕਤੀ ਦੀਆਂ ਜ਼ਰੂਰਤਾਂ ਅਤੇ ਸਰਜਰੀ ਦੀ ਕਿਸਮ ‘ਤੇ ਨਿਰਭਰ ਕਰਦੀ ਹੈ। ਤੁਹਾਨੂੰ ਇਹ ਖੁਰਾਕ ਆਪਣੇ ਡਾਕਟਰ ਦੀ ਸਲਾਹ ਅਨੁਸਾਰ ਲੈਣੀ ਚਾਹੀਦੀ ਹੈ। ਡਾਕਟਰ ਤੁਹਾਡੀ ਉਮਰ ਅਤੇ ਵਿਟਾਮਿਨ ਡੀ ਦੀ ਜ਼ਰੂਰਤ ਦੇ ਅਨੁਸਾਰ ਤੁਹਾਡੀ ਖੁਰਾਕ ਦਾ ਫੈਸਲਾ ਕਰੇਗਾ।

ਫੌਜ ਦੇ Operation Sindoor ਦਾ ਨਵਾਂ ਵੀਡੀਓ ਆਇਆ ਸਾਹਮਣੇ
ਫੌਜ ਦੇ Operation Sindoor ਦਾ ਨਵਾਂ ਵੀਡੀਓ  ਆਇਆ ਸਾਹਮਣੇ...
ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ
ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ...
Punjab Board 10th Result: ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?
Punjab Board 10th Result:  ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?...
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?...
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ...
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ...
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ...
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!...
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ...